ਪੁਰਾਣੀ ਸਾੜ੍ਹੀਆਂ ਨਾਲ ਘਰ ਨੂੰ ਦਿਓ ਨਵੀਂ ਦਿੱਖ
Published : Jan 17, 2020, 4:52 pm IST
Updated : Jan 17, 2020, 4:52 pm IST
SHARE ARTICLE
File
File

ਤੁਹਾਡੀ ਅਲਮਾਰੀ ਵਿਚ ਕਈ ਅਜਿਹੀਆਂ ਪੁਰਾਣੀਆਂ ਸਾੜ੍ਹੀਆਂ ਹੋਣਗੀਆਂ, ਜਿਨ੍ਹਾਂ ਦਾ ਅਸੀਂ ਇਸਤੇਮਾਲ ਨਹੀਂ ਕਰਦੇ

ਤੁਹਾਡੀ ਅਲਮਾਰੀ ਵਿਚ ਕਈ ਅਜਿਹੀਆਂ ਪੁਰਾਣੀਆਂ ਸਾੜ੍ਹੀਆਂ ਹੋਣਗੀਆਂ, ਜਿਨ੍ਹਾਂ ਦਾ ਅਸੀਂ ਇਸਤੇਮਾਲ ਨਹੀਂ ਕਰਦੇ। ਕਿਉਂ ਕੇ ਕਿਸੇ ਕਾਰਨ ਅਸੀਂ ਇਹਨਾਂ ਨੂੰ ਨਹੀਂ ਵਰਤਦੇ। ਐਥਨਿਕ ਸਾੜ੍ਹੀਆਂ ਨੂੰ ਤੁਸੀਂ ਅਪਣੇ ਲਈ ਲਾਂਗ ਸਕਰਟ, ਪਲਾਜੋ, ਸਲਵਾਰ - ਸੂਟ, ਚੂੜੀਦਾਰ - ਸੂਟ, ਅਨਾਰਕਲੀ ਜਾਂ ਫਿਰ ਪਟਿਆਲਾ ਵੀ ਬਣਵਾ ਸਕਦੇ ਹੋ। ਬਨਾਰਸੀ ਸਾੜ੍ਹੀਆਂ ਦੇ ਬੌਰਡਰ ਨੂੰ ਨੈਕ, ਬਾਜੂ ਅਤੇ ਦੁਪੱਟੇ ਉੱਤੇ ਲਗਾ ਕੇ ਉਸ ਨੂੰ ਹੈਵੀ ਅਤੇ ਖੂਬਸੂਰਤ ਵਿਖਾ ਸਕਦੇ ਹੋ।

BookmarkBookmark

ਇਸ ਦੇ ਨਾਲ ਹੀ ਤੁਸੀਂ ਸਾੜ੍ਹੀਆਂ ਤੋਂ ਅਪਣੀ ਧੀ ਦੀ ਫਰਾਕ, ਜਰਦੋਜੀ, ਹੈਵੀ ਬੌਰਡਰ, ਗੋਟਾ ਅਤੇ ਪੈਚ ਵਰਕ ਵਾਲੀਆਂ ਸਾੜ੍ਹੀਆਂ ਜਾਂ ਫਿਰ ਘਰ ਦੇ ਇੰਟੀਰੀਅਰ ਵਿਚ ਵੀ ਯੂਜ ਕਰ ਸਕਦੇ ਹੋ। ਇਹ ਸਭ ਕੁੱਝ ਕਰਨ ਤੋਂ ਬਾਅਦ ਸਾਰੀਆ ਸਾੜ੍ਹੀਆਂ ਦੇ ਕਤਰਨ ਨੂੰ ਸੁੱਟਣ ਦੀ ਬਜਾਏ ਤੁਸੀਂ ਸਾਰੀਆਂ ਕਤਰਨਾਂ ਨੂੰ ਆਪਸ ਵਿਚ ਜੋੜ ਲਓ ਅਤੇ ਫਿਰ ਇਸ ਖੂਬਸੂਰਤ ਡਿਜਾਈਨ ਨੂੰ ਕੌਟਨ ਦੇ ਪਲੇਨ ਕੱਪੜੇ 'ਤੇ ਸਿਲਾਈ ਲਗਾ ਦਿਓ। ਇਸ ਕੱਪੜੇ ਨੂੰ ਉੱਤੇ ਤੋਂ ਲਗਾ ਕੇ ਤੁਸੀਂ ਸੋਫੇ ਅਤੇ ਬੱਚਿਆਂ ਦੀਆਂ ਗੱਦੀਆਂ ਬਣਾ ਸਕਦੇ ਹੋ।

CurtainsCurtains

ਇਹਨਾਂ ਗੱਦੀਆਂ ਵਿਚ ਤੁਸੀਂ ਰੂਈ ਜਾਂ ਫਿਰ ਫੋਮ ਦਾ ਇਸਤੇਮਾਲ ਕਰ ਸਕਦੇ ਹੋ। ਸਾੜ੍ਹੀਆਂ ਤੋਂ ਬਣੀ ਇਹ ਗੱਦੀਆਂ ਤੁਹਾਡੇ ਕਮਰੇ ਨੂੰ ਐਥਨਿਕ ਅੰਦਾਜ ਵਿਚ ਸੁੰਦਰ ਦਿਖਾਉਣਗੀਆਂ। ਬਨਾਰਸੀ ਅਤੇ ਕਾਂਜੀਵਰਮ ਸਾੜੀਆਂ ਤੋਂ ਦੀਵਾਰ 'ਤੇ ਵੀ ਫਰੇਮ ਕਰਵਾ ਕੇ ਜਾਂ ਫਿਰ ਕੁਸ਼ਨ ਕਵਰ 'ਤੇ ਲਗਾ ਕੇ ਵੀ ਸਜਾਇਆ ਜਾ ਸਕਦਾ ਹੈ। ਗੋਲਡਨ, ਸਿਲਵਰ ਬੀਡ ਅਤੇ ਬੇਸ਼ਕੀਮਤੀ ਕਢਾਈ ਨਾਲ ਸੁਸੱਜਿਤ ਸਾੜ੍ਹੀਆਂ ਘਰ ਦੇ ਇੰਟੀਰੀਅਰ ਨੂੰ ਨਵਾਂ ਰੂਪ ਦੇ ਸਕਦੇ ਹਾਂ। ਤੁਸੀਂ ਇਨ੍ਹਾਂ ਤੋਂ ਡਰਾਇੰਗ ਰੂਮ ਦੇ ਪਰਦੇ ਬਣਾ ਸਕਦੇ ਹੋ ਪਰ ਪਰਦੇ ਬਣਾਉਂਦੇ ਸਮੇਂ ਸਾਨੂੰ ਢੇਰ ਸਾਰੀਆਂ ਸਾੜ੍ਹੀਆਂ ਦੀ ਜ਼ਰੂਰਤ ਪਵੇਗੀ।

SuitSuit

ਇਸ ਲਈ ਬਿਹਤਰ ਹੋਵੇਗਾ ਕਿ ਤੁਸੀ ਪਰਦਿਆਂ ਲਈ ਮਿਕਸ ਐਂਡ ਮੈਚ ਦਾ ਤਰੀਕਾ ਅਪਣਾਓ। ਇਹ ਕਲਰਫੁੱਲ ਅਤੇ ਰੇਸ਼ਮੀ ਪਰਦੇ ਕਮਰੇ ਦੀ ਰੌਣਕ ਨੂੰ ਦੁੱਗਣਾ ਕਰ ਦੇਣਗੇ। ਇਸ ਤੋਂ ਇਲਾਵਾ ਇਨ੍ਹਾਂ ਸਾੜ੍ਹੀਆਂ ਨਾਲ ਤੁਸੀਂ ਬੈਡ ਜਾਂ ਫਿਰ ਰਜਾਈ ਕਵਰ ਵੀ ਬਣਾ ਸਕਦੇ ਹੋ। 

PillowPillow

ਤੁਸੀ ਅਪਣੀ ਸਾੜ੍ਹੀਆਂ ਨੂੰ ਬੁੱਕਮਾਰਕ ਦੇ ਰੂਪ ਵਿਚ ਵੀ ਬਣਾ ਸਕਦੇ ਹੋ। ਸਾੜ੍ਹੀ ਦੇ ਬੌਰਡਰ ਨੂੰ ਆਯਾਤਕਾਰ ਸ਼ੇਪ ਵਿਚ ਕੱਟ ਲਓ ਅਤੇ ਗਲੂ ਦੀ ਮਦਦ ਨਾਲ ਕਾਰਡ ਬੋਰਡ 'ਤੇ ਚਿਪਕਾ ਦਿਓ। ਹੁਣ ਇਸ ਵਿਚ ਹੋਲ ਕਰਕੇ ਸਾਟਿਨ ਦਾ ਛੋਟਾ - ਜਿਹਾ ਰੀਬਨ ਬੰਨ੍ਹ ਦਿਓ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement