
ਬੈਂਬੂ ਫਰਨੀਚਰ ਈਕੋ-ਅਨੁਕੂਲ ਹੁੰਦਾ ਹੈ ਅਤੇ ਬਹੁਤ ਲੰਬੇ ਸਮੇਂ ਤਕ ਟਿਕਾਊ ਰਹਿੰਦਾ ਹੈ। ਸਜਾਵਟ ਲਈ ਇਹ ਫਰਨੀਚਰ ਵਧੀਆ ਹੈ, ਜਿਸ ਦੀ ਵਰਤੋਂ ਇਨਡੋਰ ਸਜਾਵਟ ਵਿਚ ਵੀ ਕੀਤੀ...
ਬੈਂਬੂ ਫਰਨੀਚਰ ਈਕੋ-ਅਨੁਕੂਲ ਹੁੰਦਾ ਹੈ ਅਤੇ ਬਹੁਤ ਲੰਬੇ ਸਮੇਂ ਤਕ ਟਿਕਾਊ ਰਹਿੰਦਾ ਹੈ। ਸਜਾਵਟ ਲਈ ਇਹ ਫਰਨੀਚਰ ਵਧੀਆ ਹੈ, ਜਿਸ ਦੀ ਵਰਤੋਂ ਇਨਡੋਰ ਸਜਾਵਟ ਵਿਚ ਵੀ ਕੀਤੀ ਜਾ ਸਕਦੀ ਹੈ। ਇਸ ਨੂੰ ਕਈ ਸਾਲਾਂ ਲਈ ਵਰਤਣਾ ਸੰਭਵ ਹੈ, ਬੈਂਬੂ ਫਰਨੀਚਰ ਨੂੰ ਠੰਢੇ ਸਥਾਨ ਤੇ ਰੱਖਿਆ ਜਾਣਾ ਚਾਹੀਦਾ ਹੈ, ਕਿਓਂਕਿ ਸੂਰਜ ਦੀਆਂ ਕਿਰਨਾਂ ਬਾਂਸ ਦੇ ਫਰਨੀਚਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।
Bamboo furniture
ਜ਼ਿਆਦਾ ਪਾਣੀ ਨਾਲ ਬਾਂਸ ਦੇ ਫਰਨੀਚਰ ਨੂੰ ਨੁਕਸਾਨ ਹੁੰਦਾ ਹੈ। ਇਸ ਕਾਰਨ ਬਾਂਸ ਦੇ ਫਰਨੀਚਰ ਨੂੰ ਇਕ ਮਹੀਨੇ ਵਿਚ ਇਕ ਵਾਰ ਸਾਫ਼ ਕੀਤਾ ਜਾਣਾ ਚਾਹੀਦਾ ਹੈ। ਫਰਨੀਚਰ ਆਰਾਮ ਨਾਲ ਬੈਠਣ ਦੀ ਸਹੂਲਤ ਦੇ ਨਾਲ - ਨਾਲ ਘਰ ਨੂੰ ਵੀ ਅਟਰੈਕਟਿਵ ਲੁਕ ਵੀ ਦਿੰਦਾ ਹੈ। ਡਰਾਇੰਗ ਰੂਮ, ਬੈਡ ਰੂਮ,ਆਉਟਡੋਰ,ਇਨਡੋਰ ਆਦਿ ਸਪੇਸ ਦੇ ਹਿਸਾਬ ਨਾਲ ਫਰਨੀਚਰ ਰੱਖਿਆ ਜਾਂਦਾ ਹੈ।
Bamboo furniture
ਉਂਜ ਹੈਵੀ ਫਰਨੀਚਰ ਦੀ ਬਜਾਏ ਜੇਕਰ ਹਲਕੇ ਵੇਟ ਦੀਆਂ ਕੁਰਸੀਆਂ, ਟੇਬਲ ਆਦਿ ਦਾ ਇਸਤੇਮਾਲ ਕੀਤਾ ਜਾਵੇ ਤਾਂ ਇਸ ਨੂੰ ਇਕ ਸਥਾਨ ਤੋਂ ਦੂਸਰੇ ਸਥਾਨ ਖਿੱਚਣ ਵਿਚ ਵੀ ਆਸਾਨ ਰਹਿੰਦੀਆਂ ਹਨ। ਇਸ ਤਰ੍ਹਾਂ ਦਾ ਸਭ ਤੋਂ ਅੱਛਾ ਵਿਕਲਪ ਹੈ ਬੈਂਬੂ ਤੋਂ ਬਣਿਆ ਫਰਨੀਚਰ। ਇਹ ਐਵਰ-ਗਰੀਨ ਹੈ ਅਤੇ ਲੋਕਾਂ ਦੀ ਹਮੇਸ਼ਾ ਤੋਂ ਪਸੰਦ ਵੀ ਬਣਿਆ ਰਹਿੰਦਾ ਹੈ।
Bamboo furniture
ਅੱਜ ਕੱਲ੍ਹ ਬਾਜ਼ਾਰ ਵਿਚ ਇਸ ਦੇ ਬਹੁਤ ਆਪਸ਼ਨ ਆਸਾਨੀ ਨਾਲ ਮਿਲ ਜਾਂਦੇ ਹਨ। ਸੋਫਾ, ਟੇਬਲ, ਬੈਡ ਆਦਿ ਤੋਂ ਇਲਾਵਾ ਮਿਰਰ ਡੈਕੋਰੇਸ਼ਨ ਵਿਚ ਵੀ ਇਸ ਦਾ ਬਾਖੂਬੀ ਇਸਤੇਮਾਲ ਕੀਤਾ ਜਾ ਰਿਹਾ ਹੈ। ਤੁਸੀ ਵੀ ਘਰ ਨੂੰ ਅਟਰੈਕਟਿਵ ਲੁਕ ਦੇਣਾ ਚਾਹੁੰਦੇ ਹੋ ਤਾਂ ਬੈਂਬੂ ਫਰਨੀਚਰ ਨੂੰ ਘਰ ਦੀ ਸਜਾਵਟ ਵਿਚ ਜਗ੍ਹਾ ਦੇ ਸੱਕਦੇ ਹੋ।
Bamboo furniture
ਬਾਂਸ ਦੀ ਟ੍ਰੇ, ਲੈਂਪ, ਹੋਲਡਰ, ਫਲਾਵਰ ਸਟੈਂਡ ਆਦਿ ਦੇਖਣ ਵਿਚ ਜਿੰਨੇ ਖੂਬਸੂਰਤ ਲੱਗਦੇ ਹਨ ਉਥੇ ਹੀ ਇਹ ਤੁਹਾਡੇ ਘਰ ਨੂੰ ਵੀ ਮੇਂਟੇਨ ਕਰਦੇ ਹਨ। ਦੀਵਾਰ ਵਿਚ ਟੰਗਣੇ ਵਾਲੀ ਘੜੀ, ਫਲਾਵਰ ਪਾਟ, ਲੈਂਪ ਸੇਟ, ਲੇਟਰ ਬਾਕਸ ਜਿਵੇਂ ਡਿਜਾਇਨਰ ਚੀਜ਼ਾਂ ਲੋਕਾਂ ਨੂੰ ਕਾਫ਼ੀ ਪਸੰਦ ਆਉਂਦੀਆਂ ਹਨ।