
ਮੌਸਮ ਕੋਈ ਵੀ ਹੋਵੇ, ਘਰ ਦੀ ਸਜਾਵਟ ਵਿਚ ਉਤਸ਼ਾਹ, ਉਮੰਗ, ਮੌਜ - ਮਸਤੀ ਲਿਆਉਂਦਾ ਹੈ ਉਥੇ ਹੀ ਇਹ ਚਾਹਤ ਵੀ ਜਗਾਉਂਦਾ ਹੈ ਕਿ ਇਸ ਵਾਰ ਤੁਸੀਂ ਅਪਣੇ ਘਰ ਨੂੰ ਕੁੱਝ ਇੰਝ...
ਮੌਸਮ ਕੋਈ ਵੀ ਹੋਵੇ, ਘਰ ਦੀ ਸਜਾਵਟ ਵਿਚ ਉਤਸ਼ਾਹ, ਉਮੰਗ, ਮੌਜ - ਮਸਤੀ ਲਿਆਉਂਦਾ ਹੈ ਉਥੇ ਹੀ ਇਹ ਚਾਹਤ ਵੀ ਜਗਾਉਂਦਾ ਹੈ ਕਿ ਇਸ ਵਾਰ ਤੁਸੀਂ ਅਪਣੇ ਘਰ ਨੂੰ ਕੁੱਝ ਇੰਝ ਸਜਾਓ ਕਿ ਸਾਰੇ ਦੇਖਦੇ ਰਹਿ ਜਾਣ। ਜੇਕਰ ਤੁਸੀਂ ਘਰ ਨੂੰ ਇਕ ਵੱਖਰਾ ਲੁੱਕ ਵਿਚ ਸਜਾਉਣਾ ਚਾਹੁੰਦੀ ਹੋ ਤਾਂ ਆਓ ਜੀ ਇਸ ਦੇ ਲਈ ਕੁੱਝ ਟਿਪਸ ਦੱਸਦੇ ਹਾਂ।
Blue Bedsheet in Room
ਡੀਪ ਨੀਲੇ ਰੰਗ ਨਾਲ ਘਰ ਨੂੰ ਸਜਾਓ। ਨੀਲਾ ਰੰਗ ਹਰ ਮੌਸਮ ਦੀ ਸ਼ਾਨ ਹੈ। ਇਹ ਬਹੁਤ ਹੀ ਪਿਆਰਾ ਰੰਗ ਕੰਧਾਂ ਉਤੇ ਲਗਾਉਣ ਨਾਲ ਘਰ ਵਿਚ ਚਮਕ ਭਰ ਜਾਂਦੀ ਹੈ। ਚਾਹੇ ਇਹ ਚਮਕਦਾਰ ਰੰਗ ਦਾ ਹੋਵੇ ਜਾਂ ਫਿਰ ਫਿੱਕੇ ਰੰਗ ਦਾ, ਇਹ ਹਰ ਮੌਸਮ ਵਿਚ ਪਸੰਦ ਕੀਤਾ ਜਾਂਦਾ ਹੈ।
Light Colour paint
ਖੂਬਸੂਰਤ ਰੰਗ ਜਿੱਥੇ ਘਰਾਂ ਦੇ ਕਮਰਿਆਂ ਦੀ ਰੌਣਕ ਵਧਾਉਣ ਦਾ ਕੰਮ ਕਰਦੇ ਹਨ ਉਥੇ ਹੀ ਅਪਣੇ ਮਨ ਵਿਚ ਖੁਸ਼ੀ ਅਤੇ ਸ਼ਾਂਤੀ ਦਾ ਅਹਿਸਾਸ ਵੀ ਦਿਵਾਉਂਦੇ ਹਨ।
Yellow Paint
ਜੇਕਰ ਕੰਧਾਂ 'ਤੇ ਫ਼ਿੱਕੇ ਰੰਗਾਂ ਦਾ ਇਸਤੇਮਾਲ ਕਰਦੀ ਹੋ ਤਾਂ ਤੁਸੀਂ ਬਲੂ ਕਲਰਸ ਦੇ ਛੋਟੇ ਅਤੇ ਵੱਡੇ ਜਾਰ ਨੂੰ ਰੱਖ ਸਕਦੀ ਹੋ। ਅਜ ਕੱਲ ਹੋਮ ਡੈਕੋਰੇਸ਼ਨ ਵਿਚ ਕੰਧ ਉਤੇ ਕੱਚ ਦੀ ਪਲੇਟਸ ਨਾਲ ਸਜਾਉਣ ਦਾ ਖੂਬ ਚਲਨ ਹੈ ਅਤੇ ਇਹ ਖੂਬਸੂਰਤ ਵੀ ਲਗਦੀਆਂ ਹਨ। ਬੈਡ ਰੂਮ ਵਿਚ ਬਲੂ ਬੈਡਸ਼ੀਟ ਦੀ ਵਰਤੋਂ ਵੀ ਬੈਸਟ ਰਹਿੰਦੀ ਹੈ।