ਇਹਨਾਂ ਰੰਗਾਂ ਨਾਲ ਖਿੜ ਉਠੇਗਾ ਤੁਹਾਡਾ ਘਰ
Published : Jun 10, 2018, 2:11 pm IST
Updated : Jul 10, 2018, 10:24 am IST
SHARE ARTICLE
House
House

ਮੌਨਸੂਨ ਦਾ ਮੌਸਮ ਭਲੇ ਮਨ ਨੂੰ ਭਾਉਂਦਾ ਹੋਵੇ ਪਰ ਇਸ ਦੇ ਖ਼ਤਮ ਹੁੰਦੇ ਹੀ ਘਰ ਨੂੰ ਦੁਬਾਰਾ ਰੰਗ ਕਰਵਾਉਣ ਦੀ ਜ਼ਰੂਰਤ ਪੈ ਜਾਂਦੀ ਹੈ। ਨਾਲ ਹੀ ਤਿਓਹਾਰਾਂ ਦਾ ਮੌਸਮ ਵੀ...

ਮੌਨਸੂਨ ਦਾ ਮੌਸਮ ਭਲੇ ਮਨ ਨੂੰ ਭਾਉਂਦਾ ਹੋਵੇ ਪਰ ਇਸ ਦੇ ਖ਼ਤਮ ਹੁੰਦੇ ਹੀ ਘਰ ਨੂੰ ਦੁਬਾਰਾ ਰੰਗ ਕਰਵਾਉਣ ਦੀ ਜ਼ਰੂਰਤ ਪੈ ਜਾਂਦੀ ਹੈ। ਨਾਲ ਹੀ ਤਿਓਹਾਰਾਂ ਦਾ ਮੌਸਮ ਵੀ ਆਉਣ ਵਾਲਾ ਹੁੰਦਾ ਹੈ, ਇਸ ਲਈ ਘਰ ਨੂੰ ਰੰਗ ਕਰਵਾਉਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਤਾਕਿ ਅਪਣੇ ਘਰ ਨੂੰ ਬਿਲਕੁੱਲ ਨਵਾਂ ਅਤੇ ਆਕਰਸ਼ਕ ਰੂਪ ਦਿਤਾ ਜਾ ਸਕੇ। ਘਰ ਨੂੰ ਰੰਗ ਕਰਵਾਉਣਾ ਸੱਭ ਤੋਂ ਮੁੱਖ ਕੰਮ ਹੁੰਦਾ ਹੈ।

Paint housePaint house

ਉਸ ਨੂੰ ਰੰਗ ਕਰਵਾਉਣ ਲਈ ਅਪਣੀ ਪਸੰਦ ਦੇ ਰੰਗ ਹੀ ਕਾਫ਼ੀ ਨਹੀਂ ਹੁੰਦੇ, ਸਗੋਂ ਉਨ੍ਹਾਂ ਵਿਚ ਵੱਖਰੇ ਰੰਗਾਂ ਦਾ ਕਿਵੇਂ ਸਮਾਯੋਜਨ ਕੀਤਾ ਜਾਵੇ ਇਹ ਵੀ ਜ਼ਰੂਰੀ ਹੈ ਤਾਕਿ ਘਰ ਦੀ ਸੁੰਦਰਤਾ ਹੋਰ ਨਿਖ਼ਰ ਜਾਵੇ। ਆਓ ਜੀ, ਜਾਣਦੇ ਹਨ ਰੰਗ ਕਿਵੇਂ ਦੇ ਹੋਣ ਅਤੇ ਵੱਖਰੇ ਰੰਗਾਂ ਦੇ ਕੰਟਰਾਸਟ ਦਾ ਕਿਵੇਂ ਵਰਤੇ ਜਾਵੇ। ਰੰਗ ਕਈ ਤਰ੍ਹਾਂ ਦੇ ਹੁੰਦੇ ਹਨ ਪਰ ਸੱਭ ਤੋਂ ਜ਼ਰੂਰੀ ਗੱਲ ਇਹ ਹੁੰਦੀ ਹੈ ਕਿ ਕਮਰਿਆਂ ਲਈ ਰੰਗ ਕਿਵੇਂ ਵਰਤੇ ਕਰਨੇ ਚਾਹੀਦੇ ਹਨ ਅਤੇ ਉਸ ਦੀ ਕਵਾਲਿਟੀ ਕਿਵੇਂ ਦੀ ਹੋਣੀ ਚਾਹੀਦੀ ਹੈ।

paintpaint

ਹਾਲਾਂਕਿ ਕਮਰਿਆਂ ਵਿਚ ਕਿਸ ਕਲਰ ਦਾ ਰੰਗ ਕਰਵਾਉਣਾ ਹੈ ਇਹ ਵਿਅਕਤੀਗਤ ਪਸੰਦ ਹੁੰਦੀ ਹੈ,  ਫਿਰ ਵੀ ਡਿਜ਼ਾਈਨਰਜ਼ ਦੀ ਰਾਏ ਇਹੀ ਰਹਿੰਦੀ ਹੈ ਕਿ ਜੇਕਰ ਤੁਸੀਂ ਅਪਣੀ ਪਸੰਦ ਦਾ ਕੋਈ ਰੰਗ ਘਰ ਵਿਚ ਕਰਵਾਉਣਾ ਚਾਹੁੰਦੇ ਹੋ, ਤਾਂ ਉਸ ਨੂੰ ਖਾਸ ਤੌਰ ਨਾਲ ਕਿਸ ਜਗ੍ਹਾ 'ਤੇ ਕਰਵਾਉਣਾ ਹੈ ਅਤੇ ਕਿਸ ਤਰੀਕੇ ਨਾਲ ਕਰਵਾਉਣਾ ਹੈ, ਇਸ ਗੱਲ 'ਤੇ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ। 

yellow colouryellow colour

ਜੇਕਰ ਤੁਸੀਂ ਕਿਸੇ ਚਮਕਦਾਰ ਰੰਗ ਦੀ ਵਰਤੋਂ ਕੀਤੀ ਹੈ ਤਾਂ ਉਸ ਨੂੰ ਮਿਨੀਮਾਇਜ਼ ਕਰਨ ਲਈ ਉਸ ਵਿਚ ਕੰਟਰਾਸਟ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਇਸ ਲਈ ਤਾਕਿ ਉਹ ਓਵਰਡਨ ਨਹੀਂ ਹੋਣਾ ਕਿਉਂਕਿ ਰੰਗ ਨਾਲ ਜੇਕਰ ਕਿਸੇ ਜਗ੍ਹਾ ਦੀ ਮਹੱਤਤਾ ਵਧ ਸਕਦੀ ਹੈ ਤਾਂ ਘੱਟ ਵੀ ਹੋ ਸਕਦੀ ਹੈ। ਗੂੜੇ ਰੰਗ ਨਾਲ ਕਮਰੇ ਦਾ ਪੂਰਾ ਲੁੱਕ ਛੋਟਾ ਲੱਗਣ ਲੱਗ ਜਾਵੇ ਫਿਰ ਕਮਰੇ ਵਿਚ ਇੰਨਾ ਫ਼ਿਕਾ ਰੰਗ ਕਰਵਾ ਦਿਤਾ ਕਿ ਉਹ ਇਕਦਮ ਪਲੇਨ ਲੱਗਣ ਲੱਗ ਜਾਂਦੇ ਹੈ।

paintpaint

ਉਸ ਨੂੰ ਕਿਸ ਤਰੀਕੇ ਨਾਲ ਰੰਗ ਕਰਨਾ ਹੈ ਇਸ ਲਈ ਇਹ ਸੁਝਾਅ ਹੈ ਕਿ ਜੇਕਰ ਤੁਸੀਂ ਗੁੜੇ ਅਤੇ ਫ਼ਿਕੇ ਰੰਗ ਦੀ ਵਰਤੋਂ ਕਰਦੇ ਹੋਣ ਤਾਂ ਉਸ ਦਾ ਅਨੁਪਾਤ 30 - 70 ਦਾ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਖ਼ਾਸ ਕਿਸੇ ਇਕ ਰੰਗ ਨੂੰ ਚੁਣਿਆ ਹੈ ਤਾਂ ਸੁਝਾਅ ਹੈ ਕਿ ਸਾਰੀਆਂ ਕੰਧਾ 'ਤੇ ਇਕ ਹੀ ਰੰਗ ਨਾ ਕਰਵਾਓ। ਜੇਕਰ ਤੁਸੀਂ ਚਿੱਟਾ ਰੰਗ ਕਰਵਾਇਆ ਹੈ ਤਾਂ ਉਸ ਦੀ ਵੱਖ ਗੱਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement