ਟੀ ਬੈਗਸ ਨੂੰ ਇਨ੍ਹਾਂ ਕੰਮਾਂ ਲਈ ਵੀ ਵਰਤੋਂ
Published : Feb 26, 2020, 6:39 pm IST
Updated : Feb 26, 2020, 6:39 pm IST
SHARE ARTICLE
File
File

ਚਾਹ ਦੀ ਚੁਸਕੀ ਤੋਂ ਜ਼ਿਆਦਾਤਰ ਲੋਕਾਂ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ

ਚਾਹ ਦੀ ਚੁਸਕੀ ਤੋਂ ਜ਼ਿਆਦਾਤਰ ਲੋਕਾਂ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਕੁਝ ਲੋਕਾਂ ਨੂੰ ਚਾਹ ਪੀਣ ਦੀ ਇੰਨੀ ਆਦਤ ਹੁੰਦੀ ਹੈ ਕਿ ਉਸ ਨੂੰ ਪੀਤੇ ਬਿਨਾ ਬਿਸਤਰ ਤੋਂ ਉੱਠਦੇ ਤਕ ਨਹੀਂ ਹਨ। ਦਿਨ ‘ਚ 5 ਤੋਂ 6 ਵਾਰ ਚਾਹ ਪੀਣਾ ਤਾਂ ਆਮ ਹੈ। ਚਾਹ ਬਣਾਉਣ ਲਈ ਕਈ ਲੋਕ ਟੀ ਬੈਗਸ ਦੀ ਵਰਤੋਂ ਕਰਦੇ ਹਨ। ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਬੈਗਸ ਇਕ ਵਾਰ ਚਾਹ ਬਣਾਉਣ ਦੇ ਬਾਅਦ ਬਰਬਾਦ ਹੋ ਜਾਂਦੇ ਹਨ ਪਰ ਅਜਿਹਾ ਨਹੀਂ ਹੈ।

Tea BagsTea Bags

ਤੁਸੀਂ ਵਰਤੇ ਗਏ ਟੀ ਬੈਗਸ ਨੂੰ ਦੁਬਾਰਾ ਘਰ ਦੇ ਕੰਮਾਂ ਲਈ ਵਰਤੋਂ ‘ਚ ਲਿਆ ਸਕਦੇ ਹੋ। ਰੋਜ਼ਾਨਾ ਫਰਿੱਜ਼ ਦੀ ਸਫਾਈ ਨਾ ਕਰਨ ਨਾਲ ਉਸ ‘ਚੋਂ ਬਦਬੂ ਆਉਣ ਲੱਗਦੀ ਹੈ। ਇਸ ਬਦਬੂ ਨੂੰ ਦੂਰ ਕਰਨ ਲਈ ਟੀ ਬੈਗਸ ਬਹੁਤ ਹੈਲਪਫੁੱਲ ਹੈ। ਵਰਤੋਂ ਕੀਤੇ ਗਏ ਟੀ ਬੈਗਸ ਨੂੰ ਫਰਿੱਜ਼ ‘ਚ ਰੱਖ ਦਿਓ। ਅਜਿਹਾ ਕਰਨ ਨਾਲ ਹੌਲੀ-ਹੌਲੀ ਬਦਬੂ ਦੂਰ ਹੋ ਜਾਵੇਗੀ। ਗ੍ਰੀਨ ਟੀ ਜਾਂ ਫਿਰ ਪੇਪਰਮਿੰਟ ਵਰਗੇ ਟੀ ਬੈਗਸ ਨਾਲ ਤੁਸੀਂ ਕੁਦਰਤੀ ਤਰੀਕਿਆਂ ਨਾਲ ਮਾਊਥਵਾਸ਼ ਬਣਾ ਸਕਦੇ ਹੋ। ਮਾਊਥਵਾਸ਼ ਬਣਾਉਣ ਲਈ ਟੀ ਬੈਗਸ ਨੂੰ ਗਰਮ ਪਾਣੀ ‘ਚ ਭਿਓਂ ਕੇ ਠੰਡਾ ਹੋਣ ਲਈ ਰੱਖ ਦਿਓ।

Tea BagsTea Bags

ਤੁਹਾਡਾ ਮਾਊਥਵਾਸ਼ ਤਿਆਰ ਹੈ। ਕੱਚ ਦੇ ਸ਼ੀਸ਼ੇ ‘ਤੇ ਪਏ ਦਾਗ-ਧੱਬਿਆਂ ਨੂੰ ਵੀ ਟੀ ਬੈਗਸ ਨਾਲ ਦੂਰ ਕੀਤਾ ਜਾ ਸਕਦਾ ਹੈ। ਵਰਤੋਂ ‘ਚ ਲਿਆਉਂਦੇ ਗਏ ਬੈਗਸ ਨੂੰ ਖਿੜਕੀਆਂ ਜਾਂ ਡ੍ਰੈਸਿੰਗ ਟੇਬਲ ਨੂੰ ਸ਼ੀਸ਼ੇ ‘ਤੇ ਹਲਕੇ ਹੱਥਾਂ ਨਾਲ ਰਗੜੋ। ਅਜਿਹਾ ਕਰਨ ਨਾਲ ਸ਼ੀਸ਼ੇ ਬਿਲਕੁਲ ਨਵੇਂ ਦਿੱਸਣ ਲੱਗ ਜਾਣਗੇ। ਚੂਹੇ ਘਰ ‘ਚ ਗੰਦਗੀ ਫੈਲਾਉਣ ਨਾਲ ਹੀ ਸਾਮਾਨ ਵੀ ਖਰਾਬ ਕਰਦੇ ਹਨ।

Tea BagsTea Bags

ਉਨ੍ਹਾਂ ਨੂੰ ਭਜਾਉਣ ਲਈ ਅਸੀਂ ਕੀ ਕੁਝ ਨਹੀਂ ਕਰਦੇ ਪਰ ਕੀ ਤੁਸੀਂ ਜਾਣਦੇ ਹੋ ਕਿ ਟੀ ਬੈਗਸ ਨਾਲ ਚੂਹਿਆਂ ਨੂੰ ਆਸਾਨੀ ਨਾਲ ਘਰ ਤੋਂ ਭਜਾਇਆ ਜਾ ਸਕਦਾ ਹੈ। ਟੀ ਬੈਗਸ ‘ਚ ਪੇਪਰਮਿੰਟ ਆਇਲ ਦੀਆਂ ਕੁੱਝ ਬੂੰਦਾਂ ਪਾ ਦਿਓ। ਇਸ ਨਾਲ ਚੂਹੇ, ਮੱਕੜੀ ਅਤੇ ਕੀੜੀਆਂ ਸਭ ਤੋਂ ਛੁਟਕਾਰਾ ਮਿਲ ਜਾਂਦਾ ਹੈ। ਲੱਕੜ ਦੇ ਫਰਨੀਚਰ ਅਤੇ ਫਰਸ਼ ਨੂੰ ਚਮਕਾਉਣ ਲਈ ਟੀ ਬੈਗਸ ਨੂੰ ਪਾਣੀ ‘ਚ ਉਬਾਲ ਲਓ ਅਤੇ ਫਿਰ ਠੰਡਾ ਹੋਣ ਲਈ ਰੱਖ ਦਿਓ। ਠੰਡਾ ਹੋਣ ‘ਤੇ ਟੀ ਬੈਗਸ ਵਾਲੇ ਪਾਣੀ ‘ਚ ਨਰਮ ਕੱਪੜਾ ਡੁਬੋ ਕੇ ਫਰਨੀਚਰ ਅਤੇ ਫਰਸ਼ ਦੀ ਸਫਾਈ ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement