ਪਲਕਾਂ ਨੂੰ ਬਣਾਓ ਸੰਘਣਾ
Published : Jul 3, 2019, 3:53 pm IST
Updated : Jul 3, 2019, 3:53 pm IST
SHARE ARTICLE
 Eye Lashes
Eye Lashes

ਲੜਕੀਆਂ ਦੀ ਖੂਬਸੂਰਤੀ ਉਨ੍ਹਾਂ ਦੀਆਂ ਅੱਖਾਂ ਤੋਂ ਪਤਾ ਲਗ ਜਾਂਦੀ ਹੈ ਅਤੇ ਜੇਕਰ ਉਨ੍ਹਾਂ ਦੀਆਂ ਪਲਕਾਂ ਸੰਘਣੀਆਂ ਹਨ ਤਦ ਤਾਂ ਕਹਿਣ ਹੀ ਕੀ। ਲੜਕੀਆਂ ਦੀਆਂ ...

ਲੜਕੀਆਂ ਦੀ ਖੂਬਸੂਰਤੀ ਉਨ੍ਹਾਂ ਦੀਆਂ ਅੱਖਾਂ ਤੋਂ ਪਤਾ ਲਗ ਜਾਂਦੀ ਹੈ ਅਤੇ ਜੇਕਰ ਉਨ੍ਹਾਂ ਦੀਆਂ ਪਲਕਾਂ ਸੰਘਣੀਆਂ ਹਨ ਤਦ ਤਾਂ ਕਹਿਣ ਹੀ ਕੀ। ਲੜਕੀਆਂ ਦੀਆਂ ਪਲਕਾਂ ਸੰਘਣੀਆਂ ਨਹੀਂ ਹੁੰਦੀਆਂ, ਇਸ ਲਈ ਉਹ ਅਪਣੀਆਂ ਅੱਖਾਂ ਦੀ ਸੁੰਦਰਤਾ ਨੂੰ ਉਭਾਰਨ ਲਈ ਨਕਲੀ ਪਲਕਾਂ ਦਾ ਸਹਾਰਾ ਲੈਂਦੀਆਂ ਹਨ, ਜਿਨ੍ਹਾਂ ਨੂੰ ਜ਼ਿਆਦਾ ਸਮੇਂ ਤੱਕ ਅਪਨਾਉਣ ਨਾਲ ਨੁਕਸਾਨ ਵੀ ਹੋ ਸਕਦਾ ਹੈ। ਆਓ ਜੀ, ਜਾਣਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਪਲਕਾਂ ਨੂੰ ਕੁਦਰਤੀ ਤੌਰ 'ਤੇ ਸੰਘਣਾ ਅਤੇ ਮੋਟਾ ਬਣਾ ਸਕਦੇ ਹੋ। 

Caster oil on LashesCaster oil on Lashes

ਕੈਸਟਰ ਤੇਲ : ਰਾਤ ਨੂੰ ਸੌਂਦੇ ਸਮੇਂ ਹਰ ਰੋਜ਼ ਅਪਣੀ ਪਲਕਾਂ 'ਤੇ ਇਸ ਤੇਲ ਨੂੰ ਲਗਾਓ। ਚਾਹੋ ਤਾਂ ਤੇਲ ਨੂੰ ਹਲਕਾ ਜਿਹਾ ਗਰਮ ਵੀ ਕਰ ਸਕਦੀ ਹੋ। ਇਸ ਨੂੰ 2 ਮਹੀਨੇ ਤੱਕ ਲਗਾਓ ਅਤੇ ਫਿਰ ਵੇਖੋ ਕਿ ਤੁਹਾਡੀ ਪਲਕਾਂ ਕਿਸ ਤਰ੍ਹਾਂ ਸੰਘਣੀ ਹੋ ਜਾਂਦੀਆਂ ਹਨ। 

Vitamin E for Eyes LashesVitamin E for Eyes Lashes

ਵਿਟਾਮਿਨ ਈ ਤੇਲ : ਇਕ ਛੋਟਾ ਜਿਹਾ ਆਇਲੈਸ਼ ਬਰਸ਼ ਲਵੋ ਅਤੇ ਉਸ ਨੂੰ ਇਸ ਤੇਲ ਵਿਚ ਡੁਬੋ ਕੇ ਰੋਜ਼ ਅਪਣੀ ਪਲਕਾਂ 'ਤੇ ਲਗਾਓ।  ਚਾਹੋ ਤਾਂ ਵਿਟਾਮਿਨ ਈ ਦੀ ਕੁੱਝ ਟੈਬਲੇਟ ਨੂੰ ਕਰਸ਼ ਕਰ ਕੇ ਇਸ ਤੇਲ ਨਾਲ ਮਿਲਾ ਕੇ ਲਗਾ ਸਕਦੇ ਹੋ। ਜੇਕਰ ਤੁਹਾਡੀਆਂ ਪਲਕਾਂ ਉਤੇ ਖਾਰਸ਼ ਹੁੰਦੀ ਹੈ ਤਾਂ ਉਹ ਇਸ ਤੇਲ ਨੂੰ ਲਗਾਉਣ ਨਾਲ ਖਤਮ ਹੋ ਜਾਵੇਗੀ। 

Vaseline on LashesVaseline on Lashes

ਵੈਸਲੀਨ : ਜੇਕਰ ਤੁਸੀਂ ਕਿਸੇ ਤਰ੍ਹਾਂ ਦਾ ਤੇਲ ਨਹੀਂ ਲਗਾਉਣਾ ਚਾਹੁੰਦੇ, ਤਾਂ ਵੈਸਲੀਨ ਇਸ ਦਾ ਬਿਹਤਰ ਵਿਕਲਪ ਹੈ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਅਪਣੀਆਂ ਪਲਕਾਂ 'ਤੇ ਵੈਸਲੀਨ ਲਗਾਓ। ਉਸ ਤੋਂ ਬਾਅਦ ਸਵੇਰੇ ਉਠਦੇ ਹੀ ਪਲਕਾਂ 'ਤੇ ਹਲਕੇ ਗਰਮ ਪਾਣੀ ਨਾਲ ਛਿੱਟੇ ਮਾਰ ਕੇ ਸਾਫ਼ ਕਰੋ, ਨਹੀਂ ਤਾਂ ਪੂਰੇ ਦਿਨ ਉਹ ਚਿਪ-ਚਿਪ ਕਰਦੀ ਰਹਿਣਗੀਆਂ। 

Protien DietProtien Diet

ਪ੍ਰੋਟੀਨ ਡਾਈਟ : ਜੇਕਰ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਤਾਂ ਸਾਫ਼ ਜਿਹੀ ਗੱਲ ਹੈ ਕਿ ਤੁਹਾਡੀ ਅੱਖਾਂ ਅਤੇ ਪਲਕਾਂ ਵੀ ਠੀਕ ਰਹਿਣਗੀਆਂ। ਰੋਜ਼ ਅਪਣੀ ਡਾਇਟ ਵਿਚ ਪ੍ਰੋਟੀਨ ਦੀ ਵਰਤੋਂ ਕਰੋ ਕਿਉਂਕਿ ਚਮੜੀ, ਵਾਲ, ਨਹੁੰ ਅਤੇ ਪਲਕਾਂ ਨੂੰ ਇਸ ਦੀ ਬਹੁਤ ਜ਼ਰੂਰਤ ਹੁੰਦੀ ਹੈ। ਅਪਣੇ ਖਾਣੇ ਵਿਚ ਦਾਲ, ਮੱਛੀ, ਮੀਟ, ਛੋਲੇ ਅਤੇ ਮੇਵੇ ਆਦਿ ਨੂੰ ਸ਼ਾਮਿਲ ਕਰੋ। 

Clean Eyes LashesClean Eyes Lashes

ਬਰੱਸ਼ : ਜਿਸ ਤਰ੍ਹਾਂ ਅਸੀਂ ਅਪਣੇ ਵਾਲਾਂ ਨੂੰ ਝਾੜਦੇ ਹਾਂ, ਠੀਕ ਉਸੀ ਤਰ੍ਹਾਂ ਸਾਨੂੰ ਅਪਣੀ ਪਲਕਾਂ ਨੂੰ ਵੀ ਬਰਸ਼ ਨਾਲ ਝਾੜਣਾ ਚਾਹੀਦਾ ਹੈ। ਚਾਹੋ ਤਾਂ ਮਸਕਾਰੇ ਦਾ ਬਰਸ਼ ਵੀ ਪ੍ਰਯੋਗ ਕਰ ਸਕਦੀ ਹੋ। ਪਲਕਾਂ ਨੂੰ ਰੋਜ਼ 2 ਵਾਰ ਬਰਸ਼ ਨਾਲ ਜ਼ਰੂਰ ਝਾੜੋ।

SHARE ARTICLE

ਏਜੰਸੀ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement