ਫ਼ਲਾਂ ਨਾਲ ਚਮੜੀ ਰਹੇਗੀ ਸੁੰਦਰ ਤੇ ਸਿਹਤਮੰਦ
Published : Aug 5, 2020, 2:30 pm IST
Updated : Aug 5, 2020, 2:30 pm IST
SHARE ARTICLE
File Photo
File Photo

ਸੁੰਦਰ ਦਿਸਣਾ ਹਰ ਕਿਸੇ ਦੀ ਚਾਹਤ ਹੁੰਦੀ ਹੈ। ਔਰਤਾਂ ਸੁੰਦਰ ਦਿਸਣਾ ਚਾਹੁੰਦੀਆਂ ਹਨ ਤੇ ਸੁੰਦਰਤਾ ਦੀ ਤਾਰੀਫ਼ ਸੁਣਨਾ ਕਾਫ਼ੀ ਪਸੰਦ ਕਰਦੀਆਂ ਹਨ

ਸੁੰਦਰ ਦਿਸਣਾ ਹਰ ਕਿਸੇ ਦੀ ਚਾਹਤ ਹੁੰਦੀ ਹੈ। ਔਰਤਾਂ ਸੁੰਦਰ ਦਿਸਣਾ ਚਾਹੁੰਦੀਆਂ ਹਨ ਤੇ ਸੁੰਦਰਤਾ ਦੀ ਤਾਰੀਫ਼ ਸੁਣਨਾ ਕਾਫ਼ੀ ਪਸੰਦ ਕਰਦੀਆਂ ਹਨ। ਇਸ ਲਈ ਉਹ ਮਹਿੰਗੇ ਫੇਸ ਪੈਕ, ਕਰੀਮਾਂ, ਬਿਊਟੀ ਸੈਲੂਨ ਜਾਣ ਸਮੇਤ ਕਈ ਤਰ੍ਹਾਂ ਦੇ ਉਪਾਅ ਕਰਦੀਆਂ ਹਨ ਪਰ ਜੇਬ ਢਿੱਲੀ ਹੋਣ ਦੇ ਬਾਵਜੂਦ ਇਕ ਤਾਂ ਉਨ੍ਹਾਂ ਨੂੰ ਪਸੰਦੀਦਾ ਨਤੀਜੇ ਨਹੀਂ ਮਿਲਦੇ ਤੇ ਦੂਜੇ ਪਾਸੇ ਕਈ ਵਾਰ ਸਾਈਡ ਇਫੈਕਟ ਕਾਰਨ ਚਿਹਰੇ 'ਤੇ ਝੁਰੜੀਆਂ, ਚਮੜੀ 'ਚ ਰੁੱਖਾਪਣ, ਐਲਰਜੀ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਫ਼ਾਇਦੇ ਦੀ ਬਜਾਏ ਨੁਕਸਾਨ ਝੱਲਣਾ ਪੈ ਜਾਂਦਾ ਹੈ। ਜ਼ਿਆਦਾਤਰ ਔਰਤਾਂ ਖ਼ੁਰਾਕ, ਸੁੰਦਰਤਾ ਉਤਪਾਦਾਂ, ਬਿਊਟੀ ਪਾਰਲਰ ਸਮੇਤ ਮਹਿੰਗੇ ਉਪਾਆਂ ਨੂੰ ਅਜ਼ਮਾਉਂਦੀਆਂ ਰਹਿੰਦੀਆਂ ਹਨ।

FruitsFruits

ਅਜੋਕੇ ਪ੍ਰਦੂਸ਼ਣ ਦੇ ਮੌਸਮ, ਰੁਝੇਵਿਆਂ ਭਰਪੂਰ ਜੀਵਨ ਸ਼ੈਲੀ, ਗ਼ਲਤ ਖਾਣ-ਪੀਣ ਤੇ ਉਨੀਂਦਰੇ ਕਾਰਨ ਸੁੰਦਰਤਾ ਨਾਲ ਜੁੜੀਆਂ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਇਨ੍ਹਾਂ ਸਮੱਸਿਆਵਾਂ ਲਈ ਹਾਲਾਂਕਿ ਬਿਊਟੀ ਟਿਪਸ ਮੌਜੂਦ ਹਨ ਪਰ ਇਨ੍ਹਾਂ ਦੇ ਬਾਵਜੂਦ ਜੇ ਤੁਸੀਂ ਮੌਸਮੀ ਫਲਾਂ ਦੀ ਵਰਤੋਂ ਕਰੋਗੇ ਤਾਂ ਇਹ ਬਹੁਤ ਫ਼ਾਇਦੇਮੰਦ ਹੋ ਸਕਦੇ ਹਨ। ਫ਼ਲ ਤੇ ਇਨ੍ਹਾਂ ਤੋਂ ਤਿਆਰ ਫੇਸ ਪੈਕ ਆਦਿ ਜਿੱਥੇ ਪੂਰੀ ਤਰ੍ਹਾਂ ਕੁਦਰਤੀ ਹੁੰਦੇ ਹਨ, ਉੱਥੇ ਹੀ ਕੁਦਰਤੀ ਤਰੀਕੇ ਨਾਲ ਸੁੰਦਰਤਾ ਹਾਸਲ ਕਰਨ ਲਈ ਸਭ ਤੋਂ ਸਸਤੇ ਸਾਧਨ ਵੀ ਮੰਨੇ ਜਾਂਦੇ ਹਨ। ਮੌਸਮੀ ਫ਼ਲਾਂ ਦੀ ਵਰਤੋਂ ਵਿਗਿਆਨਕ ਪ੍ਰਕਿਰਿਆ ਮੰਨੀ ਜਾਂਦੀ ਹੈ, ਜਿਸ ਨਾਲ ਤੁਹਾਡੀ ਚਮੜੀ ਸੁੰਦਰ ਤੇ ਸਿਹਤਮੰਦ ਬਣ ਸਕਦੀ ਹੈ।

Fruits and animalsFruits

ਮਿਲੇਗੀ ਅੰਦਰੂਨੀ ਤੇ ਬਾਹਰੀ ਸੁੰਦਰਤਾ- ਸੁੰਦਰਤਾ ਲਈ ਔਰਤਾਂ ਦਿਨ-ਰਾਤ ਮਿਹਨਤ, ਯਤਨ ਤੇ ਉਪਾਅ ਕਰਦੀਆਂ ਰਹਿੰਦੀਆਂ ਹਨ। ਹਾਲਾਂਕਿ ਇਨ੍ਹਾਂ ਉਪਾਆਂ ਨਾਲ ਉਨ੍ਹਾਂ ਨੂੰ ਲਾਭ ਵੀ ਮਿਲਦਾ ਹੈ ਪਰ ਇਨ੍ਹਾਂ ਉਪਾਆਂ ਤੋਂ ਇਲਾਵਾ ਉਹ ਆਪਣੇ ਖਾਣ-ਪੀਣ ਤੇ ਰੁਟੀਨ 'ਚ ਤਬਦੀਲੀ ਕਰ ਲੈਣ ਤਾਂ ਉਨ੍ਹਾਂ ਨੂੰ ਕਿਤੇ ਬਿਹਤਰ ਨਤੀਜੇ ਮਿਲਣਗੇ। ਹਾਲਾਂਕਿ ਘਰਾਂ 'ਚ ਫ਼ਲਾਂ ਦੀ ਵਰਤੋਂ ਆਮ ਗੱਲ ਹੈ ਪਰ ਇਨ੍ਹਾਂ ਹੀ ਫ਼ਲਾਂ ਨੂੰ ਅਸੀਂ ਸੁੰਦਰਤਾ ਨਿਖਾਰਨ ਲਈ ਵਰਤ ਸਕਦੇ ਹਾਂ। ਇਸ ਨਾਲ ਜਿੱਥੇ ਸਿਹਤ ਤੇ ਤੰਦਰੁਸਤੀ ਮਿਲੇਗੀ, ਉੱਥੇ ਹੀ ਚਿਹਰੇ 'ਤੇ ਚਮਕ ਦੇ ਨਾਲ ਨਿਖਾਰ ਆਵੇਗਾ ਤੇ ਚਮੜੀ ਦੀ ਚਮਕ ਵੀ ਵਧੇਗੀ।

ਫ਼ਲਾਂ ਨੂੰ ਆਪਣੀ ਰੁਟੀਨ 'ਚ ਸ਼ਾਮਲ ਕਰ ਕੇ ਤੁਸੀਂ ਅੰਦਰੂਨੀ ਤੇ ਬਾਹਰੀ ਦੋਵੇਂ ਤਰ੍ਹਾਂ ਦੀ ਸੁੰਦਰਤਾ ਗ੍ਰਹਿਣ ਕਰ ਸਕਦੇ ਹੋ। ਤੁਹਾਡੀ ਸੁੰਦਰਤਾ ਤੁਹਾਡੇ ਖਾਣ-ਪੀਣ 'ਤੇ ਕਾਫ਼ੀ ਨਿਰਭਰ ਕਰਦੀ ਹੈ। ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ 'ਜੈਸਾ ਅੰਨ ਵੈਸਾ ਮਨ'। ਤੁਹਾਨੂੰ ਫ਼ਲ ਖਾਣ ਦਾ ਸ਼ੌਕ ਹੈ ਤਾਂ ਨਿਰੋਗੀ ਸਰੀਰ ਤੇ ਸੁੰਦਰ ਚਮੜੀ ਤੁਹਾਨੂੰ ਖ਼ੁਦ ਹੀ ਮਿਲ ਜਾਵੇਗੀ। ਫ਼ਲਾਂ ਦੀ ਵਰਤੋਂ ਨਾਲ ਬਾਹਰੀ ਤੇ ਅੰਦਰੂਨੀ ਦੋਵੇਂ ਤਰ੍ਹਾਂ ਦੀ ਸੁੰਦਰਤਾ 'ਚ ਨਿਖਾਰ ਆਉਂਦਾ ਹੈ, ਜਿਸ ਨਾਲ ਚਮੜੀ ਦੀ ਰੰਗਤ ਬਦਲ ਕੇ ਲਾਲ ਤੇ ਪੀਲੀ ਹੋ ਜਾਂਦੀ ਹੈ। ਆਓ ਜਾਣਦੇ ਹਾਂ ਕਿ ਕਿਹੜੇ ਫ਼ਲਾਂ ਨਾਲ ਅਸੀਂ ਸਿਹਤ ਤੇ ਸੁੰਦਰਤਾ ਦੋਵੇਂ ਹਾਸਲ ਕਰ ਸਕਦੇ ਹਾਂ...

FruitsFruits

ਅੰਬ ਲਿਆਵੇਗਾ ਤਾਜ਼ਗੀ- ਅੰਬ ਨੂੰ ਫ਼ਲਾਂ ਦਾ ਰਾਜਾ ਕਿਹਾ ਜਾਂਦਾ ਹੈ। ਇਹ ਵਿਟਾਮਿਨ ਏ, ਸੀ, ਈ ਤੇ ਕੇ ਤੋਂ ਇਲਾਵਾ ਖਣਿਜ, ਪੋਟਾਸ਼ੀਅਮ, ਕੈਲਸ਼ੀਅਮ ਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਸ 'ਚ ਬਾਇਓਫਲੇਵੋਨੋਡਜ਼ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਚਮੜੀ ਦੇ ਮੂਲ ਢਾਂਚੇ ਨੂੰ ਪਹੁੰਚੇ ਨੁਕਸਾਨ ਨੂੰ ਵਾਪਸ ਲਿਆਉਂਦੇ ਹਨ। ਵਿਟਾਮਿਨ ਏ ਤੇ ਸੀ ਨਾਲ ਭਰਪੂਰ ਹੋਣ ਕਾਰਨ ਅੰਬ ਚਮੜੀ 'ਚ ਤਾਜ਼ਗੀ ਤੇ ਗੋਰਾਪਣ ਲਿਆਉਣ 'ਚ ਮਦਦ ਕਰਦੇ ਹਨ। ਇਹ ਚਮੜੀ 'ਚ ਝੁਰੜੀਆਂ ਤੇ ਬੁਢਾਪੇ ਨੂੰ ਰੋਕਣ 'ਚ ਵੀ ਮਦਦ ਕਰਦੇ ਹਨ। ਇਹ ਨਾ ਸਿਰਫ਼ ਸਰੀਰ ਦਾ ਸੰਤੁਲਨ ਬਣਾਈ ਰੱਖਦੇ ਹਨ ਸਗੋਂ ਇਨ੍ਹਾਂ ਨਾਲ ਚਮੜੀ ਤੇ ਵਾਲ ਮੁਲਾਇਮ ਤੇ ਚਮਕੀਲੇ ਹੁੰਦੇ ਹਨ।

ਇਹ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦੇ ਹਨ। ਅੰਬ ਦਾ ਗੁੱਦਾ ਫਰੂਟ ਪੈਕ 'ਚ ਪਾ ਕੇ ਚਮੜੀ ਤੇ ਵਾਲਾਂ 'ਤੇ ਲਾਇਆ ਜਾ ਸਕਦਾ ਹੈ। ਅੰਬ ਦੇ ਗੁੱਦੇ ਨੂੰ ਫਰੂਟ ਪੈਕ 'ਚ ਚਿਹਰੇ ਤੇ ਖੁੱਲ੍ਹੀ ਚਮੜੀ 'ਤੇ ਲਾ ਕੇ ਇਸ ਨੂੰ ਸੁੱਕਣ ਦਿਓ ਤੇ ਬਾਅਦ 'ਚ ਤਾਜ਼ੇ ਪਾਣੀ ਨਾਲ ਧੋ ਦਿਓ। ਇਸ ਨਾਲ ਚਮੜੀ 'ਚ ਖਿਚਾਅ ਆਵੇਗਾ ਤੇ ਤੁਹਾਡੀ ਸੁੰਦਰਤਾ 'ਚ ਨਿਖਾਰ ਆਵੇਗਾ। ਅੰਬ ਦੇ ਗੁੱਦੇ 'ਚ ਬਦਾਮ ਤੇਲ ਤੇ ਸ਼ਹਿਦ ਮਿਲਾ ਕੇ ਬਣੇ ਪੇਸਟ ਨੂੰ ਅੱਧੇ ਘੰਟੇ ਤਕ ਚਿਹਰੇ 'ਤੇ ਲਾਉਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋ ਦਿਓ। ਇਸ ਨਾਲ ਤੁਹਾਨੂੰ ਤਾਜ਼ਗੀ ਤੇ ਫੁਰਤੀ ਦਾ ਅਹਿਸਾਸ ਹੋਵੇਗਾ। ਚਿਹਰੇ 'ਤੇ ਕਿੱਲ ਮੁਹਾਂਸਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਅੰਬ ਦੇ ਗੁੱਦੇ 'ਚ ਸ਼ਹਿਦ ਤੇ ਮਿਲਕ ਪਾਊਡਰ ਮਿਲਾ ਕੇ ਬਣੇ ਸਕਰਬ ਨਾਲ ਚਿਹਰੇ ਦੀ ਮਾਲਸ਼ ਕਰ ਕੇ ਚਿਹਰੇ ਦੇ ਦਾਗ਼-ਧੱਬਿਆਂ ਤੋਂ ਮੁਕਤੀ ਪਾਓ। ਸਰੀਰ ਤੇ ਵਾਲਾਂ ਲਈ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਅੰਬ ਦੀ ਬਹੁਤ ਜ਼ਿਆਦਾ ਵਰਤੋਂ ਕਰਦੀਆਂ ਹਨ।

FruitFruit

ਨਿੰਬੂ ਲਿਆਵੇਗਾ ਰੰਗਤ 'ਚ ਨਿਖਾਰ- ਨਿੰਬੂ ਵਿਟਾਮਿਨ ਸੀ ਤੇ ਖਣਿਜਾਂ ਦਾ ਸ੍ਰੋਤ ਮੰਨਿਆ ਜਾਂਦਾ ਹੈ। ਇਸ ਨੂੰ ਪਾਣੀ ਮਿਲਾ ਕੇ ਹੀ ਵਰਤੋਂ 'ਚ ਲਿਆਉਣਾ ਚਾਹੀਦਾ ਹੈ ਨਹੀਂ ਤਾਂ ਇਸ ਨਾਲ ਚਮੜੀ ਨੂੰ ਨੁਕਸਾਨ ਵੀ ਹੋ ਸਕਦਾ ਹੈ। ਇਸ ਦੇ ਗਾੜ੍ਹੇ ਘੋਲ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਹਾਲਾਂਕਿ ਗੋਡਿਆਂ ਤੇ ਕੂਹਣੀਆਂ 'ਚ ਨਿੰਬੂ ਦੇ ਛਿਲਕਿਆਂ ਨੂੰ ਸਿੱਧਾ ਰਗੜ ਕੇ ਬਾਅਦ 'ਚ ਪਾਣੀ ਨਾਲ ਧੋਇਆ ਜਾ ਸਕਦਾ ਹੈ। ਇਸ ਦੀ ਲਗਾਤਾਰ ਵਰਤੋਂ ਨਾਲ ਚਮੜੀ ਸਾਫ਼ ਤੇ ਗੋਰੀ ਬਣ ਜਾਂਦੀ ਹੈ। ਇਸ ਨਾਲ ਰੰਗਤ 'ਚ ਨਿਖਾਰ ਆਉਂਦਾ ਹੈ। ਇਸ ਨੂੰ ਹੈਂਡ ਲੋਸ਼ਨ ਦੀ ਤਰ੍ਹਾਂ ਵੀ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ। ਹਲਕੇ ਨਿੰਬੂ ਰਸ ਨੂੰ ਗੁਲਾਬ ਜਲ 'ਚ ਮਿਲਾ ਕੇ ਹੱਥਾਂ ਦੀ ਚਮੜੀ ਨਾਲ ਮਲੋ।

ਖੁਰਦਰੇ ਹੱਥਾਂ ਲਈ ਨਿੰਬੂ ਜੂਸ ਤੇ ਦਾਣੇਦਾਰ ਖੰਡ ਦੇ ਮਿਸ਼ਰਣ ਨੂੰ ਹੱਥਾਂ 'ਤੇ ਉਦੋਂ ਤਕ ਮਲੋ ਜਦੋਂ ਤਕ ਖੰਡ ਪੂਰੀ ਤਰ੍ਹਾਂ ਘੁਲ ਨਾ ਜਾਵੇ। ਥੋੜ੍ਹੀ ਦੇਰ ਬਾਅਦ ਹੱਥਾਂ ਨੂੰ ਤਾਜ਼ੇ ਪਾਣੀ ਨਾਲ ਧੋ ਲਵੋ। ਇਸ ਮਿਸ਼ਰਣ ਦੀ ਲਗਾਤਾਰ ਵਰਤੋਂ ਨਾਲ ਹੱਥਾਂ ਦੀ ਚਮੜੀ ਮੁਲਾਇਮ ਹੁੰਦੀ ਹੈ ਤੇ ਚਮੜੀ 'ਚ ਨਿਖਾਰ ਆਉਂਦਾ ਹੈ। ਵਾਲਾਂ ਨੂੰ ਚਮਕੀਲਾ ਤੇ ਮੁਲਾਇਮ ਬਣਾਉਣ ਲਈ ਨਿੰਬੂ ਰਸ ਨੂੰ ਟੀ ਵਾਟਰ 'ਚ ਮਿਲਾ ਕੇ ਵਾਲ ਧੋਣ ਲਈ ਵਰਤੋਂ। ਉਬਲੀ ਹੋਈ ਚਾਹ ਪੱਤੀ ਨੂੰ ਪਾਣੀ 'ਚ ਉਬਾਲ ਕੇ ਇਸ ਰਸ ਨੂੰ ਠੰਢਾ ਹੋਣ ਦਿਓ। ਇਸ ਠੰਢੇ ਰਸ 'ਚ ਨਿੰਬੂ ਰਸ ਮਿਲਾ ਕੇ ਵਾਲ ਧੋਣ ਨਾਲ ਇਹ ਮੁਲਾਇਮ ਤੇ ਚਮਕੀਲੇ ਬਣਦੇ ਹਨ। ਨਿੰਬੂ ਦੇ ਛਿਲਕਿਆਂ ਨੂੰ ਸੁਕਾ ਕੇ ਇਸ ਦਾ ਪਾਊਡਰ ਬਣਾ ਕੇ ਇਸ ਨੂੰ ਫੇਸ ਪੈਕ ਤੇ ਸਕਰਬ 'ਚ ਵਰਤਿਆ ਜਾ ਸਕਦਾ ਹੈ।

FruitsFruits

ਸੰਤਰੇ ਨਾਲ ਜਵਾਨੀ ਰਹੇਗੀ ਬਰਕਰਾਰ- ਸੰਤਰੇ ਦਾ ਰਸ ਤੇ ਛਿਲਕਾ ਦੋਵੇਂ ਕਾਫ਼ੀ ਉਪਯੋਗੀ ਮੰਨੇ ਜਾਂਦੇ ਹਨ। ਦੋ ਸੰਤਰੇ ਦੇ ਛਿਲਕੇ, ਇਕ ਚਮਚ ਦੁੱਧ ਤੇ ਭੁੰਨੀ ਹੋਈ ਮਸਰ ਦੀ ਦਾਲ ਨੂੰ ਮਿਲਾ ਕੇ ਵੱਡੇ ਪੇਸਟ ਨੂੰ ਚਿਹਰੇ ਤੇ ਖੁੱਲ੍ਹੀ ਚਮੜੀ 'ਤੇ ਹਫ਼ਤੇ 'ਚ ਦੋ ਵਾਰ ਲਾਉਣ ਨਾਲ ਚਿਹਰੇ ਦੀ ਰੰਗਤ 'ਚ ਨਿਖਾਰ ਆਉਂਦਾ ਹੈ। ਇਕ ਗਿਲਾਸ ਸੰਤਰੇ ਦੇ ਜੂਸ ਦੀ ਲਗਾਤਾਰ ਵਰਤੋਂ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਤੇ ਜਵਾਨੀ ਬਰਕਰਾਰ ਰਹਿੰਦੀ ਹੈ। ਸੰਤਰੇ ਦੇ ਛਿਲਕਿਆ 'ਚ ਸਿਟਰਿਕ ਐਸਿਡ ਹੁੰਦਾ ਹੈ, ਜੋ ਚਮੜੀ ਦੇ ਬੰਦ ਰੋਮਾਂ ਨੂੰ ਖੋਲ੍ਹ ਕੇ ਚਿਹਰੇ ਦੀ ਰੰਗਤ ਨੂੰ ਨਿਖਾਰਦਾ ਹੈ। ਸੰਤਰੇ ਦੇ ਰਸ ਨੂੰ ਸਿੱਧਾ ਵੀ ਚਿਹਰੇ 'ਤੇ ਲਾਇਆ ਜਾ ਸਕਦਾ ਹੈ।

FruitsFruits

ਪਪੀਤਾ ਦੇਵੇਗਾ ਕੁਦਰਤੀ ਪੋਸ਼ਣ- ਕਈ ਵਿਸ਼ੇਸ਼ ਗੁਣਾਂ ਨਾਲ ਭਰਪੂਰ ਹੋਣ ਕਾਰਨ ਪਪੀਤੇ ਨੂੰ ਫਰਿਸ਼ਤਿਆਂ ਦਾ ਖਾਣਾ ਵੀ ਕਿਹਾ ਜਾਂਦਾ ਹੈ। ਇਹ ਵਿਟਾਮਿਨ ਏ, ਬੀ, ਸੀ, ਪੋਟਾਸ਼ੀਅਮ , ਕਾਪਰ, ਮੈਗਨੀਸ਼ੀਅਮ ਨਾਲ ਭਰਪੂਰ ਐਂਟੀ ਆਕਸੀਡੈਂਟ ਹੁੰਦਾ ਹੈ। ਇਸ 'ਚ ਪਪੇਨ ਨਾਂ ਦਾ ਐਨਜ਼ਾਈਮ ਹੁੰਦਾ ਹੈ, ਜੋ ਚਮੜੀ ਦੇ ਮ੍ਰਿਤਕ ਸੈੱਲਾਂ ਨੂੰ ਮੁਲਾਇਮ ਤੇ ਹਟਾਉਣ 'ਚ ਮਦਦਗਾਰ ਸਾਬਤ ਹੁੰਦਾ ਹੈ। ਇਸ ਨਾਲ ਚਮੜੀ ਚਮਕੀਲੀ ਤੇ ਸਾਫ਼ ਬਣ ਜਾਂਦੀ ਹੈ। ਪਪੀਤੇ ਦੀ ਲਗਾਤਾਰ ਵਰਤੋਂ ਨਾਲ ਚਮੜੀ ਦੀ ਰੰਗਤ 'ਚ ਨਿਖਾਰ ਆਉਂਦਾ ਹੈ। ਪੱਕੇ ਪਪੀਤੇ ਦੇ ਗੁੱਦੇ ਨੂੰ ਚਿਹਰੇ 'ਤੇ ਲਾਇਆ ਜਾ ਸਕਦਾ ਹੈ।

ਪਪੀਤੇ ਦੇ ਗੁੱਦੇ ਨੂੰ ਜੌਂ ਦੇ ਆਟੇ, ਦਹੀਂ ਤੇ ਸ਼ਹਿਦ ਮਿਲਾ ਕੇ ਫੇਸ ਮਾਸਕ ਤਿਆਰ ਕੀਤਾ ਜਾਂਦਾ ਹੈ। ਇਸ ਫੇਸ ਮਾਸਕ ਨੂੰ ਚਿਹਰੇ 'ਤੇ ਲਾਉਣ ਤੋਂ 20-30 ਮਿੰਟ ਬਾਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਦਿਓ। ਪਪੀਤੇ ਦੇ ਗੁੱਦੇ ਨੂੰ ਦਹੀਂ 'ਚ ਮਿਲਾ ਕੇ ਇਸ ਨੂੰ ਸਰੀਰ 'ਤੇ ਵੀ ਲਾਇਆ ਜਾ ਸਕਦਾ ਹੈ। ਦੋ ਚਮਚ ਪਪੀਤੇ ਦੇ ਗੁੱਦੇ 'ਚ ਇਕ ਚਮਚ ਗਲਿਸਰੀਨ ਤੇ ਮਿਲਕ ਪਾਊਡਰ, ਦੋ ਚਮਚ ਅਨਾਨਾਸ ਜੂਸ ਮਿਲਾ ਕੇ ਪੈਕ ਬਣਾ ਲਓ। ਇਸ ਪੈਕ ਨੂੰ ਅੱਧੇ ਘੰਟੇ ਤਕ ਚਿਹਰੇ 'ਤੇ ਲਾ ਕੇ ਕੋਸੇ ਪਾਣੀ ਨਾਲ ਧੋ ਲਓ। ਇਹ ਚਿਹਰੇ ਦੀ ਰੰਗਤ 'ਚ ਨਿਖਾਰ ਪੈਦਾ ਕਰੇਗਾ ਤੇ ਤੁਹਾਡੀ ਚਮੜੀ ਨੂੰ ਕੁਦਰਤੀ ਪੋਸ਼ਣ ਦਿੰਦਾ ਹੋਇਆ ਨਮੀ ਪ੍ਰਦਾਨ ਕਰਦਿਆਂ ਮ੍ਰਿਤਕ ਸੈੱਲਾਂ ਨੂੰ ਹਟਾਉਣ 'ਚ ਮਦਦ ਕਰੇਗਾ।

FruitsFruits

ਬੁਢਾਪਾ ਆਉਣ ਤੋਂ ਰੋਕੇਗਾ ਸੇਬ- ਸੇਬ 'ਚ ਵਿਟਾਮਿਨ ਸੀ, ਬੀ-6, ਰਿਵੋਫਲੋਵਨ, ਪੋਟਾਸ਼ੀਅਮ, ਤਾਂਬਾ, ਮੈਗਨੀਸ਼ੀਅਮ, ਫਿਟੋਨਿਊ ਟੈਂਨਟਸ ਤੇ ਫਲੈਵੋਨੋਸਡਜ਼ ਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ 'ਚ ਪੈਕਟਿਨ ਹੁੰਦਾ ਹੈ, ਜੋ ਸੰਵੇਦਨਸ਼ੀਲ ਚਮੜੀ ਲਈ ਕਾਫ਼ੀ ਸਹਾਇਕ ਮੰਨਿਆ ਜਾਂਦਾ ਹੈ। ਸੇਬ ਨੂੰ 'ਸਕਿਨ ਟੋਨਰ' ਕਿਹਾ ਜਾਂਦਾ ਹੈ ਕਿਉਂਕਿ ਇਹ ਚਮੜੀ ਨੂੰ ਮਜ਼ਬੂਤ ਬਣਾਉਣ ਤੇ ਖ਼ੂਨ ਦੇ ਸੰਚਾਰ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਵਿਚਲੇ ਐਂਟੀ ਆਕਸੀਡੈਂਟ ਗੁਣ ਚਮੜੀ 'ਚ ਆਕਸੀਡੇਸ਼ਨ ਹਾਨੀ ਨੂੰ ਰੋਕਣ 'ਚ ਭੂਮਿਕਾ ਨਿਭਾਉਂਦੇ ਹਨ। ਇਸ ਨਾਲ ਝੁਰੜੀਆਂ ਨੂੰ ਰੋਕਣ 'ਚ ਮਦਦ ਮਿਲਦੀ ਹੈ ਤੇ ਬੁਢਾਪੇ ਨੂੰ ਰੋਕਿਆ ਜਾ ਸਕਦਾ ਹੈ। ਇਸ ਵਿਚਲੇ ਐਸਿਡ ਚਮੜੀ ਨੂੰ ਸਾਫ਼ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ ਤੇ ਮ੍ਰਿਤਕ ਸੈੱਲਾਂ ਨੂੰ ਹਟਾਉਣ 'ਚ ਮਦਦਗਾਰ ਸਾਬਤ ਹੁੰਦੇ ਹਨ,

ਜਿਸ ਨਾਲ ਚਮੜੀ 'ਚ ਚਮਕ ਆਉਂਦੀ ਹੈ ਤੇ ਚਮੜੀ ਤੋਂ ਕਾਲੇ ਧੱਬੇ ਮਿਟਾਉਣ 'ਚ ਸਹਾਇਕ ਹੁੰਦਾ ਹੈ। ਸੇਬ ਦੀ ਲਗਾਤਾਰ ਵਰਤੋਂ ਨਾਲ ਸਰੀਰ 'ਚ ਖ਼ੂਨ ਦਾ ਸੰਚਾਰ ਸਹੀ ਰਹਿੰਦਾ ਹੈ, ਚਮੜੀ 'ਚ ਖਿਚਾਅ ਆਉਂਦਾ ਹੈ, ਸਮੇਂ ਤੋਂ ਪਹਿਲਾਂ ਬੁਢਾਪਾ ਆਉਣ ਤੋਂ ਰੋਕਦਾ ਹੈ ਤੇ ਚਿਹਰੇ 'ਤੇ ਕੁਦਰਤੀ ਚਮਕ ਲਿਆਉਂਦਾ ਹੈ। ਕੱਚੇ ਸੇਬ ਦੇ ਗੁੱਦੇ ਤੇ ਸੇਬ ਦੇ ਜੂਸ ਨੂੰ ਰੋਜ਼ਾਨਾ ਚਮੜੀ 'ਤੇ 20 ਮਿੰੰਟ ਤਕ ਲਾ ਕੇ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਸੇਬ ਨੂੰ ਪੀਸ ਕੇ ਇਸ ਨੂੰ ਫੇਸ ਮਾਸਕ 'ਚ ਮਿਲਾਇਆ ਜਾ ਸਕਦਾ ਹੈ। ਸੇਬ ਦਾ ਸਿਰਕਾ ਵਾਲਾਂ ਦੀ ਸਿੱਕਰੀ ਦੇ ਇਲਾਜ 'ਚ ਕਾਫੀ ਮਦਦਗਾਰ ਹੁੰਦਾ ਹੈ ਤੇ ਵਾਲਾਂ 'ਚ ਚਮਕ ਲਿਆਉਂਦਾ ਹੈ। ਵਾਲਾਂ 'ਚ ਸੈਂਪੂ ਤੋਂ ਬਾਅਦ ਇਕ ਮੱਘ ਪਾਣੀ 'ਚ ਦੋ ਚਮਚ ਸੇਬ ਦਾ ਸਿਰਕਾ ਮਿਲਾ ਕੇ ਵਾਲਾਂ ਨੂੰ ਧੋ ਲਓ। ਰੋਜ਼ਾਨਾ ਇਕ ਸੇਬ ਖਾਣ ਨਾਲ ਸਰੀਰ ਤੇ ਚਮੜੀ ਦੀ ਸੁੰਦਰਤਾ ਬਰਕਰਾਰ ਰਹਿੰਦੀ ਹੈ।

FruitsFruits

ਜਾਮਣ ਦਾ ਫੇਸ ਪੈਕ- ਜਾਮਣ ਦੇ ਬੀਜ ਤੇ ਅੰਬ ਦੇ ਪੱਤੇ ਪੀਸ ਕੇ ਬਣਾਏ ਪੇਸਟ ਨੂੰ ਚਿਹਰੇ 'ਤੇ 20 ਮਿੰਟ ਤਕ ਲਾਉਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋ ਲਵੋ। ਇਸ ਨਾਲ ਦਾਗ਼, ਧੱਬਿਆਂ ਤੇ ਮੁਹਾਂਸਿਆ ਦੀ ਸਮੱਸਿਆ ਖ਼ਤਮ ਹੋ ਜਾਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement
Advertisement

Bathinda Double Murder News: ਪਿੰਡ ਵਾਲਿਆਂ ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ, ਦੱਸਿਆ ਕਿਉਂ ਭਰਾ ਨੇ ਭੈਣ ਤੇ ਜੀਜੇ..

04 Dec 2023 5:34 PM

ਨਿਹੰਗਾਂ ਨੇ ਕੀਤਾ ਨਾਈ ਦੀ ਦੁਕਾਨ ਦਾ ਵਿਰੋਧ, ਕਹਿੰਦੇ ਗੁਰਦੁਆਰੇ ਨੇੜੇ ਨਹੀਂ ਚੱਲਣ ਦੇਣੀ ਦੁਕਾਨ

04 Dec 2023 3:54 PM

ਭਾਰਤ ਨੇ 5ਵੇਂ ਟੀ-20 'ਚ ਵੀ ਆਸਟ੍ਰੇਲੀਆ ਨੂੰ ਹਰਾਇਆ, ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਬਣੇ ਜਿੱਤ ਦੇ ਹੀਰੋ

04 Dec 2023 3:13 PM

Election Results 2023 LIVE - 4 ਸੂਬਿਆਂ ਦੇ ਦੇਖੋ Final Results, ਕਾਂਗਰਸ ਦੀ ਹਾਰ ਦਾ ਕੀ ਕਾਰਨ? AAP ਦਾ ਕਿਉਂ

04 Dec 2023 2:52 PM

Mansa News: ਮੇਰੇ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਅਦਾਲਤਾਂ ਨੇ ਚੰਗਾ ਕੰਮ ਕੀਤਾ | Balkaur Singh Sidhu LIVE

04 Dec 2023 1:02 PM