
ਕਈ ਲੜਕੀਆਂ ਦੇ ਵਾਲ ਬਹੁਤ ਕਰਲੀ ਹੁੰਦੇ ਹਨ
ਕਈ ਲੜਕੀਆਂ ਦੇ ਵਾਲ ਬਹੁਤ ਕਰਲੀ ਹੁੰਦੇ ਹਨ। ਜਿਨ੍ਹਾਂ ਨੂੰ ਉਹ ਸੰਭਾਲ ਨਹੀਂ ਪਾਉਂਦੀਆਂ ਅਤੇ ਹੌਲੀ - ਹੌਲੀ ਉਨ੍ਹਾਂ ਦੇ ਵਾਲ ਰੁੱਖੇ ਅਤੇ ਬੇਜਾਨ ਹੋ ਜਾਂਦੇ ਹਨ। ਕਰਲੀ ਵਾਲਾਂ ਨੂੰ ਜੇਕਰ ਸੌਫਟ ਰੱਖਣਾ ਹੈ ਤਾਂ ਉਨਹਾਂ ਕੈਮੀਕਲ ਵਾਲੇ ਰੰਗਾਂ ਨੂੰ ਦੂਰ ਰੱਖੋ ਅਤੇ ਉਨ੍ਹਾਂ ਉਤੇ ਜ਼ਿਆਦਾ ਐਕਸਪੈਰੀਮੈਂਟ ਨਾ ਕਰੋ। ਜੇਕਰ ਤੁਸੀ ਅਪਣੇ ਕਰਲੀ ਵਾਲਾਂ ਉਤੇ ਧਿਆਨ ਦੇਓਗੇ ਤਾਂ ਉਹ ਮੁਲਾਇਮ ਅਤੇ ਚਮਕਦਾਰ ਬਣ ਜਾਣਗੇ। ਤਾਂ ਆਓ ਜਾਣਦੇ ਹਾਂ ਕੁੱਝ ਖਾਸ ਟਿਪਸ ਦੇ ਬਾਰੇ ਵਿਚ।
Hair
Advertisement
ਵਾਲਾਂ ਵਿਚ ਕੁਦਰਤੀ ਨਮੀ ਨੂੰ ਬਰਕਰਾਰ ਰੱਖਣ ਲਈ ਉਨਹਾਂ ਨੂੰ ਜ਼ਿਆਦਾ ਨਾ ਧੋਵੋ ਨਹੀਂ ਤਾਂ ਉਹ ਰੁੱਖੇ ਹੋ ਜਾਣਗੇ। ਵਾਲਾਂ ਨੂੰ ਰੁੱਖਾ ਨਾ ਹੋਣ ਦਿਓ। ਨਹਾਉਣ ਤੋਂ ਬਾਅਦ ਵਾਲਾਂ ਵਿਚੋਂ ਪਾਣੀ ਨੂੰ ਨਚੋੜ ਕੇ ਕੱਢ ਦਿਓ। ਫਿਰ ਵਾਲਾਂ ਵਿਚ ਅਪਣੀ ਇੱਛਾ ਨਾਲ ਸਟਾਇਲ ਬਣਾਓ ਅਤੇ ਫਿਰ ਵਾਲਾਂ ਦੇ ਸੂਖਣ ਦਾ ਇੰਤਜਾਰ ਕਰੋ। ਇਸ ਨਾਲ ਵਾਲਾਂ ਵਿਚ ਚੰਗੀ ਤਰ੍ਹਾਂ ਨਮੀ ਸਮਾ ਜਾਵੇਗੀ ਅਤੇ ਉਹ ਲੰਬੇ ਸਮੇਂ ਤੱਕ ਕੋਮਲ ਰਹਿਣਗੇ।
curly hair
ਅਜਿਹੇ ਸ਼ੈਂਪੂ ਅਤੇ ਕੰਡੀਸ਼ਨਰ ਦੀ ਚੋਣ ਕਰੋ ਜੋ ਤੁਹਾਡੇ ਵਾਲਾਂ ਦੇ ਟੈਕਸਚਰ ਨੂੰ ਸੂਟ ਕਰੇ। ਅਜਿਹੇ ਕੈਮੀਕਲ ਵਾਲੇ ਪ੍ਰੋਡਕਟ ਤੋਂ ਬਚੋ ਜੋ ਵਾਲਾਂ ਦੀਆਂ ਸੱਮਸਿਆਵਾਂ ਨੂੰ ਵਧਾ ਸਕਦੇ ਹਨ। ਇਕ ਕਪ ਵਿਚ ਗਰਮ ਪਾਣੀ ਲਓ ਅਤੇ ਉਸ ਵਿਚ 1 ਚਮੱਚ ਐਪਲ ਸਾਇਡਰ ਵੀਨੇਗਰ ਮਿਲਾਓ। ਨਹਾਉਂਦੇ ਸਮੇਂ ਸ਼ੈਂਪੂ ਤੋਂ ਬਾਅਦ ਵਾਲਾਂ ਉਤੇ ਇਸਨੂੰ ਪਾ ਕੇ ਬਿਨਾਂ ਧੋਏ ਇਸ ਉਤੇ ਕੰਡੀਸ਼ਨਰ ਲਗਾਓ।
Hair
ਵਾਲਾਂ ਨੂੰ ਕੁਦਰਤੀ ਰੂਪ ਤੋਂ ਹੀ ਸੂਖਨ ਦਿਓ ਕਿਉਂਕਿ ਹੇਅਰ ਡਰਾਇਰ ਨਾਲ ਸੁਖਾਏ ਹੋਏ ਵਾਲਾਂ ਨਾਲ ਸਿਰ ਦੀ ਤਵਚਾ ਕਠੋਰ ਹੋ ਜਾਂਦੀ ਹੈ ਅਤੇ ਵਾਲ ਸੜ੍ਹ ਜਾਂਦੇ ਹਨ। ਕਰਲੀ ਹੇਅਰ ਛੇਤੀ ਹੀ ਰੁੱਖੇ ਦਿਖਦੇ ਹਨ। ਇਸ ਲਈ ਇਨ੍ਹਾਂ ਨੂੰ ਨਿਯਮਤ ਰੂਪ ਤੋਂ ਟਰਿਮ ਕਰਵਾਉਂਦੇ ਰਹੋ। ਜੇਕਰ ਤੁਸੀ ਅਜਿਹਾ ਨਹੀਂ ਕਰੋਗੇ ਤਾਂ ਵਾਲਾਂ ਦੇ ਅਗਲੇ ਸਿਰੇ ਕਮਜੋਰ ਹੋ ਸਕਦੇ ਹਨ। ਇਸ ਨਾਲ ਵਾਲ ਕਮਜੋਰ ਹੋਕੇ ਟੁੱਟਣ ਲੱਗਦੇ ਹਨ।
Hair