
ਫ਼ੈਸ਼ਨ ਦੇ ਇਸ ਦੌਰ ਵਿਚ ਔਰਤਾਂ ਅਪਣੀ ਡਰੈਸ ਦੇ ਨਾਲ ਨਾਲ ਵਾਲਾਂ ਉਤੇ ਵੀ ਐਕਸਪੈਰਿਮੈਂਟ ਕਰ ਰਹੀਆਂ ਹਨ। ਕਦੇ ਅਪਣੇ ਕੇਸਾਂ ਨੂੰ ਕਰਲੀ ਕਰਵਾਉਂਦੀਆਂ ਹਨ ਤਾਂ ਕਦੇ ਸਟਰੇਟ...
ਫ਼ੈਸ਼ਨ ਦੇ ਇਸ ਦੌਰ ਵਿਚ ਔਰਤਾਂ ਅਪਣੀ ਡਰੈਸ ਦੇ ਨਾਲ ਨਾਲ ਵਾਲਾਂ ਉਤੇ ਵੀ ਐਕਸਪੈਰਿਮੈਂਟ ਕਰ ਰਹੀਆਂ ਹਨ। ਕਦੇ ਅਪਣੇ ਕੇਸਾਂ ਨੂੰ ਕਰਲੀ ਕਰਵਾਉਂਦੀਆਂ ਹਨ ਤਾਂ ਕਦੇ ਸਟਰੇਟ। ਇਨੀਂ ਦਿਨੀਂ ਸਟਰੇਟ ਕੇਸਾਂ ਦਾ ਫ਼ੈਸ਼ਨ ਹੈ। ਆਓ ਜੀ, ਜਾਣਦੇ ਹਾਂ ਕਿ ਕਿਸ ਤਰ੍ਹਾਂ ਵਾਲਾਂ ਦੀ ਸਟ੍ਰੇਟਨਿੰਗ ਕਰਵਾਓ। ਵਾਲਾਂ ਦੇ ਕਿਸਮ ਨੂੰ ਸਮਝੋ : ਵਾਲਾਂ ਦਾ ਟਰੀਟਮੈਂਟ ਕਰਨ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਉਨ੍ਹਾਂ ਦਾ ਟੈਕਸਚਰ ਕਿਵੇਂ ਹੈ, ਉਹ ਮੋਟੇ ਹੈ ਜਾਂ ਪਤਲੇ।
hair straightening
ਵਾਲਾਂ ਵਿਚ ਵੇਵ ਕਿਵੇਂ ਹੈ, ਨਾਰਮਲ ਹੈ, ਕਰਲੀ ਹੈ ਜਾਂ ਬਹੁਤ ਕਰਲੀ। ਵਾਲਾਂ ਵਿਚ ਕੁਦਰਤੀ ਨਮੀ ਕਿੰਨੀ ਹੈ। ਜਿਨ੍ਹਾਂ ਵਾਲਾਂ ਵਿਚ ਕੁਦਰਤੀ ਨਮੀ ਘੱਟ ਹੁੰਦੀ ਹੈ ਉਹ ਕਮਜ਼ੋਰ ਹੁੰਦੇ ਹਨ। ਉਨ੍ਹਾਂ ਉਤੇ ਸਟ੍ਰੇਟਨਿੰਗ ਕਰਦੇ ਸਮੇਂ ਹੱਥ ਜਲਦੀ ਜਲਦੀ ਚਲਾਓ ਕਿਉਂਕਿ ਉਨ੍ਹਾਂ ਉਤੇ ਜਲਦੀ ਅਸਰ ਹੁੰਦਾ ਹੈ।
hair straightening
ਕਰੀਮ ਦੇ ਚੋਣ ਦਾ ਤਰੀਕਾ : ਕਰੀਮ ਦੀ ਚੋਣ ਵਾਲਾਂ ਦੇ ਟੈਕਸਚਰ ਦੇ ਮੁਤਾਬਕ ਕਰੋ। ਜਿਵੇਂ ਜੇਕਰ ਵਾਲ ਨਾਰਮਲ ਹਨ ਅਤੇ ਜ਼ਿਆਦਾ ਕਰਲੀ ਨਹੀਂ ਹਨ ਤਾਂ ਉਨ੍ਹਾਂ ਉਤੇ ਨਾਰਮਲ ਕਰੀਮ ਲਗਾਓ ਅਤੇ ਜੇਕਰ ਵਾਲ ਬਹੁਤ ਜ਼ਿਆਦਾ ਫਰੀਜ਼ੀ ਅਤੇ ਕਰਲੀ ਹਨ ਤਾਂ ਰਿਜ਼ਿਸਟੈਂਟ ਲਗਾਓ।
ਹੇਅਰ ਸਟ੍ਰੇਟਨਿੰਗ ਦੇ ਫ਼ਾਇਦੇ : ਲੁੱਕ ਵਿਚ ਚੇਂਜ ਆਉਂਦਾ ਹੈ। ਵਾਲਾਂ ਵਿਚ ਸ਼ਾਇਨਿੰਗ ਆਉਂਦੀ ਹੈ। ਵਾਲਾਂ ਦਾ ਟੈਕਸਚਰ ਵਧੀਆ ਹੋ ਜਾਂਦਾ ਹੈ। ਵਾਲਾਂ 1 ਸਾਲ ਤੋਂ ਜ਼ਿਆਦਾ ਸਮੇਂ ਤੱਕ ਸੁਲਝੇ ਅਤੇ ਖੂਬਸੂਰਤ ਬਣੇ ਰਹਿੰਦੇ ਹਨ। ਡਲ ਅਤੇ ਫਰੀਜ਼ੀ ਹੇਅਰ ਬਿਲਕੁਲ ਸਮੂਦ ਹੋ ਜਾਂਦੇ ਹਨ।
hair straightening
ਸਟ੍ਰੇਟਨਿੰਗ ਦਾ ਤਰੀਕਾ : ਸਟ੍ਰੇਟਨਿੰਗ ਕਰਨ ਲਈ ਸੱਭ ਤੋਂ ਪਹਿਲਾਂ ਵਾਲਾਂ ਨੂੰ ਆਪਟੀਕੇਅਰ ਸ਼ੈਂਪੂ ਨਾਲ ਧੋਵੋ। ਇਸ ਤੋਂ ਬਾਅਦ ਉਨ੍ਹਾਂ ਨੂੰ ਤੌਲੀਏ ਨਾਲ ਚੰਗੀ ਤਰ੍ਹਾਂ ਸੁਕਾ ਲਵੋ। ਹੁਣ ਵਾਲਾਂ ਨੂੰ 4 ਗਿੱਲੇ 'ਚ ਵੰਡ ਕੇ ਹਰ ਹਿੱਸੇ 'ਤੇ ਸਟ੍ਰੇਟਨਿੰਗ ਕਰੀਮ ਲਗਾਓ। ਇਕ ਹੀ ਵਾਰ ਵਿਚ ਕਰੀਮ ਨਾ ਕੱਢ ਕੇ ਥੋੜੀ-ਥੋੜੀ ਮਾਤਰਾ ਵਿਚ ਲਗਾਓ। ਬਰਸ਼ ਨਾਲ ਕਰੀਮ ਥੋੜੇ-ਥੋੜੇ ਵਾਲਾਂ ਵਿਚ ਲਗਾਓ ਅਤੇ ਫਿਰ ਉਂਗਲੀਆਂ ਨਾਲ ਉਤੇ ਤੋਂ ਹੇਠਾਂ ਦੇ ਪਾਸੇ ਮਿਕਸ ਕਰੋ।
hair straightening
ਵਾਲਾਂ ਦੀਆਂ ਜੜਾਂ ਵਿਚ ਬਰਸ਼ ਨਾਲ ਕਦੇ ਕਰੀਮ ਨਾ ਲਗਾਓ। ਜੜਾਂ ਉਤੇ ਹਮੇਸ਼ਾ ਅੰਗੂਠੇ ਨਾਲ ਹਲਕੇ ਤੋਂ ਲਗਾਓ। ਜੇਕਰ ਜੜਾਂ ਉਤੇ ਚੰਗੀ ਤਰ੍ਹਾਂ ਨਾਲ ਕਰੀਮ ਨਹੀਂ ਲਗਾਈ ਜਾਵੇ ਤਾਂ ਵਾਲਾਂ ਵਿਚ ਵੇਵ ਆਉਣ ਲੱਗਦੇ ਹਨ। ਸਟ੍ਰੇਟਨਿੰਗ ਕਰੀਮ ਹਮੇਸ਼ਾ ਹਲਕੇ ਗਿੱਲੇ ਵਾਲਾਂ ਵਿਚ ਹੀ ਲਗਾਓ।ਗਿੱਲੇ ਵਾਲਾਂ ਵਿਚ ਕਰੀਮ ਚੰਗੀ ਤਰ੍ਹਾਂ ਫੈਲਦੀ ਹੈ।