
ਉਂਝ ਤਾਂ ਝੁਰੜੀਆਂ ਦੀ ਪਰੇਸ਼ਾਨੀ ਵਧਦੀ ਉਮਰ ਦੇ ਲੋਕਾਂ ਵਿਚ ਦੇਖਣ ਨੂੰ ਮਿਲਦੀ ਹੈ ਪਰ ਅਜਕੱਲ ਘੱਟ ਉਮਰ ਦੇ ਲੋਕਾਂ ਉਤੇ ਵੀ ਝੁਰੜੀਆਂ ਨਜ਼ਰ ਆਉਣ ਲਗਦੀਆਂ ਹਨ...
ਉਂਝ ਤਾਂ ਝੁਰੜੀਆਂ ਦੀ ਪਰੇਸ਼ਾਨੀ ਵਧਦੀ ਉਮਰ ਦੇ ਲੋਕਾਂ ਵਿਚ ਦੇਖਣ ਨੂੰ ਮਿਲਦੀ ਹੈ ਪਰ ਅਜਕੱਲ ਘੱਟ ਉਮਰ ਦੇ ਲੋਕਾਂ ਉਤੇ ਵੀ ਝੁਰੜੀਆਂ ਨਜ਼ਰ ਆਉਣ ਲਗਦੀਆਂ ਹਨ। ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਜ਼ਿਆਦਾ ਮੇਕਅਪ ਕਰਨਾ, ਸਟ੍ਰੈਸ ਅਤੇ ਵਿਅਸਤ ਜੀਵਨਸ਼ੈਲੀ। ਇਨ੍ਹਾਂ ਤੋਂ ਪਰੇਸ਼ਾਨ ਹੋ ਕੇ ਲੋਕ ਮਹਿੰਗੇ ਕਾਸਮੈਟਿਕ ਤੋਂ ਲੈ ਕੇ ਟ੍ਰੀਟਮੈਂਟ ਦਾ ਸਹਾਰਾ ਲੈਂਦੇ ਹਨ, ਜਿਨ੍ਹਾਂ ਦੇ ਕਈ ਸਾਈਡ ਇਫੈਕਟਸ ਵੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿਵੇਂ ਪਪੀਤਾ ਅਤੇ ਮੂੰਗਫਲੀ ਦੇ ਇਸ ਅਚੂਕ ਨੁਸਖੇ ਨੂੰ ਅਪਣਾ ਕੇ ਤੁਸੀਂ ਝੁਰੜੀਆਂ ਦੀ ਸਾਰੀ ਪਰੇਸ਼ਾਨੀ ਨੂੰ ਦੂਰ ਕਰ ਸਕਦੇ ਹੋ।
Peanuts
ਜਿਸ ਤਰ੍ਹਾਂ ਪਪੀਤਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਉਸੀ ਤਰ੍ਹਾਂ ਇਹ ਸਾਡੀ ਸਕਿਨ ਲਈ ਵੀ ਵਧੀਆ ਹਨ। ਇਸ ਨੂੰ ਇਸਤੇਮਾਲ ਕਰ ਤੁਸੀਂ ਉਮਰ ਤੋਂ ਪਹਿਲਾਂ ਪੈਣ ਵਾਲੀ ਝੁਰੜੀਆਂ ਤੋਂ ਬੱਚ ਸਕਦੇ ਹੋ। ਸੱਭ ਤੋਂ ਪਹਿਲਾਂ ਇਕ ਵਧੀਆ ਪਕਿਆ ਹੋਇਆ ਪਪੀਤਾ ਲਾਓ। ਹੁਣ ਇਸ ਦੇ ਗੁੱਦੇ ਨੂੰ ਪੀਸ ਕੇ ਫੇਸਪੈਕ ਤਿਆਰ ਕਰ ਲਵੋ। ਤਿਆਰ ਪੇਸਟ ਨੂੰ ਵਟਣਾ ਦੀ ਤਰ੍ਹਾਂ ਅਪਣੇ ਚਿਹਰੇ 'ਤੇ ਅੱਧੇ ਘੰਟੇ ਲਈ ਲਗਾਓ। ਜਦੋਂ ਤੁਹਾਡਾ ਫੇਸਪੈਕ ਸੁੱਕ ਜਾਵੇ ਤਾਂ ਕੋਸੇ ਪਾਣੀ ਨਾਲ ਚਿਹਰਾ ਧੋ ਲਵੋ। ਇਸ ਤੋਂ ਬਾਅਦ ਮੂੰਗਫਲੀ ਦੇ ਤੇਲ ਨਾਲ ਹਲਕੇ ਹੱਥ ਨਾਲ ਚਿਹਰੇ 'ਤੇ ਮਾਲਿਸ਼ ਕਰੋ।
Papaya
ਧਿਆਨ ਰਹੇ ਕਿ ਤੇਲ ਨੂੰ ਠੋੜੀ ਤੋਂ ਗੱਲਾਂ ਤੱਕ ਲੈ ਜਾਂਦੇ ਹੋਏ ਚੀਕ ਬੋਨ ਤੱਕ ਖਿਚਣਾ ਹੈ। ਜਿਸ ਤਰ੍ਹਾਂ ਫੇਸ਼ੀਅਲ ਕਰਦੇ ਹਨ, ਠੀਕ ਉਸੀ ਤਰ੍ਹਾਂ। ਇਸ ਤਰੀਕੇ ਨੂੰ ਤੁਸੀਂ ਘੱਟ ਤੋਂ ਘੱਟ ਇਕ ਮਹੀਨੇ ਤੱਕ ਆਪਣਾਓ। ਇਸ ਤੋਂ ਤੁਹਾਡੇ ਚਿਹਰੇ 'ਤੇ ਨਿਖਾਰ ਤਾਂ ਆਵੇਗਾ ਹੀ ਨਾਲ ਹੀ ਤੁਸੀਂ ਵੇਖੋਗੇ ਕਿ ਝੁਰੜੀਆਂ ਖਤਮ ਹੋ ਜਾਣਗੀਆਂ। ਇਸ ਤੋਂ ਇਲਾਵਾ ਇਕ ਗੱਲ ਦਾ ਖਾਸ ਖਿਆਲ ਰੱਖੋ ਕਿ ਤੁਸੀਂ ਇਸ ਨੂੰ ਕਿਸੇ ਵੀ ਮੌਸਮ ਵਿਚ ਆਜ਼ਮਾ ਸਕਦੇ ਹੋ ਪਰ ਮਾਨਸੂਨ ਦੇ ਦਿਨਾਂ ਵਿਚ ਇਸ ਤੋਂ ਪਰਹੇਜ਼ ਕਰੋ।