ਖਾਣ-ਪੀਣ ਦੀਆਂ ਚੀਜ਼ਾਂ ਵੀ ਲਿਆ ਸਕਦੀਆਂ ਹਨ ਚਿਹਰੇ 'ਤੇ ਨਿਖਾਰ
Published : Mar 8, 2020, 5:32 pm IST
Updated : Mar 9, 2020, 10:51 am IST
SHARE ARTICLE
File
File

ਹਰ ਕੋਈ ਚਾਹੁੰਦਾ ਹੈ ਕਿ ਉਹ ਖ਼ੂਬਸੂਰਤ ਲੱਗੇ ਪਰ ਇਸ ਬਦਲਦੇ ਮੌਸਮ 'ਚ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਚਮੜੀ ਅਤੇ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ

ਹਰ ਕੋਈ ਚਾਹੁੰਦਾ ਹੈ ਕਿ ਉਹ ਖ਼ੂਬਸੂਰਤ ਲੱਗੇ ਪਰ ਇਸ ਬਦਲਦੇ ਮੌਸਮ 'ਚ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਚਮੜੀ ਅਤੇ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚਿਹਰੇ ਦੀ ਖ਼ੂਬਸੂਰਤੀ ਵਧਾਉਣ ਲਈ ਔਰਤਾਂ ਕਰੀਮਾਂ ਜਾਂ ਹੋਰ ਖ਼ੂਬਸੂਰਤੀ ਉਤਪਾਦਾਂ ਦੀ ਵਰਤੋਂ ਕਰਦੀਆਂ ਹਨ ਪਰ ਇਸ ਨਾਲ ਨਾ ਤਾਂ ਸੁੰਦਰਤਾ ਸਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਨਾ ਹੀ ਚਿਹਰੇ 'ਤੇ ਨਿਖਾਰ ਆਉਂਦਾ ਹੈ। ਜੇਕਰ ਤੁਸੀਂ ਵੀ ਚਮੜੀ 'ਤੇ ਚਮਕ ਲਿਆਉਣ ਵਾਲੀ ਕ੍ਰੀਮ ਦੀ ਵਰਤੋਂ ਕਰ ਕੇ ਥੱਕ ਗਏ ਹੋ ਤਾਂ ਅਪਣੀ ਖੁਰਾਕ 'ਚ ਇਨ੍ਹਾਂ 7 ਚੀਜ਼ਾਂ ਨੂੰ ਸ਼ਾਮਲ ਕਰ ਕੇ ਵੇਖੋ। ਇਸ ਨਾਲ ਨਾ ਸਿਰਫ਼ ਤੁਹਾਡੇ ਚਿਹਰੇ 'ਤੇ ਨਿਖਾਰ ਆ ਜਾਵੇਗਾ ਸਗੋਂ ਇਸ ਨਾਲ ਖ਼ੂਬਸੂਰਤੀ ਸਬੰਧੀ ਸਮੱਸਿਆਵਾਂ ਵੀ ਦੂਰ ਰਹਿਣਗੀਆਂ।
 

 Awla benifitsAwla benifits

ਆਂਵਲਾ ਨਿਖਾਰੇਗਾ ਚਿਹਰਾ: ਆਚਾਰ, ਮੁਰੱਬਾ ਜਾਂ ਜੈਮ ਦੇ ਰੂਪ 'ਚ ਆਂਵਲੇ ਦੀ ਵਰਤੋਂ ਚਮੜੀ ਸਬੰਧੀ ਸਮੱਸਿਆਵਾਂ ਨੂੰ ਦੂਰ ਰਖਦੀ ਹੈ। ਤੁਸੀਂ ਇਸ ਨੂੰ ਪਾਊਡਰ ਜਾਂ ਜੂਸ ਦੇ ਰੂਪ 'ਚ ਵੀ ਅਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਆਂਵਲੇ ਦੀ ਹਰ ਰੋਜ਼ ਵਰਤੋਂ ਕਰਨ ਨਾਲ ਪਾਚਨ ਸਿਸਟਮ ਦੇ ਨਾਲ-ਨਾਲ ਚਮੜੀ ਵੀ ਚੰਗੀ ਰਹਿੰਦੀ ਹੈ।
 

Coconut WaterCoconut Water

ਨਾਰੀਅਲ ਪਾਣੀ ਨਾਲ ਮਿਲੇਗਾ ਨਿਖਾਰ: ਨਾਰੀਅਲ ਪਾਣੀ 'ਚ ਮੌਜੂਦ ਐਂਟੀ-ਆਕਸੀਡੈਂਟ, ਅਮੀਨੋ-ਐਸਿਡ ਅਤੇ ਕਈ ਪੋਸ਼ਕ ਤੱਤ ਚਮੜੀ ਨੂੰ ਪੋਸ਼ਣ ਦਿੰਦੇ ਹਨ। ਜੇਕਰ ਤੁਸੀਂ ਵੀ ਚਮੜੀ 'ਤੇ ਚਮਕ ਚਾਹੁੰਦੇ ਹੋ ਤਾਂ ਹਫ਼ਤੇ 'ਚ ਇਕ ਵਾਰ ਨਾਰੀਅਲ ਪਾਣੀ ਜ਼ਰੂਰ ਪੀਉ।
 

WalnutWalnut

ਅਖਰੋਟ ਹੈ ਖ਼ੂਬਸੂਰਤੀ ਦਾ ਖ਼ਜ਼ਾਨਾ: ਅਖਰੋਟ ਚਮੜੀ ਲਈ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ। ਇਸ ਦੀ ਵਰਤੋਂ ਤਾਂ ਸੁੰਦਰਤਾ ਉਤਾਪਦਾਂ 'ਚ ਵੀ ਕੀਤੀ ਜਾਂਦੀ ਹੈ। ਵਿਟਾਮਿਨ, ਖਣਿਜ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਮੁੱਠੀ ਭਰ ਅਖਰੋਟ ਦੀ ਰੋਜ਼ਾਨਾ ਵਰਤੋਂ ਨਾਲ ਚਮੜੀ 'ਚ ਨਿਖਾਰ ਆ ਜਾਵੇਗਾ।
ਸੰਤਰੇ ਨਾਲ ਹੋਵੇਗੀ ਚਮੜੀ ਸਬੰਧੀ ਸਮੱਸਿਆ ਦੂਰ: ਸੰਤਰਾ ਵੀ ਸਾਡੀ ਚਮੜੀ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਦਾ ਰਸ ਪੀਣ ਜਾਂ ਰੋਜ਼ 1 ਸੰਤਰਾ ਖਾਣ ਨਾਲ ਕਿੱਲ-ਛਾਈਆਂ, ਦਾਗ਼-ਧੱਬਿਆਂ ਅਤੇ ਝੁਰੜੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
 

LemonLemon

ਨਿੰਬੂ: ਵਿਟਾਮਿਨ-ਸੀ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਨਿੰਬੂ ਪਾਣੀ ਦੀ ਵਰਤੋਂ ਵੀ ਚਿਹਰੇ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ। ਇਸ ਤੋਂ ਇਲਾਵਾ ਹਰ ਰੋਜ਼ ਅੱਧਾ ਨਿੰਬੂ ਖਾਣਾ ਵੀ ਚਮੜੀ ਲਈ ਫ਼ਾਇਦੇਮੰਦ ਹੁੰਦਾ ਹੈ।
 

Benefits of curdBenefits of curd

ਦਹੀਂ ਨਾਲ ਚਮੜੀ ਹੋਵੇਗੀ ਸਿਹਤਮੰਦ: ਦਹੀਂ ਨਾਲ ਚਮੜੀ ਹਮੇਸ਼ਾ ਸਿਹਤਮੰਦ ਰਹਿੰਦੀ ਹੈ ਇਸ ਲਈ ਦੁਪਹਿਰ ਦੇ ਖਾਣੇ 'ਚ ਇਕ ਕੌਲੀ ਦਹੀਂ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਇਲਾਵਾ ਦਹੀਂ 'ਚ ਸ਼ਹਿਦ ਮਿਲਾ ਕੇ ਲਾਉਣ ਨਾਲ ਵੀ ਕਈ ਸੁੰਦਰਤਾ ਸਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
 

Apple TeaApple 

ਸੇਬ ਨਾਲ ਆਏਗਾ ਨਿਖਾਰ: ਸੇਬ ਦੇ ਟੁਕੜਿਆਂ ਨੂੰ ਰਾਤ ਭਰ ਚਿਹਰੇ 'ਤੇ ਰਗੜ ਕੇ ਸਵੇਰੇ ਧੋ ਲਉ। ਇਸ ਨਾਲ ਅੱਖਾਂ ਦੁਆਲੇ ਕਾਲੇ ਘੇਰੇ, ਦਾਗ਼-ਧੱਬੇ ਅਤੇ ਕਿੱਲ-ਛਾਈਆਂ ਵਰਗੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ। ਇਸ ਤੋਂ ਇਲਾਵਾ ਇਸ ਦੀ ਵਰਤੋਂ ਚਮੜੀ ਲਈ ਵੀ ਫ਼ਾਇਦੇਮੰਦ ਹੁੰਦੀ ਹੈ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement