ਆਲੂਆਂ ਦੀ ਵਰਤੋਂ ਨਾਲ ਚਿਹਰੇ ਤੇ ਲਿਆਓ ਕੁਦਰਤੀ ਨਿਖਾਰ
Published : Mar 6, 2020, 6:20 pm IST
Updated : Mar 6, 2020, 6:22 pm IST
SHARE ARTICLE
file photo
file photo

ਚਿਹਰੇ ਦੇ ਅਣਚਾਹੇ  ਵਾਲ ਛਪਾਉਣੇ ਹੋਣ ਜਾਂ ਫਿਰ ਪਾਰਟੀ, ਫੰਕਸ਼ਨ ਵਿਚ ਵਿਸ਼ੇਸ਼ ਦਿਖਾਈ ਦੇਣ ਲਈ ਔਰਤਾਂ ਅਕਸਰ ਬਲੀਚ  ਕਰਨਾ ਪਸੰਦ ਕਰਦੀਆਂ ਹਨ।

ਚੰਡੀਗੜ੍ਹ: ਚਿਹਰੇ ਦੇ ਅਣਚਾਹੇ  ਵਾਲ ਛਪਾਉਣੇ ਹੋਣ ਜਾਂ ਫਿਰ ਪਾਰਟੀ, ਫੰਕਸ਼ਨ ਵਿਚ ਵਿਸ਼ੇਸ਼ ਦਿਖਾਈ ਦੇਣ ਲਈ ਔਰਤਾਂ ਅਕਸਰ ਬਲੀਚ  ਕਰਨਾ ਪਸੰਦ ਕਰਦੀਆਂ ਹਨ। ਮਾਰਕੀਟ ਵਿੱਚ ਪਾਈਆਂ ਜਾਂਦੀਆਂ ਬਲੀਚ ਦੀ ਜ਼ਿਆਦਾ ਵਰਤੋਂ ਕਾਰਨ ਚਿਹਰੇ ‘ਤੇ ਦਾਗ ਪੈਣ ਦਾ ਡਰ ਹੈ। ਅੱਜ ਅਸੀਂ ਤੁਹਾਨੂੰ ਆਲੂ ਦੀ ਮਦਦ ਨਾਲ ਚਿਹਰੇ ਨੂੰ ਬਲੀਚ ਕਰਨ ਦਾ ਅਸਾਨ ਤਰੀਕਾ ਦੱਸਾਂਗੇ, ਤੁਹਾਨੂੰ ਇਸ ਦੀ ਵਰਤੋਂ ਕਰਕੇ ਮਾਰਕੀਟ ਬਲੀਚ ਦੀ ਜ਼ਰੂਰਤ ਨਹੀਂ ਹੋਵੇਗੀ  ਤੁਹਾਡਾ ਚਿਹਰਾ ਕੁਦਰਤੀ ਤੌਰ 'ਤੇ ਚਮਕੇਗਾ ਤਾਂ ਆਓ ਜਾਣਦੇ ਹਾਂ ਬਲੀਚ ਕਿਵੇਂ ਕਰੀਏ ...

photophoto

ਬਲੀਚ ਬਣਾਉਣ ਵਾਲੀ ਸਮੱਗਰੀ
ਆਲੂ - 1 (ਵੱਡਾ ਆਕਾਰ),ਸ਼ਹਿਦ - 1 ਚੱਮਚ,ਕੱਚਾ ਦੁੱਧ - 1 ਚਮਚ,.,ਹਲਦੀ - ਇੱਕ ਚੂੰਡੀ ਬਲੀਚ ਬਣਾਉਣ ਦਾ ਤਰੀਕਾ ਪਹਿਲਾਂ ਆਲੂ  ਨੂੰ ਕੱਦੂ ਕਾਸ਼ ਕਰੋ
ਹੁਣ ਇਸ ਨੂੰ ਇਕ ਕਟੋਰੇ ਵਿਚ ਪਾਓ।ਇਸ ਵਿਚ ਬਾਕੀ ਸਾਰੀ ਸਮੱਗਰੀ ਨੂੰ ਮਿਲਾਓ ਅਤੇ ਬਲੀਚ ਤਿਆਰ ਕਰੋ।

photophoto

ਕਿਵੇਂ ਵਰਤੀਏ?
 ਤਿਆਰ ਬਲੀਚ ਨੂੰ ਹਲਕੇ ਹੱਥਾਂ ਨਾਲ ਚਿਹਰੇ 'ਤੇ ਲਗਾਓ।ਇਸ ਨੂੰ 30 ਮਿੰਟ ਲਈ ਛੱਡ ਦਿਓ।ਇਸ ਤੋਂ ਬਾਅਦ ਚਿਹਰੇ ਨੂੰ ਗਰਮ ਜਾਂ ਤਾਜ਼ੇ ਪਾਣੀ ਨਾਲ ਧੋ ਲਓ।ਤੁਸੀਂ ਇਸ ਨੂੰ 1 ਤੋਂ 2 ਦਿਨਾਂ ਬਾਅਦ ਲਗਾ ਸਕਦੇ ਹੋ।

photophoto

ਬਲੀਚ ਦੇ ਲਾਭ
ਆਲੂ ਵਿਚ ਮੌਜੂਦ ਐਂਟੀ-ਆਕਸੀਡੈਂਟ ਤੱਤ ਚਿਹਰੇ ਦੀ ਰੰਗਤ ਨੂੰ ਨਿਖਾਰਨ ਦੇ ਨਾਲ-ਨਾਲ ਕਾਲੇ ਘੇਰੇ ਦੀ  ਸਮੱਸਿਆਂ ਨੂੰ ਦੂਰ ਕਰਦਾ ਹੈ। ਇਸਦੇ ਨਾਲ ਹੀ ਚਿਹਰੇ ਦੇ ਸਾਰੇ ਦਾਗ ਅਤੇ ਝੁਰੜੀਆਂ ਦੂਰ ਹੋ ਜਾਂਦੇ ਹਨ, ਤੁਹਾਡਾ ਚਿਹਰਾ ਕੁਦਰਤੀ ਤੌਰ 'ਤੇ ਚਮਕ ਆਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement