ਸ਼ਾਇਦ ਹੀ ਤੁਸੀਂ ਇਸ ਗੱਲ ਤੋਂ ਅਣਜਾਣ ਹੋਵੋਗੇ ਕਿ ਦਹੀਂ ਤੁਹਾਡੀ ਸਿਹਤ ਦੇ ਨਾਲ-ਨਾਲ ਤੁਹਾਡੀ ਚਮੜੀ ਤੇ ਵਾਲ਼ਾਂ ਲਈ ਕਿੰਨਾ ਫਾਇਦੇਮੰਦ ਹੈ
ਸ਼ਾਇਦ ਹੀ ਤੁਸੀਂ ਇਸ ਗੱਲ ਤੋਂ ਅਣਜਾਣ ਹੋਵੋਗੇ ਕਿ ਦਹੀਂ ਤੁਹਾਡੀ ਸਿਹਤ ਦੇ ਨਾਲ-ਨਾਲ ਤੁਹਾਡੀ ਚਮੜੀ ਤੇ ਵਾਲ਼ਾਂ ਲਈ ਕਿੰਨਾ ਫਾਇਦੇਮੰਦ ਹੈ। ਜੀ ਹਾਂ ਦਹੀਂ ਦਾ ਇਸਤੇਮਾਲ ਸਿਰਫ਼ ਖਾਣੇ ਤਕ ਸੀਮਤ ਨਾ ਹੋ ਕੇ ਬਿਊਟੀ ਪ੍ਰੋਡਕਟਸ 'ਚ ਵੀ ਹੋ ਰਿਹਾ ਹੈ। ਇਸ ਨਾਲ ਤੁਹਾਡੀ ਚਮੜੀ ਤੇ ਵਾਲ਼ਾ ਨਾਲ ਜੁੜੀਆਂ ਸਮੱਸਿਆਵਾਂ ਨੂੰ ਇਲਾਜ ਕਰ ਕੇ ਦੂਰ ਕੀਤਾ ਜਾ ਸਕਦਾ ਹੈ।
ਅੱਜਕਲ੍ਹ ਲਾਈਫਸਟਾਈਲ ਤੇ ਖਾਣ-ਪੀਣ 'ਚ ਆਏ ਬਦਲਾਅ ਕਾਰਨ ਹਰ ਦੂਸਰਾ ਵਿਅਕਤੀ ਵਾਲ਼ਾਂ ਦੇ ਝੜਨ ਜਾਂ ਘਟ ਉਮਰ 'ਚ ਹੀ ਵਾਲ਼ ਚਿੱਟੇ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਹੈ। ਅਜਿਹੇ ਵਿਚ ਵਾਲ਼ਾਂ ਨਾਲ ਜੁੜੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਕਈ ਤਰ੍ਹਾਂ ਦੇ ਇਲਾਜ ਤੇ ਨੁਸਖੇ ਅਪਣਾਉਂਦੇ ਹੋ ਪਰ ਅੱਜ ਅਸੀਂ ਤੁਹਾਨੂੰ ਵਾਲ਼ਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਕ ਨਹੀਂ ਬਲਕਿ ਪੂਰੇ ਤਰੀਕੇ ਦੱਸ ਰਹੇ ਹਨ।
ਯਾਨੀ ਕਿ ਅੱਜ ਅਸੀਂ ਤੁਹਾਨੂੰ ਦਹੀਂ ਨਾਲ ਬਣੇ 5 ਹੇਅਰ ਪੈਕ ਜਾਂ ਹੇਅਰ ਮਾਸਕ ਬਾਰੇ ਦੱਸ ਰਹੇ ਹਾਂ, ਜੋ ਕਿ ਤੁਹਾਡੀਆਂ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ 'ਚ ਮਦਦ ਕਰਨਗੇ। ਦਹੀਂ ਨਾਲ ਬਣੇ ਇਹ ਅਜਿਹੇ ਹੇਅਰ ਪੈਕ ਹਨ ਜੋ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹਨ। ਦਹੀਂ ਦੇ ਹੇਅਰ ਪੈਕ ਨਾਲ ਵਾਲ਼ਾਂ ਦਾ ਝੜਨਾ ਤਾਂ ਬੰਦ ਹੁੰਦਾ ਹੀ ਹੈ, ਨਾਲ ਹੀ ਚਿੱਟੇ ਵਾਲ਼ਾਂ ਦੀ ਸਮੱਸਿਆ ਵੀ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ।
ਡਿੱਗਦੇ ਵਾਲ਼ਾਂ ਨੂੰ ਰੋਕਣ ਲਈ ਦਹੀਂ ਕਾਰਗਰ ਘਰੇਲੂ ਨੁਸਖਾ ਹੈ। ਦਹੀਂ ਨਾਲ ਵਾਲ਼ਾਂ ਨੂੰ ਪੋਸ਼ਣ ਮਿਲਦਾ ਹੈ। ਇਹ ਵਾਲ਼ਾਂ ਨੂੰ ਮੁਲਾਇਮ ਬਣਾਉਂਦਾ ਹੈ ਤੇ ਨਾਲ ਹੀ ਵਾਲ਼ਾਂ ਦੀ ਚਮਕ ਵੀ ਵਧਾਉਂਦਾ ਹੈ। ਇਹ ਸਿਕਰੀ 'ਤੇ ਕਾਬੂ ਪਾਉਣ 'ਚ ਵੀ ਸਹਾਇਕ ਹੁੰਦਾ ਹੈ। ਇਸ ਲਈ ਵਾਲ਼ਾਂ ਨੂੰ ਧੋਣ ਨਾਲ ਘਟੋ-ਘਟ 30 ਮਿੰਟ ਪਹਿਲਾਂ ਵਾਲ਼ਾਂ 'ਚ ਦਹੀਂ ਲਗਾਉਣਾ ਚਾਹੀਦੈ। ਜਦੋਂ ਵਾਲ਼ ਪੂਰੀ ਤਰ੍ਹਾਂ ਸੁੱਕ ਜਾਣ ਤਾਂ ਪਾਣੀ ਨਾਲ ਧੋ ਲਓ।
ਕਿਵੇਂ ਬਣਾਈਏ ਦਹੀਂ ਦਾ ਮਾਸਕ- ਵਾਲ਼ਾਂ ਲਈ ਦਹੀਂ ਦਾ ਮਾਸਕ ਬਣਾਉਣ ਲਈ ਤੁਹਾਨੂੰ ਕਰੀਬ 250 ਗ੍ਰਾਮ ਤੋਂ ਲੈ ਕੇ 300 ਗ੍ਰਾਮ ਤਕ ਦਹੀਂ ਦੀ ਜ਼ਰੂਰਤ ਹੈ। ਹੁਣ 1 ਟੁਕੜਾ ਐਲੋਵੇਰਾ ਤੇ 2 ਅੰਡੇ ਲਓ ਅਤੇ ਇਨ੍ਹਾਂ ਨੂੰ ਆਪਸ 'ਚ ਚੰਗੀ ਤਰ੍ਹਾਂ ਮਿਲਾ ਕੇ ਫੈਂਟ ਲਓ। ਹੁਣ ਤੁਸੀਂ ਇਨ੍ਹਾਂ ਸਾਰਿਆਂ ਨੂੰ ਕਿਸੇ ਇਕ ਕਟੋਰੇ 'ਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਪੇਸਟ ਨੂੰ ਆਪਣੇ ਵਾਲ਼ਾਂ ਦੀਆਂ ਜੜ੍ਹਾਂ 'ਤੇ ਲਗਾ ਕੇ ਹਲਕੇ ਹੱਥਾਂ ਨਾਲ ਮਾਲਸ਼ ਕਰੋ। ਇਸ ਪੇਸਟ ਨੂੰ ਤੁਸੀਂ ਹਫ਼ਤੇ 'ਚ 2 ਤੋਂ 3 ਵਾਰੀ ਲਗਾ ਸਕਦੇ ਹੋ। ਤੁਸੀਂ ਖ਼ੁਦ ਦੇਖੋਗੇ ਕਿ ਇਸ ਨਾਲ ਤੁਹਾਡੇ ਵਾਲ਼ ਮੁਲਾਇਮ ਤੇ ਵਧੀਆ ਹੋ ਗਏ ਹਨ।
ਕਿਉਂ ਫਾਇਦੇਮੰਦ ਹੈ ਦਹੀਂ ਦਾ ਮਾਸਕ- ਅੰਡੇ ਵਿਚ ਸਲਫਰ ਹੁੰਦਾ ਹੈ ਅਤੇ ਕੁਝ ਪੋਸ਼ਕ ਤੱਤ ਜਿਵੇਂ ਪ੍ਰੋਟੀਨ ਤੇ ਮਿਨਰਲ ਜਿਵੇਂ ਆਇਓਡੀਨ, ਫਾਸਫੋਰਸ, ਆਇਰਨ ਤੇ ਜ਼ਿੰਕ ਹੁੰਦਾ ਹੈ। ਇਹ ਸਾਰੇ ਮਿਲ ਕੇ ਵਾਲ਼ਾਂ ਲਈ ਬਹੁਤ ਹੀ ਵਧੀਆ ਕੰਮ ਕਰਦੇ ਹਨ। ਅੰਡੇ ਨਾਲ ਵਾਲ਼ਾਂ ਦੀ ਕੰਡੀਸ਼ਨਿੰਗ ਕਰਨੀ ਬਿਹਤਰੀਨ ਉਪਾਅ ਹੈ। ਇਸ ਦੇ ਕਈ ਫਾਇਦੇ ਹਨ, ਇਸ ਨਾਲ ਨਾ ਤਾਂ ਵਾਲ਼ਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਦਾ ਹੈ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਹੁੰਦਾ ਹੈ। ਇਹ ਵਾਲ਼ਾਂ ਨੂੰ ਮਜ਼ਬੂਤ, ਮਾਇਸਚਰਾਈਜ਼ ਤੇ ਸਾਫ਼ ਕਰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।