
ਕਈ ਵਾਰ ਅਜਿਹਾ ਹੁੰਦਾ ਹੈ ਕਿ ਪੂਰੇ ਦਿਨ ਕੰਮ ਵਿਚ ਬਿਜੀ ਰਹਿਣ ਤੋਂ ਬਾਅਦ ਸਾਨੂੰ ਸ਼ਾਮ ਨੂੰ ਪਾਰਟੀ ਲਈ ਤਿਆਰ ਰਹਿਣਾ ਪੈਂਦਾ ਹੈ। ਜੇਕਰ ਤੁਹਾਡੇ ਕੋਲ ਪਾਰਲਰ ਜਾਣ ਦਾ ...
ਕਈ ਵਾਰ ਅਜਿਹਾ ਹੁੰਦਾ ਹੈ ਕਿ ਪੂਰੇ ਦਿਨ ਕੰਮ ਵਿਚ ਬਿਜੀ ਰਹਿਣ ਤੋਂ ਬਾਅਦ ਸਾਨੂੰ ਸ਼ਾਮ ਨੂੰ ਪਾਰਟੀ ਲਈ ਤਿਆਰ ਰਹਿਣਾ ਪੈਂਦਾ ਹੈ। ਜੇਕਰ ਤੁਹਾਡੇ ਕੋਲ ਪਾਰਲਰ ਜਾਣ ਦਾ ਟਾਈਮ ਨਹੀਂ ਹੈ ਤਾਂ ਤੁਸੀ ਝੱਟ -ਪਟ ਪਾਰਟੀ ਲੁਕ ਵਿਚ ਆ ਸਕਦੇ ਹੋ। ਜੇਕਰ ਤੁਸੀਂ ਦਫ਼ਤਰ ਵਿਚ ਹੀ ਪਾਰਟੀ ਵਿਚ ਜਾਣਾ ਚਾਹੁੰਦੇ ਹੋ ਤਾਂ ਅਪਣੇ ਨਾਲ ਇਕ ਡਰੈਸ ਚੁੱਕ ਸਕਦੇ ਹੋ। ਉਸ ਤੋਂ ਬਾਅਦ ਆਪਣੇ ਵਾਲਾਂ ਨੂੰ ਥੋੜਾ ਸਟਾਈਲ ਦੇ ਦਿਓ ਅਤੇ ਆਈ ਮੇਕਅਪ ਨੂੰ ਜ਼ਿਆਦਾ ਕਰ ਲਓ।
Makeup Tips
ਨਾਲ ਹੀ ਤੁਸੀਂ ਆਈ ਮੈਕਅਪ 'ਤੇ ਥੋੜਾ ਜਿਹਾ ਗਲਿਟਰ ਟਚ ਦੇ ਸਕਦੇ ਹੋ। ਇਸ ਤੋਂ ਇਲਾਵਾ ਵੇਲੇਂਨਟਾਈਨ ਡੇ ਵਰਗਾ ਮੌਕਾ ਹੋਵੇ ਤਾਂ ਅਪਣੀ ਸਕਿਨ ਟੋਨ ਦੇ ਮੁਤਾਬਿਕ ਲਾਲ ਜਾਂ ਗੁਲਾਬੀ ਸ਼ੇਡ ਵਿਚ ਡਾਰਕ ਲਿਪਸਟਿਕ ਜਰੂਰ ਲਗਾਉ। ਜੇੇੇਕਰ ਤੁਸੀਂ ਆਫਿਸ ਡਰੈਸ ਵਿਚ ਹੀ ਕਿਤੇ ਤਿਆਰ ਹੋ ਕੇ ਜਾਣਾ ਚਾਹੁੰਦੇ ਹੋ ਤਾਂ ਸਕਾਰਫ ਦਾ ਇਸਤੇਮਾਲ ਕਰ ਸਕਦੇ ਹੋ। ਆਪਣੇ ਬੈਗ ਨੂੰ ਸਲਿੰਗ ਕਰਕੇ ਨਾਲ ਚੁੱਕੋ।
Makeup Tips
ਪਰ ਆਫਿਸ ਡਰੈਸ ਵਿਚ ਵੀ ਤੁਸੀਂ ਵਾਲਾਂ ਨੂੰ ਸਟਾਈਲ ਦੇਣਾ ਨਾ ਭੁੱਲੋ। ਵਾਲਾਂ ਦੀ ਸਟਾਈਲਿੰਗ ਨਾਲ ਤੁਹਾਨੂੰ ਦਿਨ ਵਿਚ ਇਕ ਫ਼ਰੈਸ਼ ਲੁਕ ਮਿਲੇਗਾ। ਡਾਰਕ ਲਿਪਸਟਿਕ ਇਸਤੇਮਾਲ ਕਰੋ। ਕੁੜੀਆਂ ਕੱਜਲ ਦਾ ਹੀ ਇਸਤੇਮਾਲ ਕਰਕੇ ਅਪਣੀਆਂ ਅੱਖਾਂ ਨੂੰ ਸਮੋਕੀ ਲੁਕ ਵੀ ਦੇ ਸਕਦੇ ਹੋ ਜੋ ਰਾਤ ਦੀ ਪਾਰਟੀ ਦੇ ਨਾਲ ਇਕਦਮ ਮੈਚ ਕਰੇਗਾ।
Makeup Tips