
ਆਈਸ਼ੈਡੋ ਲਗਾਉਣ ਲਈ ਤੁਸੀਂ ਕੌਟਨ ਸਵੈਬ ਦਾ ਇਸਤੇਮਾਲ ਕਰ ਸਕਦੇ ਹੋ। ਇਹ ਕੱਜਲ ਨੂੰ ਸਮਜ ਵੀ ਕਰ ਸਕਦਾ ਹੈ। ਤੁਸੀਂ ਕੱਜਲ ਨੂੰ ਲੰਬੇ ਸਮੇਂ ਤੱਕ ਟਿਕਾਏ ਰੱਖਣ ਲਈ ਵੀ...
ਆਈਸ਼ੈਡੋ ਲਗਾਉਣ ਲਈ ਤੁਸੀਂ ਕੌਟਨ ਸਵੈਬ ਦਾ ਇਸਤੇਮਾਲ ਕਰ ਸਕਦੇ ਹੋ। ਇਹ ਕੱਜਲ ਨੂੰ ਸਮਜ ਵੀ ਕਰ ਸਕਦਾ ਹੈ। ਤੁਸੀਂ ਕੱਜਲ ਨੂੰ ਲੰਬੇ ਸਮੇਂ ਤੱਕ ਟਿਕਾਏ ਰੱਖਣ ਲਈ ਵੀ ਕੱਜਲ ਨੂੰ ਇਸ ਨਾਲ ਸੈਟ ਕਰ ਸਕਦੇ ਹੋ ਅਤੇ ਆਈਸ਼ੈਡੋ ਦੇ ਉੱਤੇ ਕੌਟਨ ਸਵੈਬ ਨਾਲ ਕੱਜਲ ਨੂੰ ਸੈਟ ਕਰ ਸਕਦੇ ਹੋ। ਮਸਕਾਰਾ ਜਾਂ ਆਈ ਲਾਈਨਰ ਲਗਾਉਂਦੇ ਸਮੇਂ ਜਿਵੇਂ ਹੀ ਕੋਈ ਗਲਤੀ ਹੋਵੇ ਤਾਂ ਤੁਰੰਤ ਉਸ ਨੂੰ ਕੌਟਨ ਸਵੈਬ ਦੀ ਮਦਦ ਨਾਲ ਸਾਫ਼ ਕਰ ਦਿਓ। ਇਸ ਨਾਲ ਉਹ ਜਲਦੀ ਨਿਕਲ ਜਾਵੇਗਾ।
Makeup Brush
ਕੌਟਨ ਸਵੈਬ ਨੂੰ ਆਰਾਮ ਨਾਲ ਇਕ ਹੀ ਮੋਸ਼ਨ ਵਿਚ ਇਸਤੇਮਾਲ ਕਰੋ। ਕੌਟਨ ਸਵੈਬ ਬਹੁਤ ਸਸਤੇ ਹੁੰਦੇ ਹਨ ਅਤੇ ਇਸ ਨੂੰ ਆਸਾਨੀ ਨਾਲ ਤੁਸੀਂ ਅਪਣੇ ਮੇਕਅਪ ਕਿੱਟ ਵਿਚ ਸ਼ਾਮਿਲ ਕਰ ਸਕਦੇ ਹੋ। ਤਿਕੋਣ ਸਰੂਪ ਵਿਚ ਟਿਸ਼ੂ ਪੇਪਰ ਨੂੰ ਫੋਲਡ ਕਰੋ ਅਤੇ ਉਸ ਨਾਲ ਪਾਊਡਰ ਜਾਂ ਬਲਸ਼ ਲਗਾਓ। ਗੱਲਾਂ 'ਤੇ ਲੱਗੇ ਜਿਆਦਾ ਬਲਸ਼ ਨੂੰ ਸਾਫ਼ ਕਰਨ ਲਈ ਟਿਸ਼ੂ ਪੇਪਰ ਦਾ ਇਸਤੇਮਾਲ ਕਰੋ। ਇਹ ਜ਼ਿਆਦਾ ਰੰਗ ਨੂੰ ਬਲੈਂਡ ਕਰਨ ਵਿਚ ਵੀ ਮਦਦ ਕਰਦਾ ਹੈ ਪਰ ਹਰ ਵਾਰ ਸਾਫ਼ ਟਿਸ਼ੂ ਦਾ ਹੀ ਇਸਤੇਮਾਲ ਕਰੋ।
Cotton Swab
ਐਂਗੁਲਰ ਪੇਂਟ ਬੁਰਸ਼ ਆਈ ਮੇਕਅਪ ਲਈ ਵਧੀਆ ਕੰਮ ਕਰਦਾ ਹੈ ਅਤੇ ਤੁਸੀਂ ਇਸ ਬੁਰਸ਼ ਨਾਲ ਆਸਾਨੀ ਨਾਲ ਆਈਲਾਈਨਰ ਜਾਂ ਜੈੱਲ ਲਾਈਨਰ ਲਗਾ ਸਕਦੇ ਹੋ। ਅਪਰ ਅਤੇ ਲੋਅਰ ਲੈਸ਼ੇਜ ਦੋਨਾਂ 'ਤੇ ਹੀ ਬੜੇ ਆਰਾਮ ਨਾਲ ਮੇਕਅਪ ਕਰ ਸਕਦੇ ਹੋ। ਪਤਲੇ ਅਤੇ ਪਵਾਇੰਟੇਡ ਪੇਂਟ ਬੁਰਸ਼ ਨਾਲ ਕੱਜਲ ਲਗਾ ਸਕਦੇ ਹੋ। ਆਈਸ਼ੈਡੋ ਲਗਾਉਣ ਲਈ ਛੋਟਾ ਅਤੇ ਫਲੈਟ ਬਰਿਸਲ ਵਾਲਾ ਪੇਂਟ ਬੁਰਸ਼ ਬਿਹਤਰ ਰਹਿੰਦਾ ਹੈ।
Makeup Brushes
ਤੁਹਾਨੂੰ ਮਾਰਕੀਟ ਵਿਚ ਬੜੀ ਆਸਾਨੀ ਨਾਲ ਸਪੰਜ ਟਿਪ ਮਿਲ ਜਾਣਗੇ। ਇਹ ਬਹੁਤ ਸਸਤੇ ਹੁੰਦੇ ਹਨ ਅਤੇ ਇਨ੍ਹਾਂ ਨਾਲ ਪਰਫੈਕਟ ਆਈ ਸ਼ੈਡੋ ਲਗਾਇਆ ਜਾ ਸਕਦਾ ਹੈ।
Sponge Tip
ਸਪੰਜ ਟਿਪ ਐਪਲੀਕੇਟਰਸ ਦੀ ਮਦਦ ਨਾਲ ਤੁਸੀਂ ਪਰਫੈਕਟ ਆਈ ਸ਼ੈਡੋ ਲਗਾ ਸਕਦੇ ਹੋ ਕਿਓਂ ਕਿ ਇਹ ਸ਼ੇਪ ਵਿਚ ਫਲੈਟ ਹੁੰਦਾ ਹੈ ਅਤੇ ਸਮੂਦ ਲੁਕ ਦਿੰਦਾ ਹੈ। ਇਕ ਸਪੰਜ ਟਿਪ ਐਪਲੀਕੇਟਰ ਨਾਲ ਤੁਸੀਂ ਸ਼ਾਰਪ ਏਜਿਸ ਨੂੰ ਬਲੈਂਡ ਕਰ ਸਕਦੇ ਹੋ ਜੋਕਿ ਆਈਸ਼ੈਡੋ ਲਗਾਉਂਦੇ ਸਮਾਂ ਉਭਰਦੇ ਹਨ।