
ਅਸੀਂ ਸਾਰੇ ਅਪਣੇ ਵਾਲਾਂ ਨੂੰ ਬੇਹੱਦ ਪਿਆਰ ਕਰਦੇ ਹਾਂ ਅਤੇ ਇਨ੍ਹਾਂ ਨੂੰ ਲੰਮੇ, ਚਮਕਦਾਰ ਅਤੇ ਖੂਬਸੂਰਤ ਬਣਾਏ ਰੱਖਣ ਲਈ ਕਈ ਵੱਖ -ਵੱਖ ਤਰੀਕੇ ਵਰਤਦੇ ਹਾਂ ਪਰ ਪ੍ਰਦੂਸ਼ਣ...
ਅਸੀਂ ਸਾਰੇ ਅਪਣੇ ਵਾਲਾਂ ਨੂੰ ਬੇਹੱਦ ਪਿਆਰ ਕਰਦੇ ਹਾਂ ਅਤੇ ਇਨ੍ਹਾਂ ਨੂੰ ਲੰਮੇ, ਚਮਕਦਾਰ ਅਤੇ ਖੂਬਸੂਰਤ ਬਣਾਏ ਰੱਖਣ ਲਈ ਕਈ ਵੱਖ -ਵੱਖ ਤਰੀਕੇ ਵਰਤਦੇ ਹਾਂ ਪਰ ਪ੍ਰਦੂਸ਼ਣ ਅਤੇ ਰਸਾਇਣ ਦੀ ਵਜ੍ਹਾ ਨਾਲ ਵਾਲ ਅਪਣੀ ਕੁਦਰਤੀ ਚਮਕ ਗੁਆ ਲੈਂਦੇ ਹਨ। ਇਨ੍ਹਾਂ ਮੁਸ਼ਕਿਲਾਂ ਤੋਂ ਛੁਟਕਾਰਾ ਪਾਉਣ ਲਈ ਅਸੀਂ ਕਈ ਕੁਦਰਤੀ ਨੁਸਖੇ ਅਤੇ ਦਵਾਈਆਂ ਦਾ ਵਰਤੋਂ ਕਰਦੇ ਹਾਂ।
hair comb
ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਕਈ ਵਾਰ ਅਸੀਂ ਅਪਣੇ ਵਾਲਾਂ ਨੂੰ ਝੜਨ ਅਤੇ ਖ਼ਰਾਬ ਹੋਣ ਤੋਂ ਬਚਾਉਣ ਵਿਚ ਅਸਫਲ ਹੋ ਜਾਂਦੇ ਹਾਂ ਅਤੇ ਸਾਡੇ ਵਾਲ ਲਗਾਤਾਰ ਡਿੱਗਦੇ ਰਹਿੰਦੇ ਹਨ ਅਤੇ ਕਦੇ-ਕਦੇ ਵਾਲਾਂ ਦਾ ਝੜਨਾ ਬਹੁਤ ਜ਼ਿਆਦਾ ਹੋ ਜਾਂਦਾ ਹੈ। ਅਸੀਂ ਲਗਾਤਾਰ ਕੁੱਝ ਅਜਿਹੀਆਂ ਗਲਤੀਆਂ ਕਰਦੇ ਹਾਂ ਜਿਸ ਦੇ ਬਾਰੇ ਵਿਚ ਸਾਨੂੰ ਪਤਾ ਨਹੀਂ ਹੁੰਦਾ। ਇਨ੍ਹਾਂ ਗਲਤੀਆਂ ਵਿਚੋਂ ਇਕ ਹੈ ਵਾਲਾਂ ਵਿਚ ਕੰਘੀ ਕਰਨਾ। ਤੁਹਾਨੂੰ ਪਤਾ ਨਹੀਂ ਪਰ ਵਾਲਾਂ ਨੂੰ ਗਲਤ ਤਰੀਕੇ ਨਾਲ ਕੰਘੀ ਕਰਨ ਨਾਲ ਵੀ ਉਨ੍ਹਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਉਹ ਝੜਨ ਲੱਗਦੇ ਹਨ।
hair comb
ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਅਪਣੇ ਵਾਲਾਂ ਨੂੰ ਗਲਤ ਤਰੀਕੇ ਨਾਲ ਕੰਘੀ ਕਰਦੇ ਹੋ ਅਤੇ ਤੁਹਾਨੂੰ ਕਿਸ ਤਰ੍ਹਾਂ ਆਪਣੇ ਵਾਲਾਂ ਨੂੰ ਕੰਘੀ ਕਰਨੀ ਚਾਹੀਦੀ ਹੈ ਤਾਂ ਕਿ ਤੁਹਾਡੇ ਵਾਲ ਸੁਰੱਖਿਅਤ ਰਹਿਣ। ਕੰਘੀ ਕਰਨ ਦੀ ਦਿਸ਼ਾ - ਕਈ ਲੋਕਾਂ ਨੂੰ ਕੰਘੀ ਕਰਨ ਦੀ ਸਹੀ ਦਿਸ਼ਾ ਦੇ ਬਾਰੇ ਵਿਚ ਪਤਾ ਨਹੀਂ ਹੋਵੇਗਾ। ਜ਼ਿਆਦਾਤਰ ਅਸੀਂ ਸਾਰੇ ਜੜ ਤੋਂ ਲੈ ਕੇ ਹੇਠਾਂ ਤੱਕ ਕੰਘੀ ਕਰਦੇ ਹਾਂ ਪਰ ਇਹ ਗਲਤ ਤਰੀਕਾ ਹੈ। ਇਸ ਨਾਲ ਵਾਲਾਂ ਦੀਆਂ ਜੜਾਂ ਕਮਜ਼ੋਰ ਹੁੰਦੀਆਂ ਹਨ। ਕੰਘੀ ਹਮੇਸ਼ਾ ਹੇਠਾਂ ਤੋਂ ਸ਼ੁਰੂ ਕਰ ਜੜਾਂ ਤੱਕ ਕਰੋ।
hair comb
ਹੌਲੀ-ਹੌਲੀ ਉਲਝੇ ਵਾਲਾਂ ਨੂੰ ਸੁਲਝਾਉਂਦੇ ਹੋਏ ਹੇਠਾਂ ਤੋਂ ਉੱਤੇ ਜਾਓ। ਵਾਲਾਂ ਨੂੰ ਧੋਣ ਤੋਂ ਬਾਅਦ ਕੰਘੀ ਨਾ ਕਰੋ- ਵਾਲਾਂ ਨੂੰ ਧੋਣ ਤੋਂ ਬਾਅਦ ਸਾਰੇ ਵਾਲ ਉਲਝ ਜਾਂਦੇ ਹਨ ਅਤੇ ਆਮ ਤੌਰ ਉੱਤੇ ਅਜਿਹਾ ਸਾਰਿਆਂ ਦੇ ਨਾਲ ਹੁੰਦਾ ਹੈ। ਗਿੱਲੇ ਵਾਲਾਂ ਵਿਚ ਕੰਘੀ ਕਰਨ ਨਾਲ ਉਨ੍ਹਾਂ ਨੂੰ ਸੁਲਝਾਉਣਾ ਗਲਤ ਹੈ। ਅਜਿਹਾ ਕਰਨ ਨਾਲ ਵਾਲਾਂ ਦੀਆਂ ਜੜਾਂ ਕਮਜ਼ੋਰ ਹੁੰਦੀਆਂ ਹਨ ਅਤੇ ਜਦੋਂ ਵਾਲ ਗਿੱਲੇ ਹੁੰਦੇ ਹਨ ਤਾਂ ਉਨ੍ਹਾਂ ਦੀ ਟੁੱਟਣ ਦੀ ਸੰਭਾਵਨਾ ਵੀ ਬਹੁਤ ਜ਼ਿਆਦਾ ਹੁੰਦੀ ਹੈ।
hair comb
ਵਾਲਾਂ ਨੂੰ ਸੁੱਕਣ ਦਿਓ ਅਤੇ ਉਸ ਤੋਂ ਬਾਅਦ ਹੀ ਹੇਠਾਂ ਤੋਂ ਲੈ ਕੇ ਉੱਤੇ ਤੱਕ ਕੰਘੀ ਕਰੋ। ਗਿੱਲੇ ਵਾਲਾਂ ਵਿਚ ਕੰਘੀ ਕਰਨ ਦੀ ਭੁੱਲ ਕਦੇ ਨਾ ਕਰੋ। ਵਾਲ ਪ੍ਰੋਡਕਟ ਲਗਾਉਣ ਤੋਂ ਬਾਅਦ ਨਾ ਕਰੋ ਕੰਘੀ - ਜੇਕਰ ਤੁਸੀਂ ਕੋਈ ਹੇਅਰ ਮਾਸਕ, ਪੇਸਟ, ਕਰੀਮ ਜਾਂ ਕੋਈ ਹੋਰ ਹੇਅਰ ਪ੍ਰੌਡਕਟ ਲਗਾਇਆ ਹੈ ਤਾਂ ਵਾਲਾਂ ਨੂੰ ਧੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੰਘੀ ਨਾ ਕਰੋ। ਇਸ ਨੂੰ ਲਗਾਉਣ ਤੋਂ ਬਾਅਦ ਕਈ ਲੋਕ ਉਲਝੇ ਹੋਏ ਵਾਲਾਂ ਨੂੰ ਸੁਲਝਾਉਣ ਲੱਗਦੇ ਹਨ ਪਰ ਇਹ ਤਰੀਕਾ ਤੁਹਾਡੇ ਵਾਲਾਂ ਨੂੰ ਨੁਕਸਾਨ ਕਰ ਸਕਦਾ ਹੈ।
Comb hair
ਹੇਅਰ ਪ੍ਰੌਡਕਟਸ ਲਗਾਉਣ ਤੋਂ ਬਾਅਦ ਵਾਲਾਂ ਨੂੰ ਕੰਘੀ ਕਰਨ ਤੋਂ ਚੰਗਾ ਹੈ ਕਿ ਅਪਣੀ ਉਗਲਾਂ ਨਾਲ ਸੁਲਝਾਓ। ਪਿੱਛਲੇ ਪਾਸਿਉਂ ਕੰਘੀ ਕਰਨ ਨਾਲ ਤੁਹਾਡੇ ਵਾਲਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਇਸ ਨਾਲ ਵਾਲਾਂ ਦਾ ਝੜਨਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਘੱਟ ਸਮੇਂ ਤੱਕ ਹੀ ਵਾਲਾਂ ਵਿਚ
ਕੰਘੀ ਕਰੋ ਅਤੇ ਵਾਰ-ਵਾਰ ਵਾਲਾਂ ਵਿਚ ਕੰਘੀ ਦੀ ਵਰਤੋਂ ਕਰਨ ਦੀ ਆਦਤ ਨਾ ਪਾਉ। ਇਸ ਨਾਲ ਵਾਲ ਤਾਂ ਖ਼ਰਾਬ ਹੋਣਗੇ ਹੀ ਨਾਲ ਹੀ ਸਕੈਲਪ ਉੱਤੇ ਵੀ ਮਾੜਾ ਅਸਰ ਪੈਂਦਾ ਹੈ।