ਕੰਮ ਆਣਗੇ ਇਹ ਸਮਾਰਟ ਮੇਕਅਪ Tips, ਤੁਸੀਂ ਵੀ ਕਰੋ ਟ੍ਰਾਈ
Published : Jun 16, 2020, 12:46 pm IST
Updated : Jun 16, 2020, 2:22 pm IST
SHARE ARTICLE
File
File

ਮੇਅਕਪ ਕਰਨਾ ਇਕ ਕਲਾ ਹੈ

ਮੇਅਕਪ ਕਰਨਾ ਇਕ ਕਲਾ ਹੈ। ਅਤੇ ਇਸ ਦੇ ਲਈ ਅਭਿਆਸ ਦੇ ਨਾਲ-ਨਾਲ ਕੁਝ ਟ੍ਰਿਕਸ ਦੀ ਵੀ ਜ਼ਰੂਰਤ ਹੁੰਦੀ ਹੈ। ਕੁਝ ਸਮਾਰਟ ਟਿਪਸ ਅਪਣਾ ਕੇ ਤੁਸੀਂ ਆਸਾਨ ਤਰੀਕੇ ਨਾਲ ਮੇਕਅਪ ਕਰ ਸਕਦੇ ਹੋ। ਇਨ੍ਹਾ ਹੀ ਨਹੀਂ ਇਨ੍ਹਾਂ ਮੇਕਅਪ ਹੈਕਸ ਨਾਲ ਤੁਸੀਂ ਪ੍ਰੋਡਕਟ ਦੀ ਕਮੀ ਵੀ ਪੂਰੀ ਕਰ ਸਕਦੇ ਹੋ।

FileFile

ਲੁੱਕ ਨੂੰ ਪੂਰਾ ਕਰਨ ਲਈ ਲਿਪਸਟਿਕ ਲਗਾਉਣਾ ਬਹੁਤ ਜ਼ਰੂਰੀ ਹੈ। ਪਰ ਲਿਪਸਟਿਕ ਦੀ ਵਰਤੋਂ ਸਿਰਫ ਇਨ੍ਹੀਂ ਹੀ ਨਹੀਂ ਹੁੰਦੀ। ਜੇ ਤੁਹਾਡੇ ਕੁਝ ਮੇਕਅਪ ਪ੍ਰੋਡਕਟ ਖ਼ਤਮ ਹੋ ਗਏ ਹਨ, ਤਾਂ ਤੁਸੀਂ ਉਸ ਦੀ ਥਾਂ ਲਿਪਸਟਿਕ ਦੀ ਵਰਤੋਂ ਕਰ ਸਕਦੇ ਹੋ।

FileFile

ਉਦਾਹਰਣ ਦੇ ਲਈ, ਜੇ ਤੁਹਾਡਾ ਆਈਸ਼ੈਡੋ ਜਾਂ ਬਲਸ਼ ਖਤਮ ਹੋ ਗਿਆ ਹੈ, ਤਾਂ ਤੁਸੀਂ ਅੱਖਾਂ ਦੇ ਹੇਠਾਂ ਅਤੇ ਗਲ੍ਹਾਂ 'ਤੇ ਹਲਕੇ ਲਿਪਸਟਿਕ ਲਗਾ ਕੇ ਇਸ ਨੂੰ ਮਿਲਾ ਲਓ। ਲਿਪਸਟਿਕ ਨੂੰ ਕਲਰ ਕਰੇਕਟਰ ਦੀ ਤਰ੍ਹਾਂ ਵੀ ਵਰਤਿਆ ਜਾ ਸਕਦਾ ਹੈ।

FileFile

ਪਰਫੇਕਟ ਆਈਲਾਈਨਰ ਲਗਾਉਣਾ ਕੋਈ ਸੌਖਾ ਕੰਮ ਨਹੀਂ ਹੈ ਪਰ ਇਸ ਨੂੰ ਸੌਖਾ ਬਣਾਇਆ ਜਾ ਸਕਦਾ ਹੈ। ਟੇਪ ਦੇ ਦੋ ਟੁਕੜੇ ਲਓ ਅਤੇ ਉਨ੍ਹਾਂ ਨੂੰ ਅੱਖਾਂ ਦੇ ਕਿਨਾਰਿਆਂ 'ਤੇ ਆਈਬ੍ਰੋਜ਼ ਵੱਲ ਲਗਾਓ। ਹੁਣ ਇਸ ਦੀ ਮਦਦ ਨਾਲ ਵਿੰਗਡ ਆਈਲਾਈਨਰ ਬਣਾਓ।

FileFile

ਸਾਰੀਆਂ ਪੁਰਾਣੀਆਂ ਅਤੇ ਵਰਤੀਆਂ ਹੋਈਆ ਲਿਪ ਬਾਮ ਦੀਆਂ ਬੋਤਲਾਂ ਅਤੇ ਟਿਊਬਾਂ ਨੂੰ ਬਾਹਰ ਕੱਢੋ। ਹੁਣ ਇਨ੍ਹਾਂ ਡੱਬਿਆਂ ਵਿਚੋਂ ਬਚਿਆ ਹੋਇਆ ਬਾਮ ਕੱਢੋ ਅਤੇ ਇਸ ਨੂੰ ਗੈਸ 'ਤੇ ਗਰਮ ਕਰੋ। ਇਸ ਵਿਚ ਥੋੜ੍ਹਾ ਜਿਹਾ ਨਾਰਿਅਲ ਤੇਲ ਮਿਲਾਓ ਅਤੇ ਮਿਸ਼ਰਣ ਦੇ ਗਾੜ੍ਹਾ ਹੋਣ ਤਕ ਗਰਮ ਕਰੋ। ਬੱਸ ਹੁਣ ਇਸ ਨੂੰ ਵਾਪਸ ਇਕ ਡੱਬੀ ਵਿਚ ਸਟੋਰ ਕਰੋ।

FileFile

ਆਈਬ੍ਰੋ ਨੂੰ ਸਹੀ ਸ਼ੇਪ ਦੇਣ ਲਈ ਤੁਹਾਨੂੰ ਆਈਬ੍ਰੋ ਪੈਨਸਿਲ ਦੀ ਜ਼ਰੂਰਤ ਨਹੀਂ ਹੈ। ਇਸ ਦੇ ਲਈ, ਤੁਹਾਡੇ ਪੁਰਾਨੇ ਮਸਕਾਰੇ ਦੀ ਬੋਟਲ ਹੀ ਕੰਮ ਆ ਜਾਵੇਗੀ। ਹੁਣ ਬਿਨਾਂ ਸਮਜ ਕੀਤੇ ਮਸਕਾਰਾ ਵੈਂਡ ਤੋਂ ਆਈਬ੍ਰੋ ਨੂੰ ਸਹੀ ਸ਼ੇਪ ਦੇਣ ਦੀ ਕੋਸ਼ਿਸ਼ ਕਰੋ। ਇਸ ਦੇ ਨਾਲ ਤੁਹਾਡੀਆਂ ਅੱਖਾਂ ਖੂਬਸੂਰਤ ਨਜ਼ਰ ਆਉਣਗਿਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement