
ਨੇਲ ਪਾਲਿਸ਼ ਖਰੀਦਣ ਲਈ ਬਾਜ਼ਾਰ ਜਾਣਾ ਅਤੇ ਉਨ੍ਹਾਂ ਵਿਚੋਂ ਹਜ਼ਾਰਾਂ ਦੀ ਭੀੜ ਵਿਚ ਕੋਈ ਇਕ ਨੇਲ ਪਾਲਿਸ਼ ਪਸੰਦ ਕਰਨਾ ਕਿਸੇ ਚੁਣੋਤੀ ਤੋਂ ਘੱਟ ਨਹੀਂ ਹੁੰਦਾ। ਜੇਕਰ ਤੁਹਾਡੇ ...
ਨੇਲ ਪਾਲਿਸ਼ ਖਰੀਦਣ ਲਈ ਬਾਜ਼ਾਰ ਜਾਣਾ ਅਤੇ ਉਨ੍ਹਾਂ ਵਿਚੋਂ ਹਜ਼ਾਰਾਂ ਦੀ ਭੀੜ ਵਿਚ ਕੋਈ ਇਕ ਨੇਲ ਪਾਲਿਸ਼ ਪਸੰਦ ਕਰਨਾ ਕਿਸੇ ਚੁਣੋਤੀ ਤੋਂ ਘੱਟ ਨਹੀਂ ਹੁੰਦਾ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੈ ਅਤੇ ਤੁਸੀਂ ਵੀ ਅਕਸਰ ਨੇਲ ਪਾਲਿਸ਼ ਖਰੀਦਦੇ ਸਮੇਂ ਪ੍ਰੇਸ਼ਾਨ ਹੋ ਜਾਂਦੇ ਹੋ ਕਿ ਕਿਸ ਰੰਗ ਦੀ ਨੇਲ ਪਾਲਿਸ਼ ਲਈਏ, ਤਾਂ ਅਸੀਂ ਤੁਹਾਡੇ ਲਈ ਲਿਆਏ ਹਾਂ ਕੁੱਝ ਅਜਿਹੇ ਤਰੀਕੇ ਜਿਸ ਦੇ ਨਾਲ ਤੁਸੀਂ ਆਸਾਨੀ ਨਾਲ ਅਪਣੇ ਮਨ ਪਸੰਦ ਦੀ ਨੇਲ ਪਾਲਿਸ਼ ਖਰੀਦ ਸਕੋਗੇ।
Nail Polish
ਤੁਸੀਂ ਨੇਲ ਪਾਲਿਸ਼ ਕਿਸ ਮੌਕੇ ਲਈ ਲੈ ਰਹੇ ਹੋ, ਇਸ ਗੱਲ ਦਾ ਧਿਆਨ ਰੱਖੋ। ਜੇਕਰ ਤੁਸੀਂ ਬਾਹਰ ਸਮਾਂ ਗੁਜ਼ਾਰਨ ਲਈ ਜਾ ਰਹੇ ਹੋ ਤਾਂ ਕਿਸੇ ਵੀ ਡਿਜਾਈਨ ਅਤੇ ਕਿਸੇ ਵੀ ਰੰਗ ਦੀ ਨੇਲ ਪਾਲਿਸ਼ ਖਰੀਦ ਸਕਦੇ ਹੋ ਪਰ ਜੇਕਰ ਤੁਸੀਂ ਦਫ਼ਤਰ ਵਿਚ ਇਹ ਨੇਲ ਪਾਲਿਸ਼ ਲਗਾਉਣੀ ਹੈ ਤਾਂ ਤੁਹਾਨੂੰ ਥੋੜ੍ਹਾ ਸਧਾਰਣ ਅਤੇ ਲਾਈਟ ਰੰਗ ਇਸਤਮਾਲ ਕਰਨਾ ਚਾਹੀਦਾ ਹੈ।
Nail Polish
ਇਸ ਗੱਲ ਉੱਤੇ ਧਿਆਨ ਦਿਓ ਕਿ ਅੱਜ ਕੱਲ ਬਾਜ਼ਾਰ ਵਿਚ ਕਿਹੜਾ ਟ੍ਰੇਂਡ ਛਾਇਆ ਹੋਇਆ ਹੈ ਅਤੇ ਉਸ ਦੇ ਹਿਸਾਬ ਨਾਲ ਨੇਲ ਪਾਲਿਸ਼ ਖਰੀਦੋ। ਅਪਣੀ ਸਕਿਸ ਟੋਨ ਨੂੰ ਧਿਆਨ ਵਿਚ ਰੱਖਦੇ ਹੋਏ ਟ੍ਰੇਂਡ ਨੂੰ ਨਜ਼ਰ ਅੰਦਾਜ ਬਿਲਕੁਲ ਵੀ ਨਹੀਂ ਕਰੋ।
Nail Polish
ਜੇਕਰ ਤੁਸੀਂ ਨੇਲ ਪਾਲਿਸ਼ ਨੂੰ ਅਪਣੀ ਸਕਿਸ ਟੋਨ ਦੇ ਆਧਾਰ 'ਤੇ ਚੁਣੋਗੇ ਤਾਂ ਠੀਕ ਰਹੇਗਾ। ਜੇਕਰ ਤੁਸੀਂ ਗੋਰੀ ਰੰਗ ਦੀ ਹੋ ਤਾਂ ਤੁਸੀਂ ਗੂੜੇ ਰੰਗ ਦੀ ਨੇਲ ਪਾਲਿਸ਼ ਲਗਾਓ। ਜੇਕਰ ਸਕਿਸ ਟੋਨ ਮੀਡੀਅਮ ਹੈ ਤਾਂ ਗਹਿਰੇ ਲਾਲ ਰੰਗ ਦੀ ਨੇਲ ਪਾਲਿਸ਼ ਅਤੇ ਜੇਕਰ ਸਕਿਸ ਟੋਨ ਡਾਰਕ ਹੈ ਤਾਂ ਤੁਸੀਂ ਕਿਸੇ ਵੀ ਰੰਗ ਦੀ ਨੇਲ ਪਾਲਿਸ਼ ਪਸੰਦ ਕਰ ਸਕਦੇ ਹੋ।
Nail Polish
ਮੇਕਅਪ ਨਾਲ ਮੈਚ ਕਰਦੀ ਹੋਈ ਨੇਲ ਪਾਲਿਸ਼ ਬਿਲਕੁਲ ਵੀ ਨਹੀਂ ਚੱਲੇਗੀ। ਜੇਕਰ ਤੁਸੀ ਚਾਹੁੰਦੇ ਹੋ ਕਿ ਤੁਹਾਡੀ ਲਿਪਸਟਿਕ ਅਤੇ ਨੇਲ ਪਾਲਿਸ਼ ਦਾ ਰੰਗ ਮੈਚ ਕਰਦਾ ਹੋਵੇ ਤਾਂ ਇਹ ਸਹੀ ਰਹੇਗਾ। ਇਹੀ ਥੋੜ੍ਹਾ ਟਰਿਕੀ ਹੈ ਕਿਉਂ ਕਿ ਕੁੱਝ ਫ਼ੈਸ਼ਨ ਮਾਹਿਰ ਕਹਿੰਦੇ ਹਨ ਕਿ ਕੱਪੜਿਆਂ ਦਾ ਰੰਗ ਨੇਲ ਪਾਲਿਸ਼ ਨਾਲ ਬਿਲਕੁਲ ਵੀ ਮੈਚ ਨਹੀਂ ਕਰਨਾ ਚਾਹੀਦਾ।
Nail Polish
ਦੂਸਰੇ ਮਾਹਿਰਾਂ ਦਾ ਮੰਨਣਾ ਹੈ ਕਿ ਨੇਲ ਪਾਲਿਸ਼ ਕੱਪੜਿਆਂ ਦੇ ਨਾਲ ਮੈਚ ਕਰਨੀ ਚਾਹੀਦੀ ਹੈ। ਤੁਸੀਂ ਅਜਿਹੇ ਰੰਗ ਚੂਜ ਕਰੋ ਜੋ ਤੁਹਾਡੇ ਕੱਪੜਿਆਂ ਨਾਲ ਥੋੜਾ ਮੈਚ ਕਰਦੇ ਹੋਣ। ਜਦੋਂ ਸਹੀ ਨੇਲ ਪਾਲਿਸ਼ ਨੂੰ ਪਸੰਦ ਕਰਨ ਦੀ ਵਾਰੀ ਆਉਂਦੀ ਹੈ ਤਾਂ ਮੌਸਮ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਸਰਦੀ ਦੇ ਮੌਸਮ ਵਿਚ ਡਾਰਕ ਕਲਰ ਅਤੇ ਗਰਮੀ ਵਿਚ ਹੌਟ ਅਤੇ ਬਰਾਈਟ ਕਲਰ ਜ਼ੋਰਾ 'ਤੇ ਰਹਿੰਦੇ ਹਨ ਅਤੇ ਨਹੁੰਆਂ ਉੱਤੇ ਕਾਫ਼ੀ ਫਬਦੇ ਹਨ।