ਲੀਵਰ ਦੀ ਸੋਜ ਤੋਂ ਲੈ ਕੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਰਹਿਣਗੀਆਂ ਦੂਰ,ਪੀਓ ਇਹ ਜੂਸ 
Published : May 1, 2020, 5:18 pm IST
Updated : May 1, 2020, 5:18 pm IST
SHARE ARTICLE
file photo
file photo

 ਘੀਆ ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀਆਂ ਹਨ......

ਚੰਡੀਗੜ੍ਹ: ਘੀਆ ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀਆਂ ਹਨ। ਇਸ ਵਿਚ 12 ਪ੍ਰਤੀਸ਼ਤ ਪਾਣੀ ਅਤੇ ਫਾਈਬਰ ਹੁੰਦਾ ਹੈ। ਹਰ ਕੋਈ ਇਸਦੀ ਸਬਜ਼ੀ ਬਣਾਉਂਦਾ ਹੈ।

gourd juicephoto

ਜੇ ਤੁਸੀਂ ਰੋਜ਼ ਸਵੇਰੇ ਖਾਲੀ ਪੇਟ ਘੀਆ ਦਾ ਜੂਸ ਪੀਓਗੇ ਤਾਂ ਤੁਸੀਂ ਕਦੀ ਵੀ ਬਿਮਾਰ ਨਹੀਂ ਹੋਵੋਗੇ ਅਤੇ ਤੁਸੀਂ ਕਈ ਸਿਹਤ ਸਮੱਸਿਆਵਾਂ ਤੋਂ ਬਚੋਗੇ। ਘੀਆ ਦਾ ਜੂਸ ਬਣਾਉਣ ਤੋਂ ਬਾਅਦ ਇਸ ਦੀ ਇਕ ਵਾਰ ਜਾਂਚ ਕਰੋ।ਜੇ ਇਸ ਦਾ ਕੌੜਾ ਸਵਾਦ ਮਿਲੇ ਤਾਂ ਇਹ ਪੇਟ ਦੀ ਗੈਸ ਅਤੇ ਬਦਹਜ਼ਮੀ ਦਾ ਕਾਰਨ ਬਣ ਸਕਦਾ ਹੈ। 

gourd juicephoto

ਘੀਆ ਦਾ ਜੂਸ ਇਸ ਤਰ੍ਹਾਂ ਬਣਾਓ
 ਸਮੱਗਰੀ 
ਘੀਆ - 250-300 ਗ੍ਰਾਮ
ਪੁਦੀਨੇ ਦੇ ਪੱਤੇ - 5-6

gourd juicephoto

ਜੀਰਾ ਪਾਊਡਰ - 1/2 ਵ਼ੱਡਾ
ਕਾਲੀ ਮਿਰਚ ਪਾਊਡਰ - 1 ਚੂੰਡੀ
ਲੂਣ-ਅਨੁਸਾਰ

cumin seesphoto

ਵਿਧੀ ਘੀਆ ਦੇ ਛਿਲਕੇ ਲਾ ਕੇ ਇਸਨੂੰ ਧੋ ਲਓ ਅਤੇ ਇਸ ਨੂੰ ਕੱਟ ਲਓ। ਫਿਰ ਕੱਟਿਆ ਹੋਇਆ ਘੀਆ ਅਤੇ ਪੁਦੀਨੇ ਦੀਆਂ ਪੱਤੀਆਂ ਨੂੰ ਬਲੈਡ ਕਰੋ ਇਸ ਵਿੱਚ ਹੁਣ ਜੀਰਾ ਪਾਊਡਰ, ਕਾਲੀ ਮਿਰਚ ਪਾਊਡਰ ਅਤੇ ਨਮਕ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਫਿਰ ਬਰਫ ਪਾ ਕੇ ਸਰਵ ਕਰੋ।

ਘੀਆ ਦਾ ਰਸ ਪੀਣ ਦੇ ਫਾਇਦੇ
1.  ਹਾਈ ਬਲੱਡ ਪ੍ਰੈਸ਼ਰ ਕਰੋ ਘਟ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਘੀਆ ਦਾ ਰਸ ਬਹੁਤ ਫਾਇਦੇਮੰਦ ਹੁੰਦਾ ਹੈ। ਘੀਆ ਵਿਚ ਕਾਫ਼ੀ ਪੋਟਾਸ਼ੀਅਮ ਹੁੰਦਾ ਹੈ ਜੋ ਹਾਈ ਬਲੱਡ ਪ੍ਰੈਸ਼ਰ ਨੂੰ ਆਮ ਬਣਾਉਣ ਵਿਚ ਮਦਦ ਕਰਦਾ ਹੈ। 

2. ਸਰੀਰ ਦੀ ਗਰਮੀ ਨੂੰ ਕਰੋ ਦੂਰ ਸਿਰਦਰਦ ਅਤੇ ਬਦਹਜ਼ਮੀ ਦੀ ਸਮੱਸਿਆ ਸਰੀਰ ਵਿਚ ਗਰਮੀ ਕਾਰਨ ਹੁੰਦੀ ਹੈ।ਇਸ ਤੋਂ ਛੁਟਕਾਰਾ ਪਾਉਣ ਲਈ ਘੀਆ ਦਾ ਜੂਸ ਪੀਓ। ਇਹ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। 

4. ਕਬਜ਼ ਤੋਂ ਛੁਟਕਾਰਾ  ਘੀਆ ਵਿੱਚ ਬਹੁਤ ਸਾਰਾ ਫਾਈਬਰ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਮਜ਼ਬੂਤ ਰੱਖਦਾ ਹੈ। ਇਸ ਦਾ ਜੂਸ ਪੀਣ ਨਾਲ ਐਸਿਡਿਟੀ ਅਤੇ ਕਬਜ਼ ਤੋਂ ਰਾਹਤ ਮਿਲਦੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Chandigarh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement