ਇਮਲੀ ਦੀ ਖੱਟੀ ਮਿੱਠੀ ਚਟਨੀ 
Published : Jul 10, 2018, 10:31 am IST
Updated : Jul 10, 2018, 10:31 am IST
SHARE ARTICLE
Tamarind Chutney
Tamarind Chutney

ਇਮਲੀ ਦੀ ਖੱਟੀ ਮਿੱਠੀ ਚਟਨੀ ਦਾ ਸਵਾਦ ਹੀ ਵੱਖਰਾ ਅਤੇ ਸਵਾਦਿਸ਼ਟ ਹੁੰਦਾ ਹੈ। ਇਸ ਨੂੰ ਤੁਸੀਂ ਲੰਚ, ਡਿਨਰ ਦੇ ਭੋਜਨ ਸਮੇਂ ਲੈ ਸਕਦੇ ਹੋ। ਚਟਨੀ ਨਾਲ ਖਾਣਾ ਹੋਰ ਵੀ ...

ਇਮਲੀ ਦੀ ਖੱਟੀ ਮਿੱਠੀ ਚਟਨੀ ਦਾ ਸਵਾਦ ਹੀ ਵੱਖਰਾ ਅਤੇ ਸਵਾਦਿਸ਼ਟ ਹੁੰਦਾ ਹੈ। ਇਸ ਨੂੰ ਤੁਸੀਂ ਲੰਚ, ਡਿਨਰ ਦੇ ਭੋਜਨ ਸਮੇਂ ਲੈ ਸਕਦੇ ਹੋ। ਚਟਨੀ ਨਾਲ ਖਾਣਾ ਹੋਰ ਵੀ ਸਵਾਦਿਸ਼ਟ ਲਗਦਾ ਹੈ। ਅੱਜ ਅਸੀਂ  ਚਾਟ ਵੜਾ ਲਈ ਚਟਨੀ ਤਿਆਰ ਕਰਾਂਗੇ। ਆਓ ਜੀ ਜਾਂਣਦੇ ਹਾਂ ਇਸ ਨੂੰ ਘਰ ਵਿਚ ਕਿਵੇਂ ਤਿਆਰ ਕਰੀਏ ਇਮਲੀ ਦੀ ਖੱਟੀ ਮਿੱਠੀ ਚਟਨੀ। 

Tamarind ChutneyTamarind Chutney

ਜ਼ਰੂਰੀ ਸਮੱਗਰੀ - ਇਮਲੀ ਦਾ ਪਲਪ -  ½ ਕਪ, ਚੀਨੀ - 1 ਕਪ (250 ਗਰਾਮ), ਕਿਸ਼ਮਿਸ਼ - 1 ਚਮਚ, ਖਜੂਰ - 2 (ਬਰੀਕ ਕਟੇ ਹੋਏ), ਖਰਬੂਜੇ ਦੇ ਬੀਜ - 1 ਚਮਚ, ਗਰਮ ਮਸਾਲਾ -  1 ਛੋਟਾ ਚਮਚ, ਅਦਰਕ ਪਾਊਡਰ - 1 ਛੋਟਾ ਚਮਚ, ਭੁਨਿਆ ਜ਼ੀਰਾ ਪਾਊਡਰ - 1 ਛੋਟਾ ਚਮਚ, ਲਾਲ ਮਿਰਚ ਪਾਊਡਰ - 1 ਛੋਟਾ ਚਮਚ, ਕਾਲ਼ਾ ਲੂਣ - 1 ਛੋਟਾ ਚਮਚ, ਲੂਣ -  ½ ਛੋਟਾ ਚਮਚ ਜਾਂ ਸਵਾਦਾਨੁਸਾਰ

Tamarind ChutneyTamarind Chutney

ਢੰਗ  - ਇਮਲੀ ਦਾ ਪਲਪ ਕੜਾਹੀ ਵਿਚ ਪਾ ਦਿਓ। ਇਸ ਵਿਚ 1 ਕਪ ਪਾਣੀ ਅਤੇ ਚੀਨੀ ਪਾ ਦਿਓ। ਚਟਨੀ ਨੂੰ ਚੀਨੀ ਘੁਲਣ ਤਕ ਪਕਾਓ ਅਤੇ ਇਸ ਵਿਚ ਅੱਛਾ ਉਬਾਲ ਆਉਣ ਤਕ ਤੇਜ਼ ਅੱਗ ਤੇ ਪਕਣ ਦਿਓ। ਬਾਅਦ ਵਿਚ ਇਸ ਵਿਚ ਅਦਰਕ ਪਾਊਡਰ, ਭੁਨਿਆ ਜ਼ੀਰਾ ਪਾਊਡਰ, ਲਾਲ ਮਿਰਚ ਪਾਊਡਰ, ਕਾਲ਼ਾ ਲੂਣ, ਸਫੇਦ ਲੂਣ ਅਤੇ ਗਰਮ ਮਸਾਲਾ ਪਾ ਦਿਓ। ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।

Tamarind ChutneyTamarind Chutney

ਇਸ ਵਿਚ ਕਟੇ ਹੋਏ ਖਜੂਰ ਅਤੇ ਕਿਸ਼ਮਿਸ਼ ਪਾ ਦਿਓ ਅਤੇ ਚਟਨੀ ਨੂੰ ਗਾੜਾ ਹੋਣ ਤੱਕ ਪਕਾ ਲਓ। 7 ਮਿੰਟ ਵਿਚ ਚਟਨੀ ਗਾੜੀ ਹੋ ਕੇ ਤਿਆਰ ਹੋ ਜਾਂਦੀ ਹੈ ਪਰ ਚਟਨੀ ਨੂੰ ਜੇਕਰ ਤੁਸੀ ਲੰਬੇ ਸਮੇਂ ਤੱਕ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ 2 ਮਿੰਟ ਹੋਰ ਪਕਾ ਲਓ। ਚਟਨੀ ਨੂੰ ਚੈਕ ਕਰਣ ਲਈ ਇਸ ਨੂੰ ਚਮਚੇ ਨਾਲ ਗਿਰਾ ਕੇ ਵੇਖੋ, ਜੋ ਬੂੰਦ ਹੈ, ਉਹ ਦੇਰ ਵਿਚ ਗਿਰੇਗੀ, ਇਸ ਦਾ ਮਤਲਬ ਹੈ ਕਿ ਚਟਨੀ ਗਾੜੀ ਹੋ ਕੇ ਤਿਆਰ ਹੈ।

Tamarind ChutneyTamarind Chutney

ਤੁਸੀ ਚਾਹੋ ਤਾਂ ਇਸ ਦੀ ਇਕ ਬੂੰਦ ਪਿਆਲੀ ਵਿਚ ਟਪਕਾ ਕੇ ਵੀ ਵੇਖ ਸੱਕਦੇ ਹੋ। ਇਸ ਦੇ ਠੰਡਾ ਹੋਣ ਤੋਂ ਬਾਅਦ ਚਟਨੀ ਨੂੰ ਉਂਗਲ ਦੇ ਵਿਚ ਚਿਪਕਾਓ ਅਤੇ ਵੇਖੋ ਇਸ ਵਿਚ ਪੂਰਾ ਲੰਮਾ ਤਾਰ ਨਿਕਲ ਰਿਹਾ ਹੈ ਤਾਂ ਚਟਨੀ ਤਿਆਰ ਹੈ। ਚਟਨੀ ਦੀ ਕੜਾਹੀ ਨੂੰ ਉਤਾਰ ਕੇ ਜਾਲੀ ਸਟੇਂਡ ਉੱਤੇ ਰੱਖ ਲਓ। ਚਟਨੀ ਨੂੰ ਠੰਡਾ ਹੋਣ ਦਿਓ। ਠੰਡਾ ਹੋਣ 'ਤੇ ਚਟਨੀ ਹੋਰ ਵੀ ਗਾੜੀ ਹੋ ਜਾਂਦੀ ਹੈ। ਖਰਬੂਜ਼ੇ ਦੇ ਬੀਜ ਨੂੰ ਭੁੰਨਣ ਦੇ ਲਈ ਤੜਕਾ ਪੈਨ ਗੈਸ ਉੱਤੇ ਰੱਖੋ।

Tamarind ChutneyTamarind Chutney

ਇਸ ਵਿਚ ਬੀਜ ਪਾ ਕੇ ਇਨ੍ਹਾਂ ਨੂੰ ਚਲਾਉਂਦੇ ਹੋਏ ਫੁੱਲਣ ਤਕ ਭੁੰਨ ਲਓ। ਭੁੰਨੇ ਬੀਜਾਂ ਨੂੰ ਚਟਨੀ ਵਿਚ ਪਾ ਕੇ ਮਿਕਸ ਕਰ ਲਓ। ਚਟਨੀ ਨੂੰ ਪਿਆਲੀ ਵਿਚ ਕੱਢ ਲਓ। ਇਮਲੀ ਦੀ ਚਟਨੀ ਬਣ ਕੇ ਤਿਆਰ ਹੈ। ਤੁਸੀ ਇਸ ਨੂੰ ਹੁਣ ਯੂਜ ਕਰੋ ਅਤੇ ਬਚੀ ਹੋਈ ਚਟਨੀ ਨੂੰ ਕਿਸੇ ਕੰਟੇਨਰ ਵਿਚ ਭਰ ਕੇ ਫਰਿੱਜ ਵਿਚ ਰੱਖ ਲਓ ਅਤੇ ਪੂਰੇ 6 ਮਹੀਨੇ ਤੱਕ ਇਸਤੇਮਾਲ ਕਰੋ। ਅਦਰਕ ਪਾਊਡਰ ਦੀ ਜਗ੍ਹਾ 1 ਛੋਟੀ ਚਮਚ ਅਦਰਕ ਦਾ ਪੇਸਟ ਵੀ ਪਾ ਸੱਕਦੇ ਹੋ।

Tamarind ChutneyTamarind Chutney

ਸੁਕੇ ਮੇਵੇ ਨਾਲ ਚਟਨੀ ਵਿਚ ਵਧੀਆ ਫਲੇਵਰ ਆਉਂਦਾ ਹੈ। ਤੁਸੀ ਚਾਹੋ ਤਾਂ ਬਿਨਾਂ ਮੇਵਿਆਂ ਦੇ ਵੀ ਚਟਨੀ ਬਣਾ ਸੱਕਦੇ ਹੋ। ਚਟਨੀ ਨੂੰ ਚੀਨੀ ਦੇ ਬਦਲੇ ਇੰਨੀ ਹੀ ਮਾਤਰਾ ਵਿਚ ਗੁੜ ਨਾਲ ਵੀ ਬਣਾ ਸੱਕਦੇ ਹੋ। ਜੇਕਰ ਚਟਨੀ ਗਾੜੀ ਹੋ ਜਾਵੇ ਤਾਂ ਤੁਸੀ ਇਸ ਵਿਚ ਓਨਾ ਪੀਣ ਦਾ ਪਾਣੀ ਮਿਲਾ ਲਓ ਜਿਨ੍ਹਾਂ ਕਿ ਚਟਨੀ ਦੀ ਕੰਸਿਸਟੇਂਸੀ ਲਈ ਚਾਹੀਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement