Pregnancy ਦੇ ਦੌਰਾਨ ਇਹਨਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
Published : Apr 6, 2019, 5:16 pm IST
Updated : Apr 6, 2019, 5:16 pm IST
SHARE ARTICLE
Keep these things special during pregnancy
Keep these things special during pregnancy

ਗਰਭ ਅਵਸਥਾ ਦੌਰਾਨ ਕੀ ਨਹੀਂ ਕਰਨਾ ਚਾਹੀਦਾ, ਜਾਣੋ

ਚੰਡੀਗੜ੍ਹ: ਗਰਭ ਅਵਸਥਾ ਦੌਰਾਨ ਕਈ ਅਜਿਹੀਆਂ ਗੱਲਾਂ ਦੇ ਬਾਰੇ ਅੱਜ ਤਹਾਨੂੰ ਦੱਸਾਂਗੇ ਜਿਸ ਦੀ ਜਾਣਕਾਰੀ ਖ਼ਾਸ ਕਰਕੇ ਔਰਤਾਂ ਨੂੰ ਹੋਣੀ ਬਹੁਤ ਜ਼ਰੂਰੀ ਹੈ। ਗਰਭ ਅਵਸਥਾ ਦੌਰਾਨ ਕੀ ਨਹੀਂ ਕਰਨਾ ਚਾਹੀਦਾ, ਆਓ ਜਾਣਦੇ ਹਾਂ 

Keep these things special during PregnancyKeep these things special during Pregnancy

ਜ਼ਿਆਦਾ ਭਾਰ ਨਾ ਚੁੱਕਿਆ ਜਾਵੇ, ਜਿਵੇਂ ਕਿ ਪਾਣੀ ਨਾਲ ਭਰੀ ਬਾਲਟੀ, ਭਾਰੀ ਕੁਰਸੀ ਜਾਂ ਹੋਰ ਕੋਈ ਭਾਰੀ ਚੀਜ਼। ਜ਼ਿਆਦਾ ਦੇਰ ਤੱਕ ਨਾ ਖੜੇ ਰਹੋ। ਜੇਕਰ ਤੁਹਾਨੂੰ ਕਿਚਨ ਵਿਚ ਬਹੁਤ ਦੇਰ ਤੱਕ ਖੜ੍ਹਾ ਹੋਣਾ ਪੈਂਦਾ ਹੈ ਤਾਂ ਚਾਹੋ ਤਾਂ ਉੱਥੇ ਇਕ ਕੁਰਸੀ ਰੱਖ ਲਵੋ।

ਪੌੜੀਆਂ ਦਾ ਪ੍ਰਯੋਗ ਘੱਟ ਤੋਂ ਘੱਟ ਕਰੋ। ਜੇਕਰ ਤੁਸੀ ground floor ਉਤੇ ਨਹੀਂ ਰਹਿੰਦੇ ਹੋ ਅਤੇ ਮਜਬੂਰੀ ਵਿਚ ਤੁਹਾਨੂੰ ਹੇਠਾਂ ਜਾਣਾ ਪੈਂਦਾ ਹੈ ਤਾਂ ਕੋਸ਼ਿਸ਼ ਕਰੋ ਕਿ ਇਕ ਹੀ ਵਾਰ ਵਿਚ ਅਪਣੇ ਸਾਰੇ ਕੰਮ ਨਿਪਟਾ ਲਵੋ। ਇਸ ਦੇ ਲਈ ਇਕ ਕਾਰਜ-ਸੂਚੀ ਬਣਾ ਲੈਣਾ ਉਚਿਤ ਹੋਵੇਗਾ। ਪੌੜੀਆਂ ਰੇਲਿੰਗ ਫੜ ਕੇ ਹੀ ਉਤਰੋ।

ਹੀਲ ਵਾਲੀ ਸੈਂਡਲ ਜਾਂ ਚੱਪਲ ਨਾ ਪਾਓ। ਹਮੇਸ਼ਾ flat ਚੱਪਲ ਹੀ ਪਾਓ, ਜੇਕਰ ਤੁਸੀ office ਜਾਂਦੇ  ਹੋ ਤਾਂ flat sandals ਦਾ ਹੀ ਪ੍ਰਯੋਗ ਕਰੋ। ਬਾਹਰ ਦਾ ਖਾਣਾ ਨਾ ਖਾਓ, ਖਾਸ ਤੌਰ ’ਤੇ junk foods, ਜਿਵੇਂ ਕਿ ਪੀਜ਼ਾ, ਬਰਗਰ ਆਦਿ। ਹੋਟਲਾਂ, ਵਿਆਹਾਂ ਆਦਿ ਵਿਚ ਵੀ ਨਾ ਖਾਓ ਕਿਉਂਕਿ ਬਾਹਰ ਦੇ ਭੋਜਨ ਵਿਚ ਸ਼ੁੱਧਤਾ ਦੀ ਗਾਰੰਟੀ ਨਹੀਂ ਹੁੰਦੀ ਅਤੇ ਤੁਹਾਨੂੰ infection ਹੋ ਸਕਦੀ ਹੈ।

ਤਲਿਆ ਅਤੇ ਮਸਾਲੇਦਾਰ ਖਾਣਾ ਨਾ ਖਾਓ, ਇਨ੍ਹਾਂ ਤੋਂ ਗੈਸ, ਐਸੀਡਿਟੀ, ਜਲਨ ਹੋ ਸਕਦੀ ਹੈ। ਗਰਭ ਅਵਸਥਾ ਦੌਰਾਨ ਬਿਨਾਂ ਅਪਣੀ gynecologist  ਦੀ ਸਲਾਹ ਦੇ ਕਿਸੇ ਦਵਾਈ ਦਾ ਸੇਵਨ ਨਾ ਕਰੋ। ਇੱਥੋਂ ਤੱਕ ਕਿ ਛੋਟੀ-ਮੋਟੀ ਬਿਮਾਰੀ ਲਈ ਵੀ ਅਪਣੇ ਕੋਲੋਂ ਦਵਾਈ ਨਾ ਲਓ। ਪ੍ਰੈਗਨੈਂਸੀ ਦੇ ਦੌਰਾਨ ਘੱਟ ਤੋਂ ਘੱਟ ਯਾਤਰਾ ਕਰੋ। ਦੋ ਪਹੀਆ, ਤਿੰਨ ਪਹੀਆ ਵਾਹਨ avoid ਕਰੋ। ਜੇਕਰ ਤੁਹਾਨੂੰ ਮਜਬੂਰੀ ਵਿਚ public transport ਰਾਹੀਂ office ਜਾਣਾ ਵੀ ਪਵੇ ਤਾਂ odd timings ਵਿਚ ਹੀ ਬੱਸ ਫੜੋ। ਜਦੋਂ ਭੀੜ ਘੱਟ ਤੋਂ ਘੱਟ ਹੋਵੇ।

ਗਰਭ ਅਵਸਥਾ ਦੌਰਾਨ ਤਣਾਅ ਭਰਿਆ ਜਾਂ ਡਰਾਵਣੇ serials ਜਾਂ movies  ਨਾ ਵੇਖੋ। ਅਜਿਹਾ ਕੋਈ ਕੰਮ ਨਾ ਕਰੋ ਜਿਸ ਵਿਚ ਤੁਹਾਨੂੰ ਬਹੁਤ ਜ਼ਿਆਦਾ ਤਣਾਅ ਦਾ ਸਾਹਮਣਾ ਕਰਨਾ ਪਵੇ। ਇਸ ਦੌਰਾਨ ਤੰਗ ਕੱਪੜੇ ਨਾ ਪਹਿਨੋ। ਕੁਝ ਅਧਿਐਨਾਂ ਵਿਚ ਪਤਾ ਲੱਗਿਆ ਹੈ ਕਿ ਪ੍ਰੈਗਨੈਂਸੀ ਦੌਰਾਨ mobile ਫ਼ੋਨ ਦਾ ਬਹੁਤ ਜ਼ਿਆਦਾ ਇਸਤੇਮਾਲ ਹੋਣ ਵਾਲੇ ਬੱਚੇ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਇਕੱਲੇ ਨਾ ਰਹੋ ਅਤੇ ਕਿਸੇ ਵੀ ਚੀਜ਼ ਦੀ ਜ਼ਰੂਰਤ ਪੈਣ ਦੇ ਖ਼ੁਦ ਨਾ ਖੇਚਲ ਕਰੋ। ਬਾਥਰੂਮ ਵਿਚ ਖੜੇ ਹੋ ਕੇ ਨਾ ਨਹਾਓ ਅਤੇ ਇਸ ਗੱਲ ਦੀ ਪੁਸ਼ਟੀ ਕਰੋ ਦੀ ਕਾਈ ਆਦਿ ਜੰਮਣ ਨਾਲ ਤਿਲਕਣ ਦਾ ਖ਼ਤਰਾ ਨਾ ਹੋਵੇ। ਪ੍ਰੈਗਨੈਂਸੀ ਦੇ ਦੌਰਾਨ smoking ਕਦੇ ਨਾ ਕਰੋ ਅਤੇ ਕਿਸੇ ਹੋਰ ਨੂੰ ਅਪਣੇ ਨੇੜੇ ਬੀੜੀ ਜਾਂ ਸਿਗਰਟ ਨਾ ਪੀਣ ਦਿਓ।

Keep these things special during PregnancyKeep these things special during Pregnancy

ਕੈਫ਼ੀਨ ਦਾ ਸੇਵਨ ਨਾ ਕਰੋ। ਇਸ ਲਈ Coffee, Soda, Green and Black Tea, Cold Drinks ਤੋਂ ਪਰਹੇਜ਼ ਕਰੋ। Chocolate ਵਿਚ ਵੀ caffeine ਹੁੰਦਾ ਹੈ ਪਰ ਘੱਟ ਮਾਤਰਾ ਵਿਚ, ਇਸ ਲਈ ਕਦੇ-ਕਦੇ chocolate ਲੈ ਸਕਦੇ ਹੋ। ਕੁਝ ਮੱਛਲੀਆਂ ਜਿਵੇਂ ਕਿ ਟਿਊਨਾ ਮੱਛੀ, king mackerel, tilefish ਆਦਿ ਵਿਚ mercury ਜ਼ਿਆਦਾ ਮਾਤਰਾ ਵਿਚ ਹੁੰਦੀ ਹੈ, ਇਨ੍ਹਾਂ ਨੂੰ ਨਾ ਖਾਓ। ਇਨ੍ਹਾਂ ਦੇ ਸੇਵਨ ਨਾਲ ਬੱਚੇ ਦੇ ਦਿਮਾਗ ਦਾ ਵਿਕਾਸ ਪ੍ਰਭਾਵਿਤ ਹੋ ਸਕਦਾ ਹੈ।

ਪਹਿਲੇ ਤਿੰਨ ਮਹੀਨੇ ਵਿਚ ਇਨ੍ਹਾਂ ਚੀਜ਼ਾਂ ਦਾ ਸੇਵਨ ਨਾ ਕਰੋ: soft unpasteurised cheeses, ਕੱਚੇ ਆਂਡੇ, salad dressings, raw fish, processed meats such as sausages and also meat spreads। ਇਨ੍ਹਾਂ ਚੀਜ਼ਾਂ ਵਿਚ ਕੁੱਝ ਅਜਿਹੇ ਬੈਕਟੀਰੀਆ ਹੁੰਦੇ ਹਨ ਜੋ salmonella, toxoplasmosis ਅਤੇ listeriosis, ਜਿਵੇਂ disorder cause ਕਰ ਸਕਦੇ ਹਨ, ਜਿਸ ਦੇ ਨਾਲ ਬੱਚੇ ਵਿਚ ਜੰਮਜਾਤ ਦੋਸ਼ ਆ ਸਕਦੇ ਹਨ।

ਅਪਣੇ ਪਾਲਤੂ ਜਾਨਵਰਾਂ ਦੇ ਕੋਲ ਜ਼ਿਆਦਾ ਨਾ ਜਾਓ। ਉਨ੍ਹਾਂ ਵਿਚ Toxoplasma gondii ਨਾਮਕ ਇਕ harmful ਪੈਰਾਸਾਈਟ ਹੋ ਸਕਦਾ ਹੈ ਜੋ foetus ਦੇ ਦਿਮਾਗ ਨੂੰ damage ਕਰ ਸਕਦਾ ਹੈ। ਪਹਿਲੇ ਤਿੰਨ ਮਹੀਨੇ ਤੇਜ਼ ਦੁਰਗੰਧ ਵਿਚ ਨਾ ਜਾਓ, ਇਸ ਨਾਲ ਤੁਹਾਨੂੰ ਉਲਟੀ ਹੋਣ ਦਾ ਖ਼ਤਰਾ ਘੱਟ ਹੋਵੇਗਾ। ਉਛਲ-ਕੁੱਦ ਬਿਲਕੁਲ ਨਾ ਕਰੋ। ਅਜਿਹੀ ਕੋਈ activity ਨਾ ਕਰੋ ਜਿਸ ਵਿਚ ਡਿੱਗਣ ਦਾ ਖ਼ਤਰਾ ਹੋਵੇ।

ਬਿਨਾਂ ਡਾਕਟਰੀ ਸਲਾਹ ਦੇ ਕੋਈ ਕਸਰਤ ਨਾ ਕਰੋ। ਸ਼ੁੱਧ ਭੋਜਨ ਵੱਧ ਤੋਂ ਵੱਧ ਖਾਓ, ਤੁਸੀ ਆਮ ਤੌਰ ’ਤੇ ਜਿਨ੍ਹਾਂ ਖਾਂਦੇ ਹੋ ਉਸ ਤੋਂ ਜਿਆਦਾ ਖਾਓ। ਆਮ ਤੌਰ ’ਤੇ ਇਕ ਬੱਚੇ ਨੂੰ 300 ਕੈਲੋਰੀ ਦੀ ਲੋੜ ਹੁੰਦੀ ਹੈ, ਇਸ ਲਈ ਘੱਟ ਤੋਂ ਘੱਟ ਇੰਨੀ ਕੈਲੋਰੀ ਵੱਧ ਲਓ। ਇਹ ਵੀ ਧਿਆਨ ਰੱਖੋ ਕਿ ਕਿਤੇ ਤੁਸੀ ਜ਼ਰੂਰਤ ਤੋਂ ਜ਼ਿਆਦਾ ਤਾਂ ਨਹੀਂ ਖਾ ਰਹੇ ਹੋ।

ਗਰਮ ਪਾਣੀ ਨਾਲ ਭਰੇ bath tub ਵਿਚ ਨਾ ਨਹਾਓ। ਖ਼ਾਸ ਤੌਰ ’ਤੇ ਪਹਿਲੇ ਮਹੀਨੇ ਵਿਚ। ਇਸ ਨਾਲ body ਦੇ ਅੰਦਰ ਦਾ temperature ਵੱਧ ਜਾਂਦਾ ਹੈ, ਜੋ ਬੱਚੇ ਨੂੰ ਬੁਖਾਰ ਹੋਣ ਦਾ ਖ਼ਤਰਾ ਪੈਦਾ ਕਰਦਾ ਹੈ। ਅਜਿਹਾ ਕਰਨ ਨਾਲ ਬੱਚਾ birth defects ਦੇ ਨਾਲ ਪੈਦਾ ਹੋ ਸਕਦਾ ਹੈ। 25. ਪਿਆਸੇ ਨਾ ਰਹੋ। ਸਮਾਂ ਸਮੇਂ ਤੇ ਪਾਣੀ ਪੀਂਦੇ ਰਹੋ। ਇਸ ਨਾਲ blood circulation ਠੀਕ ਰਹੇਗਾ। Dehydrated ਹੋਣ ਉਤੇ premature delivery ਦਾ ਖ਼ਤਰਾ ਹੁੰਦਾ ਹੈ। ਢਿੱਡ ਦੇ ਭਾਰ ਨਾ ਲੰਮੇ ਪਓ। ਗਰਭ ਅਵਸਥਾ ਦੇ ਦੌਰਾਨ X-Ray ਤੋਂ ਦੂਰ ਰਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh News: clears last slum: About 500 hutments face bulldozers in Sector 38 | Slum Demolition

30 Sep 2025 3:18 PM

Chandigarh MC meeting Hungama News : councillors tear pages from meeting minutes | AAP Vs Congress

30 Sep 2025 3:18 PM

For Rajvir Jawanda's long life,Gursikh brother brought Parsaad offering from Amritsar Darbar Sahib

29 Sep 2025 3:22 PM

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM
Advertisement