
ਆਉ ਜਾਣਦੇ ਹਾਂ ਕਾਲਾ ਲੂਣ ਖਾਣ ਦੇ ਫ਼ਾਇਦਿਆਂ ਬਾਰੇ
Health Tips: ਕਾਲੇ ਲੂਣ ਦੀ ਵਰਤੋਂ ਰੋਜ਼ਾਨਾ ਖ਼ੁਰਾਕ ’ਚ ਜ਼ਰੂਰ ਕਰਨੀ ਚਾਹੀਦੀ ਹੈ। ਕਾਲਾ ਲੂਣ ਚਿੱਟੇ ਲੂਣ ਨਾਲੋਂ ਕਿਤੇ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਆਯੁਰਵੈਦ ’ਚ ਇਸ ਦੇ ਕਈ ਫ਼ਾਇਦੇ ਦਸੇ ਗਏ ਹਨ। ਆਉ ਜਾਣਦੇ ਹਾਂ ਕਾਲਾ ਲੂਣ ਖਾਣ ਦੇ ਫ਼ਾਇਦਿਆਂ ਬਾਰੇ:
- ਕਾਲੇ ਲੂਣ ’ਚ ਮਿਲਣ ਵਾਲਾ ਖਣਿਜ ਐਂਟੀ-ਬੈਕਟੀਰੀਅਲ ਦਾ ਕੰਮ ਕਰਦਾ ਹੈ ਜਿਸ ਨਾਲ ਸਰੀਰ ’ਚ ਮੌਜੂਦ ਖ਼ਤਰਨਾਕ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ। ਇਹ ਪਾਚਨ ਨੂੰ ਦਰੁਸਤ ਕਰ ਕੇ ਸਰੀਰ ਦੀਆਂ ਕੋਸ਼ਿਕਾਵਾਂ ਤਕ ਪੋਸ਼ਣ ਪਹੁੰਚਾਉਂਦੇ ਹਨ ਜਿਸ ਨਾਲ ਮੋਟਾਪੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਭਾਰ ਵੀ ਨਹੀਂ ਵਧਦਾ।
- ਕਾਲੇ ਲੂਣ ਨੂੰ ਆਯੁਰਵੈਦ ’ਚ ਕੂਲਿੰਗ ਸਾਲਟ ਮੰਨਿਆ ਜਾਂਦਾ ਹੈ। ਢਿੱਡ ’ਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਜਲਦ ਠੀਕ ਕਰਨ ਦਾ ਕੰਮ ਕਰਦਾ ਹੈ। ਇਹ ਕਬਜ਼, ਢਿੱਡ ਦੀ ਖ਼ਰਾਬੀ, ਢਿੱਡ ਫੁੱਲਣਾ ਦੀ ਸਮੱਸਿਆ ਨੂੰ ਠੀਕ ਕਰਦਾ ਹੈ। ਇਹ ਅੱਖਾਂ ਲਈ ਵੀ ਫ਼ਾਇਦੇਮੰਦ ਹੈ।
- ਹਾਈ ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਲੋਕਾਂ ਨੂੰ ਕਾਲੇ ਲੂਣ ਦਾ ਸੇਵਨ ਕਰਨਾ ਚਾਹੀਦਾ ਹੈ। ਕਾਲੇ ਲੂਣ ’ਚ ਸੋਡੀਅਮ ਦੀ ਮਾਤਰਾ ਘੱਟ ਹੋਣ ਕਾਰਨ ਹਾਈ ਬਲੱਡ ਪ੍ਰੈਸ਼ਰ ਕੰਟਰੋਲ ’ਚ ਰਹਿੰਦਾ ਹੈ।
- ਤਾਂਬੇ ਦੇ ਭਾਂਡੇ ’ਚ ਅੱਧਾ ਚਮਚ ਕਾਲਾ ਲੂਣ ਗਰਮ ਕਰੋ ਅਤੇ ਫਿਰ ਇਸ ਲੂਣ ਨੂੰ ਇਕ ਗਲਾਸ ਪਾਣੀ ’ਚ ਮਿਲਾ ਕੇ ਪੀ ਲਉ। ਅਜਿਹਾ ਕਰਨ ਨਾਲ ਗੈਸ ਦੀ ਸਮੱਸਿਆ ਠੀਕ ਹੋ ਜਾਵੇਗੀ।
- ਸਰੀਰ ਦੀਆਂ ਮਾਸਪੇਸ਼ੀਆਂ ’ਚ ਹਮੇਸ਼ਾ ਹੀ ਦਰਦ ਰਹਿੰਦਾ ਹੈ। ਅਜਿਹੀ ਹਾਲਤ ’ਚ ਤੁਸੀਂ ਕਾਲਾ ਲੂਣ ਦਾ ਇਸਤੇਮਾਲ ਕਰ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਜੋੜਾਂ ਨੂੰ ਆਰਾਮ ਮਿਲਦਾ ਹੈ।
- ਛਾਤੀ ’ਚ ਜਲਣ ਦੀ ਸਮੱਸਿਆ ਹੋਣ ’ਤੇ ਕਾਲੇ ਲੂਣ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਪੇਟ ’ਚ ਜਾ ਕੇ ਐਸਿਡ ਨੂੰ ਵਧਣ ਨਹੀਂ ਦਿੰਦਾ, ਜਿਸ ਨਾਲ ਛਾਤੀ ’ਚ ਜਲਣ ਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ।
(For more Punjabi news apart from black salt benefits for health, stay tuned to Rozana Spokesman)