
ਫਲਾਂ ਦਾ ਰਸ ਯਾਨੀ ਫ਼ਰੂਟ ਜੂਸ ਬਿਨਾਂ ਚੀਨੀ ਮਿਲਾਏ ਵੀ ਬਲੱਡ ਸ਼ੂਗਰ ਵਿਚ ਵਾਧਾ ਕਰ ਸਕਦੇ ਹਨ ਕਿਉਂਕਿ ਇਨ੍ਹਾਂ ਵਿਚ ਬਹੁਤ ਸਾਰੀ ਕੁਦਰਤੀ ਸ਼ੂਗਰ ਹੁੰਦੀ ਹੈ।
ਮੁਹਾਲੀ: ਸਾਡੀ ਬਦਲਦੀ ਜੀਵਨਸ਼ੈਲੀ ਤੇ ਗ਼ਲਤ ਖਾਣ-ਪੀਣ ਦੀਆਂ ਆਦਤਾਂ ਜਿਵੇਂ ਕਿ ਬਹੁਤ ਜ਼ਿਆਦਾ ਕੈਲੋਰੀ ਖਾਣਾ ਅਤੇ ਸਰੀਰਕ ਪੱਖੋਂ ਘੱਟ ਐਕਟਿਵ ਹੋਣਾ ਸ਼ੂਗਰ ਦੇ ਜੋਖਮ ਨੂੰ ਵਧਾਉਂਦਾ ਹੈ। ਹਾਲਾਂਕਿ, ਤੁਸੀਂ ਅਪਣੀ ਖ਼ੁਰਾਕ ਤੇ ਰੋਜ਼ਾਨਾ ਦੀਆਂ ਆਦਤਾਂ ਵਿਚ ਢੁਕਵੇਂ ਬਦਲਾਅ ਕਰ ਕੇ ਇਸ ਬਿਮਾਰੀ ਨੂੰ ਠੀਕ ਕਰ ਸਕਦੇ ਹੋ ਜਾਂ ਇਸ ਦੇ ਜੋਖ਼ਮ ਨੂੰ ਘਟਾ ਸਕਦੇ ਹੋ। ਇਸ ਲਈ ਤੁਸੀਂ ਮਿੱਠੇ ਪੀਣ ਦੀ ਬਜਾਏ ਜੂਸ ਆਦਿ ਦੀ ਚੋਣ ਕਰ ਸਕਦੇ ਹੋ। ਅੱਜ ਤੁਹਾਨੂੰ ਕੁੱਝ ਅਜਿਹੇ ਡਿ੍ਰੰਕਸ ਬਾਰੇ ਦਸਾਂਗੇ ਜਿਨ੍ਹਾਂ ਨੂੰ ਡਾਇਬਿਟੀਜ਼ ਵਾਲੇ ਲੋਕਾਂ ਨੂੰ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਵਿਦੇਸ਼ਾਂ ਵਿਚ ਕੌਮ ਦਾ ਨਫ਼ਾ ਨੁਕਸਾਨ ਸੋਚ ਕੇ ਕੰਮ ਕਰਨ ਵਾਲੇ ਅੱਗੇ ਆਉਣਗੇ ਤਾਂ ਹੀ ਕੌਮ ਦਾ ਕੁੱਝ ਬਣ ਸਕੇਗਾ
ਫਲਾਂ ਦਾ ਰਸ ਯਾਨੀ ਫ਼ਰੂਟ ਜੂਸ ਬਿਨਾਂ ਚੀਨੀ ਮਿਲਾਏ ਵੀ ਬਲੱਡ ਸ਼ੂਗਰ ਵਿਚ ਵਾਧਾ ਕਰ ਸਕਦੇ ਹਨ ਕਿਉਂਕਿ ਇਨ੍ਹਾਂ ਵਿਚ ਬਹੁਤ ਸਾਰੀ ਕੁਦਰਤੀ ਸ਼ੂਗਰ ਹੁੰਦੀ ਹੈ। ਫਲਾਂ ਦਾ ਜੂਸ ਕੱਢਣ ਨਾਲ ਫ਼ਾਈਬਰ ਵੀ ਨਿਕਲ ਜਾਂਦਾ ਹੈ, ਨਤੀਜੇ ਵਜੋਂ ਜੂਸ ਪੀਣ ਨਾਲ ਬਲੱਡ ਸ਼ੂਗਰ ਵਧ ਜਾਂਦੀ ਹੈ। ਖੰਡ ਵਾਲੀ ਚਾਹ ਵਿਚ ਬਹੁਤ ਜ਼ਿਆਦਾ ਸ਼ੂਗਰ ਹੁੰਦੀ ਹੈ, ਜੋ ਚਾਹ ਬਣਾਉਣ ਵੇਲੇ ਪਹਿਲਾਂ ਹੀ ਮਿਲਾ ਦਿਤੀ ਜਾਂਦੀ ਹੈ। ਇਸ ਲਈ, ਸ਼ੂਗਰ ਤੋਂ ਪੀੜਤ ਲੋਕਾਂ ਨੂੰ ਅਪਣੀ ਚਾਹ ਨੂੰ ਡਾਇਬੀਟੀਜ਼ ਸੇਫ ਸਵੀਟਨਰ ਨਾਲ ਬਣਾਉਣਾ ਚਾਹੀਦਾ ਹੈ ਜਾਂ ਤੁਸੀਂ ਇਸ ਨੂੰ ਬਿਨਾਂ ਖੰਡ ਦੇ ਪੀ ਸਕਦੇ ਹੋ।
ਇਹ ਵੀ ਪੜ੍ਹੋ: ਕਿਵੇਂ ਕੀਤੀ ਜਾਵੇ ਅੰਜੀਰ ਦੀ ਖੇਤੀ ? ਆਉ ਜਾਣਦੇ ਹਾਂ
ਕੌਫੀ ਵਿਚ ਅਕਸਰ ਬਹੁਤ ਜ਼ਿਆਦਾ ਖੰਡ ਮਿਲਾਈ ਜਾਂਦੀ ਹੈ। ਅਜਿਹੇ ਵਿਚ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਬਿਹਤਰ ਹੋਵੇਗਾ ਜੇਕਰ ਤੁਸੀਂ ਇਸ ਨੂੰ ਬਿਨਾਂ ਖੰਡ ਦੇ ਘਰ ਵਿਚ ਹੀ ਬਣਾ ਲਵੋ। ਐਨਰਜੀ ਡਿ੍ਰੰਕਸ ਵਿਚ ਵੱਡੀ ਮਾਤਰਾ ਵਿਚ ਕੈਫੀਨ ਤੇ ਕਾਰਬੋਹਾਈਡਰੇਟ ਹੁੰਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੇ ਹਨ। ਸ਼ਰਾਬ ਡਾਇਬਿਟੀਜ਼ ਵਿਚ ਕਾਫ਼ੀ ਨੁਕਸਾਨਦੇਹ ਹੋ ਸਕਦੀ ਹੈ। ਵਾਈਨ ਜਾਂ ਕੋਈ ਹੋਰ ਅਲਕੋਹਲ ਵਾਲਾ ਡਰਿੰਕ ਪੀਣ ਦੇ ਕੁੱਝ ਘੰਟਿਆਂ ਵਿਚ ਹੀ ਬਲੱਡ ਸ਼ੂਗਰ ਦਾ ਪੱਧਰ ਘੱਟਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਡਾਇਬਟੀਜ਼ ਟਾਈਪ-2 ਵਾਲੇ ਲੋਕ, ਜੋ ਇਨਸੁਲਿਨ ਜਾਂ ਸ਼ੂਗਰ ਦੀਆਂ ਦਵਾਈਆਂ ਲੈ ਰਹੇ ਹਨ, ਉਨ੍ਹਾਂ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।