ਹੁਣ ਮਾਨਸਿਕ ਬੀਮਾਰੀਆਂ ਨੂੰ ਵੀ ਕਵਰ ਕਰਣਗੀਆਂ ਬੀਮਾ ਕੰਪਨੀਆਂ
Published : Aug 17, 2018, 12:03 pm IST
Updated : Aug 17, 2018, 12:03 pm IST
SHARE ARTICLE
mental illnesses
mental illnesses

ਬੀਮਾ ਸੈਕਟਰ ਦੇ ਨਿਯਮਾਂ ਤੈਅ ਕਰਨ ਵਾਲੀ ਸੰਸਥਾ ਇਨਸ਼ਿਓਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ (ਇਰਡਾ) ਨੇ ਬੀਮਾ ਕੰਪਨੀਆਂ ਨੂੰ ਮਾਨਸਿਕ ਬਿਮਾਰੀ (ਮੈਂਟਲ ਇਲਨੈਸ...

ਬੀਮਾ ਸੈਕਟਰ ਦੇ ਨਿਯਮਾਂ ਤੈਅ ਕਰਨ ਵਾਲੀ ਸੰਸਥਾ ਇਨਸ਼ਿਓਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ (ਇਰਡਾ) ਨੇ ਬੀਮਾ ਕੰਪਨੀਆਂ ਨੂੰ ਮਾਨਸਿਕ ਬਿਮਾਰੀ (ਮੈਂਟਲ ਇਲਨੈਸ) ਨੂੰ ਵੀ ਮੈਡੀਕਲ ਇਨਸ਼ਿਓਰੈਂਸ ਪਾਲਿਸੀ ਵਿਚ ਕਵਰ ਕਰਨ ਨੂੰ ਕਿਹਾ ਹੈ। ਇਰਡਾ ਨੇ ਸਪੱਸ਼ਟ ਕੀਤਾ ਹੈ ਕਿ ਮਾਨਸਿਕ ਬਿਮਾਰੀ ਨੂੰ ਵੀ ਸਰੀਰਕ ਬੀਮਾਰੀਆਂ ਦੀ ਤਰ੍ਹਾਂ ਹੀ ਮੰਨਿਆ ਜਾਵੇ। ਇਸ ਨੂੰ ਸੰਸਥਾ ਤੋਂ ਮਾਨਸਿਕ ਬੀਮਾਰੀਆਂ ਨਾਲ ਜੁਡ਼ੇ ਅਫ਼ਵਾਹਾਂ ਅਤੇ ਹੀਨ ਭਾਵਨਾਵਾਂ ਨੂੰ ਮਿਟਾਉਣ ਵੱਲ ਵਧਾਏ ਗਏ ਇਕ ਕਦਮ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।  

mental illnessesmental illnesses

ਇਰਡਾ ਨੇ ਇਕ ਸਰਕੁਲਰ ਜਾਰੀ ਕਰਕੇ ਕਿਹਾ ਕਿ ਬੀਮਾ ਕੰਪਨੀਆਂ ਨੂੰ ਮਾਨਸਿਕ ਬੀਮਾਰੀਆਂ ਤੋਂ ਜੂਝ ਰਹੇ ਲੋਕਾਂ ਲਈ ਛੇਤੀ ਤੋਂ ਛੇਤੀ ਮੈਡੀਕਲ ਬੀਮਾ ਦਾ ਪ੍ਰਬੰਧ ਬਣਾਏ। ਵਿਸ਼ਵ ਪੱਧਰ 'ਤੇ ਕੰਪਨੀਆਂ ਮਾਨਸਿਕ ਬੀਮਾਰੀਆਂ 2 - 3 ਸਾਲ ਦੇ ਇੰਤਜ਼ਾਰ ਤੋਂ ਬਾਅਦ ਕਵਰ ਕਰਦੀਆਂ ਹਨ। ਇਰਡਾ ਮੈਂਟਲ ਹੈਲਥਕੇਅਰ ਐਕਟ 2017 ਦੀ ਨਕਲ ਕਰਦਾ ਹੈ। ਇਸ ਐਕਟ ਦੇ ਸੈਕਸ਼ਨ 21(4) ਦੇ ਮੁਤਾਬਕ ਹਰ ਬੀਮਾ ਕੰਪਨੀ ਨੂੰ ਸਰੀਰਕ ਬੀਮਾਰੀਆਂ ਦੀ ਤਰ੍ਹਾਂ ਹੀ ਮਾਨਸਿਕ ਬੀਮਾਰੀਆਂ ਦੇ ਇਲਾਜ ਲਈ ਮੈਡੀਕਲ ਬੀਮਾ ਦੇ ਪ੍ਰਬੰਧ ਬਣਾਉਣ ਚਾਹੀਦਾ ਹੈ।  

mental illnessesmental illnesses

ਮੈਂਟਲ ਹੇਲਥਕੇਅਰ ਐਕਟ 2017 29 ਮਈ 2018 ਤੋਂ ਪ੍ਰਭਾਵੀ ਹੋਇਆ ਸੀ। ਇਸ ਦੇ ਮੁਤਾਬਕ ਮੈਂਟਲ ਹੇਲਥਕੇਅਰ ਵਿਚ ਇਕ ਵਿਅਕਤੀ ਦੀ ਮਾਨਸਿਕ ਹਾਲਤ ਦਾ ਵਿਸ਼ਲੇਸ਼ਣ ਅਤੇ ਨਿਦਾਨ ਸ਼ਾਮਿਲ ਹੁੰਦਾ ਹੈ। ਨਾਲ ਹੀ ਇਸ ਵਿਚ ਉਨ੍ਹਾਂ ਦਾ ਇਲਾਜ ਅਤੇ ਪੁਨਰਵਾਸਨ ਵੀ ਜੁੜਿਆ ਹੁੰਦਾ ਹੈ। ਸਿਗਨਾ ਟੀਟੀਕੇ ਹੇਲਥ ਬੀਮਾ ਕੰਪਨੀ ਦੀ ਚੀਫ਼ ਆਪਰੇਟਿੰਗ ਅਫ਼ਸਰ ਜੋਤੀ ਪੁਨਿਆ ਕਹਿੰਦੀ ਹੈ ਕਿ ਇਸ ਨਾਲ ਮਾਨਸਿਕ ਬੀਮਾਰੀਆਂ ਤੋਂ ਜੂਝ ਰਹੇ ਲੋਕਾਂ ਨੂੰ ਆਦਰਯੋਗ ਜੀਵਨ ਜੀਉਣ ਦਾ ਮੌਕਾ ਮਿਲੇਗਾ। ਸਾਥੀ ਹੀ ਉਨ੍ਹਾਂ ਨੇ ਕਿਹਾ ਕਿ ਇਸ ਤੋਂ ਜਾਗਰੂਕਤਾ ਫੈਲੇਗੀ ਅਤੇ ਮਾਨਸਿਕ ਬੀਮਾਰੀਆਂ ਤੋਂ ਪੀਡ਼ਿਤ ਲੋਕਾਂ ਨੂੰ ਮੰਜੂਰੀ ਮਿਲੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement