ਜਾਣੋ ਗਰਮ ਪਾਣੀ ਪੀਣ ਦੇ ਕਾਰਗਰ ਲਾਭ ਬਾਰੇ
Published : Nov 17, 2018, 3:18 pm IST
Updated : Nov 17, 2018, 3:18 pm IST
SHARE ARTICLE
Drinking hot water
Drinking hot water

ਜੀਣ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਡਾਕ‍ਟਰ ਤੋਂ ਲੈ ਕੇ ਡਾਈਟੀਸ਼ੀਅਨ, ਹਰ ਕੋਈ ਦਿਨ ਵਿਚ 7-8 ਗ‍ਲਾਸ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਜਿਥੇ ਕਈ ਲੋਕ ...

ਜੀਣ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਡਾਕ‍ਟਰ ਤੋਂ ਲੈ ਕੇ ਡਾਈਟੀਸ਼ੀਅਨ, ਹਰ ਕੋਈ ਦਿਨ ਵਿਚ 7-8 ਗ‍ਲਾਸ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਜਿਥੇ ਕਈ ਲੋਕ ਠੰਡਾ ਪਾਣੀ ਪੀਂਦੇ ਹਨ ਉਥੇ ਹੀ ਕਈ ਲੋਕ ਗਰਮ ਜਾਂ ਨਿੱਘਾ ਪਾਣੀ ਪੀਂਦੇ ਹਨ। ਮੰਨਿਆ ਜਾਂਦਾ ਹੈ ਕਿ ਗਰਮ ਪਾਣੀ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

constipationConstipation

ਸਫਾਈ ਅਤੇ ਸ਼ੁੱਧੀ : ਇਹ ਸਰੀਰ ਨੂੰ ਅੰਦਰ ਤੋਂ ਸਾਫ਼ ਕਰਦਾ ਹੈ। ਜੇਕਰ ਤੁਹਾਡਾ ਪਾਚਣ ਤੰਤਰ ਠੀਕ ਨਹੀਂ ਰਹਿੰਦਾ ਹੈ, ਤਾਂ ਤੁਹਾਨੂੰ ਦਿਨ ਵਿਚ ਦੋ ਵਾਰ ਗਰਮ ਪਾਣੀ ਪੀਣਾ ਚਾਹਿਦਾ ਹੈ। ਸਵੇਰੇ ਗਰਮ ਪਾਣੀ ਪੀਣ ਨਾਲ ਸਰੀਰ ਦੇ ਸਾਰੇ ਜ਼ਹਿਰੀਲੇ ਤੱਤ‍ ਅਤੇ ਬਾਹਰ ਨਿਕਲ ਜਾਂਦੇ ਹਨ, ਜਿਸ ਦੇ ਨਾਲ ਪੂਰਾ ਸਿਸ‍ਟਮ ਸਾਫ਼ ਹੋ ਜਾਂਦਾ ਹੈ। ਨਿੰਬੂ ਅਤੇ ਸ਼ਹਿਦ ਪਾਉਣ ਨਾਲ ਬਹੁਤ ਫਾਇਦਾ ਹੁੰਦਾ ਹੈ। 

constipationConstipation

ਕਬ‍ਜ਼ ਕਰੇ ਦੂਰ : ਸਰੀਰ ਵਿਚ ਪਾਣੀ ਦੀ ਕਮੀ ਹੋ ਜਾਣ ਦੀ ਵਜ੍ਹਾ ਨਾਲ ਕਬ‍ਜ਼ ਦੀ ਸਮੱਸ‍ਿਆ ਪੈਦਾ ਹੋ ਜਾਂਦੀ ਹੈ। ਰੋਜ਼ ਇਕ ਗ‍ਲਾਸ ਸਵੇਰੇ ਗਰਮ ਪਾਣੀ ਪੀਣ ਨਾਲ ਭੋਜਨ ਕਣ ਟੁੱਟ ਜਾਣਗੇ ਅਤੇ ਅਸਾਨੀ ਨਾਲ ਮਲ ਬਣ ਨਿਕਲ ਜਾਣਗੇ।

obesity in peopleObesity in people

ਮੋਟਾਪਾ ਕਰੇ ਘੱਟ : ਸਵੇਰ ਦੇ ਸਮੇਂ ਜਾਂ ਫਿਰ ਹਰ ਭੋਜਨ ਤੋਂ ਬਾਅਦ ਇਕ ਗ‍ਲਾਸ ਗਰਮ ਪਾਣੀ ਵਿਚ ਨਿੰਬੂ ਅਤੇ ਸ਼ਹਿਦ ਮਿਲਾ ਕਰ ਪੀਣ ਨਾਲ ਚਰਬੀ ਘੱਟ ਹੁੰਦੀ ਹੈ। ਨੀਂਬੂ ਵਿਚ ਪੈਕਟਿਨ ਫਾਈਬਰ ਹੁੰਦੇ ਹਨ ਜੋ ਵਾਰ - ਵਾਰ ਭੁੱਖ ਲੱਗਣ ਤੋਂ ਰੋਕਦੇ ਹਨ।

ColdCold

ਸਰਦੀ, ਜ਼ੁਕਾਮ ਲਈ ਅਤੇ ਗਲੇ 'ਚ ਦਰਦ ਹੋਵੇ ਤਾਂ ਫਿਰ ਟਾਂਨ‍ਸਿਲ ਹੋ ਗਏ ਹੋਣ, ਤਾਂ ਗਰਮ ਪਾਣੀ ਪੀਓ। ਗਰਮ ਪਾਣੀ ਵਿਚ ਥੋੜਾ ਜਿਹਾ ਸੇਂਧਾ ਲੂਣ ਮਿਲਾ ਕੇ ਪੀਣ ਨਾਲ ਫ਼ਾਇਦਾ ਮਿਲਦਾ ਹੈ।

sweatingSweating

ਪਸੀਨੇ ਰਾਹੀਂ ਕੱਢੇ ਬੀਮਾਰੀ : ਜਦੋਂ ਵੀ ਤੁਸੀਂ ਕੋਈ ਗਰਮ ਚੀਜ਼ ਖਾਂਦੇ ਜਾਂ ਪੀਂਦੇ ਹੋ ਤਾਂ ਬਹੁਤ ਪਸੀਨਾ ਨਿਕਲਦਾ ਹੈ। ਅਜਿਹਾ ਤੱਦ ਹੁੰਦਾ ਹੈ ਜਦੋਂ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ ਅਤੇ ਪੀਤਾ ਗਿਆ ਪਾਣੀ ਉਸ ਨੂੰ ਠੰਡਾ ਕਰਦਾ ਹੈ, ਉਦੋਂ ਪਸੀਨਾ ਨਿਕਲਦਾ ਹੈ। ਪਸੀਨੇ ਨਾਲ ਚਮੜੀ ਤੋਂ ਲੂਣ ਬਾਹਰ ਨਿਕਲਦਾ ਹੈ ਅਤੇ ਸਰੀਰ ਦੀ ਅਸ਼ੁੱਧੀ ਦੂਰ ਹੁੰਦੀ ਹੈ। 

PainPain

ਸਰੀਰ ਦਾ ਦਰਦ ਕਰੇ ਦੂਰ : ਮਾਹਵਾਰੀ ਸ਼ੁਰੂ ਹੋਣ ਦੇ ਦਿਨਾਂ ਵਿਚ ਢਿੱਡ ਵਿਚ ਦਰਦ ਹੁੰਦਾ ਹੈ, ਤੱਦ ਗਰਮ ਪਾਣੀ ਵਿਚ ਇਲਾਇਚੀ ਪਾਊਡਰ ਪਾ ਕੇ ਪੀਓ। ਇਸ ਨਾਲ ਨਾ ਸਿਰਫ਼ ਮਾਹਵਾਰੀ ਦਾ ਦਰਦ ਸਗੋਂ ਸਰੀਰ, ਢਿੱਡ ਅਤੇ ਸਿਰਦਰਦ ਵੀ ਠੀਕ ਹੋ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement