
ਮਾਈਕਰੋਵੇਵ ਵਿਚ ਤਿਆਰ ਖਾਣੇ ਦਾ ਸੁਆਦ ਬੇਰਸ ਹੁੰਦਾ ਹੈ।
ਹੁਣ ਬਾਜ਼ਾਰ 'ਚ ਹਰ ਤਰ੍ਹਾਂ ਦਾ ਤਿਆਰ ਖਾਣਾ ਆਸਾਨੀ ਨਾਲ ਮਿਲ ਹੀ ਜਾਂਦਾ ਹੈ, ਜਿਸ ਕਰਕੇ ਅਸੀਂ ਵੀ ਆਲਸ ਕਰ ਜਾਂਦੇ ਹਾਂ। ਇਸ ਵਿਚ ਕੋਈ ਸ਼ੱਕ ਵੀ ਨਹੀਂ ਕਿ ਬਾਜ਼ਾਰੂ ਖਾਣੇ ਦਾ ਜ਼ਾਇਕਾ ਇਕ ਦਮ ਵੱਖ ਹੁੰਦਾ ਹੈ ਪਰ ਇਨ੍ਹਾਂ ਨੂੰ ਜ਼ਾਇਕੇਦਾਰ ਬਣਾਉਣ ਦੇ ਪਿੱਛੇ ਲੰਬੀ ਪ੍ਰਕਿਰਿਆ ਅਤੇ ਵਿਗਿਆਨ ਕੰਮ ਕਰਦੀ ਹੈ। ਰੈਡੀਮੇਡ ਖਾਣਾ ਅੱਗ 'ਤੇ ਘੱਟ, ਮਾਈਕਰੋਵੇਵ ਵਿਚ ਗਰਮ ਕਰਨ ਦੇ ਲਿਹਾਜ਼ ਨਾਲ ਪਕਾਇਆ ਜਾਂਦਾ ਹੈ। ਕਈ ਵਿਅੰਜਨ ਤਾਂ ਮਾਈਕਰੋਵੇਵ ਵਿਚ ਹੀ ਬਣਾਏ ਵੀ ਜਾਂਦੇ ਹਨ। ਮਾਈਕਰੋਵੇਵ ਦੇ ਸੰਪਰਕ ਵਿਚ ਆਉਂਦੇ ਹੀ ਖਾਣੇ ਵਿਚ ਕਈ ਤਰ੍ਹਾਂ ਦੀਆਂ ਰਸਾਇਣਕ ਪ੍ਰਤੀਕਿਰਿਆਵਾਂ ਹੁੰਦੀਆਂ ਹਨ।
ਇਨ੍ਹਾਂ ਵਿਚੋਂ ਸਭ ਤੋਂ ਮਸ਼ਹੂਰ ਹੈ Malard Reaction । ਖਾਣੇ ਵਿਚ ਹੋਣ ਵਾਲੇ ਇਸ ਕੈਮੀਕਲ ਰਿਐਕਸ਼ਨ ਨੂੰ ਸਭ ਤੋਂ ਪਹਿਲਾਂ 1912 ਵਿਚ French scientist Louis Camilla Malard ਨੇ ਖ਼ੋਜਿਆ ਸੀ। ਜਦੋਂ ਸਾਡੇ ਖਾਣ-ਪੀਣ ਦੀਆਂ ਚੀਜ਼ਾਂ ਵਿਚ ਮੌਜੂਦ ਅਮੀਨੋ ਐਸਿਡ ਨੂੰ ਚੀਨੀ ਦੇ ਨਾਲ ਮਿਲਾ ਕੇ ਗਰਮ ਕੀਤਾ ਜਾਂਦਾ ਹੈ, ਤਾਂ ਖਾਣੇ ਵਿਚ ਖ਼ਾਸ ਤਰ੍ਹਾਂ ਦੀ ਪ੍ਰਤੀਕਿਰਿਆਵਾਂ ਹੁੰਦੀਆਂ ਹਨ। ਜਿਸ ਦੀ ਵਜ੍ਹਾ ਨਾਲ ਖਾਣਾ ਡੂੰਘੇ ਭੂਰੇ ਰੰਗ ਦਾ ਹੋ ਜਾਂਦਾ ਹੈ। ਉਸ ਦਾ ਜ਼ਾਇਕਾ ਵੱਧ ਜਾਂਦਾ ਹੈ।
Malard Reaction ਸਭ ਤੋਂ ਜ਼ਿਆਦਾ ਬੇਕਰੀ ਵਿਚ ਤਿਆਰ ਚੀਜ਼ਾਂ ਵਿਚ ਹੁੰਦਾ ਹੈ। ਬਿਸਕੁਟ, ਤਲਿਆ ਹੋਇਆ ਪਿਆਜ਼, ਚਿਪਸ, ਤਲੇ ਹੋਏ ਆਲੂ, ਇਸ ਤਰ੍ਹਾਂ ਦੇ ਖਾਣੇ ਵਿਚ ਕੈਮੀਕਲ ਰਿਐਕਸ਼ਨ ਦੀ ਵਜ੍ਹਾ ਨਾਲ ਇੰਨੇ ਲਜ਼ੀਜ਼ ਬਣਦੇ ਹਨ ਕਿ ਅਸੀਂ ਚਾਹ ਕੇ ਵੀ ਖ਼ੁਦ ਨੂੰ ਰੋਕ ਨਹੀਂ ਪਾਉਂਦੇ। ਮਿਸਾਲ ਲਈ ਜੇਕਰ ਕੱਚੇ ਆਲੂ ਨੂੰ ਤੰਦੂਰ ਵਿਚ ਪਕਾਇਆ ਜਾਂਦਾ ਹੈ, ਤਾਂ ਉਸ ਦੀ 80 ਫ਼ੀਸਦੀ ਨਮੀ ਖ਼ਤਮ ਹੋ ਜਾਂਦੀ ਹੈ ਅਤੇ ਜਦੋਂ ਇਹ ਉਬਲ਼ਣ ਨੂੰ ਹੁੰਦਾ ਹੈ, ਤਾਂ ਪਾਣੀ ਭਾਫ਼ ਬਣ ਕੇ ਉੱਡਣ ਲੱਗਦਾ ਹੈ ਅਤੇ ਉਸ ਦੀ ਸਤਹ ਸੁਕਣ ਲੱਗਦੀ ਹੈ। ਇਹੀ ਵਜ੍ਹਾ ਹੈ ਕਿ ਸੇਕੇ ਹੋਏ ਆਲੂ ਦੀ ਊਪਰੀ ਸਤਹ ਭੂਰੀ ਹੈ। ਜਦੋਂ ਕਿ, ਅੰਦਰ ਤੋਂ ਆਲੂ ਆਪਣੇ ਕੁਦਰਤੀ ਰੰਗ ਵਾਲਾ ਹੁੰਦਾ ਹੈ।
ਮਾਈਕਰੋਵੇਵ ਵਿਚ ਇਹੀ ਕੰਮ ਦੂਜੀ ਤਰ੍ਹਾਂ ਤੋਂ ਹੁੰਦਾ ਹੈ। ਜਦੋਂ ਖਾਣੇ ਨੂੰ ਅੱਗ 'ਤੇ ਸੇਕਿਆ ਜਾਂਦਾ ਹੈ, ਤਾਂ ਉਸ ਵਿਚ ਮੈਲਾਰਡ ਪ੍ਰਤੀਕਿਰਿਆ ਤੇਜ਼ੀ ਨਾਲ ਹੁੰਦੀ ਹੈ ਪਰ ਮਾਈਕਰੋਵੇਵ ਵਿਚ ਤੇਜ਼ ਕਿਰਨਾਂ ਦੇ ਜਰੀਏ ਖਾਣੇ ਨੂੰ ਸੇਕਿਆ ਜਾਂਦਾ ਹੈ।
ਜਿਸ ਦੀ ਵਜ੍ਹਾ ਨਾਲ ਖਾਣੇ ਵਿਚ ਮੈਲਾਰਡ ਪ੍ਰਤੀਕਿਰਿਆ ਠੀਕ ਤਰੀਕੇ ਨਾਲ ਨਹੀਂ ਹੋ ਪਾਉਂਦੀ। ਇਸ ਵਜ੍ਹਾ ਨਾਲ ਮਾਈਕਰੋਵੇਵ ਦੀ ਗਰਮੀ ਵਿਚ ਤਿਆਰ ਖਾਣੇ ਦਾ ਸੁਆਦ ਬੇਰਸ ਹੁੰਦਾ ਹੈ। ਮਾਈਕਰੋਵੇਵ ਵਿਚ ਹਾਲਾਂਕਿ ਖਾਣਾ ਜਲਦੀ ਤਿਆਰ ਹੁੰਦਾ ਹੈ, ਲਿਹਾਜ਼ਾ ਜ਼ਿਆਦਾਤਰ ਲੋਕ ਇਸ ਦਾ ਸਹਾਰਾ ਲੈਂਦੇ ਹਨ ਪਰ ਖਾਣੇ ਨੂੰ ਭਰਪੂਰ ਜ਼ਾਇਕੇਦਾਰ ਬਣਾਉਣ ਲਈ ਬੇਕ ਕੀਤੇ ਗਏ ਖਾਣੇ 'ਤੇ ਲੂਣ, ਚੀਨੀ ਅਤੇ monosodium glutamate ਦੀ ਤਹਿ ਚੜ੍ਹਾ ਦਿੰਦੇ ਹਨ।
ਚੀਨ ਵਿਚ ਇਸ ਤਰ੍ਹਾਂ ਦੇ ਖਾਣੇ ਦੀ ਕਾਫ਼ੀ ਮੰਗ ਹੈ। ਇਕ ਰਿਸਰਚ ਵਿਚ ਪਾਇਆ ਸੀ ਕਿ Britain ਦੀ ਸੁਪਰ ਮਾਰਕਿਟ ਵਿਚ ਮਿਲਣ ਵਾਲੇ ਖਾਣੇ ਵਿਚ ਚੀਨੀ ਦੀ ਮਾਤਰਾ ਕੋਕਾ ਕੋਲਾ ਦੀ ਇਕ ਕੇਨ ਦੇ ਬਰਾਬਰ ਹੈ। ਖਾਣੇ ਵਿਚ ਚੀਨੀ ਦੀ ਇੰਨੀ ਮਾਤਰਾ ਉਚਿਤ ਨਹੀਂ ਹੈ।
ਤਾਜ਼ਾ ਅਤੇ ਘਰ ਵਰਗਾ ਖਾਣਾ ਉਪਲਬਧ ਕਰਾਉਣ ਦੀ ਮੰਗ ਲਗਾਤਾਰ ਵੱਧ ਰਹੀ ਹੈ। ਜਦੋਂ ਕਿ ਰਵਾਇਤੀ ਤਰੀਕੇ ਨਾਲ ਸਵਾਦਿਸ਼ਟ ਖਾਣਾ ਤਿਆਰ ਕਰਨ ਵਿਚ ਸਮਾਂ ਲੱਗਦਾ ਹੈ। ਲਿਹਾਜ਼ਾ ਖਾਣਾ ਤਿਆਰ ਕਰਨ ਵਾਲੇ ਦੂਜੇ ਵਿਕਲਪਾਂ 'ਤੇ ਨਿਰਭਰ ਹੋ ਰਹੇ ਹਨ।