
Health News: ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਫੂਡਜ਼ ਬਾਰੇ ਦਸਾਂਗੇ, ਜਿਨ੍ਹਾਂ ਨੂੰ ਥਾਇਰਾਇਡ ਵਿਚ ਬਿਲਕੁਲ ਨਹੀਂ ਖਾਣਾ ਚਾਹੀਦਾ।
Health News: ਥਾਇਰਾਇਡ ਦੀ ਸਮੱਸਿਆ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਇਹ ਸਮੱਸਿਆ ਖ਼ਾਸਕਰ ਔਰਤਾਂ ਵਿਚ ਮਿਲਦੀ ਹੈ। ਜੇ ਖ਼ੁਰਾਕ ਨੂੰ ਸਹੀ ਰਖਿਆ ਜਾਵੇ ਤਾਂ ਇਸ ਬਿਮਾਰੀ ’ਤੇ ਕਾਬੂ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਫੂਡਜ਼ ਬਾਰੇ ਦਸਾਂਗੇ, ਜਿਨ੍ਹਾਂ ਨੂੰ ਥਾਇਰਾਇਡ ਵਿਚ ਬਿਲਕੁਲ ਨਹੀਂ ਖਾਣਾ ਚਾਹੀਦਾ।
ਪੱਤਾਗੋਭੀ ਅਤੇ ਗੋਭੀ ਵਿਚ ਗਾਇਟਰੋਗਨ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦਾ ਹੈ ਜਿਸ ਕਾਰਨ ਹਾਰਮੋਨਜ਼ ਅਸੰਤੁਲਿਤ ਹੋ ਸਕਦੇ ਹਨ। ਇਸ ਨਾਲ ਤੁਹਾਡੀ ਥਾਇਰਾਇਡ ਦੀ ਸਮੱਸਿਆ ਵੱਧ ਸਕਦੀ ਹੈ।
ਕੈਫ਼ੀਨ ਵਾਲੀਆਂ ਚੀਜ਼ਾਂ ਗਲੈਂਡ ਨੂੰ ਪ੍ਰਭਾਵਤ ਕਰਦੀਆਂ ਹਨ, ਜੋ ਥਾਇਰਾਇਡ ਦੇ ਪੱਧਰ ਨੂੰ ਵਧਾ ਸਕਦੀਆਂ ਹਨ। ਅਜਿਹੀ ਸਥਿਤੀ ਵਿਚ ਜੇ ਤੁਸੀਂ ਥਾਇਰਾਇਡ ਦੇ ਮਰੀਜ਼ ਹੋ, ਤਾਂ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣਾ ਚੰਗਾ ਰਹੇਗਾ।
ਰੈੱਡ ਮੀਟ ਵਿਚ ਚਰਬੀ ਅਤੇ ਕੈਲੇਸਟਰੋਲ ਦੀ ਮਾਤਰਾ ਬਹੁਤ ਜ਼ਿਆਦਾ ਹੈ ਜਿਸ ਕਾਰਨ ਨਾ ਸਿਰਫ਼ ਥਾਇਰਾਇਡ ਦਾ ਪੱਧਰ ਵੱਧ ਸਕਦਾ ਹੈ ਬਲਕਿ ਤੁਹਾਨੂੰ ਸਰੀਰ ਵਿਚ ਜਲਣ ਦੀ ਸਮੱਸਿਆ ਵੀ ਹੋ ਸਕਦੀ ਹੈ।
ਸੋਇਆਬੀਨ ਵਿਚ ਫ਼ਾਈਟੋਐਸਟ੍ਰੋਜਨ ਦੀ ਮਾਤਰਾ ਬਹੁਤ ਜ਼ਿਆਦਾ ਹੈ, ਜੋ ਥਾਇਰਾਇਡ ਹਾਰਮੋਨਜ਼ ਬਣਾਉਣ ਵਾਲੇ ਐਨਜ਼ਾਈਮ ਫ਼ੰਕਸ਼ਨ ਵਿਚ ਰੁਕਾਵਟ ਪਾਉਂਦਾ ਹੈ। ਅਜਿਹੇ ਵਿਚ ਸੋਇਆਬੀਨ ਦਾ ਸੇਵਨ ਵੀ ਮਰੀਜ਼ਾਂ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ।
ਆਇਉਡੀਨ ਨਮਕ ਹੀ ਨਹੀਂ ਬਲਕਿ ਇਸ ਨਾਲ ਬਣੇ ਫ਼ੂਡਜ਼ ਜਿਵੇਂ ਮੱਛੀ, ਮਾਸ, ਅੰਡੇ, ਮੂਲੀ, ਮੱਖਣ ਆਦਿ ਦਾ ਸੇਵਨ ਵੀ ਥਾਇਰਾਇਡ ਵਿਚ ਨਹੀਂ ਕਰਨਾ ਚਾਹੀਦਾ।