ਜ਼ਿਆਦਾ ਚਾਹ ਪੀਣ ਨਾਲ ਹੋ ਸਕਦੀ ਹੈ ਇਹ ਬਿਮਾਰੀ 
Published : Dec 22, 2018, 4:07 pm IST
Updated : Dec 22, 2018, 4:07 pm IST
SHARE ARTICLE
Tea
Tea

ਤੁਹਾਡੇ ਦਿਨ ਦੀ ਸ਼ੁਰੂਆਤ ਜੇਕਰ ਚਾਹ ਨਾਲ ਹੁੰਦੀ ਹੈ ਤਾਂ ਸਾਵਧਾਨ ਹੋ ਜਾਓ। ਹਰ-ਰੋਜ ਅਸੀਂ ਸਵੇਰੇ ਉਠਦਿਆਂ ਹੀ ਸੱਭ ਤੋਂ ਪਹਿਲਾਂ ਬੈੱਡ ਟੀ ਪੀਂਦੇ ਹਾਂ ਪਰ ਕੀ ...

ਤੁਹਾਡੇ ਦਿਨ ਦੀ ਸ਼ੁਰੂਆਤ ਜੇਕਰ ਚਾਹ ਨਾਲ ਹੁੰਦੀ ਹੈ ਤਾਂ ਸਾਵਧਾਨ ਹੋ ਜਾਓ। ਹਰ-ਰੋਜ ਅਸੀਂ ਸਵੇਰੇ ਉਠਦਿਆਂ ਹੀ ਸੱਭ ਤੋਂ ਪਹਿਲਾਂ ਬੈੱਡ ਟੀ ਪੀਂਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਚਾਹ ਸਾਡੇ ਸਰੀਰ ਦੇ ਲਈ ਕਿੰਨੀ ਨੁਕਸਾਨਦਾਇਕ ਹੁੰਦੀ ਹੈ। ਸਾਡੇ ਦੇਸ਼ ਵਿਚ ਚਾਹ ਪੀਣਾ ਇਕ ਆਦਤ ਹੈ ,ਦੱਸ ਦਈਏ ਕਿ ਜੇਕਰ ਚਾਹ ਦੀਆਂ ਚੁਸਕੀਆਂ ਨਾ ਲਈਆਂ ਜਾਣ ਤਾਂ ਕੁੱਝ ਅਧੂਰਾ ਜਿਹਾ ਲੱਗਦਾ ਹੈ ,ਦੇਸ਼ ਦੀ ਕਰੀਬ 80 ਤੋਂ 90% ਜਨਸੰਖਿਆ ਉਠਣ ਦੇ ਬਾਅਦ ਹੀ ਚਾਹ ਪੀਣਾ ਪਸੰਦ ਕਰਦੀ ਹੈ ,ਕੁੱਝ ਲੋਕਾਂ ਨੂੰ ਬਲੈਕ ਟੀ ਪੀਣਾ ਪਸੰਦ ਹੁੰਦਾ ਹੈ।

TeaTea

ਉਹਨਾਂ ਨੂੰ ਚਾਹ ਵਿਚ ਦੁੱਧ ਮਿਲਾ ਕੇ ਪੀਣਾ ਚੰਗਾ ਨਹੀਂ ਲੱਗਦਾ ਪਰ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਸਿਹਤ ਦੇ ਲਿਹਾਜ ਨਾਲ ਇਹ ਬਹੁਤ ਖਤਰਨਾਕ ਹੋ ਸਕਦੀ ਹੈ। ਜੇਕਰ ਤੁਸੀਂ ਵੀ ਥਕਾਨ ਉਤਾਰਨ ਦੇ ਲਈ ਚਾਹ ਦਾ ਸਹਾਰਾ ਲੈਂਦੇ ਹੋ ਤਾਂ ਤੁਸੀਂ ਸਾਵਧਾਨ ਹੋ ਜਾਓ। ਇਕ ਅਧਿਐਨ ਦੇ ਮੁਤਾਬਿਕ ਪਤਾ ਚੱਲਿਆ ਹੈ ਕਿ ਚਾਹ ਸਾਡੇ ਸਰੀਰ ਲਈ ਪੀਣਾ ਬਹੁਤ ਖਤਰਨਾਕ ਹੈ। ਚਾਹ ਪੀਣ ਦੀ ਆਦਤ ਕਈ ਵਾਰ ਲਤ ਬਣ ਜਾਂਦੀ ਹੈ ਅਤੇ ਇਹ ਲਤ ਹੀ ਤੁਹਾਨੂੰ ਬਿਮਾਰ ਕਰਨ ਲਈ ਕਾਫੀ ਹੈ। ਅਸਲ ‘ਚ ਜ਼ਿਆਦਾ ਚਾਹ ਪੀਣਾ ਸਿਹਤ ਲਈ ਬਹੁਤ ਹਾਨੀਕਾਰਕ ਹੈ।

TeaTea

ਖਾਲੀ ਢਿੱਡ ਚਾਹ ਪੀਣ ਨਾਲ ਸਕੇਲੇਟਲ ਫਲੋਰੋਸੀਸ ਦੀ ਬਿਮਾਰੀ ਹੋ ਜਾਦੀ ਹੈ, ਜਿਸ ‘ਚ ਤੁਹਾਡੀਆਂ ਹੱਡੀਆਂ ਅੰਦਰ ਹੀ ਅੰਦਰ ਖੋਖਲੀਆਂ ਹੋ ਜਾਂਦੀਆਂ ਹਨ। ਇਹ ਬਿਮਾਰੀ ਖਾਸ ਕਰ ਹੱਡੀਆਂ 'ਚ ਦਰਦ ਪੈਦਾ ਕਰਦੀ ਹੈ। ਇਸ ਤੋਂ ਇਲਾਵਾ ਪਿੱਠ, ਹੱਥਾਂ-ਪੈਰਾਂ ਅਤੇ ਜੋੜਾਂ ਦਾ ਦਰਦ ਵੀ ਸ਼ੁਰੂ ਹੋ ਜਾਂਦਾ ਹੈ। ਚਾਹ 'ਚ ਮੌਜੂਦ ਫਲੋਰਾਈਡ ਮਿਨਰਰਲ ਹੱਡੀਆਂ ਲਈ ਸੱਭ ਤੋਂ ਵੱਡਾ ਖ਼ਤਰਾ ਹੁੰਦਾ ਹੈ।

TeaTea

ਫਲੋਰਾਈਡ ਦਾ ਜ਼ਿਆਦਾ ਸੇਵਨ ਹੱਡੀਆਂ 'ਚ ਸਕੇਲੇਟਲ ਫਲੋਰੋਸੀਸ ਦੇ ਖ਼ਤਰੇ ਨੂੰ ਬੜਾਵਾ ਦਿੰਦਾ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਚਾਹ ਸਰੀਰ ਨੂੰ ਕੈਲਸ਼ੀਅਮ ਸੋਕਣ ਤੋਂ ਵੀ ਰੋਕਦੀ ਹੈ।

TeaTea

ਚਾਹ ਦਾ ਹੱਡੀਆਂ ਨੂੰ ਹੋਣ ਵਾਲਾ ਨੁਕਸਾਨ ਅਚਾਨਕ ਨਹੀਂ ਸਗੋਂ ਲੰਬੇ ਸਮੇਂ ਬਾਅਦ ਨਜ਼ਰ ਆਉਂਦਾ ਹੈ। ਚਾਹ ਪੀਣ ਦਾ ਅਸਰ ਚਾਹ ਦੀ ਕੁਆਲਟੀ, ਪੀਣ ਵਾਲੇ ਦੇ ਸਰੀਰ, ਚਾਹ ਦਾ ਸਮਾਂ ਅਤੇ ਚਾਹ ਬਣਾਉਨ ਦੇ ਤਰੀਕੇ ‘ਤੇ ਵੀ ਨਿਰਭਰ ਕਰਦਾ ਹੈ।

TeaTea

ਚਾਹ ਦੇ ਸ਼ੌਕੀਨ ਲੋਕ ਇਕ ਦਿਨ 'ਚ ਚਾਹ ਦੇ 3 ਕੱਪ ਤੋਂ ਜ਼ਿਆਦਾ ਨਾ ਪੀਣ। ਹੋ ਸਕੇ ਤਾਂ ਆਮ ਚਾਹ ਨਾਲੋਂ ਹਰਬਲ ਟੀ ਜਾਂ ਗ੍ਰੀਨ ਟੀ ਦੀ ਵਰਤੋਂ ਕੀਤੀ ਜਾਵੇ। ਖਾਣਾ ਖਾਣ ਤੋਂ ਬਾਅਦ ਅਤੇ ਖਾਲੀ ਪੇਟ ਵੀ ਚਾਹ ਨਹੀਂ ਪੀਣੀ ਚਾਹੀਦੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement