ਪੇਟ ਲਈ ਫ਼ਾਇਦੇਮੰਦ ਹੈ ਗੋਲਗੱਪੇ ਦਾ ਪਾਣੀ 
Published : Jun 23, 2018, 9:32 am IST
Updated : Jun 23, 2018, 9:32 am IST
SHARE ARTICLE
Golgappa water
Golgappa water

ਗੋਲਗੱਪੇ ਖਾਣਾ ਬੱਚਿਆਂ ਤੋਂ ਲੈ ਕੇ ਬੁਢਿਆਂ ਤਕ ਸਾਰਿਆਂ ਨੂੰ ਹੀ ਬਹੁਤ ਪਸੰਦ ਆਉਂਦੇ ਹਨ। ਇਸ ਨੂੰ ਵੇਖਦੇ ਸਾਰ ਹੀ ਮੁੰਹ ਵਿਚ ਪਾਣੀ ਆਉਣ ਲੱਗਦਾ ਹੈ। ਕੀ....

ਗੋਲਗੱਪੇ ਖਾਣਾ ਬੱਚਿਆਂ ਤੋਂ ਲੈ ਕੇ ਬੁਢਿਆਂ ਤਕ ਸਾਰਿਆਂ ਨੂੰ ਹੀ ਬਹੁਤ ਪਸੰਦ ਆਉਂਦੇ ਹਨ। ਇਸ ਨੂੰ ਵੇਖਦੇ ਸਾਰ ਹੀ ਮੁੰਹ ਵਿਚ ਪਾਣੀ ਆਉਣ ਲੱਗਦਾ ਹੈ। ਕੀ ਤੁਸੀਂ ਜਾਣਦੇ ਹੋ ਗੋਲਗੱਪੇ ਦਾ ਪਾਣੀ ਪੀਣ ਵਿਚ ਸਵਾਦਿਸ਼ਟ ਹੋਣ ਦੇ ਨਾਲ ਨਾਲ ਸਿਹਤ ਲਈ ਕਾਫ਼ੀ ਫਾਇਦੇਮੰਦ ਹੈ।

panipuri masala masala water

ਇਸ ਪਾਣੀ ਨੂੰ ਪੀਣ ਨਾਲ ਪੇਟ ਦੇ ਕਈ ਰੋਗਾਂ ਤੋਂ ਰਾਹਤ ਮਿਲਦੀ ਹੈ ਕਿਉਂਕਿ ਇਸ ਨੂੰ ਬਣਾਉਣ ਲਈ ਪੁਦੀਨੇ ਦੇ ਪੱਤੇ, ਹਰਾ ਧਨੀਆ, ਹਰੀ ਮਿਰਚ, ਜ਼ੀਰਾ, ਹਿੰਗ,  ਕਾਲ਼ਾ ਲੂਣ, ਸੋਂਠ ਅਤੇ ਨੀਂਬੂ ਆਦਿ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਸਾਰੇ ਔਸ਼ਧੀ ਗੁਣਾਂ ਨਾਲ ਭਰਪੂਰ ਹਨ। ਆਓ ਜੀ ਜਾਣਦੇ ਹਾਂ ਗੋਲਗੱਪੇ ਦਾ ਪਾਣੀ ਪੀਣ ਨਾਲ ਢਿੱਡ ਦੇ ਕਿਨ੍ਹਾ ਰੋਗਾਂ ਤੋਂ ਰਾਹਤ ਮਿਲਦੀ ਹੈ।

panipuri watergolgappa

ਹਾਜ਼ਮਾ ਰੱਖੇ ਠੀਕ - ਕਈ ਵਾਰ ਜ਼ਿਆਦਾ ਭਾਰੀ ਖਾਣਾ ਖਾਣ ਨਾਲ ਢਿੱਡ ਭਾਰੀ - ਭਾਰੀ ਰਹਿੰਦਾ ਹੈ ਅਤੇ ਇਸ ਨੂੰ ਹਜ਼ਮ ਕਰਨਾ ਮੁਸ਼ਕਲ ਹੁੰਦਾ ਹੈ। ਅਜਿਹੇ ਵਿਚ ਗੋਲਗੱਪੇ ਦਾ ਪਾਣੀ ਪੀਓ। ਇਸ ਨੂੰ ਪੀਣ ਨਾਲ ਪਾਚਣ ਕਿਰਿਆ ਠੀਕ ਹੁੰਦੀ ਹੈ ਅਤੇ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ। ਇਸ ਤੋਂ ਇਲਾਵਾ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

pani puripani puri

ਢਿੱਡ ਦੀ ਗੈਸ ਤੋਂ ਮਿਲੇ ਰਾਹਤ - ਕੁੱਝ ਲੋਕ ਗਲਤ ਖਾਣ - ਪੀਣ ਦੇ ਕਾਰਨ ਢਿੱਡ ਗੈਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਗੈਸ ਦੇ ਕਾਰਨ ਢਿੱਡ ਵੀ ਫੁੱਲਿਆ ਰਹਿੰਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਗੋਲਗੱਪੇ ਦਾ ਪਾਣੀ ਕਾਫ਼ੀ ਫਾਇਦੇਮੰਦ ਹੈ। ਖੱਟੇ ਡਕਾਰਾਂ ਤੋਂ ਮਿਲੇ ਛੁਟਕਾਰਾ -  ਕਈ ਵਾਰ ਤਲਿਆ - ਭੁੰਨਿਆ ਜਾਂ ਫਿਰ ਸਵਾਦ - ਸਵਾਦ ਵਿਚ ਜ਼ਿਆਦਾ ਭੋਜਨ ਖਾ ਲੈਣ ਨਾਲ ਖੱਟੇ ਡਕਾਰ ਆਉਣ ਲੱਗਦੇ ਹਨ। ਜਿਸ ਦੇ ਕਾਰਨ ਬਦਹਜ਼ਮੀ ਹੋ ਜਾਂਦੀ ਹੈ। ਖੱਟੇ ਡਕਾਰ ਤੋਂ ਛੁਟਕਾਰਾ ਪਾਉਣ ਲਈ ਪੁਦੀਨੇ ਵਾਲਾ ਗੋਲਗੱਪੇ ਦਾ ਪਾਣੀ ਪੀਓ।  

panipurigolgapawater

ਢਿੱਡ ਦਰਦ -  ਜ਼ਿਆਦਾ ਜਾਂ ਅਨਹੈਲਦੀ ਖਾਣਾ ਖਾਣ ਨਾਲ ਢਿੱਡ ਦਰਦ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਤਰ੍ਹਾਂ ਦੀ ਮੁਸ਼ਕਲ ਹੋਣ 'ਤੇ ਗੋਲਗੱਪੇ ਵਾਲਾ ਪਾਣੀ ਪੀਓ। ਇਸ ਨਾਲ  ਤੁਹਾਨੂੰ ਕਾਫ਼ੀ ਹੱਦ ਤੱਕ ਫਾਇਦਾ ਮਿਲੇਗਾ। ਭਾਰ ਘਟਾਉਣ ਵਿਚ ਕਰੇ ਮਦਦ - ਅਜੋਕੇ ਸਮੇਂ ਵਿਚ ਬਹੁਤ ਸਾਰੇ ਲੋਕ ਮੋਟਾਪੇ ਦੇ ਕਾਰਨ ਪ੍ਰੇਸ਼ਾਨ ਰਹਿੰਦੇ ਹਨ। ਉਹ ਭਾਰ ਘਟਾਉਣ ਲਈ ਡਾਇਟਿੰਗ, ਕਸਰਤ ਕੀ ਕੁੱਝ ਕਰਦੇ ਹਨ। ਅਜਿਹੇ ਵਿਚ ਮੋਟਾਪਾ ਘਟਾਉਣ ਲਈ ਰੋਜ਼ਾਨਾ ਭੋਜਨ ਕਰਨ ਤੋਂ 10 - 15 ਮਿੰਟ ਪਹਿਲਾਂ ਗੋਲਗੱਪੇ ਦਾ ਪਾਣੀ ਪੀਓ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement