ਨਾਲਿਆਂ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਸੜਕਾਂ ਤਕ ਫੈਲਿਆ
Published : Jun 22, 2018, 1:08 am IST
Updated : Jun 22, 2018, 1:08 am IST
SHARE ARTICLE
People  Showing Dirty Water On Road
People Showing Dirty Water On Road

ਨਗਰ ਕੌਂਸਲ ਰਾਏਕੋਟ ਵਲੋਂ ਬਣਾਏ ਗਏ ਨਿਕਾਸੀ ਨਾਲਿਆਂ 'ਚ ਗੰਦਾ ਪਾਣੀ ਜਮ੍ਹਾ ਹੋ ਕੇ ਸੜਕਾਂ ਤੱਕ ਫੈਲਿਆ ਹੋਇਆ.......

ਰਾਏਕੋਟ : ਨਗਰ ਕੌਂਸਲ ਰਾਏਕੋਟ ਵਲੋਂ ਬਣਾਏ ਗਏ ਨਿਕਾਸੀ ਨਾਲਿਆਂ 'ਚ ਗੰਦਾ ਪਾਣੀ ਜਮ੍ਹਾ ਹੋ ਕੇ ਸੜਕਾਂ ਤੱਕ ਫੈਲਿਆ ਹੋਇਆ ਹੈ। ਕਿਉਂਕਿ ਨਗਰ ਕੌਂਸਲ ਨੇ ਨਿਕਾਸੀ ਨਾਲਿਆਂ ਦਾ ਨਿਰਮਾਣ ਤਾਂ ਕੀਤਾ ਹੈ ਪ੍ਰੰਤੂ ਪਾਣੀ ਦੇ ਨਿਪਟਾਰੇ ਲਈ ਕੋਈ ਠੋਸ ਵਿਉਂਤਬੰਦੀ ਨਹੀਂ ਕੀਤੀ ਗਈ।ਗੁਰਦੁਆਰਾ ਬਗੀਚੀ ਸਾਹਿਬ ਨੇੜਲਾ ਨਾਲਾ,  ਭਗਵਾਨ ਮਹਾਂਵੀਰ ਸਰਕਾਰੀ ਸਕੂਲ ਦੇ ਨੇੜੇ , ਹੋਟਲ ਏ 9 ਦੇ ਨਾਲ ਵਾਲੀ ਗਲੀ ,ਜਗਰਾਓਂ ਰੋਡਤੇ ਹੋਰ ਕਈ ਥਾਂਵਾ 'ਤੇ ਗੰਦਾ ਪਾਣੀ ਰੁਕਿਆ ਹੋਇਆ ਹੈ।

ਗੰਦੇ ਪਾਣੀ ਦੀ ਨਕਾਸੀ ਦੇ ਵੱਡੇ ਸਰੋਤ ਜੌਹਲਾਂ ਰੋਡ ਅਤੇ ਬਗੀਚੀ ਵਾਲੇ ਟੋਬ੍ਹੇ ਨੂੰ ਜਾਇਜ਼-ਨਜਾਇਜ਼ ਕਬਜਿਆਂ ਦੇ ਘੇਰਨ ਕਾਰਨ ਉਹ ਵੀ ਆਪਣੇ 'ਚ ਪਾਣੀ ਸਮਾਉਣ ਦੀ ਸਮਰੱਥਾ ਗੁਆਈ ਜਾ ਰਿਹਾ ਹੈ। ਪਾਣੀ ਦੇ ਨਿਕਾਸ ਨੂੰ ਸੰਚਾਰੂ ਰੂਪ 'ਚ ਚਲਾਉਣ ਖਾਤਰ ਜੌਹਲਾਂ ਰੋਡ ਵਾਲਾ ਨਿਕਾਸੀ ਪੰਪ ਟਰੱਕ ਨੂੰ ਸਾਇਕਲ ਨਾਲ ਖਿਚੱਣ ਵਾਲੀ ਗੱਲ ਹੈ। ਗੰਦੇ ਪਾਣੀ ਨੂੰ ਖਾਦ ਦੇ ਰੂਪ 'ਚ ਪ੍ਰਯੋਗ ਕਰਨ ਲਈ ਕੱਚੇ ਕਿਲ੍ਹੇ 'ਚ ਲਾਏ ਪੰਪ ਵੀ ਪੂਰੀ ਤਰ੍ਹਾਂ ਕਾਮਯਾਬ ਨਹੀਂ  ਹਨ।

ਇਹਨਾਂ ਪ੍ਰਬੰਧਾਂ ਤੋਂ ਸਹਿਜੇ ਦੀ ਅਨੂਮਾਨ ਲਗਾਇਆ ਜਾ ਸਕਦਾ ਹੈ ਕਿ ਰਾਏਕੋਟ ਸ਼ਹਿਰ 'ਚ ਪਾਣੀ ਦੇ ਨਿਕਾਸ ਦੀ ਸਮਸਿੱਆ ਹਰ ਦਿਨ ਗੰਭੀਰ ਤੋਂ ਗੰਭੀਰ ਹੁੰਦੀ ਜਾ ਰਹੀ। ਬਰਸਾਤ ਦੇ ਦਿਨਾਂ 'ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਦੇ ਨੀਵੇਂ ਇਲਾਕੇ ਛੱਪੜ ਦਾ ਰੂਪ ਧਾਰਨ ਕਰ ਜਾਂਦੇ ਹਨ ਅਤੇ ਲੋਕ ਗਲੀਆਂ-ਸੜਕਾਂ 'ਤੇ ਖੜ੍ਹੇ ਗੰਦੇ ਪਾਣੀ 'ਚੋਂ ਲੰਘਣ ਲਈ ਮਜਬੂਰ ਹੰਦੇ ਹਨ। ਕਈ ਸਾਲ ਪਹਿਲਾਂ ਕੌਂਸਲ ਨੇ ਜੇ.ਸੀ.ਬੀ. ਮਸ਼ੀਨਾਂ ਰਾਹੀਂ ਨਾਲਿਆਂ ਦੀ ਸਫਾਈ ਕਰਵਾਈ ਸੀ ਉਸ ਨਾਲ ਕੁੱਝ ਸਮਾਂ ਨਿਕਾਸੀ ਠੀਕ ਰਹੀ ਪਰ ਕੁੱਝ ਸਮੇਂ ਬਾਅਦ ਫੇਰ ਉਹੀ ਹਾਲ ਹੋ ਗਿਆ।

ਬਸਪਾ ਆਗੂ ਤੇ ਕੌਂਸਲਰ ਸੁਰਿੰਦਰ ਸਿੰਘ ਪੱਪੀ ਸਪਰਾ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਤੇ ਹੇਠਲੇ ਤਬਕੇ ਦੇ ਮੁੱਹਲਿਆਂ 'ਚ ਵਿਕਾਸ ਤੇ ਸਫਾਈ ਸਮੇਂ ਵੀ ਭੇਦਭਾਵ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਨਗਰ ਕੌਂਸਲ ਵਲੋਂ ਵੱਡੇ-ਵੱਡੇ ਸਵੱਛ ਭਾਰਤ ਦੇ ਬੋਰਡ ਲਗਾ ਕੇ ਲੋਕਾਂ ਨੂੰ ਜਾਗਰੂਕ ਤਾਂ ਕੀਤਾ ਜਾ ਰਿਹਾ ਪਰ ਕੌਂਸਲ ਆਪ ਸਫਾਈ ਵੱਲ ਧਿਆਨ ਨਹੀਂ ਦੇ ਰਹੀ।

ਸਫਾਈ ਨਾ ਹੋਣ ਦੀ ਹਾਮੀ ਕੌਂਸਲਰ ਨਾਜ਼ੀਆ ਪ੍ਰਵੀਨ ਨੇ ਵੀ ਭਰੀ ਉਹਨਾਂ ਕਿਹਾ ਕਿ ਉਹਨਾਂ ਦੇ ਮੁੱਹਲੇ ਦੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਮੁਹੱਲੇ ਦੀ ਸਫਾਈ ਕਰਵਾਈ ਹੈ।ਨਗਰ ਕੌਂਸਲ ਦੇ ਪ੍ਰਧਾਨ ਸਲਿਲ ਜੈਨ ਤੇ ਕਾਰਜ ਸਾਧਕ ਅਫਸਰ ਬਲਬੀਰ ਸਿੰਘ ਗਿੱਲ ਨੇ ਕਿਹਾ ਕਿ ਕੁੱਝ ਹੀ ਦਿਨਾਂ 'ਚ ਜੇ.ਸੀ.ਬੀ. ਮਸ਼ੀਨਾਂ ਨਾਲ ਨਾਲਿਆਂ ਦੀ ਸਫਾਈ ਕਰਵਾਈ ਜਾਵੇਗੀ। ਕੌਂਸਲ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਉਦੇਸ਼ ਪੂਰੇ ਸ਼ਹਿਰ ਨੂੰ ਸਾਫ ਕਰਨਾ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement