
ਸਿਹਤ ਸਬੰਧੀ ਸਮੱਸਿਆਵਾਂ ਤੋਂ ਬਚਣ ਲਈ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ
ਨਵੀਂ ਦਿੱਲੀ : ਬਰਸਾਤ ਦਾ ਮੌਸਮ ਸਭ ਨੂੰ ਚੰਗਾ ਲੱਗਦਾ ਹੈ। ਅੱਤ ਦੀ ਗਰਮੀ ਤੋਂ ਬਾਅਦ ਸਾਡੇ ਦੇਸ਼ ਅੰਦਰ ਮੌਨਸੂਨ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ। ਦੇਸ਼ ਦੇ ਅਰਥਚਾਰੇ 'ਚ ਖੇਤੀ ਦਾ ਖ਼ਾਸ ਯੋਗਦਾਨ ਹੈ ਅਤੇ ਖੇਤੀ ਲਈ ਬਰਸਾਤ ਦੀ ਖ਼ਾਸ ਅਹਿਮੀਅਤ ਹੁੰਦੀ ਹੈ। 'ਜਿੱਥੇ ਫੁੱਲ ਉਥੇ ਕੰਡੇ' ਦੀ ਕਹਾਵਤ ਵਾਂਗ ਬਰਸਾਤ ਦੇ ਮੌਸਮ ਦੇ ਜਿੱਥੇ ਸਾਨੂੰ ਕਈ ਫ਼ਾਇਦੇ ਹੁੰਦੇ ਹਨ ਉਥੇ ਇਹ ਮੌਸਮ ਸਾਡੇ ਲਈ ਕਈ ਬਿਮਾਰੀਆਂ ਦੀ 'ਸੌਗਾਤ' ਵੀ ਲਿਆਉਂਦਾ ਹੈ। ਇਸ ਮੌਸਮ 'ਚ ਬੁਖ਼ਾਰ, ਮਲੇਰੀਆ, ਡੇਂਗੂ, ਐਲਰਜੀ ਅਤੇ ਸਕਿਨ ਸਬੰਧੀ ਸਮੱਸਿਆਵਾਂ ਹੋਣ ਦੇ ਸੰਭਾਵਨਾ ਵਧੇਰੇ ਹੁੰਦੀ ਹੈ।
Rain
ਇਸ ਲਈ ਬਰਸਾਤ ਦੇ ਮੌਸਮ ਦੌਰਾਨ ਵਧੇਰੇ ਸਾਵਧਾਨੀਆਂ ਦਾ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਬਰਸਾਤ ਦੇ ਮੌਸਮ 'ਚ ਮੱਛਰ-ਮੱਖੀਆਂ ਦੀ ਭਰਮਾਰ ਹੋ ਜਾਂਦੀ ਹੈ। ਮੱਛਰ ਦੇ ਕੱਟਣ ਨਾਲ ਮਲੇਰੀਆ ਬਗੈਰਾ ਫੈਲਣ ਦਾ ਖ਼ਤਰਾ ਹੋ ਜਾਂਦਾ ਹੈ ਜਦਕਿ ਮੱਖੀਆਂ ਨਾਲ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਤੇਜ਼ੀ ਨਾਲ ਫੈਲਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਬਰਸਾਤ ਮੌਸਮ 'ਚ ਖਾਣ-ਪੀਣ ਤੋਂ ਲੈ ਕੇ ਰਹਿਣ-ਸਹਿਣ ਤਕ ਦਾ ਖ਼ਾਸ ਖ਼ਿਆਲ ਰੱਖਣਾ ਪੈਂਦਾ ਹੈ।
Rain
ਬਰਸਾਤ ਦੇ ਮੌਸਮ 'ਚ ਇਮਿਊਨਿਟੀ ਵਧਾਉਣ ਵਾਲੇ ਭੋਜਨ ਪਦਾਰਥਾਂ ਦੀ ਵਰਤੋਂ ਵਧੇਰੇ ਕਰਨੀ ਚਾਹੀਦੀ ਹੈ। ਇਮਿਊਨਿਟੀ ਤੁਹਾਡੇ ਸਰੀਰ ਦੀ ਬੁਨਿਆਦ ਹੈ, ਇਸ ਲਈ ਅਪਣੇ ਭੋਜਨ ਵਿਚ ਇਮਿਊਨਿਟੀ ਵਧਾਉਣ 'ਚ ਮਦਦ ਕਰਦੇ ਪਦਾਰਥਾਂ ਨੂੰ ਵਿਸ਼ੇਸ਼ ਥਾਂ ਦੇਣੀ ਚਾਹੀਦੀ ਹੈ। ਇਸ ਮੌਸਮ 'ਚ ਬ੍ਰੋਕਲੀ, ਗਾਜਰ, ਹਲਦੀ, ਲਸਣ ਅਤੇ ਅਦਰਕ ਨੂੰ ਅਪਣੇ ਖਾਣੇ 'ਚ ਸ਼ਾਮਲ ਕਰਨਾ ਲਾਹੇਵੰਦ ਸਾਬਤ ਸਕਦਾ ਹੈ। ਇਹ ਸਕਿਨ ਦੇ ਨਾਲ-ਨਾਲ ਬਾਲਾਂ ਨੂੰ ਸਿਹਤਮੰਦ ਰੱਖਣ 'ਚ ਸਹਾਈ ਹੁੰਦਾ ਹੈ। ਅਦਰਕ ਅਤੇ ਲਸਣ 'ਚ ਐਂਟੀਬੈਕਟੀਰੀਅਲ ਤੱਤ ਪਾਏ ਜਾਂਦੇ ਹਨ, ਜੋ ਸਾਹ, ਸਕਿਨ ਅਤੇ ਸਰਦੀ-ਜੁਕਾਮ ਦੀ ਸਮੱਸਿਆ ਨੂੰ ਦੂਰ ਕਰਦੇ ਹਨ।
Rain
ਬਰਸਾਤ ਦੇ ਦਿਨਾਂ ਦੌਰਾਨ ਬਾਹਰ ਦੇ ਖਾਣੇ ਤੋਂ ਖਾਸ ਤੌਰ 'ਤੇ ਪਰਹੇਜ਼ ਕਰਨਾ ਚਾਹੀਦਾ ਹੈ। ਜਿੱਥੋਂ ਤਕ ਹੋ ਸਕੇ, ਖਾਣਾ ਘਰੇ ਬਣਾ ਕੇ ਤੇ ਤਾਜ਼ਾ ਹੀ ਖਾਣਾ ਚਾਹੀਦਾ ਹੈ। ਇਸੇ ਤਰ੍ਹਾਂ ਦੇਰ ਤਕ ਕੱਟ ਕੇ ਰੱਖੇ ਗਏ ਫਲ਼ ਅਤੇ ਸਬਜ਼ੀਆਂ ਵੀ ਸਿਹਤ ਲਈ ਨੁਕਸਾਨਦੇਹ ਹੋ ਸਕਦੀਆਂ ਹਨ। ਇਸ ਲਈ ਫੱਲ ਅਤੇ ਸਬਜ਼ੀਆਂ ਨੂੰ ਨਾਲੋਂ ਨਾਲ ਕੱਟ ਕੇ ਇਸਤੇਮਾਲ ਕਰਨਾ ਚਾਹੀਦਾ ਹੈ।
rain
ਬਰਸਾਤ ਦੇ ਮੌਸਮ 'ਚ ਮੱਛਰਾਂ ਦੀ ਭਰਮਾਰ ਹੋ ਜਾਂਦੀ ਹੈ। ਇਹ ਮਲੇਰੀਏ ਵਰਗੀਆਂ ਅਲਾਮਤਾਂ ਦਾ ਕਾਰਨ ਬਣਦੇ ਹਨ। ਇਸ ਲਈ ਮੱਛਰਾਂ ਤੋਂ ਬੱਚ ਕੇ ਰਹਿਣਾ ਜ਼ਰੂਰੀ ਹੁੰਦਾ ਹੈ। ਇਸ ਮੌਸਮ 'ਚ ਪੂਰੇ ਸਰੀਰ ਨੂੰ ਢੱਕ ਕੇ ਰੱਖਣ ਵਾਲੇ ਕਪੜਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਗੰਦੇ ਪਾਣੀ ਤੋਂ ਬਚਣ ਦੇ ਨਾਲ ਨਾਲ ਇਸ ਨੂੰ ਘਰਾਂ ਦੇ ਆਸ ਪਾਸ ਜਮ੍ਹਾ ਨਾ ਹੋਣ ਦਿਓ। ਕੂਲਰਾਂ ਅਤੇ ਖਾਲੀ ਬਰਤਨਾਂ ਅਤੇ ਟਾਈਰਾਂ ਆਦਿ ਵਿਚ ਵੀ ਬਰਸਾਤ ਦਾ ਪਾਣੀ ਜਮ੍ਹਾ ਨਾ ਹੋਣ ਦਿਓ। ਇਸ ਵਿਚ ਆਮ ਮੱਛਰਾਂ ਤੋਂ ਇਲਾਵਾ ਡੇਂਗੂ ਵਰਗਾ ਖ਼ਤਰਨਾਕ ਮੱਛਰ ਪਨਪ ਸਕਦਾ ਹੈ।
Rain In Punjab
ਬਰਸਾਤ ਦੇ ਮੌਸਮ 'ਚ ਚਮੜੀ ਸਬੰਧੀ ਸਮੱਸਿਆਵਾਂ ਵੀ ਆਮ ਹੀ ਹੋ ਜਾਂਦੀਆਂ ਹਨ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਚਮੜੀ ਸਬੰਧੀ ਕੋਈ ਸਮੱਸਿਆ ਹੈ ਤਾਂ ਬਰਸਾਤ ਦੇ ਮੌਸਮ ਵਿਚ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ। ਜਿੰਨਾ ਹੋ ਸਕੇ ਮੀਂਹ 'ਚ ਜਾਣ ਤੋਂ ਬਚਣਾ ਚਾਹੀਦਾ ਹੈ। ਮਜਬੂਰੀਵੱਸ ਮੀਂਹ 'ਚ ਭਿੱਜ ਜਾਣ ਦੀਸੂਰਤ 'ਚ ਘਰ ਵਾਪਸ ਆਉਂਦੇ ਹੀ ਸਾਫ਼ ਪਾਣੀ ਨਾਲ ਨਹਾ ਕੇ ਸਰੀਰ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।