
ਸਿੰਗਾਪੁਰ ਤੇ ਕੈਲੀਫੋਰਨੀਆ ਦੇ ਖੋਜੀਆਂ ਦੀ ਅਨੋਖੀ ਕਾਢ...
ਨਵੀਂ ਦਿੱਲੀ : ਵਿਸ਼ਵ ਭਰ ਦੇ ਵਿਗਿਆਨੀਆਂ ਵਲੋਂ ਇਕ ਤੋਂ ਬਾਅਦ ਇਕ ਹੈਰਾਨੀਜਨਕ ਖੋਜਾਂ ਕੀਤੀਆਂ ਜਾ ਰਹੀਆਂ ਹਨ ਹੁਣ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਖੋਜੀਆਂ ਨੇ ਵੀ ਅਜਿਹੀ ਹੀ ਇਕ ਖੋਜ ਕੀਤੀ ਹੈ। ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ, ਦਰਅਸਲ ਵਿਗਿਆਨੀਆਂ ਨੇ ਜੈਲੀਫਿਸ਼ ਤੋਂ ਪ੍ਰੇਰਿਤ ਹੋ ਕੇ ਇਕ ਖ਼ਾਸ ਇਲੈਕਟ੍ਰਾਨਿਕ ਚਮੜੀ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਜਿਸ ਵਿਚ ਸੈਲਫ ਹੀਲਿੰਗ ਖ਼ੂਬੀ ਹੈ ਯਾਨੀ ਕਿ ਇਹ ਚਮੜੀ ਕਿਸੇ ਤਰ੍ਹਾਂ ਦੀ ਰਗੜ ਨੂੰ ਖ਼ੁਦ ਰਿਪੇਅਰ ਕਰਨ ਦੇ ਸਮਰੱਥ ਹੈ।
Skin Repair
ਇਸ ਚਮੜੀ ਦੀ ਮਦਦ ਨਾਲ ਵਾਟਰ ਰਸਿਸਟੈਂਟ ਟੱਚ ਸਕਰੀਨ ਤੋਂ ਲੈ ਕੇ ਪਾਣੀ ਵਿਚ ਤੈਰਨ ਵਿਚ ਸਮਰੱਥ ਕਈ ਤਰ੍ਹਾਂ ਦੇ ਰੋਬੋਟ ਬਣਾਉਣਾ ਸੰਭਵ ਹੋ ਜਾਵੇਗਾ। ਵਿਗਿਆਨੀਆਂ ਨੇ ਇਕ ਖ਼ਾਸ ਕਿਸਮ ਦਾ ਪਦਾਰਥ ਨੂੰ ਤਿਆਰ ਕੀਤਾ ਹੈ। ਜੋ ਜੈਲੀਫਿਸ਼ ਦੇ ਵਾਂਗ ਹੀ ਪਾਣੀ ਵਿਚ ਆਪਣੀਆਂ ਰਗੜਾਂ ਨੂੰ ਖ਼ੁਦ ਠੀਕ ਕਰਨ ਦੇ ਐੱਨਯੂਐੱਮ ਦੇ ਬੈਂਜਾਮਿਨ ਟੀ ਨੇ ਕਿਹਾ ਕਿ ਅਜੇ ਤਕ ਜਿੰਨੇ ਸੈਲਫ਼ ਹੀਲਿੰਗ ਪਦਾਰਥ ਹਨ, ਉਹ ਪਾਰਦਰਸ਼ੀ ਨਹੀਂ ਹਨ ਅਤੇ ਪਾਣੀ ਵਿਚ ਸਹੀ ਕੰਮ ਨਹੀਂ ਕਰਦੇ। ਇਨ੍ਹਾਂ ਖਾਮੀਆਂ ਕਾਰਨ ਹੀ ਇਨ੍ਹਾਂ ਦੀ ਵਰਤੋਂ ਅਜਿਹੇ ਇਲੈਕਟ੍ਰਾਨਿਕ ਯੰਤਰਾਂ ਲਈ ਨਹੀਂ ਕੀਤੀ ਜਾ ਸਕਦੀ ਸੀ।
Skin Repair
ਜਿਨ੍ਹਾਂ ਨੂੰ ਨਮੀ ਵਾਲੇ ਥਾਵਾਂ 'ਤੇ ਵਰਤੋਂ ਲਈ ਬਣਾਇਆ ਜਾਂਦੈ। ਵਿਗਿਆਨੀਆਂ ਨੇ ਇਹ ਸਫ਼ਲਤਾ ਇਕ ਫਲੋਰੋਕਾਰਬਨ ਆਧਾਰਤ ਪਾਲੀਮਰ ਯੁਕਤ ਜੈੱਲ ਅਤੇ ਫਲੋਰੀਨ ਦੀ ਜ਼ਿਆਦਾ ਮਾਤਰਾ ਵਾਲੇ ਵਿਕਵਿਡ ਦੀ ਮਦਦ ਨਾਲ ਇਕ ਖ਼ਾਸ ਪਦਾਰਥ ਬਣਾਉਣ ਵਿਚ ਹਾਸਲ ਕੀਤੀ। ਜਿਸ ਦੀ ਵਰਤੋਂ 3ਡੀ ਪ੍ਰਿੰਟਿੰਗ ਵਿਚ ਵੀ ਕੀਤੀ ਜਾ ਸਕਦੀ ਹੈ। ਅਪਣੀ ਇਸੇ ਖ਼ੂਬੀ ਕਾਰਨ ਇਸ ਨਾਲ ਪਾਰਦਰਸ਼ੀ ਸਰਕਿਟ ਬੋਰਡ ਬਣਾਉਣਾ ਵੀ ਸੰਭਵ ਹੋ ਸਕਦੈ। ਇਸ ਪਦਾਰਥ ਦੀ ਵਰਤੋਂ ਕਈ ਤਰ੍ਹਾਂ ਦੇ ਸਾਫਟ ਰੋਬੋਟ ਬਣਾਉਣ ਵਿਚ ਕਰਨੀ ਸੰਭਵ ਹੋਵੇਗੀ।
Skin Repair
ਸਾਫਟ ਰੋਬੋਟ ਆਮ ਤੌਰ 'ਤੇ ਉਨ੍ਹਾਂ ਇਲੈਕਟ੍ਰਾਨਿਕਸ ਨੂੰ ਕਿਹਾ ਜਾਂਦਾ ਹੈ ਜੋ ਮਨੁੱਖੀ ਟਿਸ਼ੂ ਦੀ ਤਰ੍ਹਾਂ ਕੰਮ ਕਰਨ ਦੇ ਸਮਰੱਥ ਹੁੰਦੇ ਹਨ। ਕਈ ਤਰ੍ਹਾਂ ਦੇ ਬਣਾਉਟੀ ਅੰਗ ਬਣਾਉਣ ਵਿਚ ਵੀ ਇਨ੍ਹਾਂ ਦੀ ਅਹਿਮ ਭੂਮਿਕਾ ਰਹਿੰਦੀ ਹੈ। ਬੈਂਜਾਮਿਨ ਟੀ ਨੇ ਦੱਸਿਆ ਕਿ ਦੁਨੀਆ ਵਿਚ ਹਰ ਸਾਲ ਟੁੱਟੇ ਹੋਏ ਮੋਬਾਈਲ, ਟੈਬਲੇਟ ਆਦਿ ਕਾਰਨ ਲੱਖਾਂ ਟਨ ਇਲੈਕਟ੍ਰਾਨਿਕ ਕਚਰਾ ਤਿਆਰ ਹੋ ਜਾਂਦਾ ਹੈ। ਜੇਕਰ ਇਨ੍ਹਾਂ ਇਲੈਕਟ੍ਰਾਨਿਕ ਯੰਤਰਾਂ ਨੂੰ ਅਜਿਹੇ ਪਦਾਰਥ ਨਾਲ ਬਣਾਇਆ ਜਾ ਸਕੇ ਜੋ ਖ਼ੁਦ ਨੂੰ ਰਿਪੇਅਰ ਕਰਨ ਦੇ ਸਮਰੱਥ ਹੋਵੇ ਤਾਂ ਇਸ ਤਰ੍ਹਾਂ ਦੇ ਇਲੈਕਟ੍ਰਾਨਿਕ ਕਚਰੇ ਦੀ ਮਾਤਰਾ ਨੂੰ ਕੰਟਰੋਲ ਕਰਨਾ ਸੰਭਵ ਹੋ ਸਕਦਾ ਹੈ।