ਤੇਜ਼ ਗਰਮੀ ਵਿਚ ਵਧਦਾ ਹੈ ਦਿਲ ਦੀ ਬਿਮਾਰੀਆਂ ਦਾ ਖ਼ਤਰਾ
Published : May 29, 2018, 5:28 pm IST
Updated : May 29, 2018, 5:31 pm IST
SHARE ARTICLE
heart problem
heart problem

ਗਰਮ ਹਵਾ ਅਤੇ ਕੜਾਕੇ ਵਾਲੀ ਤਪਦੀ ਧੁੱਪ ਦੇ ਕਾਰਨ ਗਰਮੀਆਂ ਵਿਚ ਲੋਕ ਜ਼ਿਆਦਾ ਬੀਮਾਰ ਹੁੰਦੇ ਹਨ| ਧੁੱਪ ਦਾ ਅਸਰ ਜਦੋਂ ਤੰਦਰੁਸਤ ਆਦਮੀ ਨੂੰ ਬੀਮਾਰ..............

ਗਰਮ ਹਵਾ ਅਤੇ ਕੜਾਕੇ ਵਾਲੀ ਤਪਦੀ ਧੁੱਪ ਦੇ ਕਾਰਨ ਗਰਮੀਆਂ ਵਿਚ ਲੋਕ ਜ਼ਿਆਦਾ ਬੀਮਾਰ ਹੁੰਦੇ ਹਨ| ਧੁੱਪ ਦਾ ਅਸਰ ਜਦੋਂ ਤੰਦਰੁਸਤ ਆਦਮੀ ਨੂੰ ਬੀਮਾਰ ਬਣਾ ਸਕਦਾ ਹੈ ਤਾਂ ਇਹ ਦਿਲ ਦੇ ਮਰੀਜ਼ਾਂ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ| ਤੇਜ਼ ਗਰਮੀ ਦੇ ਮੌਸਮ ਵਿਚ ਦਿਲ ਦੇ ਮਰੀਜ਼ਾਂ ਲਈ ਖ਼ਤਰਾ ਬਹੁਤ ਜ਼ਿਆਦਾ ਵਧ ਜਾਂਦਾ ਹੈ| ਇਸ ਲਈ ਅਜਿਹੇ ਲੋਕਾਂ ਨੂੰ ਇਸ ਮੌਸਮ ਵਿਚ ਵਿਸ਼ੇਸ਼ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ| ਜਾਣਦੇ ਹਾਂ ਮੌਜੂਦਾ ਮੌਸਮ ਵਿਚ ਦਿਲ ਨੂੰ ਕਿਵੇਂ ਠੀਕ ਰੱਖਿਆ ਜਾਵੇ| ਗਰਮੀਆਂ ਵਿਚ ਦਿਲ ਦੇ ਮਰੀਜ਼ਾਂ ਨੂੰ ਧੁੱਪੇ ਜ਼ਿਆਦਾ ਸਮੇਂ ਤਕ ਰਹਿਣ ਅਤੇ ਜ਼ਿਆਦਾ ਮਿਹਨਤ ਕਰਨ ਤੋਂ ਬਚਣਾ ਚਾਹੀਦਾ ਹੈ|

heart problemheart problemਇਸ ਮੌਸਮ ਵਿਚ ਜ਼ਿਆਦਾ ਸਰੀਰਕ ਗਤੀਵਿਧੀਆਂ ਕਰਨ ਵਾਲੇ ਤੰਦਰੁਸਤ ਲੋਕਾਂ ਨੂੰ ਵੀ ਥਕਾਵਟ ਜਾਂ ਲੂ ਦੇ ਲੱਛਣ ਪੈਦਾ ਕਰ ਸਕਦੀਆਂ ਹਨ| ਅੱਜ ਦੇ ਸਮੇਂ ਵਿਚ ਆਪਣੇ ਕੰਮ ਨੂੰ ਲੈ ਕੇ ਨੌਜਵਾਨ ਲੋਕ ਵੀ ਮਾਨਸਿਕ ਦਬਾਅ ਵਿਚ ਹਾਈ ਬਲਡ ਪ੍ਰੈੇਸ਼ਰ ਤੋਂ ਜੂਝ ਰਹੇ ਹਨ| ਹਾਈ ਬਲੱਡ ਪ੍ਰੈਸ਼ਰ ਦਿਲ ਦੀਆਂ ਅਨੇਕ ਸਮੱਸਿਆਵਾਂ ਪੈਦਾ ਕਰਦਾ ਹੈ| ਮਨੁੱਖੀ ਸਰੀਰ ਆਮ ਤੌਰ ਉੱਤੇ ਲਗਭਗ 98.6 ਡਿਗਰੀ ਫਾਰੇਨਹਾਈਟ ਦੇ ਤਾਪਮਾਨ ਨੂੰ ਬਣਾਏ ਰੱਖਦਾ ਹੈ| ਤਾਪਮਾਨ ਵਧਣ ਕਾਰਨ ਪਸੀਨਾ ਆਉਂਦਾ ਹੈ| ਜੇਕਰ ਮੁੜ੍ਹਕਾ ਸਰੀਰ ਨੂੰ ਠੰਡਾ ਨਹੀਂ ਕਰ ਪਾਉਂਦਾ ਤਾਂ ਖੂਨ ਕੋਸ਼ਿਕਾਵਾਂ ਦਾ ਆਕਾਰ ਵੱਡੇ ਹੋ ਜਾਣ ਦੇ ਕਾਰਨ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ ਅਤੇ ਬਲੱਡ ਪ੍ਰੈਸ਼ਰ ਘੱਟ ਹੋ ਜਾਂਦਾ ਹੈ| ਜਿਸ ਕਾਰਨ ਦਿਲ ਮਰੀਜ਼ਾਂ ਲਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਅਤੇ ਦਿਲ ਦੀ ਕਿਰਿਆ ਪ੍ਰਣਾਲੀ ਉੱਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ|

heartheartਕਮਜ਼ੋਰ ਦਿਲ ਵਾਲੇ ਲੋਕ ਆਪਣੇ ਸਰੀਰ ਨੂੰ ਠੰਡਾ ਰੱਖਣ ਲਈ ਜ਼ਿਆਦਾ ਮਾਤਰਾ ਵਿਚ ਖੂਨ ਨੂੰ ਪੰਪ ਨਹੀਂ ਕਰ ਸਕਦੇ| ਇਸ ਲਈ ਉਹ ਬਲੱਡ ਪ੍ਰੈਸ਼ਰ ਨੂੰ ਵੀ ਠੀਕ ਰੱਖਣ ਵਿਚ ਅਸਮਰਥ ਹੁੰਦੇ ਹਨ| ਇਸ ਕਾਰਨ ਉਨ੍ਹਾਂ ਦੇ ਸਰੀਰ ਦਾ ਤਾਪਮਾਨ ਨੁਕਸਾਨਦੇਹ ਪੱਧਰ ਤਕ ਵਧ ਸਕਦਾ ਹੈ| ਦਿਲ ਰੋਗ ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ਦੇ ਤਾਪਮਾਨ ਵਿਚ ਵੱਧ ਰਹੀ ਗਰਮੀ ਦੇ ਕਾਰਨ ਪਿਛਲੇ ਕੁਝ ਸਾਲਾਂ ਤੋਂ ਦਿਲ ਨਾਲ ਜੁੜੀ ਬੀਮਾਰੀਆਂ - ਖਾਸ ਤੌਰ ਉੱਤੇ ਹਾਰਟ ਅਟੈਕ ਦੇ ਮਾਮਲੇ ਵੱਧ ਰਹੇ ਹਨ|

heart diseaseheart diseaseਆਮ ਤੌਰ ਉੱਤੇ ਮੰਨਿਆ ਗਿਆ ਹੈ ਕਿ ਸਰਦੀਆਂ ਵਿਚ ਦਿਲ ਦੇ ਦੌਰੇ ਪੈਣ ਦੇ ਖਤਰੇ ਵੱਧ ਜਾਂਦੇ ਹਨ ਪਰ ਮਾਹਿਰਾਂ ਦੇ ਅਨੁਸਾਰ ਨਾ ਕੇਵਲ ਕਾਂਬੇ ਵਾਲੀ ਠੰਡ ਸਗੋਂ ਭਿਆਨਕ ਗਰਮੀ ਵੀ ਦਿਲ ਦੇ ਦੌਰੇ ਦੇ ਖਤਰੇ ਨੂੰ ਵਧਾ ਸਕਦੀ ਹੈ| ਇਸ ਲਈ ਦਿਲ ਦੇ ਮਰੀਜ਼ਾਂ ਨੂੰ ਦੋਨਾਂ ਹਲਾਤਾਂ ਵਿਚ ਸਾਵਧਾਨੀ ਵਰਤਨੀ ਚਾਹੀਦੀ ਹੈ| ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਲਗਾਤਾਰ ਤੇਜ਼ ਧੁੱਪ ਅਤੇ ਤੇਜ਼ ਗਰਮੀ ਹੁੰਦੀ ਹੈ| ਇਸ ਕਾਰਨ ਮੈਟਾਬੌਲਿਜ਼ਮ ਨੂੰ ਸਰੀਰ ਦਾ 37 ਡਿਗਰੀ ਸੈਲਸੀਅਸ (98.6 ਡਿਗਰੀ ਫਾਰੇਨਹਾਈਟ) ਤਾਪਮਾਨ ਬਣਾਏ ਰੱਖਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ, ਜਿਸਦੇ ਨਾਲ ਦਿਲ ਉੱਤੇ ਦਬਾਅ ਪੈਂਦਾ ਹੈ|
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement