ਸਰਦੀਆਂ ਵਿਚ ਮੁੰਗਫਲੀ ਦੀ ਗੱਚਕ ਖਾਣ ਦੇ ਫ਼ਾਇਦੇ
Published : Jan 31, 2023, 7:56 am IST
Updated : Jan 31, 2023, 9:57 am IST
SHARE ARTICLE
Benefits of eating Peanut Jaggery Chikki in winter
Benefits of eating Peanut Jaggery Chikki in winter

ਮੁੰਗਫਲੀ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰੀਰ ਅੰਦਰੋਂ ਗਰਮ ਰਹਿੰਦਾ ਹੈ।

 

ਸਰਦੀਆਂ ਵਿਚ ਲੋਕ ਅਕਸਰ ਮੁੰਗਫਲੀ ਅਤੇ ਗੁੜ ਦੀ ਬਣੀ ਗੱਚਕ ਖਾਂਦੇ ਹਨ। ਮੁੰਗਫਲੀ ਦੀ ਗੱਚਕ ਦਾ ਸਵਾਦ ਇੰਨਾ ਲਾਜਵਾਬ ਹੁੰਦਾ ਹੈ ਕਿ ਕੋਈ ਵੀ ਇਸ ਨੂੰ ਖਾਏ ਬਗ਼ੈਰ ਨਹੀਂ ਰਹਿ ਸਕਦਾ। ਪਰ ਸਿਰਫ਼ ਸਵਾਦ ਹੀ ਨਹੀਂ ਸਰਦੀਆਂ ਦੇ ਮੌਸਮ ਵਿਚ ਮੁੰਗਫਲੀ ਅਤੇ ਗੁੜ ਦਾ ਸੁਮੇਲ ਸਿਹਤ ਨੂੰ ਬਹੁਤ ਸਾਰੇ ਫ਼ਾਇਦੇ ਵੀ ਦਿੰਦਾ ਹੈ। ਆਉ ਜਾਣਦੇ ਹਾਂ ਮੁੰਗਫਲੀ ਦੀ ਗੱਚਕ ਖਾਣ ਦੇ ਫ਼ਾਇਦਿਆਂ ਬਾਰੇ:

  • ਮੁੰਗਫਲੀ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰੀਰ ਅੰਦਰੋਂ ਗਰਮ ਰਹਿੰਦਾ ਹੈ। ਗੁੜ ਖੰਡ ਦਾ ਇਕ ਬਿਹਤਰ ਆਪਸ਼ਨ ਹੈ। ਜਿਨ੍ਹਾਂ ਦੇ ਸਰੀਰ ਵਿਚ ਖ਼ੂਨ ਦੀ ਕਮੀ ਹੋਵੇ ਉਨ੍ਹਾਂ ਨੂੰ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ। ਖ਼ਰਾਬ ਕੈਲੇਸਟਰੋਲ ਨੂੰ ਘਟਾਉਣ ਵਿਚ ਮਦਦਗਾਰ ਹੁੰਦੇ ਹਨ ਜੋ ਦਿਲ ਦੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਬਹੁਤ ਹੱਦ ਤਕ ਘਟਾਉਂਦੀ ਹੈ। ਇਹ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਵੀ ਘਟਾਉਂਦੀ ਹੈ।
  • ਸਾਧਾਰਣ ਜਿਹੀ ਦਿਖਣ ਵਾਲੀ ਗੱਚਕ ਆਇਰਨ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਹੁੰਦੀ ਹੈ। ਉਥੇ ਹੀ ਮੁੰਗਫਲੀ ਇਕ ਇਮਿਊਨਿਟੀ ਬੂਸਟਰ ਹੈ ਇਸ ਲਈ ਇਹ ਵਾਇਰਸ ਅਤੇ ਬੈਕਟੀਰੀਅਲ ਇੰਫ਼ੈਕਸ਼ਨ, ਜ਼ੁਕਾਮ, ਖੰਘ ਤੋਂ ਬਚਾਉਂਦਾ ਹੈ।
  • ਮੁੰਗਫਲੀ ਅਤੇ ਗੁੜ ਦੋਵੇਂ ਪਾਚਨ ਸਮੱਸਿਆਵਾਂ ਨੂੰ ਦੂਰ ਕਰਦੇ ਹਨ ਜਿਨ੍ਹਾਂ ਨੂੰ ਕਬਜ਼ ਦੀ ਸਮੱਸਿਆ ਹੈ ਉਨ੍ਹਾਂ ਨੂੰ ਸੇਵਨ ਕਰਨਾ ਚਾਹੀਦਾ ਹੈ।
  • ਮੁੰਗਫਲੀ ਦੀ ਗੱਚਕ ਖਾਣ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਸਰੀਰ ਵਿਚ ਐਨਰਜੀ ਵੀ ਬਣੀ ਰਹਿੰਦੀ ਹੈ। ਭਾਰ ਨੂੰ ਕੰਟਰੋਲ ਵਿਚ ਰਖਦੀ ਹੈ।
  • ਮੁੰਗਫਲੀ ਵਿਚ ਮੌਜੂਦ ਟ੍ਰਾਈਪਟੋਫੈਨ ਤਣਾਅ, ਚਿੰਤਾ, ਉਦਾਸੀ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਇਸ ਦਾ ਸੇਵਨ ਮੂਡ ਨੂੰ ਸੁਧਾਰਨ ਵਿਚ ਵੀ ਮਦਦ ਕਰਦਾ ਹੈ।
  • ਇਸ ਨਾਲ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ ਜਿਸ ਨਾਲ ਚਮੜੀ ਮੁਲਾਇਮ ਹੁੰਦੀ ਹੈ। ਇਸ ਦੇ ਨਾਲ-ਨਾਲ ਐਂਟੀ-ਏਜਿੰਗ, ਪਿੰਪਲਜ਼ ਅਤੇ ਹੋਰ ਸਮੱਸਿਆਵਾਂ ਤੋਂ ਵੀ ਬਚਿਆ ਜਾਂਦਾ ਹੈ। ਗੁੜ ਦਾ ਸੇਵਨ ਕਰਨ ਨਾਲ ਔਰਤਾਂ ਨੂੰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਜਿਵੇਂ ਕਿ ਪੀਰੀਅਡ ਦਰਦ ਤੋਂ ਮੁਕਤ ਹੋਣਾ। ਇਸ ਤੋਂ ਇਲਾਵਾ ਇਹ ਗਰਭਵਤੀ ਔਰਤਾਂ ਲਈ ਵੀ ਫ਼ਾਇਦੇਮੰਦ ਹੈ।
  • ਜੇ ਤੁਸੀਂ ਕਿਸੇ ਵੀ ਚੀਜ਼ ਦੀ ਜ਼ਰੂਰਤ ਤੋਂ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਦੇ ਨੁਕਸਾਨ ਵੀ ਹੋਣਗੇ। ਦਿਨ ਵਿਚ 5 ਗ੍ਰਾਮ ਤੋਂ ਵੱਧ ਗੁੜ ਦਾ ਸੇਵਨ ਨਾ ਕਰੋ।
  • ਮੁੰਗਫਲੀ ਜ਼ਿਆਦਾ ਖਾਣ ਨਾਲ ਚਮੜੀ ਦੀ ਐਨਰਜੀ, ਪੇਟ ਪ੍ਰੇਸ਼ਾਨੀ, ਐਸਿਡਿਟੀ, ਸੋਜ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
  • ਜੇ ਤੁਸੀਂ ਮੁੰਗਫਲੀ ਖਾਣ ਤੋਂ ਤੁਰਤ ਬਾਅਦ ਪਾਣੀ ਪੀਂਦੇ ਹੋ ਤਾਂ ਖੰਘ ਦੀ ਸਮੱਸਿਆ ਹੋ ਸਕਦੀ ਹੈ।
  • ਐਸਿਡਿਟੀ ਅਤੇ ਗਠੀਏ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਸੰਭਲ ਕੇ ਕਰਨਾ ਚਾਹੀਦਾ ਹੈ ਕਿਉਂਕਿ ਦੋਹਾਂ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇਸ ਨੂੰ ਖਾਣ ਤੋਂ ਬਾਅਦ ਇਕ ਗਲਾਸ ਗਰਮ ਦੁੱਧ ਪੀਉ। ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ।
  • ਗੱਚਕ ਤੋਂ ਇਲਾਵਾ ਤੁਸੀਂ ਮੁੰਗਫਲੀ ਦੀ ਕਟਲੀ, ਚਟਣੀ, ਮੁੰਗਫਲੀ ਦਾ ਮੱਖਣ, ਫ਼ਰਾਈ ਮੁੰਗਫਲੀ, ਮੁੰਗਫਲੀ ਦੇ ਲੱਡੂ ਅਤੇ ਮਸਾਲਾ ਮੁੰਗਫਲੀ ਨੂੰ ਵੀ ਅਪਣੀ ਡਾਈਟ ਦਾ ਹਿੱਸਾ ਬਣਾ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana 'ਚ ਦੇਰ ਰਾਤ ਤੱਕ Hotel ਖੋਲ੍ਹਣ ਵਾਲਿਆਂ ਨੂੰ MP SanjeevArora ਨੇ ਦਵਾ 'ਤੀ ਮਨਜ਼ੂਰੀ

15 Apr 2025 8:20 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/04/2025

15 Apr 2025 8:18 AM

ਮੁੰਡਾ-ਕੁੜੀ ਦੀ ਕੁੱਟਮਾਰ ਕਰਨ ਵਾਲੇ ਸਸਪੈਂਡ ਪੁਲਿਸ ਮੁਲਾਜ਼ਮ ਦੀ ਪੱਤਰਕਾਰ ਨਾਲ ਬਦਸਲੂਕੀ

09 Apr 2025 5:43 PM

Rana Gurjit Singh ਤੇ Raja Warring ਨੂੰ ਲੈ ਕੇ ਕੀ ਬੋਲੇ Brinder Singh Dhillon

09 Apr 2025 5:42 PM

ਚਿੱਟੇ ਵਾਲੀ ਮਹਿਲਾ ਤਸਕਰ ਮਾਮਲੇ 'ਚ ਸਿਆਸੀ ਐਂਟਰੀ, ਆਪ-ਕਾਂਗਰਸ ਤੇ ਇੱਕ ਦੂਜੇ ਤੇ ਇਲਜ਼ਾਮ, LIVE

05 Apr 2025 5:52 PM
Advertisement