
ਆਸਾਨ ਤਰੀਕਿਆਂ ਨਾਲ ਅਪਣੇ ਗਹਿਣਿਆਂ ਨੂੰ ਲੰਮੇਂ ਸਮੇਂ ਤੱਕ ਰੱਖੋ ਸੁਰੱਖਿਅਤ
ਚੰਡੀਗੜ੍ਹ: ਕਾਫ਼ੀ ਸਮੇਂ ਤੱਕ ਘਰ ਵਿਚ ਪਏ ਗਹਿਣੇ ਅਕਸਰ ਪੁਰਾਣੇ ਹੋ ਜਾਂਦੇ ਹਨ। ਸਮੇਂ ਦੇ ਨਾਲ ਨਾਲ ਕਈ ਗਹਿਣਿਆਂ ਦੀ ਚਮਕ ਵੀ ਫਿੱਕੀ ਪੈਣ ਲੱਗ ਜਾਂਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਅਸਾਨ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਅਪਣੇ ਗਹਿਣਿਆਂ ਨੂੰ ਚਮਕਦਾਰ ਅਤੇ ਸੁਰੱਖਿਅਤ ਰੱਖ ਸਕਦੇ ਹੋ।
Jewelry
ਹੀਰੇ ਦੀ ਗਹਿਣੇ - ਹੀਰੇ ਦੇ ਗਹਿਣਿਆਂ ਨੂੰ ਡਰਾਇਰ ਜਾਂ ਡਰੈਸਰ 'ਤੇ ਨਹੀਂ ਰੱਖਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਗਹਿਣਿਆਂ 'ਤੇ ਨਿਸ਼ਾਨ ਪੈ ਸਕਦੇ ਹਨ। ਇਹਨਾਂ ਨੂੰ ਸਾਫ਼ ਕਰਨ ਲ਼ਈ ਬਜ਼ਾਰ ਵਿਚੋਂ ਮਿਲਣ ਵਾਲੇ ਕਲੀਨਿੰਗ ਸਲਿਊਸ਼ਨ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਘਰ ਵਿਚ ਅਮੋਨੀਆ ਅਤੇ ਪਾਣੀ ਨੂੰ ਮਿਲਾ ਕੇ ਵੀ ਹੀਰੇ ਦੇ ਗਹਿਣਿਆਂ ਨੂੰ ਸਾਫ਼ ਕਰ ਸਕਦੇ ਹੋ।
Jewelry
ਸੋਨੇ ਦੇ ਗਹਿਣੇ - ਜੇਕਰ ਸੋਨੇ ਦੇ ਗਹਿਣਿਆਂ ਦੀ ਚੰਗੀ ਦੇਖਭਾਲ ਨਾ ਕੀਤੀ ਜਾਵੇ ਤਾਂ ਇਹਨਾਂ ਦੀ ਚਮਕ ਫਿੱਕੀ ਪੈ ਸਕਦੀ ਹੈ। ਇਹਨਾਂ ਨੂੰ ਹਮੇਸ਼ਾ ਸਾਫਟ ਡਿਟਰਜੈਂਟ, ਹਲਕੇ ਕੋਸੇ ਪਾਣੀ ਅਤੇ ਮੁਲਾਇਮ ਕੱਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ।
Diamond Jewelry
ਮੋਤੀ ਦੇ ਗਹਿਣੇ - ਜਿਵੇਂ ਸੂਰਜ ਦੀਆਂ ਕਿਰਨਾਂ ਸਾਡੀ ਚਮੜੀ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਉਸੇ ਤਰ੍ਹਾਂ ਤੇਜ਼ ਰੋਸ਼ਨੀ ਅਤੇ ਗਰਮੀ ਵੀ ਮਹਿੰਗੇ ਮੋਤੀਆਂ ਦੀ ਚਮਕ ਖਤਮ ਕਰ ਦਿੰਦੀਆਂ ਹਨ। ਸਮਾਂ ਬੀਤਣ ਦੇ ਨਾਲ ਇਹ ਫਿੱਕੇ ਅਤੇ ਧੁੰਧਲੇ ਪੈਣ ਲੱਗ ਜਾਂਦੇ ਹਨ, ਇਸ ਲਈ ਇਹਨਾਂ ਨੂੰ ਤੇਜ਼ ਰੋਸ਼ਨੀ ਤੋਂ ਬਚਾ ਕੇ ਰਖਣਾ ਚਾਹੀਦਾ ਹੈ।
Jewelry
ਚਾਂਦੀ ਦੇ ਗਹਿਣੇ- ਚਾਂਦੀ ਦੇ ਗਹਿਣੇ ਨੂੰ ਵੀ ਖਤਰਨਾਕ ਕੈਮੀਕਲਸ ਤੋਂ ਬਚਾਉਣਾ ਚਾਹੀਦਾ ਹੈ ਕਿਉਂਕਿ ਕੈਮੀਕਲਸ ਦੇ ਅਸਰ ਤੋਂ ਇਹ ਕਮਜ਼ੋਰ ਹੋ ਸਕਦੇ ਹਨ। ਇਹਨਾਂ ਨੂੰ ਸਵੀਮਿੰਗ ਦੌਰਾਨ ਅਤੇ ਘਰੇਲੂ ਕੰਮ ਕਰਦੇ ਸਮੇਂ ਕਦੇ ਨਹੀਂ ਪਹਿਨਣਾ ਚਾਹੀਦਾ ਹੈ। ਚਾਂਦੀ ਨੂੰ ਕਿਸੇ ਦੂਜੇ ਧਾਤੁ ਦੇ ਨਾਲ ਰੱਖਣ ਨਾਲ ਇਹ ਜਲਦੀ ਕਾਲੀ ਹੋ ਜਾਂਦੀ ਹੈ।