Beauty tips : ਚਿਹਰੇ ਨੂੰ ਚਮਕਦਾਰ ਬਣਾਉਣ ਲਈ ਕਰੋ ਅੰਡੇ ਦੇ ਛਿਲਕੇ ਦੀ ਵਰਤੋਂ
Published : Jun 5, 2024, 11:17 am IST
Updated : Jun 5, 2024, 11:18 am IST
SHARE ARTICLE
Use eggshell to brighten the face Beauty tips
Use eggshell to brighten the face Beauty tips

Beauty tips : ਇਸ ਦੀ ਵਰਤੋਂ ਅਪਣੇ ਚਿਹਰੇ ਨੂੰ ਚਮਕਦਾਰ ਬਣਾਉਣ ਲਈ ਕਰ ਸਕਦੇ ਹੋ।

Use eggshell to brighten the face Beauty tips: ਚਿਹਰੇ ਨੂੰ ਖ਼ੂਬਸੂਰਤ ਬਣਾਉਣ ਲਈ ਤੁਸੀਂ ਆਂਡੇ ਦੇ ਛਿਲਕਿਆਂ ਦੀ ਵਰਤੋਂ ਕਰ ਸਕਦੇ ਹੋ। ਜ਼ਿਆਦਾਤਰ ਲੋਕ ਆਂਡੇ ਦੇ ਛਿਲਕਿਆਂ ਨੂੰ ਕੂੜੇ ਵਿਚ ਸੁੱਟ ਦਿੰਦੇ ਹਨ। ਪਰ ਹੁਣ ਤੁਸੀਂ ਇਸ ਦੀ ਵਰਤੋਂ ਅਪਣੇ ਚਿਹਰੇ ਨੂੰ ਚਮਕਦਾਰ ਬਣਾਉਣ ਲਈ ਕਰ ਸਕਦੇ ਹੋ। ਅੰਡੇ ਦੇ ਛਿਲਕੇ ਵਿਚ ਕੈਲਸ਼ੀਅਮ, ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਚਮੜੀ ਨੂੰ ਸੁੰਦਰ ਬਣਾਉਂਦੇ ਹਨ।

ਇਹ ਵੀ ਪੜ੍ਹੋ: Electric Spoon News: ਵਿਗਿਆਨੀਆਂ ਨੇ ਬਣਾਇਆ ਅਨੋਖਾ ਚੱਮਚ, ਖਾਣੇ ਨੂੰ ਬਣਾ ਦੇਵੇਗਾ ਨਮਕੀਨ

ਤੁਸੀਂ ਆਂਡੇ ਦੇ ਛਿਲਕਿਆਂ ਤੋਂ ਫ਼ੇਸ ਪਾਊਡਰ ਬਣਾ ਸਕਦੇ ਹੋ। ਸੱਭ ਤੋਂ ਪਹਿਲਾਂ ਆਂਡੇ ਦੇ ਛਿਲਕਿਆਂ ਨੂੰ ਧੋ ਲਵੋ ਅਤੇ ਫਿਰ ਉਨ੍ਹਾਂ ਨੂੰ ਪੀਸ ਕੇ ਪਾਊਡਰ ਬਣਾ ਲਵੋ। ਇਸ ਪਾਊਡਰ ਵਿਚ ਸ਼ਹਿਦ ਜਾਂ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਵੋ। ਇਸ ਪੇਸਟ ਨੂੰ ਚਿਹਰੇ ਅਤੇ ਗਰਦਨ ’ਤੇ ਲਗਾਉ, ਫਿਰ 15-20 ਮਿੰਟਾਂ ਬਾਅਦ ਅਪਣਾ ਚਿਹਰਾ ਧੋ ਲਵੋ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (4 ਜੂਨ 2024)

ਆਂਡੇ ਦੇ ਛਿਲਕੇ ਦਾ ਪਾਊਡਰ ਬਣਾ ਲਵੋ, ਫਿਰ ਇਸ ਵਿਚ ਦਹੀਂ ਜਾਂ ਐਲੋਵੇਰਾ ਜੈਲ ਮਿਲਾਉ, ਇਸ ਨਾਲ ਤੁਹਾਡਾ ਫ਼ੇਸ ਸਕਰਬ ਤਿਆਰ ਹੋ ਜਾਵੇਗਾ। ਇਸ ਸਕਰਬ ਨੂੰ ਚਿਹਰੇ ਅਤੇ ਗਰਦਨ ’ਤੇ ਲਗਾਉ ਅਤੇ 10 ਮਿੰਟ ਬਾਅਦ ਅਪਣਾ ਚਿਹਰਾ ਧੋ ਲਵੋ। ਤੁਸੀਂ ਆਂਡੇ ਦੇ ਛਿਲਕਿਆਂ ਨਾਲ ਫ਼ੇਸ ਮਾਸਕ ਵੀ ਬਣਾ ਸਕਦੇ ਹੋ। ਇਸ ਲਈ ਆਂਡੇ ਦੇ ਛਿਲਕੇ ਦੇ ਪਾਊਡਰ ਵਿਚ 1 ਚਮਚ ਸ਼ਹਿਦ, 1 ਚਮਚ ਦਹੀਂ ਅਤੇ 1/2 ਚਮਚ ਨਿੰਬੂ ਦਾ ਰਸ ਮਿਲਾ ਕੇ ਫ਼ੇਸ ਮਾਸਕ ਬਣਾਉ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 ਇਸ ਮਾਸਕ ਨੂੰ ਚਿਹਰੇ ਅਤੇ ਗਰਦਨ ’ਤੇ ਲਗਾਉ ਅਤੇ 20 ਮਿੰਟ ਬਾਅਦ ਧੋ ਲਉ। ਆਂਡੇ ਦੇ ਛਿਲਕਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ, ਇਕ ਵਾਰ ਪੈਚ ਟੈਸਟ ਜ਼ਰੂਰ ਕਰੋ ਕਿਉਂਕਿ ਕੁੱਝ ਲੋਕਾਂ ਨੂੰ ਇਸ ਤੋਂ ਐਲਰਜੀ ਹੋ ਸਕਦੀ ਹੈ। ਜੇਕਰ ਤੁਹਾਨੂੰ ਇਸ ਦੀ ਵਰਤੋਂ ਕਰਨ ਤੋਂ ਬਾਅਦ ਲਾਲ ਮੁਹਾਸੇ ਵਰਗੀ ਸਮੱਸਿਆ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ। ਧਿਆਨ ਰਹੇ ਕਿ ਆਂਡੇ ਦੇ ਛਿਲਕੇ ਦੇ ਪਾਊਡਰ ਨੂੰ ਬਹੁਤ ਬਾਰੀਕ ਪੀਸ ਲਵੋ ਤਾਕਿ ਚਮੜੀ ’ਤੇ ਖਰੋਚ ਨਾ ਲੱਗੇ।

(For more Punjabi news apart from Use eggshell to brighten the face Beauty tips, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement