
ਫ਼ੈਸ਼ਨ ਹਰ ਮੌਸਮ ਵਿਚ ਰੰਗ ਬਦਲਦਾ ਹੈ ਪਰ ਕੁਝ ਅਜਿਹਾ ਵੀ ਹੁੰਦਾ ਹੈ ਜੋ ਹਰ ਵਾਰ ਦੀ ਤਰ੍ਹਾਂ ਟਰੈਂਡੀ ਰਹਿੰਦਾ ਹੈ। ਜਿਵੇਂ ਪੋਲਕਾ ਡਾਟ ਨੂੰ ਹੀ ਲੈ ਲਉ....
ਫ਼ੈਸ਼ਨ ਹਰ ਮੌਸਮ ਵਿਚ ਰੰਗ ਬਦਲਦਾ ਹੈ ਪਰ ਕੁਝ ਅਜਿਹਾ ਵੀ ਹੁੰਦਾ ਹੈ ਜੋ ਹਰ ਵਾਰ ਦੀ ਤਰ੍ਹਾਂ ਟਰੈਂਡੀ ਰਹਿੰਦਾ ਹੈ। ਜਿਵੇਂ ਪੋਲਕਾ ਡਾਟ ਨੂੰ ਹੀ ਲੈ ਲਉ । ਇਸਦੀ ਲੋਕਪ੍ਰਿਅਤਾ ਵਿਚ ਇਸ ਵਾਰ ਵੀ ਕੋਈ ਕਮੀ ਨਹੀਂ ਦਿਸ ਰਹੀ ਹੈ। ਹਰ ਉਮਰ ਦੇ ਲੋਕਾਂ ਵਿਚ ਪੋਲਕਾ ਪਸੰਦ ਇਸ ਮੌਸਮ ਵਿਚ ਵੀ ਹਾਟ ਹੈ। ਭੀੜ ਤੋਂ ਵੱਖਰੇ ਦਿਸਣ ਦੀ ਚਾਹਤ ਦੇ ਚਲਦੇ ਲੜਕੀਆਂ ਇਸ ਦੇ ਕੰਟਰਾਸਟ ਰੰਗ ਤੋਂ ਵੀ ਪ੍ਰਹੇਜ ਨਹੀਂ ਕਰ ਰਹੀਆਂ। ਇਨੀ ਦਿਨੀਂ ਡਰੈਸ ਹੀ ਨਹੀਂ, ਫ਼ੈਸ਼ਨ ਨਾਲ ਜੁੜਿਆ ਸਮਾਨ ਵੀ ਚੱਲ ਰਿਹਾ ਹੈ।
polka sareeਇਨੀ ਦਿਨੀਂ ਲੜਕੀਆਂ ਦੇ ਵਿਚ ਕਾਲਾ, ਨੀਲਾ ਰੰਗ ਅਤੇ ਸਫੇਦ ਪੋਲਕਾ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ ਪਰ ਹੁਣ ਪੋਲਕਾ ਵਿਚ ਵੀ ਖੂਬ ਪ੍ਰਯੋਗ ਹੋ ਰਹੇ ਹਨ। ਕੁੜੀਆਂ ਇਸਦੇ ਹਲਕੇ ਰੰਗਾਂ ਵਾਲੀ ਡਰੇਸੇਜ ਵੀ ਪਸੰਦ ਕਰ ਰਹੀਆਂ ਹਨ। ਗਰਮੀਆਂ ਦਾ ਮੌਸਮ ਹੈ, ਇਸ ਲਈ ਦਿਨ ਵਿਚ ਹਲਕੇ ਅਤੇ ਰਾਤ ਨੂੰ ਗੂੜੇ ਰੰਗ ਦੀ ਪੋਲਕਾ ਡਰੈਸ ਪਹਿਣਨਾ ਜ਼ਿਆਦਾ ਬਿਹਤਰ ਰਹੇਗਾ। ਗੂੜੇ ਰੰਗ ਵਿਚ ਹਰਾ, ਪੀਲਾ,ਨੀਲਾ, ਚਾਕਲੇਟ, ਭੂਰਾ ਅਤੇ ਕਾਲਾ ਆਦਿ ਰੰਗ ਦੀ ਡਰੈਸ ਪਹਿਨ ਸਕਦੀਆਂ ਹਨ।
polka kurti
ਪੋਲਕਾ ਡਾਟ ਦਾ ਜਾਦੂ ਸਾੜ੍ਹੀ ਵਿਚ ਵੀ ਖੂਬ ਚੱਲ ਰਿਹਾ ਹੈ। ਇਨੀ ਦਿਨੀਂ ਵਿਆਹ,ਪਾਰਟੀਆਂ ਵਿਚ ਜ਼ਿਆਦਾਤਰ ਕੁੜੀਆਂ ਇਸ ਟ੍ਰੇਂਡ ਦੀ ਸਾੜ੍ਹੀ ਪਹਿਨੇ ਦਿਸ ਜਾਂਦੀਆਂ ਹਨ। ਸਾੜ੍ਹੀ ਦੇ ਕਿਨਾਰੇ ਅਤੇ ਪੱਲੂ ਵਿਚ ਇਨ੍ਹਾਂ ਦੇ ਪ੍ਰਿੰਟਸ ਬਹੁਤ ਹੀ ਸਟਾਇਲਿਸ਼ ਲੁਕ ਬਣਾਉਂਦੇ ਹਨ। ਇਸ ਲਈ ਪੋਲਕਾ ਡਾਟ ਸਾੜ੍ਹੀਆਂ ਮਾਡਰਨ ਡਰੈਸ ਵਿਚ ਸ਼ਾਮਲ ਹੋਣ ਲੱਗੀਆਂ ਹਨ। ਇਹ ਹਰ ਮੌਸਮ ਵਿਚ ਹਿਟ ਰਹਿੰਦੀਆਂ ਹਨ।
bright color polkaਪੋਲਕਾ ਪੈਟਰਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਹਰ ਉਮਰ ਦੇ ਲੋਕਾਂ ਨੂੰ ਫਬਦਾ ਹੈ ਪਰ ਇਸਨੂੰ ਇਸਤੇਮਾਲ ਕਰਨ ਵਿਚ ਥੋੜ੍ਹੀ ਸਮਝਦਾਰੀ ਵੀ ਵਰਤੋ। ਇਸਦੀ ਕੁੜਤੀ, ਸ਼ਰਟ, ਸਾੜ੍ਹੀ ਆਦਿ ਹਰ ਵਾਰ ਟਰੇਂਡੀ ਰਹਿੰਦੀ ਹੈ। ਟਰੇਂਡੀ ਲੁਕ ਲਈ ਇਸਦੇ ਕਟਸ ਉੱਤੇ ਜ਼ਰੂਰ ਧਿਆਨ ਦਿਉ। ਜਿਸ ਤਰ੍ਹਾਂ ਦੀ ਪਾਰਟੀ ਹੋਵੇ ਉਸੇ ਤਰ੍ਰਾਂ ਦੀ ਡਰੈਸ ਪਹਿਨੋ।