
ਆਸਟਰੇਲੀਆ 'ਚ ਕੀਤੇ ਇਕ ਅਧਿਐਨ 'ਚ ਪਤਾ ਲੱਗਾ ਹੈ ਕਿ ਦਫ਼ਤਰਾਂ 'ਚ ਬੈਠਣ ਨਾਲੋਂ ਖੜੇ ਹੋ ਕੇ ਕੰਮ
ਆਸਟਰੇਲੀਆ 'ਚ ਕੀਤੇ ਇਕ ਅਧਿਐਨ 'ਚ ਪਤਾ ਲੱਗਾ ਹੈ ਕਿ ਦਫ਼ਤਰਾਂ 'ਚ ਬੈਠਣ ਨਾਲੋਂ ਖੜੇ ਹੋ ਕੇ ਕੰਮ ਕਰਨ 'ਚ ਮਦਦ ਕਰਨ ਵਾਲੇ ਡੈਸਕ ਮੁਲਾਜ਼ਮਾਂ ਦੀ ਉਮਰ ਅਤੇ ਸਿਹਤ ਵਧਾਉਣ 'ਚ ਮਦਦ ਕਰ ਸਕਦੇ ਹਨ। ਅਧਿਐਨ 'ਚ ਕਿਹਾ ਗਿਆ ਹੈ ਕਿ ਕੁਰਸੀ 'ਤੇ ਬੈਠ ਕੇ ਕੰਮ ਕਰਨ ਨਾਲ ਮੋਟਾਪਾ, ਡਾਇਬਿਟੀਜ਼ ਅਤੇ ਦਿਲ ਦੇ ਰੋਗਾਂ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ,
ਜਿਸ ਨਾਲ ਉਮਰ ਘਟਦੀ ਹੈ। ਪਰ ਖੜੇ ਹੋ ਕੇ ਕੰਮ ਕਰਨ ਨਾਲ ਅਜਿਹੀਆਂ ਸਮੱਸਿਆਵਾਂ ਘਟਦੀਆਂ ਹਨ। ਮੁਲਾਜ਼ਮਾਂ ਦੀ ਗ਼ੈਰਹਾਜ਼ਰੀ 'ਚ ਕਮੀ ਆਉਣ ਨਾਲ ਹਾਲਾਂਕਿ ਯੂ.ਕੇ. ਦੀ ਐਕਸੇਟਰ ਯੂਨੀਵਰਸਟੀ ਦੇ ਖੋਜੀਆਂ ਵਲੋਂ ਕੀਤੇ ਅਧਿਐਨ 'ਚ ਕਿਹਾ ਗਿਆ ਹੈ ਕਿ ਜਦੋਂ ਤਕ ਵਿਅਕਤੀ ਨਿਯਮਤ ਤੌਰ 'ਤੇ ਕਸਰਤ ਕਰਦਾ ਰਹਿੰਦਾ ਹੈ ਉਦੋਂ ਤਕ ਉਸ ਦੀ ਸਿਹਤ ਚੰਗੀ ਰਹਿੰਦੀ ਹੈ ਅਤੇ ਉਸ ਨੂੰ ਵਿਸ਼ੇਸ਼ ਖੜੇ ਅਤੇ ਬੈਠ ਕੇ ਕੰਮ ਕਰਨ ਵਾਲੇ ਡੈਸਕਾਂ ਦਾ ਜ਼ਿਆਦਾ ਫ਼ਾਇਦਾ ਨਹੀਂ ਹੁੰਦਾ।