
ਕੋਰੋਨਾ ਵਾਇਰਸ ਕਾਰਨ ਲੋਕ ਹੁਣ ਅਪਣੀ ਸਿਹਤ ਨੂੰ ਲੈ ਕੇ ਪਹਿਲਾਂ ਨਾਲੋਂ ਜ਼ਿਆਦਾ ਸਾਵਧਾਨ ਹੋ ਗਏ ਹਨ।
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਲੋਕ ਹੁਣ ਅਪਣੀ ਸਿਹਤ ਨੂੰ ਲੈ ਕੇ ਪਹਿਲਾਂ ਨਾਲੋਂ ਜ਼ਿਆਦਾ ਸਾਵਧਾਨ ਹੋ ਗਏ ਹਨ। ਖ਼ਾਸਤੌਰ ‘ਤੇ ਲੋਕ ਹੁਣ ਇਮਿਊਨਿਟੀ ਵਧਾਉਣ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਨੁਸਖੇ ਅਜ਼ਮਾ ਰਹੇ ਹਨ ਪਰ ਇਮਿਊਨਿਟੀ ਵਧਾਉਣ ਲਈ ਅਪਣੇ ਖਾਣ ਪੀਣ ਦੀਆਂ ਆਦਤਾਂ ਵਿਚ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਵੀ ਅਪਣੀ ਇਮਿਊਨਿਟੀ ਵਧਾਉਣਾ ਚਾਹੁੰਦੇ ਹੋ ਤਾਂ ਇਹਨਾਂ 6 ਆਦਤਾਂ ਤੋਂ ਦੂਰ ਰਹੋ।
Cold drink
- ਜ਼ਿਆਦਾ ਸ਼ਰਾਬ ਪੀਣਾ
ਇਕ ਜਾਂ ਦੋ ਗਲਾਸ ਵਾਈਨ ਪੀਣ ਦਾ ਕੋਈ ਨੁਕਸਾਨ ਨਹੀਂ ਹੈ ਪਰ ਲੋੜ ਤੋਂ ਜ਼ਿਆਦਾ ਸ਼ਰਾਬ ਇਮਿਊਨ ਸਿਸਟਮ ਨੂੰ ਖਰਾਬ ਕਰ ਸਕਦੀ ਹੈ। ਅਲਕੋਹਲ ਰਿਸਰਚ ਜਰਨਲ ਵਿਚ ਪ੍ਰਕਾਸ਼ਿਤ ਲੇਖ ਅਨੁਸਾਰ ਖੋਜਕਰਤਾਵਾਂ ਨੇ ਦੱਸਿਆ ਹੈ ਕਿ ਸ਼ਰਾਬ ਦੇ ਜ਼ਿਆਦਾ ਸੇਵਨ ਅਤੇ ਕਮਜ਼ੋਰ ਇਮਿਊਨਿਟੀ ਵਿਚ ਇਕ ਅਜਿਹਾ ਸਬੰਧ ਹੈ, ਜੋ ਲੰਬੇ ਸਮੇਂ ਤੱਕ ਚੱਲਦਾ ਹੈ।
Salt Water
- ਨਮਕ ਦਾ ਜ਼ਿਆਦਾ ਸੇਵਨ
ਜ਼ਿਆਦਾ ਨਮਕ ਖਾਣ ਨਾਲ ਹਾਈ ਬਲਡ ਪ੍ਰੈਸ਼ਰ ਦੀ ਸ਼ਿਕਾਇਤ ਹੁੰਦੀ ਹੈ ਪਰ ਜਰਮਨੀ ਦੀ University Hospital of Bonn ਦੀ ਇਕ ਨਵੀਂ ਸਟਡੀ ਮੁਤਾਬਕ ਜ਼ਿਆਦਾ ਨਮਕ ਨਾਲ ਸਰੀਰ ਵਿਚ ਪ੍ਰਤੀਰੋਧ ਦੀ ਕਮੀ ਵੀ ਹੋ ਸਕਦੀ ਹੈ। ਖੋਜਕਰਤਾ ਅਨੁਸਾਰ ਸੋਡੀਅਮ ਦੀ ਜ਼ਿਆਦਾ ਮਾਤਰਾ ਨਾਲ ਸਰੀਰ ਵਿਚ ਬੈਕਟੀਰੀਆ ਨਾਲ ਲੜਨ ਦੀ ਸਮਰੱਥਾ ਘਟਣ ਲੱਗਦੀ ਹੈ।
Sugar
- ਜ਼ਿਆਦਾ ਮਿੱਠਾ ਖਾਣਾ
ਖਾਣੇ ਵਿਚ ਚੀਨੀ ਦੀ ਮਾਤਰਾ ਘੱਟ ਕਰਨਾ ਸਿਹਤ ਲਈ ਕਈ ਤਰੀਕਿਆਂ ਨਾਲ ਲਾਭਦਾਇਕ ਹੈ। ਇਸ ਨਾਲ ਇਮਿਊਨਿਟੀ ਸਿਸਟਮ ਵੀ ਠੀਕ ਰਹਿੰਦਾ ਹੈ।
Coffee
- ਕੈਫੀਨ ਦਾ ਜ਼ਿਆਦਾ ਸੇਵਨ
ਐਂਟੀ-ਇੰਫਲੇਮੇਸ਼ਨ ਹੋਣ ਕਾਰਨ ਚਾਹ ਅਤੇ ਕੌਫੀ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਕੈਫੀਨ ਦੀ ਮਾਤਰਾ ਸਰੀਰ ਵਿਚ ਸੋਜ ਵਧਾ ਸਕਦੀ ਹੈ ਅਤੇ ਇਸ ਨਾਲ ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ। ਅਪਣੀ ਡਾਈਟ ਵਿਚ ਸੋਡਾ ਅਤੇ ਕਿਸੇ ਵੀ ਤਰ੍ਹਾਂ ਦੇ ਐਨਰਜੀ ਡ੍ਰਿੰਕ ਨੂੰ ਸ਼ਾਮਲ ਨਾ ਕਰੋ।
Apple
- ਫਾਈਬਰ ਦੀ ਕਮੀ
ਫਾਈਬਰ ਨਾਲ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ ਅਤੇ ਇਹ ਇਮਿਊਨਿਟੀ ਨੂੰ ਵਧਾਉਣ ਦਾ ਕੰਮ ਕਰਦਾ ਹੈ। ਕਈ ਖੋਜਾਂ ਦਾ ਦਾਅਵਾ ਹੈ ਕਿ ਫਾਈਬਰ ਅਤੇ ਪ੍ਰੀ-ਬਾਇਓਟਿਕ ਇਮਿਊਨ ਸਿਸਟਮ ਨੂੰ ਤੰਦਰੁਸਤ ਬਣਾਉਂਦਾ ਹੈ ਅਤੇ ਸਰੀਰ ਨੂੰ ਵਾਇਰਸ ਤੋਂ ਬਚਾਉਂਦਾ ਹੈ।
Vegetables
- ਹਰੀਆਂ ਸਬਜ਼ੀਆਂ ਨਾ ਖਾਣਾ
ਹਰੀਆਂ ਸਬਜ਼ੀਆਂ ਖਾਣ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਹਰੀਆਂ ਸਬਜ਼ੀਆਂ ਵਿਚ ਵਿਟਾਮਿਨ ਏ, ਸੀ ਅਤੇ ਫੋਲੇਟ ਪਾਇਆ ਜਾਂਦਾ ਹੈ ਜੋ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਜੋ ਲੋਕ ਹਰੀਆਂ ਸਬਜ਼ੀਆਂ ਨਹੀਂ ਖਾਂਦੇ ਹਨ, ਆਮ ਤੌਰ ‘ਤੇ ਉਹਨਾਂ ਦੀ ਇਮਿਊਨਿਟੀ ਬਹੁਤ ਕਮਜ਼ੋਰ ਹੁੰਦੀ ਹੈ।