ਮਾਇਨੇ ਰੱਖਦੀਆਂ ਹਨ ਤੁਹਾਡੀਆਂ ਜ਼ਰੂਰਤਾਂ ਵੀ
Published : Jun 26, 2019, 6:24 pm IST
Updated : Jun 26, 2019, 6:24 pm IST
SHARE ARTICLE
Mattrers Your needs
Mattrers Your needs

ਆਪਣੇ ਆਪ ਦੀ ਪਹਿਚਾਣ ਕਰੋ

ਨਵੀਂ ਦਿੱਲੀ: ਅਪਣੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਸੁਆਰਥ ਦੀ ਨਿਸ਼ਾਨੀ ਨਹੀਂ ਹੈ। ਅਪਣੀਆਂ ਹੱਦਾਂ ਤਹਿ ਕਰਨਾ ਬਹੁਤ ਮੁਸ਼ਕਲ ਹੈ। ਅਕਸਰ ਅਸੀਂ ਅਪਣਿਆਂ ਨੂੰ ਖੁਸ਼ ਕਰਨ ਲਈ ਅਪਣੀਆਂ ਹੱਦਾਂ ਤੇ ਜ਼ਰੂਰਤਾਂ ਨੂੰ ਭੁੱਲ ਜਾਂਦੇ ਹਾਂ। ਲੋਕ ਅਪਣੇ ਪਰਵਾਰ, ਮਿੱਤਰਾਂ, ਦੋਸਤਾਂ ਨੂੰ ਨਾਰਾਜ਼ ਹੋਣ ਦੇ ਡਰ ਤੋਂ ਕਿਸੇ ਵੀ ਚੀਜ਼ ਜਾਂ ਕੰਮ ਤੋਂ ਨਾਹ ਨਹੀਂ ਕਰਦੇ। ਉਹਨਾਂ ਦੀਆਂ ਹਰ ਪ੍ਰਕਾਰ ਦੀਆਂ ਗੱਲਾਂ ਮੰਨ ਲੈਂਦੇ ਹਨ।

Your Need Your Need

ਇਹ ਕਿਸੇ ਦੇ ਪਰਵਾਰ, ਸਮਾਜ, ਮਾਨਤਾਵਾਂ ਅਤੇ ਸਭ ਤੋਂ ਅਹਿਮ ਗੱਲ ਕਿ ਖੁਦ ਨਾਲ ਖੁਦ ਦਾ ਰਿਸ਼ਤਾ ਜੁੜਿਆ ਜਟਿਲ ਮਸਲਾ ਹੈ। ਹੱਦ ਤੈਅ ਕਰਨਾ, ਆਤਮ ਸਮਰਪਣ ਅਤੇ ਮਿਹਨਤੀ ਅਭਿਆਸ ਦੀ ਵਿਆਪਕ ਯਾਤਰਾ ਦਾ ਫ਼ੈਸਲੇ ਵਾਲਾ ਕਦਮ ਹੈ। ਲੋਕ ਖ਼ੁਦ ਨੂੰ ਸੁਰੱਖਿਅਤ ਰੱਖਣ ਲਈ ਸੀਮਾਵਾਂ ਤਹਿ ਕਰਦੇ ਹਨ। ਅਪਣੀਆਂ ਜ਼ਰੂਰਤਾਂ, ਇਛਾਵਾਂ, ਮੁੱਲਾਂ ਅਤੇ ਨਜ਼ਰੀਏ ਦੀ ਡੂੰਘੀ ਸਮਝ ਵਿਕਸਿਤ ਕਰਨਾ ਸਾਨੂੰ ਸਾਡੀ ਪਹਿਚਾਣ ਦਾ ਬੋਧ ਕਰਵਾਉਂਦਾ ਹੈ।

LifeStyle LifeStyle

ਇਹ ਪਹਿਚਾਣ ਸੱਚ ਬੋਲਣ ਦੀ ਸਾਡੀ ਪ੍ਰਤੀਬੱਧਤਾ ਤੋਂ ਡਰਨ ਨਹੀਂ ਦਿੰਦੀ। ਜਦੋਂ ਸਾਨੂੰ ਅਪਣੇ ਆਪ ਦਾ ਪਤਾ ਲੱਗ ਜਾਵੇਗਾ ਕਿ ਅਸੀਂ ਕੀ ਹਾਂ, ਕੀ ਚਾਹੁੰਦੇ ਹਾਂ ਤਾਂ ਦੂਜਿਆਂ ਨੂੰ ਦਸਣ ਵਿਚ ਆਸਾਨੀ ਹੋ ਜਾਵੇਗੀ। ਉਸ ਸਮੇਂ ਲੋਕਾਂ ਦਾ ਇੰਤਜ਼ਾਰ ਕਰਨਾ ਪਵੇਗਾ ਕਿ ਸਾਡੇ ਲਈ ਬੋਲਣ। ਅਪਣੀ ਕੀਮਤ 'ਤੇ ਦੂਜਿਆਂ ਦੀਆਂ ਜ਼ਰੂਰਤਾਂ ਨੂੰ ਪ੍ਰਾਥਮਿਕਤਾ ਦੇਣੀ ਹੋਵੇਗੀ ਅਤੇ ਅਪਣੇ ਲਈ ਦੂਜਿਆਂ ਦੇ ਸਮਰਥਨ ਦਾ ਇੰਤਜ਼ਾਰ ਕਰਨਾ ਹੋਵੇਗਾ। ਇਹ ਸਥਿਤੀਆਂ ਕਾਫ਼ੀ ਨਿਰਾਸ਼ਾਜਨਕ ਹੁੰਦੀ ਹੈ।

ਇਸ ਲਈ ਅਪਣੇ ਆਪ ਦਾ ਬੋਧ ਵਿਕਸਿਤ ਕਰਨਾ ਬਹੁਤ ਜ਼ਰੂਰੀ ਹੈ। ਅਪਣੇ ਉਦੇਸ਼ ਲਈ ਕਿਸੇ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ। ਫਿਰ ਚਾਹੇ ਉਹ ਸਾਡਾ ਮਿੱਤਰ ਹੋਵੇ, ਸਾਡਾ ਰਿਸ਼ਤੇਦਾਰ ਹੋਵੇ ਕੋਈ ਵੀ ਹੋਵੇ। ਅਪਣੀਆਂ ਬੁਨਿਆਦੀ ਜ਼ਰੂਰਤਾਂ ਨੂੰ ਪਹਿਚਾਣ ਕੇ ਅਸਲ ਵਿਚ ਇਹ ਜਾਣੋ ਕਿ ਅਪਣੇ ਲਈ ਅਸੀਂ ਕੀ ਕਰਨਾ ਹੈ। ਇਸ ਨਾਲ ਤੁਸੀਂ ਦੂਜਿਆਂ 'ਤੇ ਨਿਰਭਰ ਹੋਣ ਤੋਂ ਮੁਕਤ ਹੋਵੋਗੇ।  ਅਪਣੀ ਸੱਚਾਈ ਅਤੇ ਵਿਵਹਾਰ ਵਿਚ ਉਤਰਨਾ ਇਕ ਦਿਨ ਦੀ ਗੱਲ ਨਹੀਂ ਹੈ।

LifeStyle LifeStyle

ਇਹ ਜੀਵਨਭਰ ਚਲਣ ਵਾਲੀਆਂ ਯਾਤਰਾ ਹੈ। ਇਸ ਨਾਲ ਸੱਚਾਈ ਦਾ ਰੂਪ ਵੀ ਬਦਲ ਜਾਂਦਾ ਹੈ। ਇੱਥੇ ਸੱਚ ਦਾ ਮਤਲਬ ਰਿਸ਼ਤੇ, ਜ਼ਰੂਰਤਾਂ, ਪਹਿਚਾਣ ਆਦਿ ਨਾਲ ਹੈ। ਇਸ ਯਾਤਰਾ ਵਿਚ ਸਬਰ ਚਾਹੀਦਾ ਹੈ ਅਤੇ ਹੌਂਸਲਾ ਵੀ। ਇਸ ਵਿਚ ਅਪਣੇ ਪ੍ਰਤੀ ਅਪਣਾ ਪਿਆਰ ਅਤੇ ਦੂਜਿਆਂ ਦਾ ਪਿਆਰ ਵੀ ਚਾਹੀਦਾ ਹੈ। ਦਬਾਅ ਵਿਚ ਕਿਸੇ ਰਿਸ਼ਤੇ ਨੂੰ ਸਵੀਕਾਰ ਕਰਨਾ ਬੋਝ ਬਣ ਸਕਦਾ ਹੈ। ਅਸਲ ਵਿਚ ਅਜਿਹੇ ਰਿਸ਼ਤੇ ਵਿਚ ਕਦੇ ਖੁਸ਼ੀ ਨਹੀਂ ਮਿਲਦੀ।

ਇਸ ਲਈ ਇੱਥੇ ਅਪਣੀਆਂ ਹੱਦਾਂ ਤਹਿ ਕਰਨ ਦਾ ਮਸਲਾ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਅਪਣੀਆਂ ਹੱਦਾਂ ਤਹਿ ਕੀਤੀਆਂ ਹੋਣਗੀਆਂ ਤਾਂ ਹੀ ਰਿਸ਼ਤੇ ਵਿਚ ਇਮਾਨਦਾਰੀ ਆਵੇਗੀ। ਸਮਾਜ ਵਿਚ ਇਕ ਵਿਅਕਤੀ ਦੀ ਪਹਿਚਾਣ ਉਸ ਦੇ ਪ੍ਰਤੀ ਦੂਜੇ ਲੋਕਾਂ ਦੇ ਨਜ਼ਰੀਏ ਤੋਂ ਬਣਦੀ ਹੈ। ਜਦਕਿ ਉਸ ਦੀ ਅਸਲ ਪਹਿਚਾਣ ਉਹ ਹੁੰਦੀ ਹੈ ਜੋ ਉਹ ਖੁਦ ਅਪਣੇ ਬਾਰੇ ਮਹਿਸੂਸ ਕਰਦਾ ਹੈ। ਬੁਨਿਆਦੀ ਜ਼ਰੂਰਤਾਂ ਨੂੰ ਜਾਣਨ ਤੋਂ ਬਾਅਦ ਹੀ ਅਪਣੀ ਅਸਲ ਪਹਿਚਾਣ ਕੀਤੀ ਜਾ ਸਕਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement