ਧੁੱਪ ਨਾਲ ਕਾਲੀ ਹੋਈ ਚਮੜੀ ਲਈ ਘਰੇਲੂ ਇਲਾਜ
Published : Sep 27, 2019, 3:58 pm IST
Updated : Sep 27, 2019, 3:58 pm IST
SHARE ARTICLE
Home remedy for sunburned skin
Home remedy for sunburned skin

ਗਰਮੀ ਦਾ ਅਸਰ ਸੱਭ ਤੋਂ ਜ਼ਿਆਦਾ ਸਰੀਰ ਨੂੰ ਝੇਲਣਾ ਪੈਂਦਾ ਹੈ। ਧੁੱਪ ਕਾਰਨ ਨਾ ਸਿਰਫ਼ ਚਮੜੀ ਬਲਦੀ ਹੈ ਅਤੇ ਨਾਲ ਹੀ ਟੈਨ ਵੀ ਹੁੰਦੀ ਹੈ।

ਗਰਮੀ ਦਾ ਅਸਰ ਸੱਭ ਤੋਂ ਜ਼ਿਆਦਾ ਸਰੀਰ ਨੂੰ ਝੇਲਣਾ ਪੈਂਦਾ ਹੈ। ਧੁੱਪ ਕਾਰਨ ਨਾ ਸਿਰਫ਼ ਚਮੜੀ ਬਲਦੀ ਹੈ ਅਤੇ ਨਾਲ ਹੀ ਟੈਨ ਵੀ ਹੁੰਦੀ ਹੈ। ਧੁੱਪ ਤੋਂ ਬਚਣ ਦੇ ਲ‍ਈ ਹਾਲਾਂਕਿ ਕੁੜੀਆਂ ਬਹੁਤ ਸਾਰੇ ਨੁਸਖ਼ੇ ਵਰਤਦੀਆਂ ਹਨ ਪਰ ਬਾਵਜੂਦ ਇਸ ਦੇ ਚਮੜੀ 'ਤੇ ਕੜੀ ਧੁੱਪ ਕਾਰਨ ਹੱਥ ਅਤੇ ਪੈਰ ਕਾਲੇ ਪੈ ਜਾਂਦੇ ਹਨ। ਗੱਡੀ ਚਲਾਉਣ ਕਾਰਨ ਵੀ ਹੱਥ ਧੁੱਪ ਦੇ ਸਿੱਧੇ ਸੰ‍ਪਰਕ 'ਚ ਆਉਣ ਨਾਲ ਵੀ ਟੈਨ ਦੀ ਸਮੱਸ‍ਿਆ ਹੋ ਜਾਂਦੀ ਹੈ। ਉਥੇ ਹੀ ਗਰਮੀ 'ਚ ਸ਼ਾਰਟ ਜਾਂ ਕੈਪਰੀ ਪਾਉਣ ਕਾਰਨ ਸਨ ਟੈਨਿੰਗ ਹੋ ਜਾਂਦੀ ਹੈ।

TanningTanning

ਜੇਕਰ ਤੁਸੀਂ ਵੀ ਸ‍ਕੂਲ - ਕਾਲਜ ਜਾਂ ਦਫ਼ਤਰ ਜਾਂਦੇ ਹੋ ਤਾਂ ਤੁਹਾਨੂੰ ਗਰਮੀਆਂ ਦੇ ਦਿਨਾਂ ਵਿਚ ਤੇਜ਼ ਧੁੱਪ ਤੋਂ ਬਚਣਾ ਜ਼ਰੂਰੀ ਹੈ। ਸਾਫ਼ ਹੱਥਾਂ ਨਾਲ ਸੁੰਦਰਤਾ ਅਤੇ ਜ਼ਿਆਦਾ ਨਿਖ਼ਰਦੀ ਹੈ ਪਰ ਜੇਕਰ ਹੱਥ ਹੀ ਕਾਲੇ ਹੋ ਜਾਣਗੇ ਤਾਂ ਤੁਹਾਡਾ ਗੋਰਾ ਚਿਹਰਾ ਵੀ ਉਨਾਂ ਵਧੀਆ ਨਹੀਂ ਲਗੇਗਾ। ਮਾਰਕੀਟ ਵਿਚ ਉਪਲਬ‍ਧ ਪ੍ਰੋਡਕ‍ਟ ਇਸ‍ਤਮਾਲ ਕਰਨ ਦੀ ਬਜਾਏ ਤੁਹਾਨੂੰ ਘਰੇਲੂ ਨੁਸ‍ਖ਼ਿਆਂ 'ਤੇ ਭਰੋਸਾ ਕਰਨਾ ਸਿਖਣਾ ਹੋਵੇਗਾ। ਜੇਕਰ ਤੁਸੀਂ ਹੇਠਾਂ ਦਿਤੇ ਗਏ ਕੁਦਰਤੀ ਉਪਰਾਲਿਆਂ ਦੀ ਵਰਤੋਂ ਕਰੋਗੇ ਤਾਂ ਧੁੱਪੇ ਕਾਲੇ ਪੈ ਚੁਕੇ ਹੱਥ ਫਿਰ ਤੋਂ ਦੁਬਾਰਾ ਗੋਰੇ ਨਜ਼ਰ ਆਉਣਗੇ। 

Aloe veraAloe vera

ਐਲੋਵੇਰਾ : ਐਲੋਵੇਰਾ ਅਪਣੇ ਉੱਚ ਵਿਟਾਮਿਨ ਮਾਤਰਾ ਕਾਰਨ ਚਮੜੀ ਤੋਂ ਹੌਲੀ-ਹੌਲੀ ਟੈਨ ਨੂੰ ਕੱਢ ਸਕਦਾ ਹੈ ਅਤੇ ਦੂਜੇ ਪਾਸੇ ਦਹੀ ਟੈਨ ਪੂਰੀ ਤਰ੍ਹਾਂ ਨਾਲ ਦੂਰ ਕਰਦੇ ਹੋਏ ਚਮੜੀ ਨੂੰ ਪਰਭਾਵੀ ਢੰਗ ਨਾਲ ਪੋਸ਼ਣ ਦਿੰਦਾ ਹੈ। 4 ਚੱਮਚ ਤਾਜ਼ਾ ਇਕੱਠੇ ਐਲੋਵੇਰਾ ਦੇ ਗੁਦੇ ਨਾਲ ਦਹੀ  ਦੇ 3 ਚੱਮਚ ਮਿਲਾਉ। ਅਪਣੇ ਹੱਥਾਂ ਦੀ ਚਮੜੀ 'ਤੇ ਹਲਕੇ ਹੱਥ ਨਾਲ ਇਸ ਪੈਕ ਨੂੰ ਰਗੜੋ ਅਤੇ ਚਮੜੀ ਨੂੰ ਇਸ ਨਰਮ ਕਪੜੇ ਨਾਲ ਢੱਕ ਦਿਉ। ਇਹ 30 ਮਿੰਟ ਲਈ ਰਹਿਣ ਦਿਉ ਅਤੇ ਫਿਰ ਪਾਣੀ ਨਾਲ ਹਟਾ ਲਵੋ।

lemonlemon

ਨੀਂਬੂ ਰਸ : ਨੀਂਬੂ ਦੇ ਰਸ ਨੂੰ ਉਸ ਜਗ੍ਹਾ 'ਤੇ ਲਗਾਉ ਜਿੱਥੇ ਸਨ ਟੈਨਿੰਗ ਹੋ ਗਈ ਹੋਵੇ। ਇਸ ਨੂੰ ਅੱਧੇ ਘੰਟੇ ਲਈ ਰਖੋ ਅਤੇ ਫਿਰ ਧੋ ਲਵੋ।  ਇਸ ਤੋਂ ਬਾਅਦ ਹੱਥਾਂ 'ਚ ਮਾਇਸਚਰਾਈਜ਼ਰ ਲਗਾਉਣਾ ਨਾ ਭੁਲੋ ਕ‍ਿਉਂਕਿ ਨੀਂਬੂ ਲਗਾਉਣ ਨਾਲ ਚਮੜੀ ਸੁੱਕ ਜਾਂਦੀ ਹੈ। 

CurdCurd

ਦਹੀ : ਦਹੀ ਨਾਲ ਹੱਥਾਂ ਦੀ ਸਨ ਟੈਨਿੰਗ ਖ਼ਤਮ ਹੋ ਜਾਂਦੀ ਹੈ। ਠੰਡੀ ਦਹੀ ਹੱਥਾਂ 'ਤੇ ਲਗਾ ਲਵੋ ਅਤੇ ਫਿਰ 15 ਮਿੰਟ ਤੋਂ ਬਾਅਦ ਧੋ ਲਵੋ।  ਇਹ ਨੀਂਬੂ ਦੇ ਰਸ ਤੋਂ ਜ਼ਿਆਦਾ ਲਾਭਕਾਰੀ ਹੈ। ਟਮਾਟਰ ਦਾ ਰਸ ਹੱਥਾਂ ਦੇ ਕਾਲੇ ਪੈ ਚੁਕੇ ਭਾਗ ਵਿਚ ਟਮਾਟਰ ਦਾ ਰਸ ਮਿਲਾਉ ਅਤੇ 10 ਮਿੰਟ ਬਾਅਦ ਪਾਣੀ ਨਾਲ ਧੋ ਕੇ ਹੱਥਾਂ ਨੂੰ ਸਾਫ਼ ਕਰ ਲਵੋ। ਅਜਿਹਾ ਰੋਜ਼ ਕਰਨ ਨਾਲ ਤੁਹਾਡੇ ਹੱਥ ਗੋਰੇ ਦਿਖਣ ਲਗ ਜਾਣਗੇ। 

PotatoPotato

ਕੱਚਾ ਆਲੂ : ਕੱਚੇ ਆਲੂ 'ਚ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਚਮੜੀ ਦੇ ਰੰਗ ਨੂੰ ਸਾਫ਼ ਕਰ ਦਿੰਦਾ ਹੈ। ਆਲੂ ਨੂੰ ਕੱਟੋ ਅਤੇ ਹੱਥਾਂ 'ਤੇ ਲਗਾ ਲਵੋ। ਇਸ ਦਾ ਨਤੀਜਾ ਕੁਝ ਦਿਨਾਂ ਬਾਅਦ ਹੀ ਸਾਹਮਣੇ ਆਵੇਗਾ। ਆਲੂ ਦੀ ਜਗ੍ਹਾ 'ਤੇ ਖੀਰੇ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। 

TomatoTomato

ਟਮਾਟਰ ਦਾ ਜੂਸ : ਟਮਾਟਰ ਦਾ ਜੂਸ ਲਵੋ, ਚਾਵਲ ਦਾ ਆਟਾ, ਕਣਕ ਦਾ ਆਟਾ ਅਤੇ ਦੁੱਧ ਲਉ। ਇਨ੍ਹਾਂ ਸਾਰੀ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਉ। ਇਸ ਘੋਲ ਨੂੰ ਸਰੀਰ ਦੇ ਉਨ੍ਹਾਂ ਅੰਗਾਂ ਉਤੇ ਲਗਾਉ ਜਿਥੇ ਟੈਨਿੰਗ ਦੀ ਸਮੱਸ‍ਿਆ ਹੋਵੇ। ਆਟੇ ਨਾਲ ਪਪੜੀ ਉਤਰਦੀ ਹੈ, ਟਮਾਟਰ ਟੈਨ ਹਟਾਉਂਦਾ ਹੈ ਅਤੇ ਦੁੱਧ ਚਮੜੀ ਨੂੰ ਨਮੀ ਪ੍ਰਦਾਨ ਕਰਦਾ ਹੈ। ਇਸ ਪੇਸ‍ਟ ਨੂੰ ਲਗਾ ਕੇ ਇਸ ਨੂੰ ਸੁਕਾ ਲਉ,  ਫਿਰ ਇਸ ਨੂੰ ਧੋ ਲਵੋ। ਹਰ ਦੂਜੇ ਦਿਨ ਇਸ ਪੇਸ‍ਟ ਦੀ ਵਰਤੋਂ ਕਰੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement