
10 ਹਜ਼ਾਰ ਅਹੁਦਿਆਂ 'ਤੇ ਅਪਲਾਈ ਕਰਨ ਲਈ ਅੰਤਮ ਮਿਤੀ 29 ਮਈ 2019 ਤੱਕ
ਨਵੀਂ ਦਿੱਲੀ : ਕਰਮਚਾਰੀ ਚੋਣ ਕਮਿਸ਼ਨ (SSC) ਨੇ ਲਗਭਗ 10 ਹਜ਼ਾਰ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ 'ਤੇ ਭਰਤੀ ਪ੍ਰਕਿਰਿਆ 22 ਅਪ੍ਰੈਲ 2019 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਅੰਤਮ ਮਿਤੀ 29 ਮਈ 2019 ਹੈ। ਇਸ ਭਰਤੀ ਪ੍ਰਕਿਰਿਆ ਰਾਹੀਂ ਮਲਟੀ ਟਾਸਕਿੰਗ ਸਟਾਫ਼ (MTS) ਦੇ ਅਹੁਦਿਆਂ 'ਤੇ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਪ੍ਰੀਖਿਆ 'ਚ ਬੈਠਣ ਲਈ ਘੱਟੋ-ਘੱਟ ਯੋਗਤਾ 10ਵੀਂ/ਮੈਟ੍ਰਿਕ ਲਾਜ਼ਮੀ ਹੈ।
SSC
ਮਲਟੀ ਟਾਸਕਿੰਗ ਸਟਾਫ਼ (MTS) ਲਈ ਕੁਲ 10 ਹਜ਼ਾਰ ਅਹੁਦਿਆਂ 'ਤੇ ਭਰਤੀ ਹੋਵੇਗੀ।
ਆਵੇਦਨ ਪ੍ਰਕਿਰਿਆ 22 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਅੰਤਮ ਮਿਤੀ 29 ਮਈ 2019 ਹੈ।
ਫੀਸ ਜਮਾਂ ਕਰਵਾਉਣ ਦੀ ਅੰਤਮ ਮਿਤੀ 31 ਮਈ 2019 ਹੈ।
ਪੇਪਰ-1 ਕੰਪਿਊਟਰ ਬੇਸਡ ਟੈਸਟ (CBT) ਪ੍ਰੀਖਿਆ 2 ਅਗਸਤ ਤੋਂ 6 ਸਤੰਬਰ 2019 ਤਕ ਚਲੇਗੀ।
ਪੇਪਰ-2 ਕੰਪਿਊਟਰ ਬੇਸਡ ਟੈਸਟ (CBT) ਪ੍ਰੀਖਿਆ 17 ਨਵੰਬਰ ਨੂੰ ਹੋਵੇਗੀ।
SSC MTS ਨਤੀਜਾ ਜਾਰੀ ਕਰਨ ਦੀ ਸੰਭਾਵਤ ਤਰੀਕ : ਦਸੰਬਰ 2019
ਜਨਰਲ / OBC ਬੇਨਤੀਕਰਤਾ ਲਈ 100 ਰੁਪਏ ਐਪਲੀਕੇਸ਼ਨ ਫੀਸ ਤੈਅ ਕੀਤੀ ਗਈ ਹੈ, ਜਦਕਿ SC/ST/PH/ ਔਰਤਾਂ (ਸਾਰੇ ਵਰਗ) ਨੂੰ ਛੋਟ ਦਿੱਤੀ ਗਈ ਹੈ।
ਬੇਨਤੀਕਰਤਾ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਪੇਪਰ ਪੈਟਰਨ :
ਪੇਪਰ-1 'ਚ ਆਬਜੈਕਟਿਵ ਸਵਾਲ ਪੁੱਛੇ ਜਾਣਗੇ, ਜਿਨ੍ਹਾਂ 'ਚ 300 ਸਵਾਲ ਹੋਣਗੇ। ਇਸ ਦੇ ਲਈ 2 ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਇਸ 'ਚ Reasoning ability, Numerical aptitude, English Language and general awareness ਦੇ ਸਵਾਲ ਹੋਣਗੇ।
ਪੇਪਰ-2 'ਚ ਸਬਜੈਕਟਿਵ ਸਵਾਲ (Essay writing and Letter writing) ਆਉਣਗੇ। ਇਸ ਪੇਪਰ 'ਚ ਪ੍ਰੀਖਿਆਰਥੀਆਂ ਨੂੰ 30 ਮਿੰਟ ਦਾ ਸਮਾਂ ਮਿਲੇਗਾ। ਇਹ 50 ਨੰਬਰ ਦਾ ਪੇਪਰ ਹੋਵੇਗਾ।