ਧੁੱਪ ਨਾਲ ਕਾਲੇ ਹੋਏ ਹੱਥਾਂ ਅਤੇ ਪੈਰਾਂ ਨੂੰ ਸਾਫ਼ ਕਰਨ ਲ‍ਈ ਦੇਸੀ ਨੁਸ‍ਖ਼ੇ
Published : May 30, 2018, 6:58 pm IST
Updated : May 30, 2018, 6:58 pm IST
SHARE ARTICLE
Home remedies for tanning
Home remedies for tanning

ਗਰਮੀ ਦਾ ਅਸਰ ਸੱਭ ਤੋਂ ਜ਼ਿਆਦਾ ਸਰੀਰ ਨੂੰ ਝੇਲਣਾ ਪੈਂਦਾ ਹੈ। ਧੁੱਪ ਕਾਰਨ ਨਾ ਸਿਰਫ਼ ਚਮੜੀ ਬਲਦੀ ਹੈ ਅਤੇ ਨਾਲ ਹੀ ਟੈਨ ਵੀ ਹੁੰਦੀ ਹੈ। ਧੁੱਪ ਤੋਂ ਬਚਣ ਦੇ ਲ‍ਈ ਹਾਲਾਂਕਿ..

ਗਰਮੀ ਦਾ ਅਸਰ ਸੱਭ ਤੋਂ ਜ਼ਿਆਦਾ ਸਰੀਰ ਨੂੰ ਝੇਲਣਾ ਪੈਂਦਾ ਹੈ। ਧੁੱਪ ਕਾਰਨ ਨਾ ਸਿਰਫ਼ ਚਮੜੀ ਬਲਦੀ ਹੈ ਅਤੇ ਨਾਲ ਹੀ ਟੈਨ ਵੀ ਹੁੰਦੀ ਹੈ। ਧੁੱਪ ਤੋਂ ਬਚਣ ਦੇ ਲ‍ਈ ਹਾਲਾਂਕਿ ਕੁੜੀਆਂ ਬਹੁਤ ਸਾਰੇ ਨੁਸਖ਼ੇ ਵਰਤਦੀਆਂ ਹਨ ਪਰ ਬਾਵਜੂਦ ਇਸ ਦੇ ਚਮੜੀ 'ਤੇ ਕੜੀ ਧੁੱਪ ਕਾਰਨ ਹੱਥ ਅਤੇ ਪੈਰ ਕਾਲੇ ਪੈ ਜਾਂਦੇ ਹਨ। ਗੱਡੀ ਚਲਾਉਣ ਕਾਰਨ ਵੀ ਹੱਥ ਧੁੱਪ ਦੇ ਸਿੱਧੇ ਸੰ‍ਪਰਕ 'ਚ ਆਉਣ ਨਾਲ ਵੀ ਟੈਨ ਦੀ ਸਮੱਸ‍ਿਆ ਹੋ ਜਾਂਦੀ ਹੈ। ਉਥੇ ਹੀ ਗਰਮੀ 'ਚ ਸ਼ਾਰਟ ਜਾਂ ਕੈਪਰੀ ਪਾਉਣ ਕਾਰਨ ਸਨ ਟੈਨਿੰਗ ਹੋ ਜਾਂਦੀ ਹੈ।

TanningTanning

ਜੇਕਰ ਤੁਸੀਂ ਵੀ ਸ‍ਕੂਲ - ਕਾਲਜ ਜਾਂ ਦਫ਼ਤਰ ਜਾਂਦੇ ਹੋ ਤਾਂ ਤੁਹਾਨੂੰ ਗਰਮੀਆਂ ਦੇ ਦਿਨਾਂ ਵਿਚ ਕੜੀ ਧੁੱਪ ਤੋਂ ਬਚਣਾ ਜ਼ਰੂਰੀ ਹੈ। ਸਾਫ਼ ਹੱਥਾਂ ਨਾਲ ਸੁੰਦਰਤਾ ਅਤੇ ਜ਼ਿਆਦਾ ਨਿਖ਼ਰਦੀ ਹੈ ਪਰ ਜੇਕਰ ਹੱਥ ਹੀ ਕਾਲੇ ਹੋ ਜਾਣਗੇ ਤਾਂ ਤੁਹਾਡਾ ਗੋਰਾ ਚਿਹਰਾ ਵੀ ਉਨਾਂ ਵਧੀਆ ਨਹੀਂ ਲਗੇਗਾ। ਮਾਰਕੀਟ ਵਿਚ ਉਪਲਬ‍ਧ ਪ੍ਰੋਡਕ‍ਟ ਇਸ‍ਤਮਾਲ ਕਰਨ ਦੀ ਬਜਾਏ ਤੁਹਾਨੂੰ ਘਰੇਲੂ ਨੁਸ‍ਖ਼ਿਆਂ 'ਤੇ ਭਰੋਸਾ ਕਰਨਾ ਸਿਖਣਾ ਹੋਵੇਗਾ। ਜੇਕਰ ਤੁਸੀਂ ਹੇਠਾਂ ਦਿਤੇ ਗਏ ਕੁਦਰਤੀ ਉਪਰਾਲਿਆਂ ਦੀ ਵਰਤੋਂ ਕਰੋਗੇ ਤਾਂ ਧੁੱਪੇ ਕਾਲੇ ਪੈ ਚੁਕੇ ਹੱਥ ਫਿਰ ਤੋਂ ਦੁਬਾਰਾ ਗੋਰੇ ਨਜ਼ਰ ਆਉਣਗੇ। 

Aloe veraAloe vera

ਐਲੋਵੇਰਾ : ਐਲੋਵੇਰਾ ਅਪਣੇ ਉੱਚ ਵਿਟਾਮਿਨ ਮਾਤਰਾ ਕਾਰਨ ਚਮੜੀ ਤੋਂ ਹੌਲੀ-ਹੌਲੀ ਟੈਨ ਨੂੰ ਕੱਢ ਸਕਦਾ ਹੈ ਅਤੇ ਦੂਜੇ ਪਾਸੇ ਦਹੀ ਟੈਨ ਪੂਰੀ ਤਰ੍ਹਾਂ ਨਾਲ ਦੂਰ ਕਰਦੇ ਹੋਏ ਚਮੜੀ ਨੂੰ ਪਰਭਾਵੀ ਢੰਗ ਨਾਲ ਪੋਸ਼ਣ ਦਿੰਦਾ ਹੈ। 4 ਚੱਮਚ ਤਾਜ਼ਾ ਇਕੱਠੇ ਐਲੋਵੇਰਾ ਦੇ ਗੁਦੇ ਨਾਲ ਦਹੀ  ਦੇ 3 ਚੱਮਚ ਮਿਲਾਉ। ਅਪਣੇ ਹੱਥਾਂ ਦੀ ਚਮੜੀ 'ਤੇ ਹਲਕੇ ਹੱਥ ਨਾਲ ਇਸ ਪੈਕ ਨੂੰ ਰਗੜੋ ਅਤੇ ਚਮੜੀ ਨੂੰ ਇਸ ਨਰਮ ਕਪੜੇ ਨਾਲ ਢੱਕ ਦਿਉ। ਇਹ 30 ਮਿੰਟ ਲਈ ਰਹਿਣ ਦਿਉ ਅਤੇ ਫਿਰ ਪਾਣੀ ਨਾਲ ਹਟਾ ਲਵੋ।

lemonlemon

ਨੀਂਬੂ ਰਸ : ਨੀਂਬੂ ਦੇ ਰਸ ਨੂੰ ਉਸ ਜਗ੍ਹਾ 'ਤੇ ਲਗਾਉ ਜਿੱਥੇ ਸਨ ਟੈਨਿੰਗ ਹੋ ਗਈ ਹੋਵੇ। ਇਸ ਨੂੰ ਅੱਧੇ ਘੰਟੇ ਲਈ ਰਖੋ ਅਤੇ ਫਿਰ ਧੋ ਲਵੋ।  ਇਸ ਤੋਂ ਬਾਅਦ ਹੱਥਾਂ 'ਚ ਮਾਇਸਚਰਾਈਜ਼ਰ ਲਗਾਉਣਾ ਨਾ ਭੁਲੋ ਕ‍ਿਉਂਕਿ ਨੀਂਬੂ ਲਗਾਉਣ ਨਾਲ ਚਮੜੀ ਸੁੱਕ ਜਾਂਦੀ ਹੈ। 

CurdCurd

ਦਹੀ : ਦਹੀ ਨਾਲ ਹੱਥਾਂ ਦੀ ਸਨ ਟੈਨਿੰਗ ਖ਼ਤਮ ਹੋ ਜਾਂਦੀ ਹੈ। ਠੰਡੀ ਦਹੀ ਹੱਥਾਂ 'ਤੇ ਲਗਾ ਲਵੋ ਅਤੇ ਫਿਰ 15 ਮਿੰਟ ਤੋਂ ਬਾਅਦ ਧੋ ਲਵੋ।  ਇਹ ਨੀਂਬੂ ਦੇ ਰਸ ਤੋਂ ਜ਼ਿਆਦਾ ਲਾਭਕਾਰੀ ਹੈ। ਟਮਾਟਰ ਦਾ ਰਸ ਹੱਥਾਂ ਦੇ ਕਾਲੇ ਪੈ ਚੁਕੇ ਭਾਗ ਵਿਚ ਟਮਾਟਰ ਦਾ ਰਸ ਮਿਲਾਉ ਅਤੇ 10 ਮਿੰਟ ਬਾਅਦ ਪਾਣੀ ਨਾਲ ਧੋ ਕੇ ਹੱਥਾਂ ਨੂੰ ਸਾਫ਼ ਕਰ ਲਵੋ। ਅਜਿਹਾ ਰੋਜ਼ ਕਰਨ ਨਾਲ ਤੁਹਾਡੇ ਹੱਥ ਗੋਰੇ ਦਿਖਣ ਲਗ ਜਾਣਗੇ। 

PotatoPotato

ਕੱਚਾ ਆਲੂ : ਕੱਚੇ ਆਲੂ 'ਚ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਚਮੜੀ ਦੇ ਰੰਗ ਨੂੰ ਸਾਫ਼ ਕਰ ਦਿੰਦਾ ਹੈ। ਆਲੂ ਨੂੰ ਕੱਟੋ ਅਤੇ ਹੱਥਾਂ 'ਤੇ ਲਗਾ ਲਵੋ। ਇਸ ਦਾ ਨਤੀਜਾ ਕੁਝ ਦਿਨਾਂ ਬਾਅਦ ਹੀ ਸਾਹਮਣੇ ਆਵੇਗਾ। ਆਲੂ ਦੀ ਜਗ੍ਹਾ 'ਤੇ ਖੀਰੇ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। 

TomatoTomato

ਟਮਾਟਰ ਦਾ ਜੂਸ : ਟਮਾਟਰ ਦਾ ਜੂਸ ਲਵੋ, ਚਾਵਲ ਦਾ ਆਟਾ, ਕਣਕ ਦਾ ਆਟਾ ਅਤੇ ਦੁੱਧ ਲਉ। ਇਨ੍ਹਾਂ ਸਾਰੀ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਉ। ਇਸ ਘੋਲ ਨੂੰ ਸਰੀਰ ਦੇ ਉਨ੍ਹਾਂ ਅੰਗਾਂ ਉਤੇ ਲਗਾਉ ਜਿਥੇ ਟੈਨਿੰਗ ਦੀ ਸਮੱਸ‍ਿਆ ਹੋਵੇ। ਆਟੇ ਨਾਲ ਪਪੜੀ ਉਤਰਦੀ ਹੈ, ਟਮਾਟਰ ਟੈਨ ਹਟਾਉਂਦਾ ਹੈ ਅਤੇ ਦੁੱਧ ਚਮੜੀ ਨੂੰ ਨਮੀ ਪ੍ਰਦਾਨ ਕਰਦਾ ਹੈ। ਇਸ ਪੇਸ‍ਟ ਨੂੰ ਲਗਾ ਕੇ ਇਸ ਨੂੰ ਸੁਕਾ ਲਉ,  ਫਿਰ ਇਸ ਨੂੰ ਧੋ ਲਵੋ। ਹਰ ਦੂਜੇ ਦਿਨ ਇਸ ਪੇਸ‍ਟ ਦੀ ਵਰਤੋਂ ਕਰੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement