Google Play Store ਤੋਂ ਭਾਰਤੀ ਐਪਸ ਹਟਾਉਣ ਤੋਂ ਬਾਅਦ ਕੇਂਦਰੀ ਮੰਤਰੀ ਦਾ ਬਿਆਨ, 'ਇਹ ਨਹੀਂ ਹੋ ਸਕਦਾ'
Published : Mar 2, 2024, 12:59 pm IST
Updated : Mar 2, 2024, 3:45 pm IST
SHARE ARTICLE
 10 Indian apps removed from Play Store News in punjabi
10 Indian apps removed from Play Store News in punjabi

Indian apps removed News: ਐਪਸ ਨੇ ਗੂਗਲ ਪਲੇ ਸਟੋਰ ਦੀ ਬਿਲਿੰਗ ਪਾਲਿਸੀ ਦਾ ਨਹੀਂ ਕੀਤਾ ਪਾਲਣ

10 Indian apps removed from Play Store News in punjabi : ਗੂਗਲ ਨੇ ਭਾਰਤ ਦੀਆਂ 10 ਵੱਡੀਆਂ ਐਪਾਂ ਖਿਲਾਫ ਸਖਤ ਕਾਰਵਾਈ ਕੀਤੀ ਹੈ। ਦਰਅਸਲ, ਗੂਗਲ ਨੇ ਇਨ੍ਹਾਂ ਐਪਸ ਨੂੰ ਗੂਗਲ ਪਲੇ ਸਟੋਰ ਤੋਂ ਹਟਾ ਦਿਤਾ ਹੈ ਕਿਉਂਕਿ ਇਹ ਐਪਸ ਗੂਗਲ ਪਲੇ ਸਟੋਰ ਦੀ ਬਿਲਿੰਗ ਪਾਲਿਸੀ ਦਾ ਪਾਲਣ ਨਹੀਂ ਕਰ ਰਹੀਆਂ ਸਨ। 

ਸਰਕਾਰ ਨੇ ਗੂਗਲ ਪਲੇ ਸਟੋਰ ਤੋਂ ਕੁਝ ਐਪਸ ਨੂੰ ਹਟਾਉਣ 'ਤੇ ਸਖ਼ਤ ਰੁਖ ਅਪਣਾਇਆ ਹੈ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਕਹਿਣਾ ਹੈ ਕਿ ਐਪਸ ਨੂੰ ਡੀਲਿਟਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਸ ਦੇ ਨਾਲ ਹੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਇਹ ਵੀ ਕਿਹਾ ਕਿ ਗੂਗਲ ਅਤੇ ਪਲੇ ਸਟੋਰ ਤੋਂ ਹਟਾਏ ਗਏ ਐਪਸ ਨੂੰ ਲੈ ਕੇ ਵਿਵਾਦ ਨੂੰ ਸੁਲਝਾਉਣ ਲਈ ਸਰਕਾਰ ਨੇ ਅਗਲੇ ਹਫਤੇ ਬੈਠਕ ਬੁਲਾਈ ਹੈ।

ਇਹ ਵੀ ਪੜ੍ਹੋ: Amarnath Ghosh Death News: ਅਮਰੀਕਾ 'ਚ ਭਾਰਤੀ ਡਾਂਸਰ ਅਮਰਨਾਥ ਘੋਸ਼ ਦੀ ਗੋਲੀ ਮਾਰ ਕੇ ਹੱਤਿਆ

ਦੱਸ ਦੇਈਏ ਕਿ ਗੂਗਲ ਨੇ ਆਪਣੇ ਇਕ ਬਲਾਗ ਪੋਸਟ 'ਚ ਲਿਖਿਆ ਸੀ ਕਿ ਗੂਗਲ ਪਲੇਅ ਸਟੋਰ 'ਤੇ 2 ਲੱਖ ਤੋਂ ਜ਼ਿਆਦਾ ਭਾਰਤੀ ਐਪ ਡਿਵੈਲਪਰ ਹਨ, ਜੋ ਆਪਣੀ ਬਿਲਿੰਗ ਪਾਲਿਸੀ ਦਾ ਪਾਲਣ ਕਰਦੇ ਹਨ ਪਰ ਇਨ੍ਹਾਂ 10 ਐਪਾਂ ਨੇ ਹੀ ਗੂਗਲ ਪਲੇ ਸਟੋਰ ਨੂੰ ਆਪਣੀਆਂ ਸੇਵਾਵਾਂ ਲਈ ਭੁਗਤਾਨ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ: Chhattisgarh News: ਨਕਸਲੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਭਾਜਪਾ ਨੇਤਾ ਦਾ ਕੀਤਾ ਕਤਲ 

ਗੂਗਲ ਨੇ ਆਪਣੇ ਬਲਾਗ ਪੋਸਟ 'ਚ ਸਾਫ ਤੌਰ 'ਤੇ ਲਿਖਿਆ ਹੈ ਕਿ ਇਨ੍ਹਾਂ ਐਪਸ ਨੂੰ ਤਿਆਰ ਕਰਨ ਲਈ ਤਿੰਨ ਸਾਲ ਤੋਂ ਜ਼ਿਆਦਾ ਦਾ ਸਮਾਂ ਦਿਤਾ ਗਿਆ ਹੈ, ਜਿਸ 'ਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਤਿੰਨ ਹਫਤੇ ਦਾ ਸਮਾਂ ਬੀਤ ਗਿਆ ਹੈ। ਗੂਗਲ ਨੇ ਇਨ੍ਹਾਂ ਐਪਸ ਨੂੰ ਗੂਗਲ ਪਲੇ ਸਟੋਰ ਤੋਂ ਹਟਾਉਣ ਤੋਂ ਠੀਕ ਪਹਿਲਾਂ ਇਸ ਬਲਾਗ ਪੋਸਟ ਨੂੰ ਜਾਰੀ ਕੀਤਾ ਸੀ। ਗੂਗਲ ਨੇ ਇਸ ਵਿੱਚ ਲਿਖਿਆ ਹੈ, "ਅਸੀਂ ਇਹ ਯਕੀਨੀ ਬਣਾਉਣ ਲਈ ਕੁਝ ਜ਼ਰੂਰੀ ਕਦਮ ਚੁੱਕ ਰਹੇ ਹਾਂ ਕਿ ਸਾਡੀਆਂ ਨੀਤੀਆਂ ਨੂੰ ਪੂਰੇ ਸਿਸਟਮ ਵਿਚ ਲਗਾਤਾਰ ਲਾਗੂ ਕੀਤਾ ਜਾਵੇ।

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਦੇ ਸਾਰੇ ਭੱਤਿਆਂ ਨੂੰ ਮਨਜ਼ੂਰੀ, 6 ਹਜ਼ਾਰ ਅਧਿਕਾਰੀ ਲੈ ਸਕਣਗੇ ਲਾਭ 

ਹੁਣ ਗੂਗਲ ਨੇ ਇਸ ਫੈਸਲੇ ਕਾਰਨ ਐਂਡਰਾਇਡ ਪਲੇਅ ਸਟੋਰ ਤੋਂ 10 ਭਾਰਤੀ ਐਪਾਂ ਨੂੰ ਹਟਾ ਦਿੱਤਾ ਹੈ, ਜਿਨ੍ਹਾਂ ਵਿੱਚ Kuku FM, Bharat Matrimony, Shaadi.com, Naukri.com, 99 acres, Truly Madly, Quack Quack, Stage, ALTT (Alt Balaji) ਨਾਮ ਸ਼ਾਮਲ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 10 Indian apps removed from Play Store News in punjabi, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement