ਇਹ ਪਹਿਲਾ ਵਿਅਕਤੀ ਹੋ ਸਕਦਾ ਹੈ ਦੁਨੀਆ ਦੀ ਮਹਿੰਗੀ ਕਾਰ ਖਰੀਦਣ ਵਾਲਾ
Published : May 2, 2019, 11:19 am IST
Updated : May 2, 2019, 11:23 am IST
SHARE ARTICLE
Ronaldo Buys Another Bugatti, World’s Most Expensive Car: Reports
Ronaldo Buys Another Bugatti, World’s Most Expensive Car: Reports

ਜਾਣੋ ਕਿਸ ਕੰਪਨੀ ਦੀਆਂ ਕਾਰਾਂ ਹੁੰਦੀਆਂ ਹਨ ਮਹਿੰਗੀਆਂ

ਦੁਨੀਆਂ ਦੇ ਸਭ ਤੋਂ ਦਿਗ਼ਜ ਫੁੱਟਬਾਲਰਸ ਵਿਚੋਂ ਇਕ ਪੁਰਤਗਾਲ ਦੇ ਕ੍ਰਿਸਟੀਯਾਨੋ ਰੋਨਾਲਡੋ ਦਾ ਕਾਰਾਂ ਲਈ ਪਿਆਰ ਅਕਸਰ ਸੁਰਖ਼ੀਆਂ ਵਿਚ ਰਿਹਾ ਹੈ। ਰੋਨਾਲਡੋ ਨੂੰ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਬਣਾਉਣ ਵਾਲੀ ਕੰਪਨੀ ਬੁਗਾਟੀ ਦੀਆਂ ਕਾਰਾਂ ਜ਼ਿਆਦਾ ਪਸੰਦ ਹਨ। ਰੋਨਾਲਡੋ ਨੇ ਪਿਛਲੇ ਸਾਲ ਬੁਗਾਟੀ ਚਿਰੋਨ ਨੂੰ ਖਰੀਦਣ ਲਈ 2.15 ਮਿਲੀਅਨ ਪਾਉਂਡ ਖਰਚ ਕੀਤੇ ਸਨ। ਰੋਨਾਲਡੋ ਕੋਲ ਐਸਟਨ ਮਾਰਟਿਨਸ, ਲੈਮਬੋਰਗਿਨੀ ਅਤੇ ਰੋਲਸ ਰਾਇਸ ਫੈਂਟਸ ਨਾਂ ਦੀਆਂ ਕਾਰਾਂ ਵੀ ਹਨ।

lalaCristiano Ronaldo
ਹੁਣ ਖ਼ਬਰ ਮਿਲੀ ਹੈ ਕਿ ਰੋਨਾਲਡੋ ਨੇ ਇਕ ਹੋਰ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਖਰੀਦ ਲਈ ਹੈ। ਮੀਡੀਆ ਰਿਪੋਰਟਸ ਮੁਤਾਬਕ ਬੁਗਾਟੀ ਨੇ ਹਾਲ ਹੀ ਵਿਚ ਅਪਣੀ ਹੁਣ ਤਕ ਦੀ ਸਭ ਤੋਂ ਮਹਿੰਗੀ ਕਾਰ ਬੁਗਾਟੀ La Voiture Noire ਮਾਰਕਿਟ ਵਿਚ ਲਿਆਂਦੀ ਸੀ। ਇਸ ਨੂੰ 1930 ਵਿਚ ਬਣੀ ਬੁਗਾਟੀ ਟਾਈਪ ਸੀ-57 ਐਸਸੀ ਨੂੰ ਰਿਕਾਲ ਕਰਦੇ ਹੋਏ ਬਣਾਇਆ ਗਿਆ ਹੈ। ਟਾਈਪ ਸੀ-57 ਐਸਸੀ ਅਟਲਾਂਟਿਕ ਬੁਗਾਟੀ ਦੇ ਸੰਸਥਾਪਕ ਅਟੋਰ ਬੁਗਾਟੀ ਦੇ ਪੁੱਤਰ ਜੀਨ ਬੁਗਾਟੀ ਨੇ ਇਸ ਨੂੰ ਡਿਜ਼ਾਇਨ ਕੀਤਾ ਸੀ।

LalaLa Voiture Noire 

La Voiture Noire ਦੀ ਕੀਮਤ ਬਿਨਾਂ ਟੈਕਸ ਜੋੜੇ 11 ਮਿਲੀਅਨ ਯੂਰੋ ਦਸੀ ਜਾ ਰਹੀ ਹੈ। ਟੈਕਸ ਜੋੜ ਕੇ ਇਸ ਕਾਰ ਦੀ ਕੀਮਤ 16.7 ਮਿਲੀਅਨ ਯੂਰੋ ਜਾਂ 133 ਕਰੋੜ ਰੁਪਏ ਹੋਵੇਗੀ। ਇਸ ਕਾਰ ਨੂੰ ਕੰਪਨੀ ਦੀ ਸਥਾਪਨਾ ਦੀ 11ਵੀਂ ਵਰ੍ਹੇਗੰਢ ’ਤੇ ਰਿਲੀਜ਼ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਹ ਪਤਾ ਚਲਿਆ ਕਿ La Voiture Noire ਦਾ ਕੇਵਲ ਇਕ ਹੀ ਖਰੀਦਦਾਰ ਹੋਵੇਗਾ ਪਰ ਕੰਪਨੀ ਉਸ ਨਾਮ ਦੇ ਖੁਲਾਸੇ ਨੂੰ ਲੈ ਕੇ ਕਾਫੀ ਸਖ਼ਤ ਰਹੀ।

ਐਸਸੀ ਮੁਤਾਬਕ, ਹੁਣ ਤਕ ਰਾਜ ਤੋਂ ਪਤਾ ਪਰਦਾ ਉੱਠ ਗਿਆ ਹੈ। ਰਿਪੋਰਟਸ ਮੁਤਾਬਕ ਜੁਵੈਂਟਸ ਫਾਰਵਰਡ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਆਟੋਮੋਬਾਇਲ ਵਿਚੋਂ ਇਕ ਨੂੰ ਅਪਣੀਆਂ ਕਾਰਾਂ ਵਿਚ ਸ਼ਾਮਲ ਕਰ ਲਿਆ ਹੈ। ਹਾਲਾਂਕਿ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਰੋਨਾਲਡੋ ਜੁਵੈਂਟਸ ਵਿਚ ਇਕ ਹਫਤੇ ਵਿਚ 50000 ਪਾਉਂਡ ਕਮਾ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement