
ਇਸ ਸਮਾਰਟਫੋਨ ਵਿਚ ਫੋਟੋ ਅਤੇ ਵੀਡੀਓ ਕੈਪਚਰਿੰਗ ਲਈ 48 ਮੈਗਾਪਿਕਸਲ ਦਾ ਪ੍ਰਾਈਮਰ ਕੈਮਰਾ ਲੈਂਸ ਮਿਲੇਗਾ।
ਨਵੀਂ ਦਿੱਲੀ: ਚੀਨੀ ਕੰਪਨੀ oppo ਅਪਣਾ ਨਵਾਂ ਸਮਾਰਟਫੋਨ F15 ਭਾਰਤੀ ਬਜ਼ਾਰ ਵਿਚ 16 ਜਨਵਰੀ ਨੂੰ ਲਾਂਚ ਕਰੇਗੀ। ਕੰਪਨੀ ਨੇ ਇਸ ਦਾ ਟੀਜ਼ਰ ਅਮੇਜ਼ਨ ਵੈਬਸਾਈਟ ‘ਤੇ ਟੀਜ਼ ਕੀਤਾ ਹੈ। ਫੋਨ ਵਿਚ ਆਲ ਨਿਊ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਦੇ ਨਾਲ 48 ਮੈਗਾਪਿਕਸਲ ਦਾ ਕੈਮਰਾ ਸੈਟਅਪ ਮਿਲੇਗਾ। ਇਸ ਦੇ ਨਾਲ ਹੀ ਕੰਪਨੀ ਨੇ ਇਸ ਵਿਚ ਵੂਸ਼ ਫਲੈਸ਼ ਚਾਰਜ 3.0 ਤਕਨਾਲੋਜੀ ਦੀ ਵਰਤੋਂ ਕੀਤੀ ਹੈ।
ਇਸ ਸਮਾਰਟਫੋਨ ਵਿਚ ਫੋਟੋ ਅਤੇ ਵੀਡੀਓ ਕੈਪਚਰਿੰਗ ਲਈ 48 ਮੈਗਾਪਿਕਸਲ ਦਾ ਪ੍ਰਾਈਮਰ ਕੈਮਰਾ ਲੈਂਸ ਮਿਲੇਗਾ। ਇਹ ਆਰਟੀਫਿਸ਼ਲ ਇੰਟੈਲੀਜੇਂਸ ਸਪੋਰਟ ਦੇ ਨਾਲ ਆਵੇਗਾ। ਫੋਨ ਵਿਚ ਦਿੱਤੇ ਗਏ ਚਾਰ ਰਿਅਰ ਕੈਮਰੇ ਇਕੱਠੇ ਹਾਈ ਕੁਆਲਿਟੀ ਫੋਟੋ ਕਲਿੱਕ ਕਰਨਗੇ। ਇਸ ਵਿਚ ਡੂਅਲ ਐਲਈਡੀ ਫਲੈਸ਼ ਮਿਲੇਗਾ। ਇਸ ਬਾਰੇ ਬਿਹਤਰੀਨ ਕੁਆਲਿਟੀ ਦੀਆਂ ਤਸਵੀਰਾਂ ਕੈਪਚਰ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਹਾਲਾਂਕਿ, ਓਪੋ ਨੇ ਬਾਕੀ ਸੈਂਸ਼ਰਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਓਪੋ ਐੱਫ15 ਬਾਰੇ 5 ਮਿੰਟ ਦੇ ਚਾਰਜ 'ਚ 2 ਘੰਟੇ ਤਕ ਦੇ ਟਾਕ ਟਾਈਮ ਦੇਣ ਦਾ ਦਾਅਵਾ ਹੈ। ਇਸ ਵਿਚ VOOC Flash Charge 3.0 ਲਈ ਸੁਪੋਰਟ ਹੋਵੇਗੀ। ਸਮਾਰਟਫੋਨ ਇਨ-ਡਿਸਪਲੇਅ ਫਿੰਗਰਪ੍ਰਿੰਟ 3.0 ਸੈਂਸਰ ਦੇ ਨਾਲ ਆਏਗਾ। ਇਸ ਦੀ ਮਦਦ ਨਾਲ ਯੂਜ਼ਰਜ਼ ਫੋਨ ਦੀ ਸਕਰੀਨ ਨੂੰ 0.32 ਸੈਕਿੰਡ 'ਚ ਅਨਲਾਕ ਕਰ ਸਕਣਗੇ।
ਕੰਪਨੀ ਨੇ ਫੋਨ 'ਚ ਬੇਹੱਦ ਪਤਲਾ ਡਿਜ਼ਾਈਨ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਦੀ ਮੋਟਾਈ 7.9 ਮਿਲੀਮੀਟਰ ਹੋਵੇਗੀ ਅਤੇ ਭਾਰ 172 ਗ੍ਰਾਮ। ਓਪੋ ਦੁਆਰਾ ਸਾਂਝੀ ਕੀਤੀ ਗਈ ਤਸਵੀਰ ਤੋਂ ਪੁੱਸ਼ਟੀ ਹੋ ਗਈ ਹੈ ਕਿ ਇਸ ਫੋਨ 'ਚ ਘੱਟੋ-ਘੱਟ 8 ਜੀ.ਬੀ. ਰੈਮ ਹੋਵੇਗੀ। ਬੀਤੇ ਹਫਤੇ ਓਪੋ ਨੇ ਓਪੋ ਐੱਫ15 ਨੂੰ ਭਾਰਤ 'ਚ ਲਾਂਚ ਕਰਨ ਦੀ ਜਾਣਕਾਰੀ ਦਿੱਤੀ ਸੀ।
ਕੰਪਨੀ ਨੇ ਇਸ਼ਾਰਾ ਦਿੱਤਾ ਸੀ ਕਿ ਇਹ ਫੋਨ ਮੈਟਲ ਬਿਲਡ ਦੇ ਨਾਲ ਆਏਗਾ। ਫੋਨ ਨੂੰ ਹੁਣ 16 ਜਨਵਰੀ ਨੂੰ ਲਾਂਚ ਕਰਨ ਦੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਕਿ ਇਸ ਤੋਂ ਪਹਿਲਾਂ ਓਪੋ ਦੇ ਇਸ ਫੋਨ ਦੇ ਹੋਰ ਫੀਚਰਜ਼ ਜਨਤਕ ਕਰ ਦਿੱਤੇ ਜਾਣਗੇ