ਸਸਤੇ ਹੋਏ NOKIA ਦੇ ਇਹ ਦੋ Smartphone, ਨਾਲ ਹੀ ਮਿਲ ਰਹੇ ਹਨ ਇਹ ਵੱਡੇ ਫੀਚਰ...
Published : Feb 3, 2020, 1:34 pm IST
Updated : Feb 3, 2020, 1:34 pm IST
SHARE ARTICLE
File Photo
File Photo

: ਨੋਕੀਆ ਨੇ ਆਪਣੇ ਟ੍ਰਿਪਲ ਕੈਮਰਿਆਂ ਵਾਲੇ ਦੋ ਮੋਬਾਇਲ ਫੋਨ ਨੋਕੀਆ 6.2 ਅਤੇ ਨੋਕੀਆ 7.2  ਦੇ ਰੇਟ ਘਟਾ ਦਿੱਤੇ ਹਨ

ਨਵੀਂ ਦਿੱਲੀ : ਨੋਕੀਆ ਨੇ ਆਪਣੇ ਟ੍ਰਿਪਲ ਕੈਮਰਿਆਂ ਵਾਲੇ ਦੋ ਮੋਬਾਇਲ ਫੋਨ ਨੋਕੀਆ 6.2 ਅਤੇ ਨੋਕੀਆ 7.2  ਦੇ ਰੇਟ ਘਟਾ ਦਿੱਤੇ ਹਨ ਜੋ ਕਿ ਗ੍ਰਾਹਕਾ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ। ਜੇਕਰ ਤੁਸੀ ਵੀ ਇਸ ਮੋਬਾਇਲ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਬਿਨਾਂ ਸਮਾਂ ਗਵਾਏ ਇਸ ਫੋਨ ਨੂੰ ਸਸਤੇ ਵਿਚ ਆਪਣਾ ਬਣਾ ਸਕਦੇ ਹੋ।

File PhotoFile Photo

ਮੀਡੀਆ ਰਿਪੋਰਟਾ ਅਨੁਸਾਰ ਨੋਕੀਆ 6.2 ਦੀ ਲਾਂਚ ਹੋਣ ਵੇਲੇ ਕੀਮਤ ਲਗਭਗ 15,999 ਰੁਪਏ ਸੀ ਜੋ ਕਿ ਹੁਣ 12,499 ਰੁਪਏ ਵਿਚ ਖਰੀਦਿਆ ਜਾ ਸਕਦਾ ਹੈ ਭਾਵ ਕਿ ਕੰਪਨੀ ਨੇ ਇਸ ਫੋਨ ਵਿਚ 3500 ਰੁਪਏ ਤੱਕ ਦੀ ਕੁਟੋਤੀ ਕੀਤੀ ਹੈ। ਨੋਕੀਆ 6.2 ਦੇ ਫੀਚਰਾਂ ਦੀ ਗੱਲ ਕਰੀਏ ਤਾਂ ਇਸ ਵਿਚ 6.3 ਇੰਚ ਦਾ ਫੁੱਲ ਐਚਡੀ ਡਿਸਪਲੇਅ ਦਿੱਤਾ ਗਿਆ ਹੈ। ਇਹ ਮੋਬਾਇਲ ਫੋਨ 3 ਜੀਬੀ ਰੈਮ+32 ਜੀਬੀ ਮੈਮੋਰੀ ਅਤੇ 4 ਜੀਬੀ ਰੈਮ+128 ਜੀਬੀ ਮੈਮੋਰੀ ਦੇ ਨਾਲ ਆਉਂਦਾ ਹੈ।

File PhotoFile Photo

ਫੋਨ ਵਿਚ ਆਕਟਾ ਕੋਰ ਕਵਾਲਕੋਮ ਸਨੈਪਡ੍ਰੈਗਨ 636 SOC ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਗੋਰਿਲਾ ਗਲਾਸ ਦੇ ਨਾਲ-ਨਾਲ HDR10  ਨੂੰ ਸੁਪੋਰਟ ਕਰਦਾ ਹੈ। ਜੇਕਰ ਇਸ ਮੋਬਾਇਲ ਦੇ ਕੈਮਰੇ ਦੀ ਗੱਲ ਕਰੀਏ ਤਾਂ 16 ਮੈਗਾਪਿਕਸਲ,5 ਮੈਗਾਪਿਕਸਲ ਅਤੇ 8 ਮੈਗਾਪਿਕਸਲ ਦਾ ਟ੍ਰਿਪਲ ਰੇਅਰ ਕੈਮਰਾ ਦਿੱਤਾ ਗਿਆ ਹੈ ਜੋ ਕਿ ਵਾਇਡ ਐਂਗਲ ਨਾਲ ਲੈਸ ਹੈ। ਸੈਲਫੀ ਦੇ ਲਈ ਫੋਨ ਵਿਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 3500 MAH ਦਾ ਬੈਟਰੀ ਬੈਕ ਅਪ ਮਿਲਦਾ ਹੈ।

File PhotoFile Photo

ਨੋਕੀਆ ਦੇ ਦੂਜੇ 7.2 ਮੋਬਾਇਲ ਦੀ ਲਾਂਚ ਹੋਣ 'ਤੇ ਕੀਮਤ 18,599 ਰੁਪਏ ਸੀ ਜੋ ਕਿ ਹੁਣ 64 ਜੀਬੀ ਰੈਮ+4 ਜੀਬੀ ਮੈਮੋਰੀ ਨਾਲ 15,499 ਅਤੇ 6 ਜੀਬੀ ਰੈਮ + 64 ਜੀਬੀ ਮੈਮੋਰੀ ਨਾਲ 17,099 ਰੁਪਏ ਵਿਚ ਖਰੀਦਿਆ ਜਾ ਸਕਦਾ ਹੈ। ਜੇਕਰ ਇਸ ਦੇ ਫੀਚਰਾਂ ਦੀ ਗੱਲ ਕਰੀਏ ਤਾਂ ਤਾ ਐਚਡੀਆਰ ਸੁਪੋਰਟ ਨਾਲ ਇਸ ਵਿਚ 6.3 ਇੰਚ ਦੀ ਫੁੱਲ ਡਿਸਪਲੇਅ ਮਿਲਦੀ ਹੈ।

File PhotoFile Photo

ਨੋਕੀਆ ਦੇ ਇਸ ਫੋਨ ਵਿਚ ਕਾਲਕੋਮ ਸਨੈਪਡ੍ਰੈਗਨ 660 ਐਸਓਸੀ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ ਵਿਚ 48 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਕੈਮਰਾ ਦਿੱਤਾ ਗਿਆ ਹੈ। ਫੋਨ ਦੈ ਬੈਕ ਵਿਚ ਟ੍ਰਿਪਲ ਰਿਅਰ ਕੈਮਰਾ ਸੈਟਅਪ ਵੀ ਮੌਜੂਦ ਹੈ। ਫੋਨ ਵਿਚ 5 ਮੈਗਾਪਿਕਸਲ ਅਤੇ 8 ਮੈਗਾਪਿਕਸਲ ਦੇ ਦੋ ਹੋਰ ਕੈਮਰੇ ਦਿੱਤੇ ਗਏ ਹਨ। ਸੈਲਫੀ ਦੇ ਲਈ ਫੋਨ ਵਿਚ 20 ਮੈਗਾਪਿਕਸਲ ਕੈਮਰਾ ਅਤੇ ਬੈਟਰੀ ਬੈਕਅਪ 3500 MAH ਮਿਲਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement