
ਮਿਲੀ ਜਾਣਕਾਰੀ ਮੁਤਾਬਕ ਜਲਦ ਹੀ ਦੇਸ਼ 'ਚ ਕਈ ਬਰਾਂਡਸ ਦੇ ਸਮਾਰਟ ਫ਼ੋਨ ਮਹਿੰਗੇ ਹੋ ਸਕਦੇ ਹਨ।
ਨਵੀਂ ਦਿੱਲੀ: ਮਿਲੀ ਜਾਣਕਾਰੀ ਮੁਤਾਬਕ ਜਲਦ ਹੀ ਦੇਸ਼ 'ਚ ਕਈ ਬਰਾਂਡਸ ਦੇ ਸਮਾਰਟ ਫ਼ੋਨ ਮਹਿੰਗੇ ਹੋ ਸਕਦੇ ਹਨ। ਸਰਕਾਰ ਨੇ ਸਮਾਰਟ ਫ਼ੋਨ ਦੇ ਪ੍ਰਮੁੱਖ ਪੁਰਜ਼ਿਆਂ ਦੀ ਦਰਾਮਦ 'ਤੇ 10 ਫ਼ੀ ਸਦੀ ਟੈਕਸ ਲਗਾ ਦਿਤਾ ਹੈ, ਜਿਸ ਨਾਲ ਕੰਪਨੀਆਂ ਨੂੰ ਇਨ੍ਹਾਂ ਦੀ ਦਰਾਮਦ ਹੁਣ ਮਹਿੰਗੀ ਪਵੇਗੀ। ਇਨ੍ਹਾਂ 'ਚ ਸਮਾਰਟ ਫ਼ੋਨ ਦੇ ਪ੍ਰਿੰਟਡ ਸਰਕਟ ਬੋਰਡ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਸਮਾਰਟ ਫ਼ੋਨ ਦਾ ਦਿਲ ਕਿਹਾ ਜਾਂਦਾ ਹੈ।
Smartphone
ਪ੍ਰਿੰਟਡ ਸਰਕਟ ਬੋਰਡ (ਪੀ. ਸੀ. ਬੀ.) 'ਚ ਪ੍ਰੋਸੈਸਰ, ਮੈਮੋਰੀ ਅਤੇ ਵਾਇਰਲਸ ਚਿਪ ਆਦਿ ਸ਼ਾਮਲ ਹੁੰਦੇ ਹਨ। ਇਸ ਦੇ ਨਾਲ ਹੀ ਮੋਬਾਇਲ ਫ਼ੋਨਾਂ ਦੇ ਕੈਮਰਾ ਮਡਿਊਲ ਅਤੇ ਕੁਨੈਕਟਰਸ ਦੀ ਦਰਾਮਦ 'ਤੇ ਵੀ 10 ਫ਼ੀ ਸਦੀ ਟੈਕਸ ਲਗਾਇਆ ਗਿਆ ਹੈ।
Smartphone
ਇਸ ਤੋਂ ਪਹਿਲਾਂ ਮੋਬਾਇਲ ਫ਼ੋਨ ਦੇ ਪ੍ਰਿੰਟਡ ਸਰਕਟ ਬੋਰਡ, ਕੈਮਰਾ ਮਡਿਊਲ ਅਤੇ ਕੁਨੈਕਟਰ 'ਤੇ ਜ਼ੀਰੋ ਇੰਪੋਰਟ ਡਿਊਟੀ ਸੀ। ਇਨ੍ਹਾਂ ਤਿੰਨ ਮਹੱਤਵਪੂਰਨ ਪੁਰਜ਼ਿਆਂ ਦੀ ਵਰਤੋਂ ਸਮਾਰਟ ਫ਼ੋਨਾਂ ਦੇ ਨਿਰਮਾਣ 'ਚ ਹੁੰਦੀ ਹੈ। ਮੌਜੂਦਾ ਸਮੇਂ ਜ਼ਿਆਦਾਤਰ ਸਮਾਰਟ ਫ਼ੋਨ ਨਿਰਮਾਤਾ ਪੀ.ਸੀ.ਬੀ. ਬਾਹਰੋਂ ਮੰਗਾਉਂਦੇ ਹਨ ਅਤੇ ਫਿਰ ਸਥਾਨਕ ਪੱਧਰ 'ਤੇ ਨਿਰਮਾਣ ਕਰਦੇ ਹਨ।
Smartphone
ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਮੋਬਾਇਲ ਫ਼ੋਨ 10 ਫ਼ੀ ਸਦੀ ਤਕ ਮਹਿੰਗੇ ਹੋ ਸਕਦੇ ਹਨ ਕਿਉਂਕਿ ਸਮਾਰਟ ਫ਼ੋਨ ਦੀ ਲਾਗਤ 'ਚ ਵੱਡਾ ਹਿੱਸਾ ਪੀ.ਸੀ.ਬੀ. ਦਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਬਜਟ 'ਚ ਮੋਬਾਇਲ ਫ਼ੋਨਾਂ 'ਤੇ ਵੀ ਕਸਟਮ ਡਿਊਟੀ ਵਧਾਈ ਗਈ ਸੀ। ਇਸ ਤਹਿਤ ਮੋਬਾਇਲ ਫੋਨਾਂ 'ਤੇ ਕਸਟਮ ਡਿਊਟੀ 15 ਤੋਂ ਵਧਾ ਕੇ 20 ਫ਼ੀ ਸਦੀ ਕੀਤੀ ਗਈ ਸੀ। ਇਸ ਪਿੱਛੇ ਸਰਕਾਰ ਦਾ ਮਕਸਦ ਸਥਾਨਕ ਮੋਬਾਇਲ ਫ਼ੋਨ ਨਿਰਮਾਣ ਨੂੰ ਉਤਸ਼ਾਹਤ ਕਰਨਾ ਹੈ ਤਾਂ ਕਿ ਭਾਰਤ ਗੁਆਂਢੀ ਦੇਸ਼ ਚੀਨ ਦੀ ਤਰ੍ਹਾਂ ਨਿਰਮਾਣ ਹੱਬ ਦੇ ਤੌਰ 'ਤੇ ਉਭਰੇ।
Smartphone
ਇੰਡੀਅਨ ਸੈਲੂਲਰ ਐਸੋਸੀਏਸ਼ਨ (ਆਈ. ਸੀ. ਏ.) ਮੁਤਾਬਕ, ਮੇਕ ਇਨ ਇੰਡੀਆ ਤਹਿਤ ਹੱਲਾਸ਼ੇਰੀ ਦੇਣ ਨਾਲ ਮੋਬਾਇਲ ਫ਼ੋਨ ਨਿਰਮਾਣ ਦੇ ਮਾਮਲੇ 'ਚ ਹੁਣ ਭਾਰਤ ਦੁਨੀਆਂ 'ਚ ਨੰਬਰ ਦੋ ਦੇ ਸਥਾਨ 'ਤੇ ਪਹੁੰਚ ਗਿਆ ਹੈ। ਪਹਿਲੇ ਨੰਬਰ 'ਤੇ ਚੀਨ ਹੈ, ਜਦੋਂ ਕਿ ਵੀਅਤਨਾਮ ਤੀਜੇ ਨੰਬਰ 'ਤੇ ਆ ਗਿਆ ਹੈ।