Darknet 'ਤੇ ਲੀਕ ਕੀਤੀ ਗਈ 100,000 ਤੋਂ ਜ਼ਿਆਦਾ ਭਾਰਤੀ ਨਾਗਰਿਕਾਂ ਦੀ ID!
Published : Jun 3, 2020, 6:43 pm IST
Updated : Jun 3, 2020, 6:43 pm IST
SHARE ARTICLE
100,000+ Indian Nationals IDs Leaked in the Darknet
100,000+ Indian Nationals IDs Leaked in the Darknet

ਸਾਈਬਲ ਵੱਲੋਂ ਜਾਰੀ ਰਿਪੋਰਟ ਅਨੁਸਾਰ ਡਾਰਕਨੈੱਟ ´ਤੇ ਵੱਡੇ ਪੱਧਰ 'ਤੇ ਭਾਰਤੀ ਨਾਗਰਿਕਾਂ ਦੀ ਪਛਾਣ ਸਬੰਧੀ ਜਾਣਕਾਰੀ ਲੀਕ ਕੀਤੀ ਗਈ  ਹੈ।

ਨਵੀਂ ਦਿੱਲੀ: ਸਾਈਬਲ ਵੱਲੋਂ ਜਾਰੀ ਰਿਪੋਰਟ ਅਨੁਸਾਰ ਡਾਰਕਨੈੱਟ ´ਤੇ ਵੱਡੇ ਪੱਧਰ 'ਤੇ ਭਾਰਤੀ ਨਾਗਰਿਕਾਂ ਦੀ ਪਛਾਣ ਸਬੰਧੀ ਜਾਣਕਾਰੀ ਲੀਕ ਕੀਤੀ ਗਈ  ਹੈ। ਰਿਪੋਰਟ ਵਿਚ ਪਾਇਆ ਗਿਆ ਕਿ ਡਾਰਕਨੈੱਟ 'ਤੇ ਇਕ ਲੱਖ ਤੋਂ ਜ਼ਿਆਦਾ ਭਾਰਤੀ ਨਾਗਰਿਕਾਂ ਦੀ ਜਾਣਕਾਰੀ ਲੀਕ ਕੀਤੀ ਗਈ ਹੈ। 

Cyber attack hackers empty your bank account in these waysCyber Attack

ਇਸ ਦੌਰਾਨ ਇਕ ਗੈਰ-ਨਾਮੀ ਅਭਿਨੇਤਾ ਨਾਲ ਸੰਪਰਕ ਕੀਤਾ ਗਿਆ ਜੋ ਡਾਰਕਨੈੱਟ 'ਤੇ 1,00,000 ਤੋਂ ਵੱਧ ਭਾਰਤੀ ਨਾਗਰਿਕਾਂ ਦੀ ਆਈਡੀ ਵੇਚ ਰਿਹਾ ਸੀ। ਉਸ ਵੱਲੋਂ ਸਾਂਝੇ ਕੀਤੇ ਗਏ ਸੈਂਪਲਾਂ ਅਨੁਸਾਰ ਭਾਰਤ ਵਿਚ ਵੱਖ-ਵੱਖ ਥਾਵਾਂ ਤੋਂ 1,00,000 ਤੋਂ ਜ਼ਿਆਦਾ ਨਾਗਰਿਕਾਂ ਦੀ ਪਛਾਣ ਵੇਚੀ ਗਈ ਹੈ। ਇਹ ਡਾਟਾ ਕੁੱਲ 100 ਜੀਬੀ ਤੋਂ ਵੱਧ ਦਾ ਹੈ। 

Cyber AttackCyber Attack

ਸਾਈਬਲ ਦੇ ਖੋਜਕਰਤਾਵਾਂ ਨੇ ਅੰਕੜਿਆਂ ਦੇ ਨਮੂਨੇ ਹਾਸਲ ਕਰ ਲਏ ਹਨ ਅਤੇ ਪੁਸ਼ਟੀ ਕੀਤੀ ਹੈ ਕਿ ਆਈਡੀ ਭਾਰਤੀ ਨਾਗਰਿਕਾਂ ਨਾਲ ਸਬੰਧਤ ਹਨ।
ਇਹਨਾਂ ਨਮੂਨਿਆਂ ਵਿਚ ਪਾਸਪੋਰਟ, ਪੈਨ ਕਾਰਡ, ਵੋਟਰ ਕਾਰਡ, ਅਧਾਰ, ਡਰਾਈਵਿੰਗ ਲਾਇਸੈਂਸ ਆਦਿ ਸ਼ਾਮਲ ਹਨ। 

Cyber AttackCyber Attack

ਸਾਈਬਰ ਅਪਰਾਧੀਆਂ ਵੱਲੋਂ ਲੀਕ ਕੀਤੇ ਗਏ ਨਿੱਜੀ ਡਾਟਾ ਦੀ ਵਰਤੋਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਦੇਖਣ ਨੂੰ ਮਿਲਦੀ ਹੈ। ਇਹਨਾਂ ਦੀ ਵਰਤੋਂ ਧੋਖਾਧੜੀ ਲਈ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। 

Cyber AttackCyber Attack

ਸਾਈਬਲ ਨੇ ਕਿਹਾ ਹੈ ਕਿ, 'ਸ਼ੁਰੂਆਤੀ ਜਾਂਚ ਕਹਿੰਦੀ ਹੈ ਕਿ ਇਹ ਡਾਟਾ ਕਿਸੇ ਤੀਜੀ ਧਿਰ ਵੱਲੋਂ ਲੀਕ ਕੀਤਾ ਗਿਆ ਹੈ, ਇਹਨਾਂ ਦੇ ਕਿਸੇ ਸਰਕਾਰੀ ਸਿਸਟਮ ਤੋਂ ਲੀਕ ਹਣ ਦਾ ਕੋਈ ਸੰਕੇਤ ਨਹੀਂ ਮਿਲਿਆ। ਇਸ ਸਮੇਂ ਕੰਪਨੀ ਦੇ ਖੋਜਕਰਤਾ ਮਾਮਲੇ ਦੀ ਜਾਂਚ ਕਰ ਰਹੇ ਹਨ'। ਸਕੈਨ ਕੀਤੇ ਗਏ ਦਸਤਾਵੇਜ ਇਸ ਗੱਲ 'ਤੇ ਇਸ਼ਾਰ ਕਰਦੇ ਹਨ ਕਿ ਸੰਭਵ ਹੈ ਕਿ ਇਹ ਡਾਟਾ ਕਿਸੇ ਅਜਿਹੀ ਕੰਪਨੀ ਦੇ ਡੇਟਾਬੇਸ ਤੋਂ ਲੀਕ ਹੋਇਆ ਹੋਵੇ, ਜਿਨਾਂ ਕੰਪਨੀਆਂ ਨੂੰ ਕੇਵਾਈਸੀ ('Know Your Customer') ਨਿਯਮਾਂ ਦਾ ਪਾਲਣ ਕਰਨਾ ਹੁੰਦਾ ਹੈ।

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement