ਮੋਦੀ ਨੇ ਸਿੰਗਾਪੁਰ 'ਚ ਬੈਂਕਿੰਗ ਤਕਨਾਲੋਜੀ ਪਲੇਟਫ਼ਾਰਮ 'ਐਪਿਕਸ' ਦਾ ਕੀਤਾ ਉਦਘਾਟਨ
Published : Nov 15, 2018, 1:11 pm IST
Updated : Nov 15, 2018, 1:11 pm IST
SHARE ARTICLE
Narendra Modi in East Asia Summit, in Singapore
Narendra Modi in East Asia Summit, in Singapore

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਸਿੰਗਾਪੁਰ ਵਿਚ ਬੈਕਿੰਗ ਤਕਨਾਲੋਜੀ ਪਲੇਟਫਾਰਮ ਐਪਿਕਸ ਦਾ ਉਦਘਾਟਨ ਕੀਤਾ.......

ਸਿੰਗਾਪੁਰ/ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਸਿੰਗਾਪੁਰ ਵਿਚ ਬੈਕਿੰਗ ਤਕਨਾਲੋਜੀ ਪਲੇਟਫਾਰਮ ਐਪਿਕਸ ਦਾ ਉਦਘਾਟਨ ਕੀਤਾ। ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਐਕਸਚੇਂਜ (ਐਪਿਕਸ) ਨੂੰ ਵਿਸ਼ਵ ਦੇ ਉਨ੍ਹਾਂ 2 ਅਰਬ ਲੋਕਾਂ ਨੇ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਕੋਲ ਹਾਲੇ ਕੋਈ ਬੈਂਕ ਖਾਤਾ ਨਹੀਂ ਹੈ। ਮੋਦੀ ਨੇ ਸਿੰਗਾਪੁਰ ਵਿਚ ਵਿੱਤੀ ਤਕਨਾਲੋਜੀ ਖੇਤਰ ਦੀ ਵੱਕਾਰੀ ਪ੍ਰਦਰਸ਼ਨੀ ਅਤੇ ਸੰਮੇਲਨ 'ਫਿਨਟੇਕ ਫੈਸਟੀਵਲ' ਨੂੰ ਸੰਬੋਧਿਤ ਕਰਨ ਦੇ ਬਾਅਦ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਟੀ. ਸ਼ਨਮੁਗਰਤਨਮ ਨਾਲ ਐਪਿਕਸ ਦੀ ਸ਼ੁਰੂਆਤ ਕੀਤੀ।

ਮੋਦੀ ਫਿਨਟੇਕ ਫੈਸਟੀਵਲ ਨੂੰ ਸੰਬੋਧਿਤ ਕਰਨ ਵਾਲੇ ਵਿਸ਼ਵ ਦੇ ਪਹਿਲੇ ਨੇਤਾ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਬੈਠਕ ਕੀਤੀ। ਇਸ ਦੇ ਇਲਾਵਾ ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੁਤ ਚੈਨ-ਓਚਾ ਨਾਲ ਵੀ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਟੀ. ਸ਼ਨਮੁਗਰਤਨਮ ਨਾਲ ਐਪਿਕਸ ਦੀ ਸ਼ੁਰੂਆਤ ਕੀਤੀ। ਐਪਿਕਸ ਸਾਡੀਆਂ ਕੰਪਨੀਆਂ ਨੂੰ ਗਲੋਬਲ ਵਿੱਤੀ ਅਦਾਰਿਆਂ ਨਾਲ ਜੋੜੇਗਾ।''

ਹੈਦਰਾਬਾਦ, ਕੋਲੰਬੋ ਅਤੇ ਲੰਡਨ ਦੇ ਸਾਫਟਵੇਅਰ ਮਾਹਰਾਂ ਨੇ ਐਪਿਕਸ ਨੂੰ ਤਿਆਰ ਕੀਤਾ ਹੈ। ਇਸ ਨੂੰ ਬੋਸਟਨ ਦੀ ਕੰਪਨੀ ਵਰਚੁਸਾ ਨੇ ਛੋਟੇ ਬੈਂਕਾਂ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਲੋਕਾਂ ਨਾਲ ਬੈਂਕਿੰਗ ਸੰਪਰਕ ਸਥਾਪਿਤ ਕਰਨ ਵਿਚ ਆਸਾਨੀ ਲਈ ਤਿਆਰ ਕੀਤਾ ਹੈ। ਵਰਚੁਸਾ ਦੇ ਸੀਨੀਅਰ ਉਪ ਪ੍ਰਧਾਨ ਅਤੇ ਪ੍ਰਮੁੱਖ ਨਿਖਿਲ ਮੇਨਨ ਨੇ ਕਿਹਾ ਕਿ ਐਪਿਕਸ 10 ਆਸੀਆਨ ਦੇਸ਼ਾਂ, ਭਾਰਤ ਜਿਹੇ ਵੱਡੇ ਬਜ਼ਾਰਾਂ ਅਤੇ ਫਿਜ਼ੀ ਜਿਹੇ ਛੋਟੇ ਦੇਸ਼ਾਂ ਸਮੇਤ 23 ਦੇਸ਼ਾਂ ਵਿਚ ਬਿਨਾ ਬੈਂਕ ਖਾਤੇ ਵਾਲੇ ਲੋਕਾਂ ਤਕ ਪਹੁੰਚਣ ਵਿਚ ਬੈਂਕਾਂ ਦੀ ਮਦਦ ਕਰੇਗਾ।

ਮੋਦੀ ਨੇ ਕਿਹਾ,''ਸਾਨੂੰ ਵਿਸ਼ਵ ਦੇ 1.7 ਅਰਬ ਅਜਿਹੇ ਲੋਕਾਂ ਨੂੰ ਰਸਮੀ ਵਿੱਤੀ ਬਾਜ਼ਾਰ ਵਿਚ ਲਿਆਉਣਾ ਹੀ ਹੋਵੇਗਾ ਜਿਨ੍ਹਾਂ ਕੋਲ ਹੁਣ ਤਕ ਬੈਂਕ ਖਾਤਾ ਨਹੀਂ ਹੈ। ਸਾਨੂੰ ਦੁਨੀਆ ਭਰ ਵਿਚ ਅਸੰਗਠਿਤ ਖੇਤਰ ਦੇ ਇਕ ਅਰਬ ਤੋਂ ਵੱਧ ਅਜਿਹੇ ਮਜ਼ਦੂਰਾਂ ਨੂੰ ਬੀਮਾ ਅਤੇ ਪੈਨਸ਼ਨ ਦੀ ਸੁਰੱਖਿਆ ਦੇ ਦਾਇਰੇ ਵਿਚ ਲਿਆਉਣਾ ਹੋਵਗਾ ਜਿਨ੍ਹਾਂ ਨੂੰ ਇਹ ਸਹੂਲਤਾਂ ਹਾਲੇ ਪ੍ਰਾਪਤ ਨਹੀਂ ਹਨ।'' 

ਉਨ੍ਹਾਂ ਨੇ ਕਿਹਾ,''ਅਸੀਂ ਫਿਨਟੇਕ ਦੀ ਵਰਤੋਂ ਇਹ ਯਕੀਨੀ ਕਰਨ ਵਿਚ ਕਰ ਸਕਦੇ ਹਾਂ ਕਿ ਵਿੱਤ ਦੀ ਕਮੀ ਵਿਚ ਕਿਸੇ ਦੇ ਸੁਪਨੇ ਅਧੂਰੇ ਨਾ ਰਹਿਣ। ਸਾਨੂੰ ਬੈਂਕਾਂ ਅਤੇ ਵਿੱਤੀ ਅਦਾਰਿਆਂ ਨੂੰ ਖਤਰੇ ਦਾ ਪ੍ਰਬੰਧਨ ਕਰਨ, ਧੋਖਾਧੜੀ ਨਾਲ ਨਜਿੱਠਣ ਅਤੇ ਰਵਾਇਤੀ ਤਰੀਕਿਆਂ ਵਿਚ ਤਬਦੀਲੀ ਕਰਨ ਵਿਚ ਹੋਰ ਮਜ਼ਬੂਤ ਬਣਾਉਣਾ ਹੋਵੇਗਾ।'' ਮੋਦੀ ਨੇ ਇਸ ਪ੍ਰਦਰਸ਼ਨੀ ਫੈਸਟੀਵਲ ਵਿਚ ਲੱਗੀਆਂ 18 ਭਾਰਤੀ ਕੰਪਨੀਆਂ ਦੇ ਪੈਵੇਲੀਅਨ ਦਾ ਦੌਰਾ ਕੀਤਾ।  (ਏਜੰਸੀਆਂ)

Location: Singapore, –

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement